ਪੜਚੋਲ ਕਰੋ

IND vs SL Asia Cup 2023: ਸ੍ਰੀਲੰਕਾਈ ਸਪਿਨਰਸ ਦੇ ਸਾਹਮਣੇ 213 ‘ਤੇ ਆਲਆਊਟ ਹੋਈ ਭਾਰਤੀ ਟੀਮ, ਵੇੱਲਾਲਾਗੇ ਨੇ ਲਈਆਂ 5 ਵਿਕਟਾਂ

India vs Sri Lanka 1st innings Highlights: ਏਸ਼ੀਆ ਕੱਪ ਦੇ ਸੁਪਰ-4 ਮੈਚ 'ਚ ਸ਼੍ਰੀਲੰਕਾ ਖਿਲਾਫ ਭਾਰਤੀ ਟੀਮ 213 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਸ਼੍ਰੀਲੰਕਾ ਲਈ ਖੱਬੇ ਹੱਥ ਦੇ ਸਪਿਨਰ ਵੇੱਲਾਲਾਗੇ ਨੇ 5 ਵਿਕਟਾਂ ਲਈਆਂ।

India vs Sri Lanka 1st innings Highlights: ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ 'ਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਏਸ਼ੀਆ ਕੱਪ 2023 ਦਾ ਸੁਪਰ-4 ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਮੈਚ ਵਿੱਚ ਟੀਮ ਇੰਡੀਆ 49.1 ਓਵਰਾਂ ਵਿੱਚ 213 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਸ਼੍ਰੀਲੰਕਾ ਦੀ ਟੀਮ 'ਚ ਸਪਿਨ ਗੇਂਦਬਾਜ਼ਾਂ ਦਾ ਦਬਦਬਾ ਦੇਖਣ ਨੂੰ ਮਿਲਿਆ, ਜਿਸ 'ਚ ਦੁਨਿਥਾ ਵੇੱਲਾਲਾਗੇ ਨੇ 5 ਵਿਕਟਾਂ ਲਈਆਂ ਜਦਕਿ ਚਰਿਥ ਅਸਲੰਕਾ ਨੇ 4 ਵਿਕਟਾਂ ਲਈਆਂ।

ਰੋਹਿਤ ਅਤੇ ਗਿੱਲ ਨੇ ਟੀਮ ਨੂੰ ਦਿੱਤੀ ਸ਼ਾਨਦਾਰ ਸ਼ੁਰੂਆਤ

ਸੁਪਰ 4 ਦੇ ਇਸ ਅਹਿਮ ਮੈਚ 'ਚ ਟਾਸ ਜਿੱਤਣ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਪਿੱਚ ਨੂੰ ਦੇਖਦੇ ਹੋਏ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲੈਣ 'ਚ ਬਿਲਕੁਲ ਵੀ ਦੇਰੀ ਨਹੀਂ ਕੀਤੀ। ਦੋਵਾਂ ਖਿਡਾਰੀਆਂ ਨੇ ਇਕ ਵਾਰ ਫਿਰ ਸਕਾਰਾਤਮਕ ਢੰਗ ਨਾਲ ਦੌੜਾਂ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ। ਪਹਿਲੇ 10 ਓਵਰਾਂ ਦੀ ਸਮਾਪਤੀ ਤੋਂ ਬਾਅਦ ਟੀਮ ਇੰਡੀਆ ਦਾ ਸਕੋਰ ਬਿਨਾਂ ਕਿਸੇ ਨੁਕਸਾਨ ਤੋਂ 65 ਦੌੜਾਂ ਸੀ।

ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਦੀ ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਸਾਰਿਆਂ ਨੂੰ ਲੱਗਾ ਕਿ ਭਾਰਤੀ ਟੀਮ ਇਸ ਮੈਚ 'ਚ ਵੀ ਵੱਡਾ ਸਕੋਰ ਬਣਾਉਣ 'ਚ ਸਫਲ ਰਹੇਗੀ। ਹਾਲਾਂਕਿ ਸ਼੍ਰੀਲੰਕਾ ਟੀਮ ਦੇ 20 ਸਾਲਾ ਖੱਬੇ ਹੱਥ ਦੇ ਸਪਿਨਰ ਗੇਂਦਬਾਜ਼ ਦੁਨਿਥਾ ਵੇੱਲਾਲਾਗੇ ਨੇ ਗੇਂਦਬਾਜ਼ੀ ਅਟੈਕ ‘ਤੇ ਆਉਂਦਿਆਂ ਹੀ ਸਾਰਿਆਂ ਨੂੰ ਗਲਤ ਸਾਬਤ ਕਰ ਦਿੱਤਾ। ਵੇੱਲਾਲਾਗੇ ਨੇ ਆਪਣੇ ਸਪੇਲ ਦੀ ਪਹਿਲੀ ਗੇਂਦ 'ਤੇ ਸ਼ੁਭਮਨ ਗਿੱਲ ਨੂੰ 80 ਦੇ ਸਕੋਰ 'ਤੇ ਪਵੇਲੀਅਨ ਭੇਜ ਕੇ ਭਾਰਤੀ ਟੀਮ ਨੂੰ ਪਹਿਲਾ ਝਟਕਾ ਦਿੱਤਾ।

ਇਸ ਤੋਂ ਬਾਅਦ ਦੁਨਿਥਾ ਵੇੱਲਾਲਾਗੇ ਨੇ ਵਿਰਾਟ ਕੋਹਲੀ ਦੇ ਰੂਪ 'ਚ ਟੀਮ ਇੰਡੀਆ ਨੂੰ ਦੂਜਾ ਵੱਡਾ ਝਟਕਾ ਦਿੱਤਾ, ਜੋ ਇਸ ਮੈਚ 'ਚ ਸਿਰਫ 3 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। 91 ਦੇ ਸਕੋਰ 'ਤੇ ਭਾਰਤ ਨੂੰ ਤੀਜਾ ਝਟਕਾ ਕਪਤਾਨ ਰੋਹਿਤ ਸ਼ਰਮਾ ਦੇ ਰੂਪ 'ਚ ਲੱਗਿਆ ਜੋ 53 ਦੇ ਨਿੱਜੀ ਸਕੋਰ 'ਤੇ ਵੇੱਲਾਲਾਗੇ ਦੀ ਸ਼ਾਨਦਾਰ ਗੇਂਦ 'ਤੇ ਬੋਲਡ ਹੋ ਗਏ।

ਇਹ ਵੀ ਪੜ੍ਹੋ: Babar Azam: ਬਾਬਰ ਆਜ਼ਮ ਨੇ ਜਿੱਤਿਆ 'ਪਲੇਅਰ ਆਫ ਦਿ ਮੰਥ' ਅਵਾਰਡ, ਪਾਕਿਸਤਾਨੀ ਕਪਤਾਨ ਨੂੰ ਤੀਜੀ ਵਾਰ ਮਿਲਿਆ ਇਹ ਖਿਤਾਬ

ਰਾਹੁਲ ਅਤੇ ਈਸ਼ਾਨ ਨੇ ਪਾਰੀ ਨੂੰ ਸੰਭਾਲਣ ਦੀ ਕੀਤੀ ਕੋਸ਼ਿਸ਼, ਵੇੱਲਾਲਾਗੇ ਨੇ ਤੋੜੀ ਸਾਂਝੇਦਾਰੀ

ਟੀਮ ਇੰਡੀਆ ਨੂੰ ਲਗਾਤਾਰ 3 ਵੱਡੇ ਝਟਕੇ ਲੱਗਣ ਤੋਂ ਬਾਅਦ ਈਸ਼ਾਨ ਕਿਸ਼ਨ ਅਤੇ ਕੇਐਲ ਰਾਹੁਲ ਨੇ ਇਸ ਸਥਿਤੀ ਤੋਂ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਦੋਵਾਂ ਨੇ ਸਪਿਨਰਾਂ ਦੇ ਖਿਲਾਫ ਸਾਵਧਾਨੀ ਨਾਲ ਖੇਡਿਆ ਅਤੇ ਦੌੜਾਂ ਬਣਾਉਣ ਦੀ ਪ੍ਰਕਿਰਿਆ ਜਾਰੀ ਰੱਖੀ। ਈਸ਼ਾਨ ਅਤੇ ਰਾਹੁਲ ਵਿਚਾਲੇ ਚੌਥੀ ਵਿਕਟ ਲਈ 63 ਦੌੜਾਂ ਦੀ ਸਾਂਝੇਦਾਰੀ ਦੇਖਣ ਨੂੰ ਮਿਲੀ। ਵੇੱਲਾਲਾਗੇ ਨੇ ਇਸ ਖਤਰਨਾਕ ਸਾਂਝੇਦਾਰੀ ਨੂੰ ਤੋੜਿਆ ਅਤੇ ਭਾਰਤ ਨੂੰ ਚੌਥਾ ਝਟਕਾ 154 ਦੇ ਸਕੋਰ 'ਤੇ ਕੇਐੱਲ ਰਾਹੁਲ ਦੇ ਰੂਪ 'ਚ ਦਿੱਤਾ ਜੋ 39 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ।

ਵੇੱਲਾਲਾਗੇ ਨੇ ਪੂਰੀਆਂ ਕੀਤੀਆਂ 5 ਵਿਕਟਾਂ, ਭਾਰਤੀ ਟੀਮ ਦੀ ਪਾਰੀ ਹੋਈ ਸਮਾਪਤ

ਕੇਐੱਲ ਰਾਹੁਲ ਪੈਵੇਲੀਅਨ ਪਰਤੇ ਤਾਂ ਭਾਰਤੀ ਟੀਮ ਨੇ ਅਚਾਨਕ ਤੇਜ਼ੀ ਨਾਲ ਵਿਕਟਾਂ ਗਵਾਉਣੀਆਂ ਸ਼ੁਰੂ ਕਰ ਦਿੱਤੀਆਂ। ਈਸ਼ਾਨ ਕਿਸ਼ਨ 33 ਦੇ ਨਿੱਜੀ ਸਕੋਰ ਨਾਲ ਪਵੇਲੀਅਨ ਪਰਤ ਗਏ। ਉਥੇ ਹੀ ਵੇੱਲਾਲਾਗੇ ਨੂੰ ਇਸ ਮੈਚ 'ਚ ਹਾਰਦਿਕ ਪੰਡਯਾ ਦੇ ਰੂਪ 'ਚ ਆਪਣੀ ਪੰਜਵੀਂ ਵਿਕਟ ਮਿਲੀ, ਜਿਸ ਨੂੰ ਉਨ੍ਹਾਂ ਨੂੰ 5 ਦੇ ਨਿੱਜੀ ਸਕੋਰ 'ਤੇ ਆਊਟ ਕੀਤਾ।

ਇੱਥੋਂ ਸ਼੍ਰੀਲੰਕਾ ਦੇ ਸਪਿਨਰਾਂ ਨੇ ਭਾਰਤੀ ਟੀਮ ਨੂੰ ਸੰਭਲਣ ਦਾ ਮੌਕਾ ਨਹੀਂ ਦਿੱਤਾ। ਰਵਿੰਦਰ ਜਡੇਜਾ 4, ਜਸਪ੍ਰੀਤ ਬੁਮਰਾਹ 5 ਅਤੇ ਕੁਲਦੀਪ ਯਾਦਵ ਬਿਨਾਂ ਖਾਤਾ ਖੋਲ੍ਹਿਆਂ ਹੀ ਪੈਵੇਲੀਅਨ ਪਰਤ ਗਏ। ਅਕਸ਼ਰ ਪਟੇਲ ਨੇ 26 ਦੌੜਾਂ ਦੀ ਪਾਰੀ ਖੇਡਦਿਆਂ ਹੋਇਆਂ ਸਕੋਰ ਨੂੰ 213 ਤੱਕ ਲਿਜਾਣ 'ਚ ਅਹਿਮ ਭੂਮਿਕਾ ਨਿਭਾਈ ਅਤੇ ਆਖਰੀ ਵਿਕਟ ਲਈ ਮੁਹੰਮਦ ਸਿਰਾਜ ਨਾਲ 27 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼੍ਰੀਲੰਕਾ ਲਈ ਦੁਨਿਥਾ ਵੇੱਲਾਲਾਗੇ ਨੇ 40 ਦੌੜਾਂ ਦੇ ਕੇ 5 ਵਿਕਟਾਂ ਲਈਆਂ ਜਦਕਿ ਚਰਿਥ ਅਸਲੰਕਾ ਨੇ 4 ਵਿਕਟਾਂ ਲਈਆਂ।

ਇਹ ਵੀ ਪੜ੍ਹੋ: Watch: ਪਾਕਿਸਤਾਨ ਨੂੰ ਹਰਾਉਣ ਮਗਰੋਂ ਕੋਹਲੀ-ਰੋਹਿਤ ਸਣੇ ਭਾਰਤੀ ਖਿਡਾਰੀਆਂ ਨੇ ਪੂਲ 'ਚ ਜਮਾਏ ਰੰਗ, ਇੰਝ ਮਨਾਇਆ ਜਸ਼ਨ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਬਟਾਲਾ ਤੋਂ ਮਾੜੀ ਖਬਰ! ਹੋਲੀ ਮੌਕੇ ਘਰ 'ਚ ਵਿੱਛਿਆ ਸੱਥਰ, ਰੰਜ਼ਿਸ਼ ਦੇ ਚੱਲਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
Punjab News: ਬਟਾਲਾ ਤੋਂ ਮਾੜੀ ਖਬਰ! ਹੋਲੀ ਮੌਕੇ ਘਰ 'ਚ ਵਿੱਛਿਆ ਸੱਥਰ, ਰੰਜ਼ਿਸ਼ ਦੇ ਚੱਲਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
Punjab News: ਪੰਜਾਬ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਕੱਸੀ ਕਮਰ! ਭੂਪੇਸ਼ ਬਘੇਲ ਨੇ ਆਗੂਆਂ ਨਾਲ ਕੀਤਾ ਖਾਸ ਵਿਚਾਰ-ਵਟਾਂਦਰਾ, ਦਿੱਤੀਆਂ ਇਹ ਨਸੀਹਤਾਂ
Punjab News: ਪੰਜਾਬ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਕੱਸੀ ਕਮਰ! ਭੂਪੇਸ਼ ਬਘੇਲ ਨੇ ਆਗੂਆਂ ਨਾਲ ਕੀਤਾ ਖਾਸ ਵਿਚਾਰ-ਵਟਾਂਦਰਾ, ਦਿੱਤੀਆਂ ਇਹ ਨਸੀਹਤਾਂ
Punjab News: ਹੋਲੀ ਮੌਕੇ ਵਾਪਰਿਆ ਦਰਦਨਾਕ ਹਾਦਸਾ,  ਨਾਕੇ 'ਤੇ ਕਾਰ ਨੇ ਪੁਲਿਸ ਵਾਲਿਆਂ ਨੂੰ ਦਰੜਿਆਂ, 3 ਦੀ ਮੌਤ, ਕੰਡਿਆਲੀ ਤਾਰ 'ਚ ਫਸੀਆਂ ਲਾਸ਼ਾਂ
Punjab News: ਹੋਲੀ ਮੌਕੇ ਵਾਪਰਿਆ ਦਰਦਨਾਕ ਹਾਦਸਾ, ਨਾਕੇ 'ਤੇ ਕਾਰ ਨੇ ਪੁਲਿਸ ਵਾਲਿਆਂ ਨੂੰ ਦਰੜਿਆਂ, 3 ਦੀ ਮੌਤ, ਕੰਡਿਆਲੀ ਤਾਰ 'ਚ ਫਸੀਆਂ ਲਾਸ਼ਾਂ
Weather Today: ਹੋਲੀ ‘ਤੇ ਵਰ੍ਹਣਗੇ ਬੱਦਲ! ਦਿੱਲੀ-ਯੂਪੀ-ਪੰਜਾਬ-ਹਰਿਆਣਾ ਤੋਂ ਲੈ ਕੇ ਕਸ਼ਮੀਰ ਤੱਕ ਮੀਂਹ ਦਾ ਅਲਰਟ
Weather Today: ਹੋਲੀ ‘ਤੇ ਵਰ੍ਹਣਗੇ ਬੱਦਲ! ਦਿੱਲੀ-ਯੂਪੀ-ਪੰਜਾਬ-ਹਰਿਆਣਾ ਤੋਂ ਲੈ ਕੇ ਕਸ਼ਮੀਰ ਤੱਕ ਮੀਂਹ ਦਾ ਅਲਰਟ
Advertisement
ABP Premium

ਵੀਡੀਓਜ਼

Bikram Majithia| ਬਿਕਰਮ ਮਜੀਠੀਆ ਨੂੰ ਵੀ ਨਹੀਂ ਬਖ਼ਸ਼ਿਆ...ਜੇ ਹਿੰਮਤ ਹੈ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾ ਕਹੋ....|Sukhbir Badal|Akali Dalਪੰਜਾਬ ਕਾਂਗਰਸ ਦੀ ਆਪਸੀ ਫੁੱਟ 'ਤੇ ਵੱਡਾ ਐਕਸ਼ਨ ! ਦਿੱਲੀ ਦੀ ਮੀਟਿੰਗ 'ਚ ਅਹਿਮ ਫੈਸਲੇ|Partap Bajwa|Raja Warringਸਰਕਾਰੀ ਹਸਪਤਾਲ ਦਾ ਵੇਖੋ ਹਾਲ!  ਸਿਹਤ ਮੰਤਰੀ ਵੇਖ ਖੁਦ ਹੋਏ ਹੈਰਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਬਟਾਲਾ ਤੋਂ ਮਾੜੀ ਖਬਰ! ਹੋਲੀ ਮੌਕੇ ਘਰ 'ਚ ਵਿੱਛਿਆ ਸੱਥਰ, ਰੰਜ਼ਿਸ਼ ਦੇ ਚੱਲਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
Punjab News: ਬਟਾਲਾ ਤੋਂ ਮਾੜੀ ਖਬਰ! ਹੋਲੀ ਮੌਕੇ ਘਰ 'ਚ ਵਿੱਛਿਆ ਸੱਥਰ, ਰੰਜ਼ਿਸ਼ ਦੇ ਚੱਲਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
Punjab News: ਪੰਜਾਬ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਕੱਸੀ ਕਮਰ! ਭੂਪੇਸ਼ ਬਘੇਲ ਨੇ ਆਗੂਆਂ ਨਾਲ ਕੀਤਾ ਖਾਸ ਵਿਚਾਰ-ਵਟਾਂਦਰਾ, ਦਿੱਤੀਆਂ ਇਹ ਨਸੀਹਤਾਂ
Punjab News: ਪੰਜਾਬ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਕੱਸੀ ਕਮਰ! ਭੂਪੇਸ਼ ਬਘੇਲ ਨੇ ਆਗੂਆਂ ਨਾਲ ਕੀਤਾ ਖਾਸ ਵਿਚਾਰ-ਵਟਾਂਦਰਾ, ਦਿੱਤੀਆਂ ਇਹ ਨਸੀਹਤਾਂ
Punjab News: ਹੋਲੀ ਮੌਕੇ ਵਾਪਰਿਆ ਦਰਦਨਾਕ ਹਾਦਸਾ,  ਨਾਕੇ 'ਤੇ ਕਾਰ ਨੇ ਪੁਲਿਸ ਵਾਲਿਆਂ ਨੂੰ ਦਰੜਿਆਂ, 3 ਦੀ ਮੌਤ, ਕੰਡਿਆਲੀ ਤਾਰ 'ਚ ਫਸੀਆਂ ਲਾਸ਼ਾਂ
Punjab News: ਹੋਲੀ ਮੌਕੇ ਵਾਪਰਿਆ ਦਰਦਨਾਕ ਹਾਦਸਾ, ਨਾਕੇ 'ਤੇ ਕਾਰ ਨੇ ਪੁਲਿਸ ਵਾਲਿਆਂ ਨੂੰ ਦਰੜਿਆਂ, 3 ਦੀ ਮੌਤ, ਕੰਡਿਆਲੀ ਤਾਰ 'ਚ ਫਸੀਆਂ ਲਾਸ਼ਾਂ
Weather Today: ਹੋਲੀ ‘ਤੇ ਵਰ੍ਹਣਗੇ ਬੱਦਲ! ਦਿੱਲੀ-ਯੂਪੀ-ਪੰਜਾਬ-ਹਰਿਆਣਾ ਤੋਂ ਲੈ ਕੇ ਕਸ਼ਮੀਰ ਤੱਕ ਮੀਂਹ ਦਾ ਅਲਰਟ
Weather Today: ਹੋਲੀ ‘ਤੇ ਵਰ੍ਹਣਗੇ ਬੱਦਲ! ਦਿੱਲੀ-ਯੂਪੀ-ਪੰਜਾਬ-ਹਰਿਆਣਾ ਤੋਂ ਲੈ ਕੇ ਕਸ਼ਮੀਰ ਤੱਕ ਮੀਂਹ ਦਾ ਅਲਰਟ
Punjab News: ਮੋਗਾ ਤੋਂ ਦੁਖਦਾਇਕ ਖਬਰ! ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਦੀ ਗੋਲੀ ਮਾਰ ਕੇ ਹੱਤਿਆ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
Punjab News: ਮੋਗਾ ਤੋਂ ਦੁਖਦਾਇਕ ਖਬਰ! ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਦੀ ਗੋਲੀ ਮਾਰ ਕੇ ਹੱਤਿਆ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
Punjab News: ਤੜਕੇ-ਤੜਕੇ ਪੰਜਾਬ 'ਚ ਹੋਇਆ ਐਨਕਾਊਂਟਰ, ਬੰਬੀਹਾ ਗੈਂਗ ਦਾ ਸ਼ੂਟਰ ਕਾਬੂ
Punjab News: ਤੜਕੇ-ਤੜਕੇ ਪੰਜਾਬ 'ਚ ਹੋਇਆ ਐਨਕਾਊਂਟਰ, ਬੰਬੀਹਾ ਗੈਂਗ ਦਾ ਸ਼ੂਟਰ ਕਾਬੂ
'ਹੁਣ ਮੈਂ ਆਜ਼ਾਦ ਪੰਛੀ ਹਾਂ' ਸੁਨੰਦਾ ਸ਼ਰਮਾ ਨੇ ਭਾਵੁਕ ਹੋ ਕੇ ਕਿਹਾ 
'ਹੁਣ ਮੈਂ ਆਜ਼ਾਦ ਪੰਛੀ ਹਾਂ' ਸੁਨੰਦਾ ਸ਼ਰਮਾ ਨੇ ਭਾਵੁਕ ਹੋ ਕੇ ਕਿਹਾ 
Earthquake: ਹੋਲੀ ਦੇ ਦਿਨ ਸਵੇਰੇ-ਸਵੇਰੇ ਕੰਬੀ ਧਰਤੀ, ਲੱਦਾਖ ਤੋਂ ਲੈ ਕੇ ਜੰਮੂ-ਕਸ਼ਮੀਰ ਤੱਕ ਭੂਚਾਲ ਦੇ ਝਟਕੇ
Earthquake: ਹੋਲੀ ਦੇ ਦਿਨ ਸਵੇਰੇ-ਸਵੇਰੇ ਕੰਬੀ ਧਰਤੀ, ਲੱਦਾਖ ਤੋਂ ਲੈ ਕੇ ਜੰਮੂ-ਕਸ਼ਮੀਰ ਤੱਕ ਭੂਚਾਲ ਦੇ ਝਟਕੇ
Embed widget