ਪੜਚੋਲ ਕਰੋ

Asian Games 2023: ਸ਼ੈਫਾਲੀ ਵਰਮਾ ਨੇ ਰਚਿਆ ਇਤਿਹਾਸ, ਏਸ਼ੀਆਈ ਖੇਡਾਂ 'ਚ ਅਰਧ ਸੈਂਕੜਾ ਲਗਾਉਣ ਵਾਲੀ ਬਣੀ ਪਹਿਲੀ ਭਾਰਤੀ ਮਹਿਲਾ  

India Women vs Malaysia Women Asian Games: ਏਸ਼ੀਆਈ ਖੇਡਾਂ 2023 ਵਿੱਚ ਮਹਿਲਾ ਕ੍ਰਿਕਟ 'ਚ ਭਾਰਤ ਨੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ। ਭਾਰਤ ਅਤੇ ਮਲੇਸ਼ੀਆ ਵਿਚਾਲੇ ਖੇਡਿਆ ਗਿਆ

India Women vs Malaysia Women Asian Games: ਏਸ਼ੀਆਈ ਖੇਡਾਂ 2023 ਵਿੱਚ ਮਹਿਲਾ ਕ੍ਰਿਕਟ 'ਚ ਭਾਰਤ ਨੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ। ਭਾਰਤ ਅਤੇ ਮਲੇਸ਼ੀਆ ਵਿਚਾਲੇ ਖੇਡਿਆ ਗਿਆ ਮੈਚ ਮੀਂਹ ਕਾਰਨ ਪੂਰਾ ਨਹੀਂ ਹੋ ਸਕਿਆ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 2 ਵਿਕਟਾਂ ਦੇ ਨੁਕਸਾਨ 'ਤੇ 173 ਦੌੜਾਂ ਬਣਾਈਆਂ। ਇਸਦੇ ਜਵਾਬ ਵਿੱਚ ਮਲੇਸ਼ੀਆ ਦੀ ਟੀਮ ਸਿਰਫ਼ ਦੋ ਗੇਂਦਾਂ ਹੀ ਖੇਡ ਸਕੀ। ਟੀਮ ਇੰਡੀਆ ਵੱਲੋਂ ਬੱਲੇਬਾਜ਼ੀ ਕਰਦੇ ਹੋਏ ਸ਼ੇਫਾਲੀ ਵਰਮਾ ਨੇ ਇਤਿਹਾਸ ਰਚਿਆ। ਉਹ ਏਸ਼ਿਆਈ ਖੇਡਾਂ ਵਿੱਚ ਅਰਧ ਸੈਂਕੜਾ ਲਗਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਬਣ ਗਈ ਹੈ।

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ 15 ਓਵਰਾਂ ਵਿੱਚ 173 ਦੌੜਾਂ ਬਣਾਈਆਂ। ਇਸ ਦੌਰਾਨ ਸਮ੍ਰਿਤੀ ਮੰਧਾਨਾ ਅਤੇ ਸ਼ੈਫਾਲੀ ਵਰਮਾ ਓਪਨਿੰਗ ਕਰਨ ਆਈਆਂ। ਸਮ੍ਰਿਤੀ 16 ਗੇਂਦਾਂ ਵਿੱਚ 27 ਦੌੜਾਂ ਬਣਾ ਕੇ ਆਊਟ ਹੋ ਗਈ। ਜਦਕਿ ਸ਼ੈਫਾਲੀ ਨੇ 39 ਗੇਂਦਾਂ ਦਾ ਸਾਹਮਣਾ ਕਰਦਿਆਂ 67 ਦੌੜਾਂ ਬਣਾਈਆਂ। ਉਨ੍ਹਾਂ ਨੇ 4 ਚੌਕੇ ਅਤੇ 5 ਛੱਕੇ ਲਗਾਏ। ਸ਼ੇਫਾਲੀ ਭਾਰਤ ਲਈ ਏਸ਼ਿਆਈ ਖੇਡਾਂ ਵਿੱਚ ਅਰਧ ਸੈਂਕੜਾ ਲਗਾਉਣ ਵਾਲੀ ਦੀ ਪਹਿਲੀ ਮਹਿਲਾ ਖਿਡਾਰਨ ਬਣ ਗਈ ਹੈ।

ਭਾਰਤ ਲਈ ਜੇਮਿਮਾ ਰੌਡਰਿਗਜ਼ ਨੇ 47 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਨ੍ਹਾਂ ਨੇ 29 ਗੇਂਦਾਂ 'ਚ 6 ਚੌਕੇ ਲਗਾਏ। ਰਿਚਾ ਘੋਸ਼ ਨੇ 7 ਗੇਂਦਾਂ ਦਾ ਸਾਹਮਣਾ ਕਰਦਿਆਂ ਨਾਬਾਦ 21 ਦੌੜਾਂ ਬਣਾਈਆਂ। ਰਿਚਾ ਨੇ 3 ਚੌਕੇ ਅਤੇ 1 ਛੱਕਾ ਲਗਾਇਆ।

ਭਾਰਤ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਨ ਆਈ ਮਲੇਸ਼ੀਆ ਦੀ ਟੀਮ ਸਿਰਫ਼ 2 ਗੇਂਦਾਂ ਹੀ ਖੇਡ ਸਕੀ। ਇਸ ਤੋਂ ਬਾਅਦ ਮੀਂਹ ਕਾਰਨ ਮੈਚ ਰੱਦ ਕਰ ਦਿੱਤਾ ਗਿਆ। ਟੀਮ ਇੰਡੀਆ ਨੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਸੈਮੀਫਾਈਨਲ ਮੈਚ 24 ਸਤੰਬਰ ਨੂੰ ਖੇਡਿਆ ਜਾਵੇਗਾ। ਫਾਈਨਲ ਮੈਚ 25 ਸਤੰਬਰ ਨੂੰ ਹੋਵੇਗਾ।

ਕਾਬਿਲੇਗੌਰ ਹੈ ਕਿ ਸ਼ੈਫਾਲੀ ਦਾ ਓਵਰਆਲ ਰਿਕਾਰਡ ਚੰਗਾ ਰਿਹਾ ਹੈ। ਉਨ੍ਹਾਂ ਨੇ 22 ਵਨਡੇ ਮੈਚਾਂ 'ਚ 535 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 4 ਅਰਧ ਸੈਂਕੜੇ ਲਗਾਏ ਹਨ। ਉਨ੍ਹਾਂ ਨੇ 59 ਟੀ-20 ਮੈਚਾਂ 'ਚ 1363 ਦੌੜਾਂ ਬਣਾਈਆਂ ਹਨ। ਸ਼ੈਫਾਲੀ ਨੇ ਇਸ ਫਾਰਮੈਟ 'ਚ 5 ਅਰਧ ਸੈਂਕੜੇ ਲਗਾਏ ਹਨ। ਉਹ 2 ਟੈਸਟ ਮੈਚ ਵੀ ਖੇਡ ਚੁੱਕੀ ਹੈ। ਇਸ 'ਚ 242 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 3 ਅਰਧ ਸੈਂਕੜੇ ਲਗਾਏ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Zika Virus: ਕੋਰੋਨਾ ਮਗਰੋਂ ਜ਼ੀਕਾ ਵਾਇਰਸ ਦਾ ਅਟੈਕ!  ਭਾਰਤ 'ਚ ਅਲਰਟ ਜਾਰੀ, ਦਿਲ, ਦਿਮਾਗ, ਜਿਗਰ, ਗੁਰਦੇ ਤੇ ਅੱਖਾਂ ਨੂੰ ਬਣਾਉਂਦਾ ਨਿਸ਼ਾਨਾ

Shubman Gill: ਸ਼ੁਭਮਨ ਲਈ ਖਤਰਾ ਬਣਿਆ 23 ਸਾਲਾਂ ਇਹ ਖਿਡਾਰੀ, ਜਾਣੋ ਗਿੱਲ ਨੂੰ ਕਿਵੇਂ ਕਰੇਗਾ Replace ?

Monsoon in Punjab- ਪੰਜਾਬ ਵਿਚ ਅਗਲੇ 6 ਦਿਨ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ

Jalandhar News: ਨੇਪਾਲੀ ਨੌਜਵਾਨ ਨੇ ਜਲੰਧਰ ਦੇ ਗੁਰਦੁਆਰਾ ਸਾਹਿਬ ਕੀਤੀ ਬੇਅਦਬੀ, ਨਿਸ਼ਾਨ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼, ਪੁੱਛਗਿੱਛ ਜਾਰੀ

ABP Premium

ਵੀਡੀਓਜ਼

Bikram Majithia| ਬਿਕਰਮ ਮਜੀਠੀਆ ਨੂੰ ਮਿਲੀ ਵੱਡੀ ਰਾਹਤBhagwant Mann| ਮੁੱਖ ਮੰਤਰੀ ਨੇ ਕਾਂਗਰਸ ਅਤੇ BJP ਨੂੰ ਲੈ ਕੇ ਜਤਾਇਆ ਇਹ ਖ਼ਦਸ਼ਾKaran Aujla Shines on Spotify Charts ਕਰਨ ਔਜਲਾ ਨੇ ਕੀਤਾ ਕਮਾਲ , ਦੁਨੀਆਂ ਦੇ ਕਈ ਕਲਾਕਾਰ ਛੱਡੇ ਪਿੱਛੇBhagwant Mann| 'ਅਜਿਹੀਆਂ ਜ਼ਮਾਨਤਾਂ ਜ਼ਬਤ ਕਰਾਓ, ਦੁਆਰਾ ਕੋਈ ਅਸਤੀਫ਼ਾ ਨਾ ਦੇਵੇ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Zika Virus: ਕੋਰੋਨਾ ਮਗਰੋਂ ਜ਼ੀਕਾ ਵਾਇਰਸ ਦਾ ਅਟੈਕ!  ਭਾਰਤ 'ਚ ਅਲਰਟ ਜਾਰੀ, ਦਿਲ, ਦਿਮਾਗ, ਜਿਗਰ, ਗੁਰਦੇ ਤੇ ਅੱਖਾਂ ਨੂੰ ਬਣਾਉਂਦਾ ਨਿਸ਼ਾਨਾ
Zika Virus: ਕੋਰੋਨਾ ਮਗਰੋਂ ਜ਼ੀਕਾ ਵਾਇਰਸ ਦਾ ਅਟੈਕ! ਭਾਰਤ 'ਚ ਅਲਰਟ ਜਾਰੀ, ਦਿਲ, ਦਿਮਾਗ, ਜਿਗਰ, ਗੁਰਦੇ ਤੇ ਅੱਖਾਂ ਨੂੰ ਬਣਾਉਂਦਾ ਨਿਸ਼ਾਨਾ
Shubman Gill: ਸ਼ੁਭਮਨ ਲਈ ਖਤਰਾ ਬਣਿਆ 23 ਸਾਲਾਂ ਇਹ ਖਿਡਾਰੀ, ਜਾਣੋ ਗਿੱਲ ਨੂੰ ਕਿਵੇਂ ਕਰੇਗਾ Replace ?
Shubman Gill: ਸ਼ੁਭਮਨ ਲਈ ਖਤਰਾ ਬਣਿਆ 23 ਸਾਲਾਂ ਇਹ ਖਿਡਾਰੀ, ਜਾਣੋ ਗਿੱਲ ਨੂੰ ਕਿਵੇਂ ਕਰੇਗਾ Replace ?
Monsoon in Punjab- ਪੰਜਾਬ ਵਿਚ ਅਗਲੇ 6 ਦਿਨ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ
Monsoon in Punjab- ਪੰਜਾਬ ਵਿਚ ਅਗਲੇ 6 ਦਿਨ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ
Jalandhar News: ਨੇਪਾਲੀ ਨੌਜਵਾਨ ਨੇ ਜਲੰਧਰ ਦੇ ਗੁਰਦੁਆਰਾ ਸਾਹਿਬ ਕੀਤੀ ਬੇਅਦਬੀ, ਨਿਸ਼ਾਨ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼, ਪੁੱਛਗਿੱਛ ਜਾਰੀ
Jalandhar News: ਨੇਪਾਲੀ ਨੌਜਵਾਨ ਨੇ ਜਲੰਧਰ ਦੇ ਗੁਰਦੁਆਰਾ ਸਾਹਿਬ ਕੀਤੀ ਬੇਅਦਬੀ, ਨਿਸ਼ਾਨ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼, ਪੁੱਛਗਿੱਛ ਜਾਰੀ
Jalandhar News: ਬੱਬਰ ਖਾਲਸਾ ਦਾ ਮੈਂਬਰ ਸਿਮਰਨਜੀਤ ਪੁਲਿਸ ਅੜਿੱਕੇ, ਰਤਨਦੀਪ ਦੇ ਕਤਲ ਕਾਂਡ ਦਾ ਮੁੱਖ ਮੁਲਜ਼ਮ

Flood Alert in Punjab: ਪੰਜਾਬ 'ਚ ਨਹੀਂ ਹੜ੍ਹਾਂ ਦਾ ਖਤਰਾ! ਪਿਛਲੇ ਸਾਲ ਦੇ ਮੁਕਾਬਲੇ ਡੈਮਾਂ 'ਚ ਪਾਣੀ ਦਾ ਲੈਵਲ ਹੇਠਾਂ

Haryana Sikh: ਹਰਿਆਣਾ ਦੇ ਸਿੱਖਾਂ ਦਾ ਐਲਾਨ! ਸਾਡੇ 18 ਲੱਖ ਵੋਟਰ, 20 ਵਿਧਾਨ ਸਭਾ ਤੇ 2 ਲੋਕ ਸਭਾ ਸੀਟਾਂ ਦਿਓ

Cyber Crime: ਬਗੈਰ OTP ਦਿੱਤੇ ਹੀ ਬੈਂਕ ਖਾਤੇ ਕਿਵੇਂ ਹੋ ਰਹੇ ਖਾਲੀ? ਠੱਗ ਗੈਂਗ ਨੇ ਉਡਾਏ ਹੋਸ਼

Embed widget