ਅੰਤਰਰਾਸ਼ਟਰੀ ਕ੍ਰਿਕਟ ਵਿੱਚ ਇੱਕ ਓਵਰ ਵਿੱਚ 6 ਛੱਕੇ ਮਾਰਨ ਵਾਲੇ ਬੱਲੇਬਾਜ਼, ਯੁਵਰਾਜ ਤੋਂ ਇਲਾਵਾ ਸੂਚੀ ਵਿੱਚ ਇੱਕ ਹੋਰ ਭਾਰਤੀ ਸ਼ਾਮਲ
ਅੰਤਰਰਾਸ਼ਟਰੀ ਕ੍ਰਿਕਟ ਦੇ ਇਤਿਹਾਸ ਵਿੱਚ, ਸਿਰਫ਼ 5 ਬੱਲੇਬਾਜ਼ਾਂ ਨੇ ਇੱਕ ਓਵਰ ਵਿੱਚ 6 ਛੱਕੇ ਮਾਰੇ ਹਨ। ਜਿਨ੍ਹਾਂ ਵਿੱਚੋਂ ਦੋ ਨੇ ਇੱਕ ਰੋਜ਼ਾ ਮੈਚਾਂ ਵਿੱਚ ਤੇ ਤਿੰਨ ਨੇ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਇਹ ਉਪਲਬਧੀ ਹਾਸਲ ਕੀਤੀ ਹੈ।

ਕਿਸੇ ਵੀ ਬੱਲੇਬਾਜ਼ ਲਈ 6 ਗੇਂਦਾਂ ਵਿੱਚ 6 ਛੱਕੇ ਲਗਾਉਣਾ ਆਸਾਨ ਨਹੀਂ ਹੈ। ਅੰਤਰਰਾਸ਼ਟਰੀ ਕ੍ਰਿਕਟ 1877 ਵਿੱਚ ਸ਼ੁਰੂ ਹੋਇਆ ਸੀ ਤੇ 130 ਸਾਲ ਬਾਅਦ, ਸਾਲ 2007 ਵਿੱਚ, ਇੱਕ ਬੱਲੇਬਾਜ਼ ਨੇ ਇੱਕ ਓਵਰ ਵਿੱਚ 6 ਗੇਂਦਾਂ ਵਿੱਚ 6 ਛੱਕੇ ਮਾਰੇ। ਉਦੋਂ ਤੋਂ ਸਿਰਫ 5 ਖਿਡਾਰੀ ਹੀ ਇਹ ਕਰ ਸਕੇ ਹਨ। ਇਹ ਕਾਰਨਾਮਾ ਪਹਿਲੀ ਵਾਰ ਇੱਕ ਰੋਜ਼ਾ ਕ੍ਰਿਕਟ ਵਿੱਚ ਪ੍ਰਾਪਤ ਹੋਇਆ ਸੀ। ਜਦੋਂ ਦੱਖਣੀ ਅਫ਼ਰੀਕਾ ਦੇ ਬੱਲੇਬਾਜ਼ ਹਰਸ਼ੇਲ ਗਿਬਸ ਨੇ 6 ਗੇਂਦਾਂ ਵਿੱਚ 6 ਛੱਕੇ ਮਾਰੇ।
ਅੰਤਰਰਾਸ਼ਟਰੀ ਕ੍ਰਿਕਟ ਵਿੱਚ ਇੱਕ ਓਵਰ ਵਿੱਚ 6 ਛੱਕੇ ਮਾਰਨ ਵਾਲੇ ਬੱਲੇਬਾਜ਼
ਹਰਸ਼ੇਲ ਗਿਬਸ
ਇਹ ਕਾਰਨਾਮਾ ਸਭ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਦੇ ਬੱਲੇਬਾਜ਼ ਹਰਸ਼ੇਲ ਗਿਬਸ ਨੇ ਪ੍ਰਾਪਤ ਕੀਤਾ ਸੀ। ਗਿਬਸ ਨੇ 2007 ਦੇ ਇੱਕ ਰੋਜ਼ਾ ਵਿਸ਼ਵ ਕੱਪ ਦੌਰਾਨ ਨੀਦਰਲੈਂਡਜ਼ ਵਿਰੁੱਧ ਡੈਨ ਵੈਨ ਬੰਗੇ ਦੀ ਗੇਂਦ 'ਤੇ ਇੱਕ ਓਵਰ ਵਿੱਚ 6 ਛੱਕੇ ਮਾਰੇ ਸਨ।
ਯੁਵਰਾਜ ਸਿੰਘ
ਟੀ-20 ਅੰਤਰਰਾਸ਼ਟਰੀ ਦੇ ਇਤਿਹਾਸ ਵਿੱਚ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ 6 ਗੇਂਦਾਂ ਵਿੱਚ 6 ਛੱਕੇ ਮਾਰਨ ਵਾਲੇ ਪਹਿਲੇ ਬੱਲੇਬਾਜ਼ ਸਨ। ਯੁਵਰਾਜ ਨੇ 2007 ਵਿੱਚ ਟੀ-20 ਵਿਸ਼ਵ ਕੱਪ ਦੌਰਾਨ ਇੰਗਲੈਂਡ ਵਿਰੁੱਧ ਸਟੂਅਰਟ ਬ੍ਰਾਡ ਦੀ ਗੇਂਦ 'ਤੇ ਇੱਕ ਓਵਰ ਵਿੱਚ 6 ਛੱਕੇ ਮਾਰੇ ਸਨ। ਯੁਵਰਾਜ ਨੇ ਮੈਚ ਵਿੱਚ ਸਿਰਫ਼ 12 ਗੇਂਦਾਂ ਵਿੱਚ ਅਰਧ ਸੈਂਕੜਾ ਲਗਾ ਕੇ ਇਤਿਹਾਸ ਰਚਿਆ ਸੀ।
ਕੀਰੋਨ ਪੋਲਾਰਡ
ਵੈਸਟਇੰਡੀਜ਼ ਦੇ ਵਿਸਫੋਟਕ ਬੱਲੇਬਾਜ਼ ਕੀਰੋਨ ਪੋਲਾਰਡ ਨੇ 2021 ਵਿੱਚ ਸ਼੍ਰੀਲੰਕਾ ਵਿਰੁੱਧ ਇੱਕ ਟੀ-20 ਮੈਚ ਵਿੱਚ ਸਪਿਨਰ ਅਕੀਲਾ ਧਨੰਜਯ ਦੇ ਇੱਕ ਓਵਰ ਵਿੱਚ 6 ਗੇਂਦਾਂ ਵਿੱਚ 6 ਛੱਕੇ ਲਗਾ ਕੇ ਇਤਿਹਾਸ ਦੇ ਪੰਨਿਆਂ ਵਿੱਚ ਆਪਣਾ ਨਾਮ ਦਰਜ ਕਰਵਾਇਆ ਸੀ।
ਜਸਕਰਨ ਮਲਹੋਤਰਾ
ਯੂਐਸਏ ਟੀਮ ਦੇ ਬੱਲੇਬਾਜ਼ ਜਸਕਰਨ ਮਲਹੋਤਰਾ ਨੇ 2021 ਵਿੱਚ ਇੱਕ ਵਨਡੇ ਮੈਚ ਦੌਰਾਨ ਇੱਕ ਓਵਰ ਵਿੱਚ 6 ਛੱਕੇ ਮਾਰੇ ਸਨ। ਉਸਨੇ ਪੀਐਨਜੀ ਦੇ ਗੌਡੀ ਟੌਕਾ ਵਿਰੁੱਧ ਇਹ ਕਾਰਨਾਮਾ ਕੀਤਾ ਸੀ। ਜਸਕਰਨ ਦਾ ਜਨਮ ਚੰਡੀਗੜ੍ਹ ਵਿੱਚ ਹੋਇਆ ਸੀ। ਉਹ ਹਿਮਾਚਲ ਪ੍ਰਦੇਸ਼ ਦੀ ਅੰਡਰ-19 ਟੀਮ ਦਾ ਕਪਤਾਨ ਰਿਹਾ ਹੈ।
ਦੀਪੇਂਦਰ ਸਿੰਘ ਐਰੀ
ਨੇਪਾਲ ਦੇ ਬੱਲੇਬਾਜ਼ ਦੀਪੇਂਦਰ ਸਿੰਘ ਐਰੀ ਨੇ 2024 ਵਿੱਚ ਕਤਰ ਖ਼ਿਲਾਫ਼ ਕਾਮਰਾਨ ਖਾਨ ਦੇ ਇੱਕ ਓਵਰ ਵਿੱਚ 6 ਗੇਂਦਾਂ ਵਿੱਚ 6 ਛੱਕੇ ਮਾਰੇ ਸਨ। ਦੀਪੇਂਦਰ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਇਹ ਉਪਲਬਧੀ ਹਾਸਲ ਕਰਨ ਵਾਲਾ ਸਿਰਫ਼ ਤੀਜਾ ਬੱਲੇਬਾਜ਼ ਬਣਿਆ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।




















