Asia Cup 2023: ਟੀਮ ਇੰਡੀਆ ਨੇ ਕੋਚ ਦ੍ਰਾਵਿੜ ਨਾਲ ਅਭਿਆਸ ਸ਼ੁਰੂ ਕੀਤਾ, ਕੋਹਲੀ ਨਾਲ ਬੱਲੇਬਾਜ਼ੀ ਕਰਦੇ ਨਜ਼ਰ ਆਏ ਸ਼੍ਰੇਅਸ ਅਈਅਰ
India vs Pakistan Asia Cup 2023: ਏਸ਼ੀਆ ਕੱਪ 2023 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ 2 ਸਤੰਬਰ ਨੂੰ ਮੈਚ ਖੇਡਿਆ ਜਾਵੇਗਾ। ਟੀਮ ਇੰਡੀਆ ਦੇ ਖਿਡਾਰੀ ਇਸ ਮੁਕਾਬਲੇ ਤੋਂ ਪਹਿਲਾਂ ਤਿਆਰ ਹੋ ਰਹੇ ਹਨ। ਵਿਰਾਟ ਕੋਹਲੀ, ਰੋਹਿਤ ਸ਼ਰਮਾ
India vs Pakistan Asia Cup 2023: ਏਸ਼ੀਆ ਕੱਪ 2023 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ 2 ਸਤੰਬਰ ਨੂੰ ਮੈਚ ਖੇਡਿਆ ਜਾਵੇਗਾ। ਟੀਮ ਇੰਡੀਆ ਦੇ ਖਿਡਾਰੀ ਇਸ ਮੁਕਾਬਲੇ ਤੋਂ ਪਹਿਲਾਂ ਤਿਆਰ ਹੋ ਰਹੇ ਹਨ। ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਸ਼੍ਰੇਅਸ ਅਈਅਰ ਸਮੇਤ ਸਾਰੇ ਖਿਡਾਰੀਆਂ ਨੇ ਕੋਚ ਰਾਹੁਲ ਦ੍ਰਾਵਿੜ ਨਾਲ ਅਭਿਆਸ ਸ਼ੁਰੂ ਕਰ ਦਿੱਤਾ ਹੈ। ਸ਼੍ਰੇਅਸ ਅਈਅਰ ਅਤੇ ਕੇਐੱਲ ਰਾਹੁਲ ਵੀ ਨੈੱਟ 'ਤੇ ਬੱਲੇਬਾਜ਼ੀ ਕਰਦੇ ਨਜ਼ਰ ਆਏ। ਅਈਅਰ ਨੂੰ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨ ਦਾ ਮੌਕਾ ਮਿਲ ਸਕਦਾ ਹੈ।
ਭਾਰਤੀ ਟੀਮ ਨੰਬਰ 4 ਦੀ ਬੱਲੇਬਾਜ਼ੀ ਦੀ ਸਥਿਤੀ ਨੂੰ ਲੈ ਕੇ ਕਾਫੀ ਚਿੰਤਤ ਹੈ। ਇਸ ਥਾਂ 'ਤੇ ਅਜੇ ਤੱਕ ਕੋਈ ਪੱਕਾ ਖਿਡਾਰੀ ਨਹੀਂ ਮਿਲਿਆ ਹੈ। ਕੋਹਲੀ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਦਾ ਹੈ ਅਤੇ ਉਹ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾ ਰਿਹਾ ਹੈ। ਪਰ 4ਵੇਂ ਨੰਬਰ 'ਤੇ ਕਿਸ ਨੂੰ ਰੱਖਿਆ ਜਾਵੇਗਾ, ਇਹ ਅਜੇ ਤੈਅ ਨਹੀਂ ਹੈ। ਟੀਮ ਇੰਡੀਆ ਇੱਥੇ ਅਈਅਰ ਨੂੰ ਬੱਲੇਬਾਜ਼ੀ ਦਾ ਮੌਕਾ ਦੇ ਸਕਦੀ ਹੈ। ਸ਼੍ਰੇਅਸ ਨੇ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ 20 ਮੈਚ ਖੇਡੇ ਹਨ। ਇਸ ਦੌਰਾਨ 805 ਦੌੜਾਂ ਬਣਾਈਆਂ ਹਨ। ਅਈਅਰ ਨੇ 2 ਸੈਂਕੜੇ ਅਤੇ 5 ਅਰਧ ਸੈਂਕੜੇ ਲਗਾਏ ਹਨ।
Virat Kohli During Training Session In Bangalore Today.🩵#ViratKohli #AsiaCup pic.twitter.com/TXBd2BxEp1
— virat_kohli_18_club (@KohliSensation) August 25, 2023
ਵਿਕਟਕੀਪਰ ਬੱਲੇਬਾਜ਼ ਰਾਹੁਲ ਨੇ ਵੀ ਅਭਿਆਸ 'ਚ ਕਾਫੀ ਪਸੀਨਾ ਵਹਾਇਆ। ਉਹ ਸੱਟ ਤੋਂ ਉਭਰ ਕੇ ਮੈਦਾਨ 'ਤੇ ਪਰਤਿਆ ਹੈ। ਪਰ ਉਸ ਦੀ ਫਿਟਨੈੱਸ ਟੀਮ ਇੰਡੀਆ ਲਈ ਅਜੇ ਵੀ ਤਣਾਅ ਦਾ ਵਿਸ਼ਾ ਬਣੀ ਹੋਈ ਹੈ। ਰਾਹੁਲ ਨੂੰ ਪਾਕਿਸਤਾਨ ਖਿਲਾਫ ਪਲੇਇੰਗ ਇਲੈਵਨ 'ਚ 5ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਦਾ ਮੌਕਾ ਮਿਲ ਸਕਦਾ ਹੈ। ਰਾਹੁਲ ਨੇ 5ਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ 18 ਵਨਡੇ ਖੇਡੇ ਹਨ। ਇਸ ਦੌਰਾਨ 742 ਦੌੜਾਂ ਬਣਾਈਆਂ ਹਨ। ਉਸ ਨੇ ਇੱਕ ਅਤੇ 7 ਅਰਧ ਸੈਂਕੜੇ ਵੀ ਲਗਾਏ ਹਨ।
ਦੱਸ ਦੇਈਏ ਕਿ ਏਸ਼ੀਆ ਕੱਪ 2023 ਦਾ ਪਹਿਲਾ ਮੈਚ 30 ਅਗਸਤ ਨੂੰ ਨੇਪਾਲ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਭਾਰਤੀ ਟੀਮ 2 ਸਤੰਬਰ ਨੂੰ ਪਾਕਿਸਤਾਨ ਨਾਲ ਭਿੜੇਗੀ। ਭਾਰਤ ਦਾ ਦੂਜਾ ਮੈਚ ਨੇਪਾਲ ਨਾਲ ਹੈ। ਇਹ ਮੈਚ 4 ਸਤੰਬਰ ਨੂੰ ਹੋਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।