Asia Cup 2025: ਏਸ਼ੀਆ ਕੱਪ ਦੇ ਇੱਕ ਹੀ ਗਰੁੱਪ 'ਚ ਭਾਰਤ-ਪਾਕਿਸਤਾਨ ਦੀ ਟੀਮ? ਜਾਣੋ ਕਿੱਥੇ ਹੋਵੇਗਾ ਮੁਕਾਬਲਾ; ਪੜ੍ਹੋ ਪੂਰੀ ਡਿਟੇਲ
ਕ੍ਰਿਕਟ ਏਸ਼ੀਆ ਕੱਪ 2025 ਵਿੱਚ ਭਾਰਤੀ ਕ੍ਰਿਕਟ ਟੀਮ ਅਤੇ ਪਾਕਿਸਤਾਨ ਕ੍ਰਿਕਟ ਟੀਮ ਨੂੰ ਇੱਕੋ ਗਰੁੱਪ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਵਿੱਚ ਕੁੱਲ 8 ਟੀਮਾਂ ਸ਼ਾਮਲ ਹੋਣਗੀਆਂ, ਜਿਨ੍ਹਾਂ ਨੂੰ 2 ਗਰੁੱਪਾਂ ਵਿੱਚ ਵੰਡਿਆ ਜਾਵੇਗਾ।

ਭਾਰਤ ਬਨਾਮ ਪਾਕਿਸਤਾਨ ਕ੍ਰਿਕਟ ਮੈਚ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਕ੍ਰਿਕਟ ਏਸ਼ੀਆ ਕੱਪ 2025 ਵਿੱਚ ਦੋਵੇਂ ਟੀਮਾਂ ਨੂੰ ਇੱਕੋ ਗਰੁੱਪ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਸੂਤਰਾਂ ਨੇ ਇੰਡੀਆ ਟੂਡੇ ਨੂੰ ਦੱਸਿਆ ਕਿ ਟੀਮ ਇੰਡੀਆ ਅਤੇ ਪਾਕਿਸਤਾਨ ਕ੍ਰਿਕਟ ਟੀਮ ਨੂੰ ਇੱਕੋ ਗਰੁੱਪ ਵਿੱਚ ਰੱਖਿਆ ਜਾ ਸਕਦਾ ਹੈ। ਬੀਸੀਸੀਆਈ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਢਾਕਾ ਵਿੱਚ ਹੋਈ ਏਸ਼ੀਅਨ ਕ੍ਰਿਕਟ ਕੌਂਸਲ (ACC) ਦੀ ਸਾਲਾਨਾ ਆਮ ਮੀਟਿੰਗ ਵਿੱਚ ਵਰਚੁਅਲ ਤੌਰ 'ਤੇ ਹਿੱਸਾ ਲਿਆ।
ਸੂਤਰਾਂ ਨੇ ਇੰਡੀਆ ਟੂਡੇ ਨੂੰ ਦੱਸਿਆ, "ਬੀਸੀਸੀਆਈ ਦੇ ਉਪ-ਪ੍ਰਧਾਨ ਰਾਜੀਵ ਸ਼ੁਕਲਾ, ਏਸ਼ੀਅਨ ਕ੍ਰਿਕਟ ਕੌਂਸਲ ਦੇ ਪ੍ਰਧਾਨ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਮੋਹਸਿਨ ਨਕਵੀ ਟੂਰਨਾਮੈਂਟ ਦੇ ਮੈਚਾਂ ਦੇ ਸਥਾਨਾਂ ਅਤੇ ਸ਼ਡਿਊਲ ਨੂੰ ਅੰਤਿਮ ਰੂਪ ਦੇਣ ਲਈ ਕੁਝ ਦਿਨਾਂ ਵਿੱਚ ਮੁਲਾਕਾਤ ਕਰਨਗੇ।"
ਬੀਸੀਸੀਆਈ ਦੇ ਸਕੱਤਰ ਦੇਵਜੀਤ ਸੈਕੀਆ ਨੇ CNN News18 ਨਾਲ ਗੱਲਬਾਤ ਕਰਦਿਆਂ ਹੋਏ ਕਿਹਾ, "ਕ੍ਰਿਕਟ ਏਸ਼ੀਆ ਕੱਪ ਬਾਰੇ ਕੁਝ ਦਿਨਾਂ ਵਿੱਚ ਐਲਾਨ ਕੀਤਾ ਜਾਵੇਗਾ। ਉਪ-ਪ੍ਰਧਾਨ ਰਾਜੀਵ ਸ਼ੁਕਲਾ ਜੀ ICCਦੀ ਮੀਟਿੰਗ ਵਿੱਚ ਸ਼ਾਮਲ ਹੋਏ, ਉਹ ਹੋਰ ਮੈਂਬਰਾਂ ਨੂੰ ਵੀ ਜਾਣਕਾਰੀ ਦੇਣਗੇ।"
ਨਿਊਜ਼18 ਨੇ ਇੱਕ ਸੂਤਰ ਦੇ ਹਵਾਲੇ ਨਾਲ ਕਿਹਾ ਕਿ ਏਸ਼ੀਆ ਕੱਪ ਦੀ ਮੇਜ਼ਬਾਨੀ UAE ਕਰੇਗਾ। ਸੂਤਰ ਨੇ ਕਿਹਾ, "ਬੀਸੀਸੀਆਈ ਏਸ਼ੀਆ ਕੱਪ ਦੀ ਮੇਜ਼ਬਾਨੀ ਯੂਏਈ ਵਿੱਚ ਕਰੇਗਾ। ਭਾਰਤੀ ਟੀਮ ਆਪਣੇ ਸਾਰੇ ਮੈਚ ਦੁਬਈ ਵਿੱਚ ਖੇਡੇਗੀ। ਹਾਲੇ ਸ਼ਡਿਊਲ 'ਤੇ ਚਰਚਾ ਚੱਲ ਰਹੀ ਹੈ।"
ਏਸ਼ੀਆ ਕੱਪ ਦੇ ਇੱਕ ਹੀ ਗਰੁੱਪ ਵਿੱਚ ਭਾਰਤ ਅਤੇ ਪਾਕਿਸਤਾਨ?
ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵੱਧ ਗਿਆ, ਜਿਸ ਤੋਂ ਬਾਅਦ ਏਸ਼ੀਆ ਕੱਪ ਮੁਸ਼ਕਲ ਵਿੱਚ ਪੈ ਗਿਆ। ਪਹਿਲਾਂ ਖ਼ਬਰਾਂ ਸਨ ਕਿ ਟੀਮ ਇੰਡੀਆ ਇਸ ਵਿੱਚ ਨਾ ਖੇਡਣ ਦਾ ਫੈਸਲਾ ਕਰ ਸਕਦੀ ਹੈ। ਪਰ ਹੁਣ ਲੱਗਦਾ ਹੈ ਕਿ ਇਸ ਸੰਬੰਧੀ ਰੁਕਾਵਟਾਂ ਦੂਰ ਹੋ ਗਈਆਂ ਹਨ। ਵੈਸੇ ਵੀ, ਦੋਵੇਂ ਟੀਮਾਂ ਸਿਰਫ ਆਈਸੀਸੀ ਟੂਰਨਾਮੈਂਟ ਜਾਂ ਏਸ਼ੀਆ ਕੱਪ ਵਰਗੇ ਵੱਡੇ ਮੁਕਾਬਲਿਆਂ ਵਿੱਚ ਹੀ ਖੇਡਦੀਆਂ ਹਨ।
ਇਹ ਵੀ ਰਿਪੋਰਟ ਕੀਤੀ ਗਈ ਸੀ ਕਿ ਬੀਸੀਸੀਆਈ ਨੇ ਮੰਗ ਕੀਤੀ ਹੈ ਕਿ ਆਉਣ ਵਾਲੇ ਟੂਰਨਾਮੈਂਟ ਵਿੱਚ ਭਾਰਤੀ ਟੀਮ ਨੂੰ ਪਾਕਿਸਤਾਨ ਦੇ ਨਾਲ ਇੱਕੋ ਗਰੁੱਪ ਵਿੱਚ ਨਾ ਰੱਖਿਆ ਜਾਵੇ। ਹੁਣ ਖ਼ਬਰਾਂ ਹਨ ਕਿ ਏਸ਼ੀਆ ਕੱਪ 2025 ਵਿੱਚ ਭਾਰਤ ਅਤੇ ਪਾਕਿਸਤਾਨ ਨੂੰ ਇੱਕੋ ਗਰੁੱਪ ਵਿੱਚ ਰੱਖਿਆ ਜਾ ਸਕਦਾ ਹੈ।
2025 ਪੁਰਸ਼ ਏਸ਼ੀਆ ਕੱਪ ਟੂਰਨਾਮੈਂਟ ਦਾ 17ਵਾਂ ਐਡੀਸ਼ਨ ਹੋਵੇਗਾ। ਇਹ 5 ਤੋਂ 21 ਸਤੰਬਰ ਤੱਕ ਹੋਣ ਦੀ ਉਮੀਦ ਹੈ, ਹਾਲਾਂਕਿ ਇਸ ਦਾ ਸ਼ਡਿਊਲ ਨੂੰ ਅਜੇ ਤੱਕ ਅੰਤਿਮ ਰੂਪ ਨਹੀਂ ਦਿੱਤਾ ਗਿਆ ਹੈ। ਇਹ ਟੀ-20 ਫਾਰਮੈਟ ਵਿੱਚ ਖੇਡਿਆ ਜਾਵੇਗਾ ਅਤੇ ਰਿਪੋਰਟਾਂ ਅਨੁਸਾਰ ਸਾਰੇ ਮੈਚ UAE ਵਿੱਚ ਹੋਣਗੇ। ਇਸ ਵਿੱਚ ਕੁੱਲ 8 ਟੀਮਾਂ ਹਿੱਸਾ ਲੈਣਗੀਆਂ।
ਭਾਰਤ
ਅਫਗਾਨਿਸਤਾਨ
ਬੰਗਲਾਦੇਸ਼
ਪਾਕਿਸਤਾਨ
ਸ਼੍ਰੀਲੰਕਾ
ਯੂਏਈ
ਓਮਾਨ
ਹਾਂਗਕਾਂਗ




















