ENG Vs AUS: ਏਸ਼ੇਜ਼ 2023 'ਚ ਇੰਗਲੈਂਡ ਦੀਆਂ ਵਧੀਆਂ ਮੁਸ਼ਕਿਲਾਂ, ਉਪਕਪਤਾਨ ਬਾਕੀ ਮੈਚਾਂ ਤੋਂ ਹੋਏ ਬਾਹਰ
Ollie Pope: ਹੁਣ ਤੱਕ ਏਸ਼ੇਜ਼ 2023 ਇੰਗਲੈਂਡ ਲਈ ਬਹੁਤ ਖਰਾਬ ਰਹੀ ਹੈ। ਇੰਗਲੈਂਡ ਦੀ ਟੀਮ ਘਰੇਲੂ ਮੈਦਾਨ 'ਚ ਖੇਡੀ ਜਾ ਰਹੀ ਸੀਰੀਜ਼ 'ਚ ਪਹਿਲਾਂ ਹੀ ਦੋ ਟੈਸਟ ਹਾਰ ਚੁੱਕੀ ਹੈ। ਹੁਣ ਟੀਮ ਦੇ ਉਪ ਕਪਤਾਨ ਓਲੀ ਪੋਪ ਬਾਹਰ ਹੋ ਗਏ ਹਨ।
Ollie Pope Ruled Out, Ashes 2023: ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਖੇਡੀ ਜਾ ਰਹੀ ਏਸ਼ੇਜ਼ 2023 'ਚ ਇੰਗਲੈਂਡ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇੰਗਲਿਸ਼ ਟੀਮ ਪਹਿਲਾਂ ਹੀ ਲਗਾਤਾਰ ਦੋ ਟੈਸਟ ਮੈਚਾਂ ਵਿੱਚ ਹਾਰ ਕੇ 0-2 ਨਾਲ ਪਿੱਛੇ ਹੈ। ਹੁਣ ਟੀਮ ਨੂੰ ਉਪ ਕਪਤਾਨ ਓਲੀ ਪੋਪ ਦੇ ਰੂਪ 'ਚ ਵੱਡਾ ਝਟਕਾ ਲੱਗਿਆ ਹੈ। ਇੰਗਲਿਸ਼ ਉਪ ਕਪਤਾਨ ਏਸ਼ੇਜ਼ ਦੇ ਬਾਕੀ ਤਿੰਨ ਮੈਚਾਂ ਤੋਂ ਬਾਹਰ ਹੋ ਗਏ ਹਨ। ਓਲੀ ਪੋਪ ਦੇ ਸੱਜੇ ਮੋਢੇ 'ਤੇ ਸੱਟ ਲੱਗ ਗਈ ਹੈ।
ਇਸ ਤੋਂ ਪਹਿਲਾਂ ਵੀ ਇੰਗਲਿਸ਼ ਖਿਡਾਰੀ ਦੋ ਵਾਰ ਮੋਢੇ ਦੀ ਸੱਟ ਤੋਂ ਪਰੇਸ਼ਾਨ ਹੋ ਚੁੱਕੇ ਹਨ। ਪੋਪ ਦਾ ਮੋਢਾ ਡਿਸਲੋਕੇਟ ਹੋ ਗਿਆ ਹੈ। ਬੀਤੀ ਰਾਤ ਪੋਪ ਦੀ ਸਕੈਨ ਹੋਈ ਸੀ, ਜਿਸ ਵਿਚ ਉਨ੍ਹਾਂ ਦੀ ਸੱਟ ਦਾ ਪਤਾ ਲੱਗਿਆ ਸੀ। ਹੁਣ ਪੋਪ ਦੀ ਸਰਜਰੀ ਹੋਵੇਗੀ ਅਤੇ ਉਹ ਆਸਟ੍ਰੇਲੀਆ ਖਿਲਾਫ ਬਾਕੀ ਤਿੰਨ ਮੈਚ ਨਹੀਂ ਖੇਡ ਸਕਣਗੇ। ਸਰਜਰੀ ਤੋਂ ਬਾਅਦ ਉਹ ਮੈਡੀਕਲ ਟੀਮ ਦੀ ਅਗਵਾਈ ਵਿੱਚ ਰਿਹੈਬਿਲਿਟੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰਨਗੇ।
ਇਹ ਵੀ ਪੜ੍ਹੋ: ਬੰਗਲਾਦੇਸ਼ ਦੌਰੇ 'ਤੇ ਜਾਣ ਤੋਂ ਪਹਿਲਾਂ ਕ੍ਰਿਕਟਰ ਹਰਲੀਨ ਦਿਓਲ ਨੇ ਖੇਡ ਮੰਤਰੀ ਮੀਤ ਹੇਅਰ ਨਾਲ ਕੀਤੀ ਮੁਲਾਕਾਤ
ਲਾਰਡਸ ਟੈਸਟ ਦੇ ਪਹਿਲੇ ਦਿਨ ਓਲੀ ਪੋਪ ਦੇ ਫੀਲਡਿੰਗ 'ਚ ਗੇਂਦ ਨੂੰ ਰੋਕਣ ਦੇ ਚੱਕਰ 'ਚ ਸੱਟ ਲੱਗ ਗਈ ਸੀ। ਮੈਚ ਦੇ ਤੀਜੇ ਦਿਨ ਪੋਪ ਦੀ ਸੱਟ ਫਿਰ ਵੱਧ ਗਈ ਕਿਉਂਕਿ ਅੰਪਾਇਰਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਇੰਗਲੈਂਡ ਦੀ ਪਹਿਲੀ ਪਾਰੀ ਤੋਂ ਬਾਅਦ ਬੱਲੇਬਾਜ਼ੀ ਕਰਨ ਲਈ ਮੈਦਾਨ ਵਿੱਚ ਆਉਣ। ਪੋਪ ਨੇ ਪਹਿਲੀ ਪਾਰੀ ਵਿੱਚ 42 ਦੌੜਾਂ ਬਣਾਈਆਂ। ਇੰਗਲੈਂਡ ਦੇ ਸਪਿਨ ਕੋਚ ਜੀਤਨ ਪਟੇਲ ਨੇ ਮੰਨਿਆ ਸੀ ਕਿ ਜੇਕਰ ਉਹ ਨਾ ਆਉਂਦੇ ਤਾਂ ਇੰਗਲੈਂਡ ਨੂੰ 10 ਖਿਡਾਰੀਆਂ ਨਾਲ ਫਿਲਡਿੰਗ ਕਰਨੀ ਪੈਣੀ ਸੀ।
ਦੋਹਾਂ ਮੈਚਾਂ ਵਿੱਚ ਇਦਾਂ ਦਾ ਰਿਹਾ ਪੋਪ ਦਾ ਪ੍ਰਦਰਸ਼ਨ
ਓਲੀ ਪੋਪ ਨੇ ਏਸ਼ੇਜ਼ 'ਚ ਖੇਡੇ ਗਏ 2 ਮੈਚਾਂ ਦੀਆਂ 4 ਪਾਰੀਆਂ 'ਚ ਬੱਲੇਬਾਜ਼ੀ ਕਰਦਿਆਂ ਹੋਇਆਂ 22.50 ਦੀ ਔਸਤ ਨਾਲ 90 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ ਕੁੱਲ 8 ਚੌਕੇ ਨਿਕਲੇ।
ਹੁਣ ਤੱਕ ਇਦਾਂ ਦਾ ਰਿਹਾ ਅੰਤਰਰਾਸ਼ਟਰੀ ਕਰੀਅਰ
ਓਲੀ ਪੋਪ ਇੰਗਲੈਂਡ ਲਈ ਸਿਰਫ ਟੈਸਟ ਕ੍ਰਿਕਟ ਖੇਡਦੇ ਹਨ। ਉਨ੍ਹਾਂ ਨੇ ਅਗਸਤ 2018 ਵਿੱਚ ਭਾਰਤ ਦੇ ਖਿਲਾਫ ਲਾਰਡਸ ਵਿੱਚ ਆਪਣਾ ਟੈਸਟ ਡੈਬਿਊ ਕੀਤਾ ਸੀ। ਉਹ ਹੁਣ ਤੱਕ 48 ਟੈਸਟ ਮੈਚ ਖੇਡ ਚੁੱਕੇ ਹਨ। ਇਨ੍ਹਾਂ ਮੈਚਾਂ ਦੀਆਂ 67 ਪਾਰੀਆਂ 'ਚ ਬੱਲੇਬਾਜ਼ੀ ਕਰਦੇ ਹੋਏ ਪੋਪ ਨੇ 34.45 ਦੀ ਔਸਤ ਨਾਲ 2136 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 1 ਡਬਲ ਦੇ ਨਾਲ 4 ਸੈਂਕੜੇ ਲਗਾਏ। ਇਸ ਦੇ ਨਾਲ ਹੀ ਉਨ੍ਹਾਂ ਦੇ ਬੱਲੇ ਤੋਂ 11 ਅਰਧ ਸੈਂਕੜੇ ਨਿਕਲੇ।
ਇਹ ਵੀ ਪੜ੍ਹੋ: Babar Azam: 'ਜਵਾਨੀ 'ਚ ਹੱਜ ਕਰੋ...' ਬਾਬਰ ਆਜ਼ਮ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਹੋਇਆ ਵਾਇਰਲ