IND vs PAK Weather: ਭਾਰਤ-ਪਾਕਿ ਮੈਚ ਤੋਂ ਪਹਿਲਾਂ ਕੋਲੰਬੋ ਤੋਂ ਆਈ ਵੱਡੀ ਖੁਸ਼ਖਬਰੀ! ਕ੍ਰਿਕਟ ਫੈਨ ਹੋ ਗਏ ਬਾਗੋਬਾਗ
Colombo's Weather Update: ਕ੍ਰਿਕਟ ਪ੍ਰਸ਼ੰਸਕਾਂ ਲਈ ਕੋਲੰਬੋ ਤੋਂ ਖੁਸ਼ਖਬਰੀ ਆਈ ਹੈ, ਜਿੱਥੇ ਅੱਜ ਏਸ਼ੀਆ ਕੱਪ ਦੇ ਸੁਪਰ-4 ਗੇੜ ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਜ਼ਬਰਦਸਤ ਮੈਚ ਖੇਡਿਆ ਜਾਣਾ ਹੈ
Colombo's Weather Update: ਕ੍ਰਿਕਟ ਪ੍ਰਸ਼ੰਸਕਾਂ ਲਈ ਕੋਲੰਬੋ ਤੋਂ ਖੁਸ਼ਖਬਰੀ ਆਈ ਹੈ, ਜਿੱਥੇ ਅੱਜ ਏਸ਼ੀਆ ਕੱਪ ਦੇ ਸੁਪਰ-4 ਗੇੜ ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਜ਼ਬਰਦਸਤ ਮੈਚ ਖੇਡਿਆ ਜਾਣਾ ਹੈ। ਮੈਚ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਕੋਲੰਬੋ 'ਚ ਮੀਂਹ ਦੀ ਸੰਭਾਵਨਾ 80-90 ਫੀਸਦੀ ਹੈ ਪਰ ਹੁਣ ਕੋਲੰਬੋ 'ਚ ਸੂਰਜ ਨਿਕਲ ਚੁੱਕਾ ਹੈ ਤੇ ਬੱਦਲ ਵੀ ਹਟ ਗਏ ਹਨ। ਅਜਿਹੇ 'ਚ ਉਨ੍ਹਾਂ ਪ੍ਰਸ਼ੰਸਕਾਂ ਲਈ ਖੁਸ਼ੀ ਦੀ ਗੱਲ ਹੈ ਜੋ ਭਾਰਤ-ਪਾਕਿਸਤਾਨ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਖੇਡ ਪੱਤਰਕਾਰ 'ਵਿਮਲ ਕੁਮਾਰ' ਵੱਲੋਂ ਦਿੱਤੀ ਗਈ ਅਪਡੇਟ 'ਚ ਸੋਸ਼ਲ ਮੀਡੀਆ 'ਤੇ ਜੋ ਤਸਵੀਰ ਆਈ ਹੈ, ਉਸ 'ਚ ਆਸਮਾਨ ਸਾਫ ਦਿਖਾਈ ਦੇ ਰਿਹਾ ਹੈ ਤੇ ਚੰਗੀ ਧੁੱਪ ਨਿਕਲੀ ਹੈ। ਅਸਮਾਨ ਵਿੱਚ ਬੱਦਲਾਂ ਦੀ ਅਣਹੋਂਦ ਮੈਚ ਹੋਣ ਲਈ ਇੱਕ ਬਹੁਤ ਵਧੀਆ ਸੰਕੇਤ ਹੈ। ਤਸਵੀਰ ਵਿੱਚ ਸਾਫ਼ ਮੌਸਮ ਸਾਫ਼ ਦੇਖਿਆ ਜਾ ਸਕਦਾ ਹੈ। ਸਾਫ਼ ਮੌਸਮ ਪ੍ਰਸ਼ੰਸਕਾਂ ਨੂੰ ਸ਼ਾਨਦਾਰ ਮੈਚ ਲਈ ਉਤਸ਼ਾਹ ਨਾਲ ਭਰ ਰਿਹਾ ਹੈ। ਦੋਵਾਂ ਦੇਸ਼ਾਂ ਵਿਚਾਲੇ ਜ਼ਬਰਦਸਤ ਟੱਕਰ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ 'ਚ ਖੇਡਿਆ ਜਾਵੇਗਾ।
ਮਹਾਨ ਮੈਚ ਪਹਿਲਾਂ ਹੀ ਕੀਤਾ ਸੀ ਰੱਦ
ਏਸ਼ੀਆ ਕੱਪ 'ਚ ਭਾਰਤੀ ਟੀਮ ਨੇ ਆਪਣਾ ਪਹਿਲਾ ਮੈਚ 3 ਸਤੰਬਰ ਨੂੰ ਕੈਂਡੀ ਦੇ ਪੱਲੇਕੇਲੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਪਾਕਿਸਤਾਨ ਖਿਲਾਫ ਖੇਡਿਆ ਸੀ, ਜਿੱਥੇ ਮੀਂਹ ਕਾਰਨ ਮੈਚ ਰੱਦ ਕਰਨਾ ਪਿਆ ਸੀ। ਉਸ ਮੈਚ 'ਚ ਬਾਰਸ਼ ਨੇ ਕਈ ਵਾਰ ਪ੍ਰੇਸ਼ਾਨ ਕੀਤਾ ਸੀ। ਅਖੀਰ ਮੈਚ ਰੱਦ ਕਰਨ ਦਾ ਫੈਸਲਾ ਲਿਆ ਗਿਆ ਸੀ। ਭਾਰਤ ਨੇ ਪਾਕਿਸਤਾਨ ਖਿਲਾਫ ਉਸ ਮੈਚ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਹਾਲਾਂਕਿ ਮੈਚ ਦੀ ਸਿਰਫ ਇੱਕ ਪਾਰੀ ਹੀ ਪੂਰੀ ਹੋ ਸਕੀ ਸੀ ਤੇ ਦੂਜੀ ਪਾਰੀ ਤੋਂ ਪਹਿਲਾਂ ਹੀ ਬਾਰਸ਼ ਸ਼ੁਰੂ ਹੋ ਗਈ ਸੀ ਜਿਸ ਕਾਰਨ ਮੈਚ ਰੱਦ ਕਰ ਦਿੱਤਾ ਗਿਆ ਸੀ।
Live picture from Colombo - No rain and Sun is shinning. (Vimal Kumar)
— CricketMAN2 (@ImTanujSingh) September 10, 2023
- Good news for cricket fans..!! pic.twitter.com/6YfCkuAe7B
ਪਾਕਿਸਤਾਨ ਨੇ ਮੈਚ ਤੋਂ ਪਹਿਲਾਂ ਪਲੇਇੰਗ-11 ਦਾ ਫਿਰ ਕੀਤਾ ਐਲਾਨ
ਦੱਸ ਦੇਈਏ ਕਿ ਸੁਪਰ-4 'ਚ ਭਾਰਤ ਖਿਲਾਫ ਹੋਣ ਵਾਲੇ ਮੈਚ ਤੋਂ ਪਹਿਲਾਂ ਪਾਕਿਸਤਾਨ ਨੇ ਇੱਕ ਵਾਰ ਫਿਰ ਪਲੇਇੰਗ ਇਲੈਵਨ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਗਰੁੱਪ ਗੇੜ ਵਿੱਚ ਵੀ ਪਾਕਿਸਤਾਨ ਨੇ ਭਾਰਤ ਖ਼ਿਲਾਫ਼ ਮੈਚ ਤੋਂ ਪਹਿਲਾਂ ਆਪਣੇ ਪਲੇਇੰਗ ਇਲੈਵਨ ਦਾ ਐਲਾਨ ਕਰ ਦਿੱਤਾ ਸੀ।
ਪਾਕਿਸਤਾਨ ਵੱਲੋਂ ਜਾਰੀ ਪਲੇਇੰਗ ਇਲੈਵਨ: ਬਾਬਰ ਆਜ਼ਮ (ਕਪਤਾਨ), ਸ਼ਾਦਾਬ ਖਾਨ (ਉਪ-ਕਪਤਾਨ), ਫਖਰ ਜ਼ਮਾਨ, ਇਮਾਮ ਉਲ ਹੱਕ, ਸਲਮਾਨ ਅਲੀ ਆਗਾ, ਇਫਤਿਖਾਰ ਅਹਿਮਦ, ਮੁਹੰਮਦ ਰਿਜ਼ਵਾਨ, ਫਹੀਮ ਅਸ਼ਰਫ, ਨਸੀਮ ਸ਼ਾਹ, ਸ਼ਾਹੀਨ ਸ਼ਾਹ ਅਫਰੀਦੀ, ਹਰਿਸ ਰਾਊਫ।