Hardik-Natasha: ਤਲਾਕ ਦੀ ਖਬਰ ਦੇ ਵਿਚਕਾਰ ਹਾਰਦਿਕ ਤੇ ਨਤਾਸ਼ਾ ਦੇ ਵਿਆਹ ਦਾ ਵੀਡੀਓ ਹੋਇਆ ਵਾਇਰਲ, ਕ੍ਰਿਕਟਰ ਨੇ ਜੁੱਤੀ ਲੁਕਾਉਣ ਦੀ ਰਸਮ ਲਈ ਦਿੱਤੇ ਸੀ 5 ਲੱਖ
Viral Video: ਕ੍ਰਿਕੇਟਰ ਹਾਰਦਿਕ ਪਾਂਡਿਆ ਦੀ ਜ਼ਿੰਦਗੀ ਦੇ ਵਿੱਚ ਇਸ ਸਮੇਂ ਇੱਕ ਵੱਡਾ ਤੂਫਾਨ ਆਇਆ ਪਿਆ ਹੈ। ਜੀ ਹਾਂ ਪਿਛਲੇ ਕੁੱਝ ਦਿਨਾਂ ਤੋਂ ਇਹ ਖਬਰਾਂ ਲਗਾਤਾਰ ਆ ਰਹੀਆਂ ਹਨ ਕਿ ਇਹ ਜੋੜ ਵੱਖ ਹੋਣ ਵਾਲਾ ਹੈ। ਜਿਸ ਤੋਂ ਫੈਨਜ਼ ਕਾਫੀ ਨਿਰਾਸ਼ ਹਨ।
Hardik and Natasha's Wedding Viral Video: ਹਾਰਦਿਕ ਪਾਂਡਿਆ ਇਨ੍ਹੀਂ ਦਿਨੀਂ ਆਪਣੀ ਪਤਨੀ ਨਤਾਸ਼ਾ ਤੋਂ ਵੱਖ ਹੋਣ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ 'ਚ ਹਨ। ਨਤਾਸ਼ਾ ਦੇ ਇੰਸਟਾਗ੍ਰਾਮ ਹੈਂਡਲ ਨੇ ਸੰਕੇਤ ਦਿੱਤਾ ਹੈ ਕਿ ਨਿਸ਼ਚਿਤ ਤੌਰ 'ਤੇ ਦੋਵਾਂ ਵਿਚਕਾਰ ਕੋਈ ਦਰਾਰ ਆ ਗਈ ਹੈ। ਇਸ ਖਬਰ ਨੂੰ ਵਾਇਰਲ ਹੋਏ 5-6 ਦਿਨ ਹੋ ਗਏ ਹਨ ਪਰ ਅਜੇ ਤੱਕ ਇਸ 'ਤੇ ਨਤਾਸ਼ਾ ਜਾਂ ਹਾਰਦਿਕ ਦਾ ਕੋਈ ਬਿਆਨ ਨਹੀਂ ਆਇਆ ਹੈ। 25 ਮਈ ਨੂੰ ਨਤਾਸ਼ਾ ਨੂੰ ਇੱਕ ਦੋਸਤ ਦੇ ਨਾਲ ਘੁੰਮਦੇ ਦੇਖਿਆ ਗਿਆ ਜਦੋਂ ਪਾਪਰਾਜ਼ੀ ਨੇ ਤਲਾਕ ਬਾਰੇ ਸਵਾਲ ਪੁੱਛਿਆ ਤਾਂ ਉਸਨੇ ਧੰਨਵਾਦ ਕਿਹਾ ਅਤੇ ਅੱਗੇ ਵਧ ਗਈ। ਜਿਸ ਤੋਂ ਪਤਾ ਚੱਲਦਾ ਹੈ ਕਿ ਕੁੱਝ ਤਾਂ ਗੜਬੜ ਹੈ। ਜੇਕਰ ਸਭ ਕੁਝ ਠੀਕ ਰਹਿੰਦਾ ਤਾਂ ਉਹ ਜਾਂ ਹਾਰਦਿਕ ਨੇ ਜ਼ਰੂਰ ਕੁੱਝ ਨਾ ਕੁੱਝ ਕਹਿਣਾ ਸੀ, ਪਰ ਦੋਵਾਂ ਵੱਲੋਂ ਇਨ੍ਹਾਂ ਅਫਵਾਹਾਂ 'ਤੇ ਚੁੱਪ ਧਾਰ ਰੱਖੀ ਹੈ।
ਤਲਾਕ ਦੀਆਂ ਖਬਰਾਂ ਵਿਚਕਾਰ ਵਿਆਹ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ
ਇੱਕ ਪਾਸੇ ਜਿੱਥੇ ਤਲਾਕ ਦੀਆਂ ਖ਼ਬਰਾਂ ਜ਼ੋਰ ਫੜ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਹਾਰਦਿਕ ਅਤੇ ਨਤਾਸ਼ਾ ਦੇ ਵਿਆਹ ਦਾ ਇੱਕ ਵੀਡੀਓ ਵਾਇਰਲ (A video of Hardik and Natasha's wedding went viral) ਹੋ ਰਿਹਾ ਹੈ। ਇਹ ਵੀਡੀਓ ਜੁੱਤੀ ਲੁਕਾਉਣ ਦੀ ਰਸਮ ਦਾ ਹੈ। ਇਸ 'ਚ ਹਾਰਦਿਕ ਖੁੱਲ੍ਹ ਕੇ ਪੈਸੇ ਖਰਚ ਕਰਦੇ ਨਜ਼ਰ ਆ ਰਹੇ ਹਨ। ਜਦੋਂ ਕ੍ਰਿਕਟਰ ਤੋਂ ਪੈਸਿਆਂ ਦੀ ਮੰਗ ਹੁੰਦੀ ਹੈ ਤਾਂ ਉਹ ਆਪਣੀ ਸਾਲੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਿੱਧੇ ਤੋਹਫ਼ੇ ਵਜੋਂ 5 ਲੱਖ 1 ਰੁਪਏ ਦਿੰਦਾ ਹੈ।
ਹੁਣ ਇਹ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ। ਕੁਝ ਲੋਕ ਟਿੱਪਣੀ ਕਰ ਰਹੇ ਹਨ ਕਿ ਹਾਰਦਿਕ ਨੂੰ ਹੁਣ ਇਹ ਪੈਸਾ ਵਿਆਜ ਸਮੇਤ ਵਾਪਸ ਲੈਣਾ ਚਾਹੀਦਾ ਹੈ। ਜ਼ਿਆਦਾਤਰ ਲੋਕ ਇਸ ਗੱਲ ਤੋਂ ਦੁਖੀ ਸਨ ਕਿ ਇਹ ਜੋੜਾ ਟੁੱਟਣ ਦੀ ਕਗਾਰ 'ਤੇ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਜੋੜੇ ਦਾ ਇੱਕ ਬੇਟਾ ਵੀ ਹੈ। ਦੋਵੇਂ ਅਕਸਰ ਹੀ ਆਪਣੇ ਪੁੱਤਰ ਦੇ ਨਾਲ ਆਪਣੀ ਤਸਵੀਰਾਂ ਵੀ ਸ਼ੇਅਰ ਕਰਦੇ ਰਹਿੰਦੇ ਸਨ। ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹ ਕਪਲ ਵੱਖ ਹੁੰਦਾ ਹੈ ਜਾਂ ਫਿਰ ਇਕੱਠੇ ਰਹਿੰਦੇ ਹੈ।
View this post on Instagram