BCCI ਨੇ ਕੀਤਾ ਐਲਾਨ, ਇੱਥੇ ਖੇਡਿਆ ਜਾਵੇਗਾ IPL ਦਾ ਫਾਈਨਲ
IPL 2025 ਦਾ ਫਾਈਨਲ ਮੈਚ 3 ਜੂਨ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ।

Ahmedabad Narendra Modi Stadium set to host IPL 2025 final: ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ 3 ਜੂਨ ਨੂੰ ਆਈਪੀਐਲ 2025 ਦਾ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ। BCCI ਨੇ ਮੰਗਲਵਾਰ ਨੂੰ ਇੱਕ ਲੰਬੀ ਬੈਠਕ ਤੋਂ ਬਾਅਦ ਇਹ ਫੈਸਲਾ ਲਿਆ।
ਆਈਪੀਐਲ 2025 ਦਾ ਪਹਿਲਾ ਕੁਆਲੀਫਾਇਰ ਮੈਚ ਵੀ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਆਈਪੀਐਲ 2025 ਦਾ ਪਹਿਲਾ ਕੁਆਲੀਫਾਇਰ ਮੈਚ 1 ਜੂਨ ਨੂੰ ਖੇਡਿਆ ਜਾਣਾ ਹੈ।
ਕੁਆਲੀਫਾਇਰ ਮੈਚ ਖੇਡਣ ਨੂੰ ਲੈਕੇ ਆਇਆ ਵੱਡਾ ਅਪਡੇਟ
ਆਈਪੀਐਲ 2025 ਦਾ ਪਹਿਲਾ ਕੁਆਲੀਫਾਇਰ ਮੈਚ 29 ਮਈ ਨੂੰ ਖੇਡਿਆ ਜਾਵੇਗਾ। ਇਹ ਮੈਚ ਨਿਊ ਚੰਡੀਗੜ੍ਹ ਦੇ ਮੁੱਲਾਂਪੁਰ ਵਿੱਚ ਖੇਡਿਆ ਜਾ ਸਕਦਾ ਹੈ। ਇਸ ਤੋਂ ਇਲਾਵਾ, 30 ਮਈ ਨੂੰ ਖੇਡਿਆ ਜਾਣ ਵਾਲਾ ਐਲੀਮੀਨੇਟਰ ਮੈਚ ਵੀ ਨਿਊ ਚੰਡੀਗੜ੍ਹ ਦੇ ਮੁੱਲਾਂਪੁਰ ਵਿੱਚ ਆਯੋਜਿਤ ਕੀਤਾ ਜਾ ਸਕਦਾ ਹੈ। ਇਸਦਾ ਅਧਿਕਾਰਤ ਤੌਰ 'ਤੇ ਅਜੇ ਐਲਾਨ ਨਹੀਂ ਕੀਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ BCCI ਨੇ ਇਨ੍ਹਾਂ ਥਾਵਾਂ ਦੀ ਚੋਣ ਕੀਤੀ ਹੈ, ਕਿਉਂਕਿ ਦੇਸ਼ ਵਿੱਚ ਹੌਲੀ-ਹੌਲੀ ਬਾਰਿਸ਼ ਦਾ ਮੌਸਮ ਸ਼ੁਰੂ ਹੋ ਰਿਹਾ ਹੈ। ਇਸ ਕਰਕੇ ਫਾਈਨਲ ਦੇ ਲਈ ਅਹਿਮਦਾਬਾਦ ਨੂੰ ਚੁਣਿਆ ਗਿਆ ਹੈ।




















