Haryana Congress: ਪੰਜਾਬ ਮਗਰੋਂ ਹਰਿਆਣਾ ਕਾਂਗਰਸ 'ਚ ਧਮਾਕਾ, 19 ਵਿਧਾਇਕਾਂ ਨੇ ਕਿਹਾ, ‘ਸ਼ੈਲਜਾ ਹਟਾਓ, ਹੁੱਡਾ ਬਣਾਓ’ ਸੂਬਾ ਪ੍ਰਧਾਨ
ਦੱਸ ਦੇਈਏ ਕਿ ਹੁੱਡਾ ਇੱਕ ਵੱਡੇ ਜਾਟ ਲੀਡਰ ਹਨ ਤੇ ਕੁਮਾਰੀ ਸੈਲਜਾ ਕਾਂਗਰਸ ਦਾ ਪ੍ਰਭਾਵਸ਼ਾਲੀ ਦਲਿਤ ਚਿਹਰਾ ਹਨ। ਹੁੱਡਾ ਇੱਕ ਸਾਬਕਾ ਮੁੱਖ ਮੰਤਰੀ ਹਨ, ਜਦੋਂਕਿ ਕੁਮਾਰੀ ਸ਼ੈਲਜਾ ਇੱਕ ਸਾਬਕਾ ਕੇਂਦਰੀ ਮੰਤਰੀ ਰਹੀ ਹੈ।
ਚੰਡੀਗੜ੍ਹ: ਪੰਜਾਬ ਦਾ ਮਸਲਾ ਅਜੇ ਹੱਲ ਨਹੀਂ ਹੋਇਆ ਹੈ ਕਿ ਹਰਿਆਣਾ ਵਿੱਚ ਵੀ ਕਾਂਗਰਸ ਲਈ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਹੁੱਡਾ ਦਾ ਸਮਰਥਨ ਕਰਨ ਵਾਲੇ ਕਈ ਵਿਧਾਇਕਾਂ ਨੇ ਇੰਚਾਰਜ ਵਿਵੇਕ ਬਾਂਸਲ ਨਾਲ ਮੁਲਾਕਾਤ ਕੀਤੀ ਤੇ ਮੰਗ ਕੀਤੀ ਕਿ ਕੁਮਾਰੀ ਸ਼ੈਲਜਾ ਨੂੰ ਹਟਾ ਕੇ ਭੁਪਿੰਦਰ ਸਿੰਘ ਹੁੱਡਾ ਨੂੰ ਸੂਬਾ ਪ੍ਰਧਾਨ ਬਣਾਇਆ ਜਾਵੇ।
ਭੁਪਿੰਦਰ ਸਿੰਘ ਹੁੱਡਾ ਬਨਾਮ ਕੁਮਾਰੀ ਸੈਲਜਾ ਲੜਾਈ ਕੋਈ ਨਵੀਂ ਨਹੀਂ ਹੈ। ਪੰਜਾਬ ਕਾਂਗਰਸ ਦੀ ਤਰ੍ਹਾਂ ਹੀ ਹਰਿਆਣਾ ਕਾਂਗਰਸ ਵਿਚ ਵੀ ਇਕ ਮਜ਼ਬੂਤ ਡੇਰੇ ਹਨ ਤੇ ਹੁਣ ਇਹ ਲੜਾਈ ਆਪਣੇ ਜ਼ੋਰਾਂ 'ਤੇ ਹੈ। ਇਕ ਦਿਨ ਪਹਿਲਾਂ ਹੁੱਡਾ ਦਾ ਸਮਰਥਨ ਕਰਨ ਵਾਲੇ 19 ਵਿਧਾਇਕ ਦਿੱਲੀ ਆਏ ਤੇ ਕਾਂਗਰਸ ਦੇ ਹਰਿਆਣਾ ਇੰਚਾਰਜ ਵਿਵੇਕ ਬਾਂਸਲ ਨਾਲ ਮੁਲਾਕਾਤ ਕੀਤੀ ਤੇ ਮੰਗ ਕੀਤੀ ਕਿ ਸੂਬਾ ਕਾਂਗਰਸ ਪ੍ਰਧਾਨ ਕੁਮਾਰੀ ਸੈਲਜਾ ਨੂੰ ਹਟਾ ਦਿੱਤਾ ਜਾਵੇ ਤੇ ਭੁਪਿੰਦਰ ਸਿੰਘ ਹੁੱਡਾ ਨੂੰ ਜ਼ਿੰਮੇਵਾਰੀ ਸੌਂਪੀ ਜਾਵੇ।
ਬਡਾਲੀ ਦੇ ਵਿਧਾਇਕ ਕੁਲਦੀਪਕ ਵਤਸ ਨੇ ਕਿਹਾ ਕਿ ਅਸੀਂ ਆਪਣੇ ਦਿਲ ਦੀ ਗੱਲ ਦੱਸ ਦਿੱਤੀ ਹੈ, ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਹੇਠ ਚੋਣਾਂ ਹੋਣੀਆਂ ਚਾਹੀਦੀਆਂ ਹਨ, ਦੀਪੇਂਦਰ ਹੁੱਡਾ ਵੀ ਸਾਡੇ ਨੇਤਾ ਹਨ। ਪਾਰਟੀ ਵਿੱਚ ਕੋਈ ਲੜਾਈ ਨਹੀਂ ਹੋ ਰਹੀ।
ਸੂਬਾਈ ਸੰਗਠਨ ਵਿਚ ਹੋਣਾ ਹੈ ਫੇਰ-ਬਦਲ
ਦਰਅਸਲ, ਹਰਿਆਣਾ ਵਿੱਚ ਕਾਂਗਰਸ ਦੇ 31 ਵਿਧਾਇਕ ਹਨ। ਸੂਤਰਾਂ ਅਨੁਸਾਰ ਉਨ੍ਹਾਂ ਵਿੱਚੋਂ 23 ਨੇ ਇੰਚਾਰਜ ਵਿਵੇਕ ਬਾਂਸਲ ਨੂੰ ਮਿਲਣ ਲਈ ਸਮਾਂ ਮੰਗਿਆ ਸੀ, ਪਰ ਸਿਰਫ 19 ਵਿਧਾਇਕ ਹੀ ਦਿੱਲੀ ਪਹੁੰਚੇ ਸਨ। ਇਸ 'ਤੇ ਕੁਮਾਰੀ ਸ਼ੈਲਜਾ ਦੇ ਨਜ਼ਦੀਕੀ ਸੂਤਰਾਂ ਨੇ ਕਿਹਾ ਕਿ ਅਜਿਹਾ ਕਰਕੇ ਹੁੱਡਾ ਹੁਣ ਭਾਜਪਾ ਦਾ ਹੱਥ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਹ ਉਹੀ ਹੁੱਡਾ ਹਨ ਜੋ ਬਾਗ਼ੀ G-23 ਸਮੂਹ ਦਾ ਵੀ ਹਿੱਸਾ ਹਨ।
ਕੁਮਾਰੀ ਸ਼ੈਲਜਾ ਦੇ ਨਜ਼ਦੀਕੀ ਸੂਤਰਆਂ ਨੇ ਦੱਸਿਆ ਕਿ ਜਲਦੀ ਹੀ ਸੰਗਠਨ ਵਿਚ ਕੁਝ ਤਬਦੀਲੀਆਂ ਹੋਣ ਜਾ ਰਹੀਆਂ ਹਨ ਅਤੇ ਹੁੱਡਾ ਦੀ ਥਾਂ ਆਪਣੇ ਲੋਕਾਂ ਦੇ ਨਾਂ ਦੇਣ ਦੀ ਬਜਾਏ ਇਹ ਬਗ਼ਾਵਤ ਇਸ ਕਰਕੇ ਵੀ ਕਰਵਾ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਸੰਗਠਨ ਵਿਚ ਨਵੀਂ ਤਬਦੀਲੀ ਕਾਰਨ ਉਨ੍ਹਾਂ ਦੀ ਪਕੜ ਕਿਤੇ ਕਮਜ਼ੋਰ ਨਾ ਹੋ ਜਾਵੇ।
ਵਿਧਾਇਕ ਅਗਲੇ ਮਹੀਨੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨਾਲ ਕਰਨਗੇ ਮੁਲਾਕਾਤ
ਹਾਲਾਂਕਿ, ਇਹ 19 ਵਿਧਾਇਕ ਅਗਲੇ ਮਹੀਨੇ ਹੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਬਾਅਦ ਵਿਚ ਰਾਹੁਲ ਗਾਂਧੀ ਨੂੰ ਮਿਲ ਕੇ ਇਹੋ ਮੰਗ ਕਰਨਗੇ। ਦਰਅਸਲ, ਹਰਿਆਣਾ ਵਿਚ ਜਾਟ ਬਨਾਮ ਹੋਰ ਜਾਤੀਆਂ ਵਿਚਲਾ ਟਕਰਾਅ ਵੀ ਕਿਸੇ ਤੋਂ ਲੁਕਿਆ ਨਹੀਂ ਹੈ।
ਤੁਹਾਨੂੰ ਦੱਸ ਦੇਈਏ ਕਿ ਹੁੱਡਾ ਇੱਕ ਵੱਡੇ ਜਾਟ ਲੀਡਰ ਹਨ ਤੇ ਕੁਮਾਰੀ ਸੈਲਜਾ ਕਾਂਗਰਸ ਦਾ ਪ੍ਰਭਾਵਸ਼ਾਲੀ ਦਲਿਤ ਚਿਹਰਾ ਹਨ। ਹੁੱਡਾ ਇਕ ਸਾਬਕਾ ਮੁੱਖ ਮੰਤਰੀ ਹਨ, ਜਦੋਂਕਿ ਕੁਮਾਰੀ ਸ਼ੈਲਜਾ ਇਕ ਸਾਬਕਾ ਕੇਂਦਰੀ ਮੰਤਰੀ ਰਹੀ ਹਨ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਇਕ ਭਰੋਸੇਯੋਗ ਮੰਨੇ ਜਾਂਦੇ ਹਨ।
ਇਹ ਵੀ ਪੜ੍ਹੋ: ਲੁਧਿਆਣਾ ਦੀ ਇੰਡਸਟਰੀ ਨੂੰ ਬਿਜਲੀ ਦਾ ਝਟਕਾ, ਆਟੋ ਪਾਰਟਸ ਇੰਡਸਟਰੀ ਕਰ ਰਹੀ ਦੂਜੇ ਸੂਬੇ 'ਚ ਪਲਾਇਨ ਦਾ ਵਿਚਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin