Asia Cup 2023: 31 ਅਗਸਤ ਤੋਂ ਹੋਵੇਗਾ ਏਸ਼ੀਆ ਕੱਪ ਦਾ ਆਗਾਜ਼, ਜਾਣੋ ਕਿੱਥੇ-ਕਿੱਥੇ ਖੇਡੇ ਜਾਣਗੇ ਮੈਚ
ਏਸ਼ੀਆ ਕੱਪ 2023, 31 ਅਗਸਤ ਤੋਂ ਸ਼ੁਰੂ ਹੋਵੇਗਾ। ਇਸ ਵਾਰ ਇਸ ਨੂੰ ਹਾਈਬ੍ਰਿਡ ਮਾਡਲ ਦੇ ਤਹਿਤ ਆਯੋਜਿਤ ਕੀਤਾ ਜਾਵੇਗਾ।
Asia Cup 2023 Date and Venue: ਏਸ਼ੀਆ ਕੱਪ 2023, 31 ਅਗਸਤ ਤੋਂ ਸ਼ੁਰੂ ਹੋਵੇਗਾ। ਇਹ ਟੂਰਨਾਮੈਂਟ 17 ਸਤੰਬਰ ਤੱਕ ਖੇਡਿਆ ਜਾਵੇਗਾ। ਟੂਰਨਾਮੈਂਟ ਦੇ 13 ਮੈਚ ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼, ਅਫਗਾਨਿਸਤਾਨ ਅਤੇ ਨੇਪਾਲ ਵਿੱਚ ਖੇਡੇ ਜਾਣਗੇ। ਇਸ ਵਾਰ ਇਹ ਟੂਰਨਾਮੈਂਟ ਹਾਈਬ੍ਰਿਡ ਮਾਡਲ ਤਹਿਤ ਕਰਵਾਇਆ ਜਾਵੇਗਾ। ਟੂਰਨਾਮੈਂਟ ਦੇ ਚਾਰ ਮੈਚ ਪਾਕਿਸਤਾਨ ਵਿੱਚ ਖੇਡੇ ਜਾਣਗੇ। ਇਸ ਤੋਂ ਇਲਾਵਾ ਬਾਕੀ 9 ਮੈਚ ਸ਼੍ਰੀਲੰਕਾ 'ਚ ਹੋਣਗੇ।
ਏਸ਼ੀਆ ਕੱਪ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਿਹਾ ਵਿਵਾਦ ਹੁਣ ਪੂਰੀ ਤਰ੍ਹਾਂ ਸੁਲਝ ਗਿਆ ਹੈ। ਇਹ ਦੋ ਦੇਸ਼ਾਂ ਵਿੱਚ ਆਯੋਜਿਤ ਕੀਤਾ ਜਾਵੇਗਾ। ਪਾਕਿਸਤਾਨ ਵਿੱਚ ਚਾਰ ਮੈਚ ਖੇਡੇ ਜਾਣਗੇ। ਬਾਕੀ 9 ਮੈਚ ਸ਼੍ਰੀਲੰਕਾ 'ਚ ਹੋਣਗੇ। ਏਸ਼ੀਆ ਕੱਪ ਦੇ ਇਸ ਐਡੀਸ਼ਨ ਵਿੱਚ ਦੋ ਗਰੁੱਪ ਹੋਣਗੇ। ਇਸ ਵਾਰ ਏਸ਼ੀਆ ਕੱਪ ਪਾਕਿਸਤਾਨ ਵਿੱਚ ਹੋਣਾ ਸੀ। ਪਰ ਭਾਰਤੀ ਟੀਮ ਇਸ ਲਈ ਪਾਕਿਸਤਾਨ ਨਹੀਂ ਜਾਂਦੀ। ਇਸ ਕਾਰਨ ਕਰਕੇ, ਹਾਈਬ੍ਰਿਡ ਮਾਡਲ ਦੀ ਚੋਣ ਕੀਤੀ ਗਈ ਹੈ।
ਇਹ ਵੀ ਪੜ੍ਹੋ: Virat Kohli: ਵਿਰਾਟ ਕੋਹਲੀ WTC ਦੇ ਦੁੱਖ 'ਚੋਂ ਨਹੀਂ ਆ ਸਕੇ ਬਾਹਰ? ਇਕ ਹੋਰ ਇੰਸਟਾ ਸਟੋਰੀ ਰਾਹੀਂ ਬਿਆਨ ਕੀਤਾ ਦਿਲ ਦਾ ਦਰਦ
ਏਸ਼ੀਆਈ ਕ੍ਰਿਕਟ ਕੌਂਸਲ ਨੇ ਟੂਰਨਾਮੈਂਟ ਦੀ ਤਰੀਕ ਬਾਰੇ ਟਵੀਟ ਕੀਤਾ ਹੈ। ਕੌਂਸਲ ਨੇ ਇਸ ਸਬੰਧੀ ਜਾਣਕਾਰੀ ਅਧਿਕਾਰਤ ਵੈੱਬਸਾਈਟ 'ਤੇ ਵੀ ਸਾਂਝੀ ਕੀਤੀ ਹੈ। ਪਰ ਅਜੇ ਤੱਕ ਮੈਚਾਂ ਦੇ ਪ੍ਰੋਗਰਾਮ ਦਾ ਐਲਾਨ ਨਹੀਂ ਕੀਤਾ ਗਿਆ ਹੈ। ਟੂਰਨਾਮੈਂਟ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਦਾ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੋਵੇਗਾ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਲੰਬੇ ਸਮੇਂ ਤੋਂ ਦੁਵੱਲੀ ਸੀਰੀਜ਼ ਨਹੀਂ ਖੇਡੀ ਗਈ ਹੈ। ਇਹ ਟੀਮਾਂ ਸਿਰਫ਼ ਆਈਸੀਸੀ ਟੂਰਨਾਮੈਂਟਾਂ ਜਾਂ ਏਸ਼ੀਆ ਕੱਪ ਵਿੱਚ ਹੀ ਆਹਮੋ-ਸਾਹਮਣੇ ਆਉਂਦੀਆਂ ਹਨ।
ਦੱਸ ਦਈਏ ਕਿ ਭਾਰਤ ਨੇ ਏਸ਼ੀਆ ਕੱਪ ਲਈ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਨੂੰ ਲੈ ਕੇ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਇਹ ਉਮੀਦ ਕੀਤੀ ਜਾਂਦੀ ਸੀ ਕਿ ਇਸ ਦਾ ਆਯੋਜਨ ਕਿਸੇ ਨਿਊਟਰਲ ਵੈਨਿਊ 'ਤੇ ਹੋਵੇਗਾ, ਪਰ ਏਸ਼ੀਅਨ ਕ੍ਰਿਕਟ ਕੌਂਸਲ ਨੇ ਇਸ ਨੂੰ ਹਾਈਬ੍ਰਿਡ ਮਾਡਲ 'ਚ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ।
Dates and venues have been finalised for the Asia Cup 2023! The tournament will be held from 31st August to 17th September in a hybrid model - with 4 matches being held in Pakistan and the rest in Sri Lanka! https://t.co/bvkfSSAp9w#AsiaCup #ACC
— AsianCricketCouncil (@ACCMedia1) June 15, 2023
ਇਹ ਵੀ ਪੜ੍ਹੋ: R Ashwin Video: ਆਰ ਅਸ਼ਵਿਨ ਨੇ ਖੇਡ ਦੇ ਮੈਦਾਨ 'ਚ ਕੀਤਾ ਹੰਗਾਮਾ, ਅੰਪਾਇਰ ਦੇ ਰਿਵਿਊ 'ਤੇ ਹੀ ਲਿਆ ਰਿਵਿਊ, ਵੀਡੀਓ ਵਾਇਰਲ