Babar Azam: ਬਾਬਰ ਆਜ਼ਮ ਦਾ ਫਲਾਪ ਸ਼ੋਅ ਜਾਰੀ, 20 ਮਹੀਨਿਆਂ 'ਚ ਨਹੀਂ ਬਣਿਆ ਇੱਕ ਵੀ ਅਰਧ ਸੈਂਕੜਾ, 616 ਦਿਨਾਂ ਤੋਂ ਬੱਲਾ ਖ਼ਾਮੋਸ਼ ! ਕੋਹਲੀ ਤੋਂ ਸਿੱਖਣਾ ਚਾਹੀਦਾ ਕਿ.....
Babar Azam: ਟੈਸਟ ਕ੍ਰਿਕਟ ਵਿੱਚ ਬਾਬਰ ਆਜ਼ਮ ਦਾ ਬੱਲਾ ਲੰਬੇ ਸਮੇਂ ਤੋਂ ਖਾਮੋਸ਼ ਰਿਹਾ ਹੈ। ਬੰਗਲਾਦੇਸ਼ ਖ਼ਿਲਾਫ਼ ਟੈਸਟ ਸੀਰੀਜ਼ 'ਚ ਬਾਬਰ 16 ਦੀ ਔਸਤ ਨਾਲ ਸਿਰਫ 64 ਦੌੜਾਂ ਹੀ ਬਣਾ ਸਕੇ ਸਨ।
Babar Azam News: ਪਾਕਿਸਤਾਨ ਦੇ ਸਾਬਕਾ ਕਪਤਾਨ ਅਤੇ ਸਟਾਰ ਬੱਲੇਬਾਜ਼ ਬਾਬਰ ਆਜ਼ਮ (Babar Azam) ਦਾ ਬੁਰਾ ਸਮਾਂ ਖ਼ਤਮ ਨਹੀਂ ਹੋ ਰਿਹਾ ਹੈ। 'King' ਦੇ ਨਾਂਅ ਨਾਲ ਮਸ਼ਹੂਰ ਬਾਬਰ ਆਜ਼ਮ ਦਾ ਫਲਾਪ ਸ਼ੋਅ ਕਰੀਬ ਦੋ ਸਾਲਾਂ ਤੋਂ ਚੱਲ ਰਿਹਾ ਹੈ। ਬੰਗਲਾਦੇਸ਼ ਖ਼ਿਲਾਫ਼ ਘਰੇਲੂ ਮੈਦਾਨ 'ਤੇ ਖੇਡਦੇ ਹੋਏ ਵੀ ਬਾਬਰ ਦੌੜਾਂ ਨਹੀਂ ਬਣਾ ਸਕੇ ਹਰ ਪਾਸੇ ਉਸ ਦੀ ਕਾਫੀ ਆਲੋਚਨਾ ਹੋ ਰਹੀ ਹੈ।
ਬੰਗਲਾਦੇਸ਼ ਦੇ ਖਿਲਾਫ ਦੋ ਮੈਚਾਂ ਦੀ ਟੈਸਟ ਸੀਰੀਜ਼ ਵਿੱਚ ਬਾਬਰ ਨੇ 0(2), 22(50), 31(77) ਅਤੇ 11(18) ਦਾ ਸਕੋਰ ਬਣਾਇਆ। ਚਾਰ ਪਾਰੀਆਂ ਵਿੱਚ ਉਸ ਦੇ ਬੱਲੇ ਤੋਂ 16 ਦੀ ਔਸਤ ਨਾਲ ਸਿਰਫ਼ 64 ਦੌੜਾਂ ਹੀ ਆਈਆਂ ਹਨ। ਇਸ ਤੋਂ ਪਹਿਲਾਂ ਬਾਬਰ ਆਸਟ੍ਰੇਲੀਆ ਅਤੇ ਇੰਗਲੈਂਡ ਖਿਲਾਫ ਵੀ ਦੌੜਾਂ ਨਹੀਂ ਬਣਾ ਸਕਿਆ ਸੀ।
616 ਦਿਨਾਂ 'ਚ ਅਰਧ ਸੈਂਕੜਾ ਨਹੀਂ ਬਣਾਇਆ
ਹੈਰਾਨੀ ਵਾਲੀ ਗੱਲ ਇਹ ਹੈ ਕਿ ਬਾਬਰ ਆਜ਼ਮ ਨੂੰ ਟੈਸਟ ਕ੍ਰਿਕਟ 'ਚ ਅਰਧ ਸੈਂਕੜਾ ਬਣਾਏ 616 ਦਿਨ ਹੋ ਗਏ ਹਨ। ਉਹ ਲਗਭਗ 20 ਮਹੀਨਿਆਂ ਵਿੱਚ ਇੱਕ ਵੀ ਅਰਧ ਸੈਂਕੜਾ ਨਹੀਂ ਬਣਾ ਸਕਿਆ ਹੈ। ਟੈਸਟ ਕ੍ਰਿਕਟ 'ਚ ਬਾਬਰ ਦੇ ਅੰਕੜੇ ਸੱਚਮੁੱਚ ਹੈਰਾਨੀਜਨਕ ਹਨ। ਆਖਰੀ ਵਾਰ 2022 ਵਿੱਚ ਉਸਦੇ ਬੱਲੇ ਤੋਂ ਦੌੜਾਂ ਬਣਾਈਆਂ ਗਈਆਂ ਸਨ। ਉਦੋਂ ਤੋਂ ਲੈ ਕੇ ਹੁਣ ਤੱਕ ਬਾਬਰ ਦਾ ਬੱਲਾ 16 ਪਾਰੀਆਂ ਤੱਕ ਖਾਮੋਸ਼ ਰਿਹਾ।
ਬਾਬਰ ਆਜ਼ਮ ਨੇ ਦਸੰਬਰ 2022 'ਚ ਨਿਊਜ਼ੀਲੈਂਡ ਖਿਲਾਫ 161 ਦੌੜਾਂ ਦੀ ਪਾਰੀ ਖੇਡੀ ਸੀ। ਉਸ ਤੋਂ ਬਾਅਦ ਟੈਸਟ 'ਚ ਉਸ ਦਾ ਸਰਵੋਤਮ ਸਕੋਰ ਸਿਰਫ 41 ਦੌੜਾਂ ਹੈ। ਅਜਿਹਾ ਨਹੀਂ ਹੈ ਕਿ ਬਾਬਰ ਦੂਜੇ ਫਾਰਮੈਟਾਂ 'ਚ ਦੌੜਾਂ ਬਣਾ ਰਿਹਾ ਹੈ। ਪਿਛਲੇ ਦੋ ਸਾਲਾਂ ਤੋਂ ਬਾਬਰ ਹਰ ਫਾਰਮੈਟ ਵਿੱਚ ਦੌੜਾਂ ਬਣਾਉਣ ਲਈ ਸੰਘਰਸ਼ ਕਰ ਰਿਹਾ ਹੈ।
ਵਿਰਾਟ ਕੋਹਲੀ ਤੋਂ ਸਿੱਖਣਾ ਚਾਹੀਦਾ ਹੈ ਕਿ ਕਿਵੇਂ....
ਇੱਕ ਸਮੇਂ ਦੁਨੀਆ ਦੇ ਸਰਵੋਤਮ ਬੱਲੇਬਾਜ਼ਾਂ 'ਚੋਂ ਇੱਕ ਵਿਰਾਟ ਕੋਹਲੀ ਵੀ ਦੌੜਾਂ ਬਣਾਉਣ ਲਈ ਸੰਘਰਸ਼ ਕਰ ਰਿਹਾ ਸੀ। ਫਿਰ ਉਸ ਨੇ ਕ੍ਰਿਕਟ ਤੋਂ ਬ੍ਰੇਕ ਲਿਆ, ਅਤੇ ਵਾਪਸੀ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬਾਬਰ ਆਜ਼ਮ ਨੂੰ ਵੀ ਵਿਰਾਟ ਤੋਂ ਸਿੱਖਣਾ ਚਾਹੀਦਾ ਹੈ ਅਤੇ ਕੁਝ ਸਮੇਂ ਲਈ ਕ੍ਰਿਕਟ ਤੋਂ ਬ੍ਰੇਕ ਲੈਣਾ ਚਾਹੀਦਾ ਹੈ। ਕੋਹਲੀ ਨੇ ਬਾਅਦ 'ਚ ਖੁਲਾਸਾ ਕੀਤਾ ਕਿ ਉਸ ਨੇ ਬ੍ਰੇਕ ਦੌਰਾਨ ਬੱਲੇ ਨੂੰ ਹੱਥ ਤੱਕ ਨਹੀਂ ਲਗਾਇਆ।