ਪੜਚੋਲ ਕਰੋ

ਕੁੱਕ ਨੇ ਦੱਸੀ ਭਾਰਤ ਦੀ ਕਮਜ਼ੋਰੀ, ਬੋਲੇ WTC ਫ਼ਾਈਨਲ ’ਚ ਨਿਊਜ਼ੀਲੈਂਡ ਦੀ ਜਿੱਤ ਤੈਅ ਸੀ

ਕੁੱਕ ਦਾ ਮੰਨਣਾ ਹੈ ਕਿ ਫਾਈਨਲ ਤੋਂ ਪਹਿਲਾਂ ਭਾਰਤ ਦੀ ਪਲੇਇੰਗ ਇਲੈਵਨ ਦਾ ਐਲਾਨ ਕਰਨਾ ਚੰਗਾ ਸੰਕੇਤ ਨਹੀਂ ਸੀ। ਉਨ੍ਹਾਂ ਕਿਹਾ ਕਿ ਭਾਰਤੀ ਟੀਮ ਨੂੰ ਚਲਦੀ ਗੇਂਦ ਨਾਲ ਕੁਝ ਸਮੱਸਿਆਵਾਂ ਹਨ ਜੋ ਇੰਗਲੈਂਡ ਨੂੰ ਫਾਇਦਾ ਦੇਣਗੀਆਂ।

ਲੰਦਨ: ਇੰਗਲੈਂਡ ਦੀ ਸਾਬਕਾ ਕ੍ਰਿਕਟ ਟੀਮ ਦੇ ਕਪਤਾਨ ਐਲੇਸਟੇਅਰ ਕੁੱਕ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਭਾਰਤ ਖਿਲਾਫ ਵਰਲਡ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ WTC) ਦੇ ਫਾਈਨਲ ਮੈਚ ਤੋਂ ਪਹਿਲਾਂ ਹੀ ਨਿਊ ਜ਼ੀਲੈਂਡ ਦੀ ਟੀਮ ਦਾ ਹੱਥ ਉੱਤੇ ਸੀ। ਉਨ੍ਹਾਂ ਅੱਗੇ ਕਿਹਾ ਕਿ ਮੈਂ ਪਹਿਲਾਂ ਹੀ ਕਿਹਾ ਸੀ ਕਿ ਨਿਊ ਜ਼ੀਲੈਂਡ ਦੀ ਟੀਮ ਫਾਈਨਲ ਮੈਚ ਜਿੱਤੇਗੀ।

ਕੁੱਕ ਨੇ ਕਿਹਾ, "ਮੈਂ ਤੱਥਾਂ ਦੇ ਅਧਾਰ 'ਤੇ ਕਿਹਾ ਸੀ ਕਿ ਨਿਊ ਜ਼ੀਲੈਂਡ ਦੀ ਟੀਮ ਇਹ ਮੈਚ ਜਿੱਤੇਗੀ। ਇੰਗਲੈਂਡ ਖਿਲਾਫ ਦੋ ਮੈਚਾਂ ਦੀ ਟੈਸਟ–ਸੀਰੀਜ਼ ਉਨ੍ਹਾਂ ਲਈ ਸਹੀ ਤਿਆਰੀ ਸੀ।" ਨਿਊ ਜ਼ੀਲੈਂਡ ਨੇ ਡਬਲਯੂਟੀਸੀ ਦੇ ਫਾਈਨਲ ਤੋਂ ਪਹਿਲਾਂ ਦੋ ਮੈਚਾਂ ਦੀ ਟੈਸਟ ਸੀਰੀਜ਼ ਵਿਚ ਇੰਗਲੈਂਡ ਨੂੰ 1-0 ਨਾਲ ਹਰਾਇਆ ਸੀ, ਜਦਕਿ ਭਾਰਤ ਨੂੰ ਖ਼ਿਤਾਬ ਮੈਚ ਤੋਂ ਪਹਿਲਾਂ ਸਿਰਫ ਇੰਟਰਾ-ਸਕੁਐਡ ਮੈਚ ਖੇਡਣ ਦਾ ਹੀ ਮੌਕਾ ਮਿਲਿਆ ਸੀ। ਕੁੱਕ ਨੇ ਕਿਹਾ, "ਇੰਟਰਾ ਸਕੁਐਡ ਮੈਚ ਚੰਗੇ ਹਨ, ਪਰ ਇਹ ਕੌਮਾਂਤਰੀ ਮੈਚਾਂ ਦੀ ਤਰ੍ਹਾਂ ਨਹੀਂ ਹੈ। ਪਹਿਲਾ ਘੰਟਾ ਮੁਕਾਬਲਾ ਹੋ ਸਕਦਾ ਹੈ, ਪਰ ਫਿਰ ਇਹ ਡਿੱਗਦਾ ਰਹਿੰਦਾ ਹੈ।"

ਕੁੱਕ ਦਾ ਮੰਨਣਾ ਹੈ ਕਿ ਫਾਈਨਲ ਤੋਂ ਪਹਿਲਾਂ ਭਾਰਤ ਦੀ ਪਲੇਇੰਗ ਇਲੈਵਨ ਦਾ ਐਲਾਨ ਕਰਨਾ ਚੰਗਾ ਸੰਕੇਤ ਨਹੀਂ ਸੀ। ਇੰਗਲੈਂਡ ਨਾਲ ਭਾਰਤ ਦੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦੇ ਸੰਬੰਧ ਵਿਚ ਉਨ੍ਹਾਂ ਕਿਹਾ ਕਿ ਭਾਰਤੀ ਟੀਮ ਨੂੰ ਚਲਦੀ ਗੇਂਦ ਨਾਲ ਕੁਝ ਸਮੱਸਿਆਵਾਂ ਹਨ ਜੋ ਇੰਗਲੈਂਡ ਨੂੰ ਫਾਇਦਾ ਦੇਣਗੀਆਂ।

ਸਾਬਕਾ ਕਪਤਾਨ ਨੇ ਕਿਹਾ, "ਭਾਰਤ ਇਕ ਮਜ਼ਬੂਤ ਟੀਮ ਹੈ। ਪਰ ਜੇ ਗੇਂਦ ਮੂਵ ਕਰਦੀ ਹੈ ਤਾਂ ਭਾਰਤ ਆਪਣੇ ਮੌਕਿਆਂ ਦਾ ਹਮੇਸ਼ਾਂ ਲਾਹਾ ਲੈ ਸਕਦਾ ਹੈ। ਭਾਰਤ ਕੋਲ ਵਿਸ਼ਵ ਪੱਧਰੀ ਬੱਲੇਬਾਜ਼ੀ ਯੂਨਿਟ ਤਾਂ ਹੈ ਪਰ ਗੇਂਦ ਮੂਵ ਕਰਨਾ ਉਨ੍ਹਾਂ ਦੀ ਕਮਜ਼ੋਰੀ ਹੈ।" ਤੁਹਾਨੂੰ ਦੱਸ ਦੇਈਏ ਕਿ ਭਾਰਤ ਅਤੇ ਇੰਗਲੈਂਡ ਵਿਚਾਲੇ 4 ਅਗਸਤ ਤੋਂ ਪੰਜ ਮੈਚਾਂ ਦੀ ਟੈਸਟ–ਸੀਰੀਜ਼ ਖੇਡੀ ਜਾਏਗੀ। ਸੀਰੀਜ਼ ਦਾ ਪਹਿਲਾ ਟੈਸਟ 4 ਅਗਸਤ ਨੂੰ ਨੌਟਿੰਘਮ ਵਿੱਚ ਖੇਡਿਆ ਜਾਵੇਗਾ।

ਇਹ ਵੀ ਪੜ੍ਹੋ: Haryana Congress: ਪੰਜਾਬ ਮਗਰੋਂ ਹਰਿਆਣਾ ਕਾਂਗਰਸ 'ਚ ਧਮਾਕਾ, 19 ਵਿਧਾਇਕਾਂ ਨੇ ਕਿਹਾ, ‘ਸ਼ੈਲਜਾ ਹਟਾਓ, ਹੁੱਡਾ ਬਣਾਓ’ ਸੂਬਾ ਪ੍ਰਧਾਨ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਮਨਪ੍ਰੀਤ ਬਾਦਲ ਦਾ ਗਿੱਦੜਬਾਹਾ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਲੰਬਾ ਇਤਿਹਾਸ, ਲੋਕ ਹੁਣ ਨਹੀਂ ਕਰਨਗੇ ਭਰੋਸਾ, ਡਿੰਪੀ ਢਿੱਲੋਂ ਨੇ ਸਾਧੇ ਨਿਸ਼ਾਨੇ

ਮੇਰੇ ਬਾਰੇ ਜੋ ਵੀ ਕਿਹਾ ਜਾਂ ਤਾਂ ਲਿਖਤੀ ਮੁਆਫ਼ੀ ਮੰਗੋ, ਨਹੀਂ ਤਾਂ ਹੋਵੇਗੀ ਕਾਨੂੰਨੀ ਕਾਰਵਾਈ, ਰੰਧਾਵਾ ਨੇ ਕੇਜਰੀਵਾਲ ਨੂੰ ਕੱਢਿਆ ਨੋਟਿਸ

ਕਿਸਾਨਾਂ ਦਾ ਕਰਜ਼ਾ ਮੁਆਫ਼, 25 ਲੱਖ ਰੁਜ਼ਗਾਰ, ਔਰਤਾਂ ਨੂੰ 2100 ਰੁਪਏ ਪ੍ਰਤੀ ਮਹੀਨਾ... ਜਾਣੋ ਮਹਾਰਾਸ਼ਟਰ ਲਈ ਭਾਜਪਾ ਦੇ 25 ਵੱਡੇ ਵਾਅਦੇ

Punjab Weather: ਪੰਜਾਬ 'ਚ ਇਸ ਦਿਨ ਵਧੇਗਾ ਠੰਡ ਦਾ ਕਹਿਰ, ਸੂਬੇ ਦੀ ਜ਼ਹਿਰੀਲੀ ਹੋਈ ਆਬੋ-ਹਵਾ, ਲੋਕ ਰਹਿਣ ਸਾਵਧਾਨ
ਪੰਜਾਬ 'ਚ ਇਸ ਦਿਨ ਵਧੇਗਾ ਠੰਡ ਦਾ ਕਹਿਰ, ਸੂਬੇ ਦੀ ਜ਼ਹਿਰੀਲੀ ਹੋਈ ਆਬੋ-ਹਵਾ, ਲੋਕ ਰਹਿਣ ਸਾਵਧਾਨ
Advertisement
ABP Premium

ਵੀਡੀਓਜ਼

Gidderbaha| Manpreet Badal | ਵੋਟਾਂ ਲਈ ਕੀ ਕੀ ਵਾਅਦੇ ਕਰ ਰਹੇ ਮਨਪ੍ਰੀਤ ਬਾਦਲ,, ਵਿਰੋਧੀਆਂ ਨੇ ਨਿਸ਼ਾਨਾ ਵਿੰਨ੍ਹਿਆਸ਼*ਰਾਬ ਦੇ ਠੇ*ਕੇ ਵਿੱਚ ਵੜ ਕੇ ਬਦਮਾਸ਼ਾਂ ਨੇ ਕੀਤੀ ਕੁੱਟਮਾਰ, ਬੋਤਲਾਂ ਵੀ ਤੋ*ੜੀਆਂBy Election | BJP ਬਿਨਾਂ  Akali Dal  ਰੁੱਲ ਗਈ ! - Sohan Singh Thandal | Akali Vs BJPਬਰਨਾਲਾ ਚ ਆਪ ਸਰਕਾਰ ਖਿਲਾਫ ਹੋ ਰਹੇ ਲਗਾਤਾਰ ਪ੍ਰਦਰਸ਼ਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮਨਪ੍ਰੀਤ ਬਾਦਲ ਦਾ ਗਿੱਦੜਬਾਹਾ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਲੰਬਾ ਇਤਿਹਾਸ, ਲੋਕ ਹੁਣ ਨਹੀਂ ਕਰਨਗੇ ਭਰੋਸਾ, ਡਿੰਪੀ ਢਿੱਲੋਂ ਨੇ ਸਾਧੇ ਨਿਸ਼ਾਨੇ
ਮਨਪ੍ਰੀਤ ਬਾਦਲ ਦਾ ਗਿੱਦੜਬਾਹਾ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਲੰਬਾ ਇਤਿਹਾਸ, ਲੋਕ ਹੁਣ ਨਹੀਂ ਕਰਨਗੇ ਭਰੋਸਾ, ਡਿੰਪੀ ਢਿੱਲੋਂ ਨੇ ਸਾਧੇ ਨਿਸ਼ਾਨੇ
ਮੇਰੇ ਬਾਰੇ ਜੋ ਵੀ ਕਿਹਾ ਜਾਂ ਤਾਂ ਲਿਖਤੀ ਮੁਆਫ਼ੀ ਮੰਗੋ, ਨਹੀਂ ਤਾਂ ਹੋਵੇਗੀ ਕਾਨੂੰਨੀ ਕਾਰਵਾਈ, ਰੰਧਾਵਾ ਨੇ ਕੇਜਰੀਵਾਲ ਨੂੰ ਕੱਢਿਆ ਨੋਟਿਸ
ਮੇਰੇ ਬਾਰੇ ਜੋ ਵੀ ਕਿਹਾ ਜਾਂ ਤਾਂ ਲਿਖਤੀ ਮੁਆਫ਼ੀ ਮੰਗੋ, ਨਹੀਂ ਤਾਂ ਹੋਵੇਗੀ ਕਾਨੂੰਨੀ ਕਾਰਵਾਈ, ਰੰਧਾਵਾ ਨੇ ਕੇਜਰੀਵਾਲ ਨੂੰ ਕੱਢਿਆ ਨੋਟਿਸ
ਕਿਸਾਨਾਂ ਦਾ ਕਰਜ਼ਾ ਮੁਆਫ਼, 25 ਲੱਖ ਰੁਜ਼ਗਾਰ, ਔਰਤਾਂ ਨੂੰ 2100 ਰੁਪਏ ਪ੍ਰਤੀ ਮਹੀਨਾ... ਜਾਣੋ ਮਹਾਰਾਸ਼ਟਰ ਲਈ ਭਾਜਪਾ ਦੇ 25 ਵੱਡੇ ਵਾਅਦੇ
ਕਿਸਾਨਾਂ ਦਾ ਕਰਜ਼ਾ ਮੁਆਫ਼, 25 ਲੱਖ ਰੁਜ਼ਗਾਰ, ਔਰਤਾਂ ਨੂੰ 2100 ਰੁਪਏ ਪ੍ਰਤੀ ਮਹੀਨਾ... ਜਾਣੋ ਮਹਾਰਾਸ਼ਟਰ ਲਈ ਭਾਜਪਾ ਦੇ 25 ਵੱਡੇ ਵਾਅਦੇ
Punjab Weather: ਪੰਜਾਬ 'ਚ ਇਸ ਦਿਨ ਵਧੇਗਾ ਠੰਡ ਦਾ ਕਹਿਰ, ਸੂਬੇ ਦੀ ਜ਼ਹਿਰੀਲੀ ਹੋਈ ਆਬੋ-ਹਵਾ, ਲੋਕ ਰਹਿਣ ਸਾਵਧਾਨ
ਪੰਜਾਬ 'ਚ ਇਸ ਦਿਨ ਵਧੇਗਾ ਠੰਡ ਦਾ ਕਹਿਰ, ਸੂਬੇ ਦੀ ਜ਼ਹਿਰੀਲੀ ਹੋਈ ਆਬੋ-ਹਵਾ, ਲੋਕ ਰਹਿਣ ਸਾਵਧਾਨ
Canada: ਕੈਨੇਡਾ ਨੇ ਚਾੜ੍ਹਿਆ ਨਵਾਂ ਚੰਨ! ਵਿਦਿਆਰਥੀ ਵੀਜ਼ਾ ਸਕੀਮ ਕੀਤੀ ਬੰਦ, ਜਾਣੋ ਭਾਰਤੀ ਵਿਦਿਆਰਥੀਆਂ 'ਤੇ ਕੀ ਪਵੇਗਾ ਅਸਰ?

ਪਹਿਲਾਂ ਵਿਰੋਧੀਆਂ ਨੇ 25 ਹਜ਼ਾਰ ਵੋਟਾਂ ਨਾਲ ਹਾਰਨਾ ਸੀ ਹੁਣ ਤਾਰੀਕ ਵਧੀ ਤਾਂ 30-35 ਹਜ਼ਾਰ ਨਾਲ ਹਾਰਨਗੀਆਂ, CM ਮਾਨ ਦੀ ਨਵੀਂ ਭਵਿੱਖਬਾਣੀ !

Punjab News: ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿੱਖੇ 2 ਧਿਰਾਂ 'ਚ ਲ*ੜਾਈ, 3 ਵਿਅਕਤੀਆਂ ਦੀ ਮੌ*ਤ

ਟਰੰਪ ਦੀ ਜਿੱਤ ਤੋਂ ਬਾਅਦ ਕੈਨੇਡਾ 'ਚ ਕਿਉਂ ਐਲਾਨਿਆ ਗਿਆ 'ਹਾਈ ਅਲਰਟ' ? ਵਜ੍ਹਾ ਕਰ ਦੇਵੇਗੀ ਹੈਰਾਨ

Embed widget