BCCI plans revamp 5 stadiums: ਵਨਡੇ ਵਿਸ਼ਵ ਕੱਪ ਤੋਂ ਪਹਿਲਾਂ ਪੰਜ ਵੱਡੇ ਸਟੇਡੀਅਮਾਂ ਦਾ ਕਰੇਗਾ ਨਵੀਨੀਕਰਨ
ਭਾਰਤ ਵਿੱਚ ਅਕਤੂਬਰ-ਨਵੰਬਰ ਵਿੱਚ ਹੋਣ ਵਾਲੇ ਵਨਡੇ ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਕ੍ਰਿਕੇਟ ਬੋਰਡ ਦੇਸ਼ ਦੇ ਘੱਟੋ-ਘੱਟ ਪੰਜ ਵੱਡੇ ਸਟੇਡੀਅਮਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ।
ਭਾਰਤ ਵਿੱਚ ਅਕਤੂਬਰ-ਨਵੰਬਰ ਵਿੱਚ ਹੋਣ ਵਾਲੇ ਵਨਡੇ ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਕ੍ਰਿਕੇਟ ਬੋਰਡ ਦੇਸ਼ ਦੇ ਘੱਟੋ-ਘੱਟ ਪੰਜ ਵੱਡੇ ਸਟੇਡੀਅਮਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਪਿਛਲੇ ਦਸ ਸਾਲਾਂ ਵਿੱਚ ਭਾਰਤੀ ਕ੍ਰਿਕਟ ਵਿੱਚ ਬਹੁਤ ਪੈਸਾ ਆਇਆ ਹੈ, ਜਿਸ ਕਾਰਨ ਬੀਸੀਸੀਆਈ (BCCI) ਦੁਨੀਆਂ ਦਾ ਸਭ ਤੋਂ ਅਮੀਰ ਬੋਰਡ ਬਣ ਗਿਆ ਹੈ, ਪਰ ਜ਼ਿਆਦਾਤਰ ਸਟੇਡੀਅਮਾਂ ਵਿੱਚ ਦਰਸ਼ਕਾਂ ਲਈ ਬੁਨਿਆਦੀ ਸਹੂਲਤਾਂ ਵੀ ਨਹੀਂ ਹਨ।
ਫਰਵਰੀ-ਮਾਰਚ ਦੇ ਮਹੀਨੇ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੈਸਟ ਸੀਰੀਜ਼ ਦੌਰਾਨ ਅਰੁਣ ਜੇਤਲੀ ਸਟੇਡੀਅਮ 'ਚ ਗੰਦੇ ਟਾਇਲਟ ਹੋਣ 'ਤੇ ਦਰਸ਼ਕਾਂ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਸੀ। ਸੂਤਰਾਂ ਮੁਤਾਬਕ ਦਿੱਲੀ ਤੋਂ ਇਲਾਵਾ ਹੈਦਰਾਬਾਦ, ਕੋਲਕਾਤਾ, ਮੋਹਾਲੀ ਅਤੇ ਮੁੰਬਈ ਦੇ ਸਟੇਡੀਅਮਾਂ ਨੂੰ ਵੀ ਸੁਧਾਰਿਆ ਜਾਵੇਗਾ। ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਕੰਮ ਸ਼ੁਰੂ ਹੋ ਚੁੱਕਿਆ ਹੈ।
ਇਹ ਵੀ ਪੜ੍ਹੋ: IPL 2023: ਲਗਾਤਾਰ 5 ਛੱਕੇ ਮਾਰਨ ਵਾਲੇ ਰਿੰਕੂ ਸਿੰਘ ਨੂੰ KKR ਹਰ ਮੈਚ ਲਈ ਕਿੰਨਾ ਕਰਦੀ ਹੈ ਭੁਗਤਾਨ ?
ਇਨ੍ਹਾਂ ਪੰਜ ਗਰਾਊਂਡਾਂ ਦੀ ਮੁਰੰਮਤ ਦੇ ਇਸ ਕੰਮ ’ਤੇ ਕਰੋੜਾਂ ਰੁਪਏ ਖਰਚ ਕੀਤੇ ਜਾਣਗੇ। ਦਿੱਲੀ ਸਟੇਡੀਅਮ 'ਚ ਇਸ ਪ੍ਰਾਜੈਕਟ 'ਤੇ 100 ਕਰੋੜ ਰੁਪਏ, ਹੈਦਰਾਬਾਦ 'ਤੇ 117.17 ਕਰੋੜ ਰੁਪਏ, ਈਡਨ ਗਾਰਡਨ 'ਤੇ 127.47 ਕਰੋੜ ਰੁਪਏ, ਮੋਹਾਲੀ 'ਤੇ 79.46 ਕਰੋੜ ਰੁਪਏ ਅਤੇ ਵਾਨਖੇੜੇ ਸਟੇਡੀਅਮ 'ਤੇ 78.82 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਵਿਸ਼ਵ ਕੱਪ ਲਈ 12 ਸਥਾਨਾਂ ਦੀ ਚੋਣ ਕੀਤੀ ਗਈ ਹੈ, ਜਿਸ ਵਿੱਚ ਅਹਿਮਦਾਬਾਦ, ਬੰਗਲੌਰ, ਚੇਨਈ, ਦਿੱਲੀ, ਧਰਮਸ਼ਾਲਾ, ਗੁਆਹਾਟੀ, ਹੈਦਰਾਬਾਦ, ਕੋਲਕਾਤਾ, ਲਖਨਊ, ਇੰਦੌਰ, ਰਾਜਕੋਟ ਅਤੇ ਮੁੰਬਈ ਸ਼ਾਮਲ ਹਨ। ਵਿਸ਼ਵ ਕੱਪ ਦੌਰਾਨ 46 ਦਿਨਾਂ ਵਿੱਚ 48 ਮੈਚ ਖੇਡੇ ਜਾਣਗੇ। ਆਖਰੀ ਵਨਡੇ ਵਿਸ਼ਵ ਕੱਪ 2011 ਵਿੱਚ ਭਾਰਤ ਵਿੱਚ ਹੋਇਆ ਸੀ ਜਦੋਂ ਟੀਮ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ ਖ਼ਿਤਾਬ ਜਿੱਤਿਆ ਸੀ।
ਇਹ ਵੀ ਪੜ੍ਹੋ: IPL 2023: RCB ਨੇ ਬਣਾਇਆ ਬਹੁਤ ਹੀ ਸ਼ਰਮਨਾਕ ਰਿਕਾਰਡ, ਪੰਜਵੀਂ ਵਾਰ 200 ਤੋਂ ਵੱਧ ਦੌੜਾਂ ਬਣਾਉਣ ਦੇ ਬਾਵਜੂਦ ਹਾਰੇ ਮੈਚ