ਪੜਚੋਲ ਕਰੋ

T20 World Cup 2024 ਤੋਂ ਪਹਿਲਾਂ ਰੋਹਿਤ ਸ਼ਰਮਾ ਦੇ ਦੁਸ਼ਮਣ ਨੇ ਟੀਮ 'ਚ ਬਗਾਵਤ ਕੀਤੀ, ਜਾਣੋ ਇਸ ਅਹੁਦੇ ਨੂੰ ਕਿਉਂ ਠੁਕਰਾਇਆ?

T20 World Cup 2024: ਟੀ-20 ਵਿਸ਼ਵ ਕੱਪ 2024 ਨੂੰ ਲੈ ਹਰ ਦੇਸ਼ ਵੱਲੋਂ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੌਰਾਨ ਪਾਕਿਸਤਾਨ ਨੇ ਖਿਡਾਰੀਆਂ ਦੀ ਚੋਣ ਅਤੇ ਟੀਮ ਦੇ ਐਲਾਨ ਵਿੱਚ ਵੱਧ ਸਮਾਂ ਲਿਆ।

T20 World Cup 2024: ਟੀ-20 ਵਿਸ਼ਵ ਕੱਪ 2024 ਨੂੰ ਲੈ ਹਰ ਦੇਸ਼ ਵੱਲੋਂ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੌਰਾਨ ਪਾਕਿਸਤਾਨ ਨੇ ਖਿਡਾਰੀਆਂ ਦੀ ਚੋਣ ਅਤੇ ਟੀਮ ਦੇ ਐਲਾਨ ਵਿੱਚ ਵੱਧ ਸਮਾਂ ਲਿਆ। ਦੱਸ ਦੇਈਏ ਕਿ ਇਸ ਸਮੇਂ ਪਾਕਿਸਤਾਨ ਕ੍ਰਿਕਟ ਟੀਮ 'ਚ ਬਵਾਲ ਮੱਚਿਆ ਹੋਇਆ ਹੈ। ਦਰਅਸਲ, ਸ਼ਾਹੀਨ ਅਫਰੀਦੀ ਕਾਰਨ ਪਾਕਿਸਤਾਨ ਕ੍ਰਿਕਟ ਟੀਮ 'ਚ ਭੂਚਾਲ ਆਇਆ ਹੋਇਆ ਹੈ। ਹਾਲ ਹੀ 'ਚ ਪਾਕਿਸਤਾਨ ਕ੍ਰਿਕਟ ਬੋਰਡ ਨੇ ਵੈਸਟਇੰਡੀਜ਼ ਅਤੇ ਅਮਰੀਕਾ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ 2024 ਲਈ ਪਾਕਿਸਤਾਨੀ ਟੀਮ ਦਾ ਐਲਾਨ ਕੀਤਾ ਹੈ, ਜਿੱਥੇ ਕਪਤਾਨੀ ਦੀ ਜ਼ਿੰਮੇਵਾਰੀ ਬਾਬਰ ਆਜ਼ਮ ਨੂੰ ਦਿੱਤੀ ਗਈ ਹੈ।

ਹਾਲਾਂਕਿ ਇਸ ਟੀਮ 'ਚ ਉਪ-ਕਪਤਾਨ ਕੌਣ ਹੋਵੇਗਾ, ਇਸ ਬਾਰੇ ਪੀਸੀਬੀ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਹੁਣ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਬੋਰਡ ਨੇ ਸ਼ਾਹੀਨ ਅਫਰੀਦੀ ਨੂੰ ਇਸ ਅਹੁਦੇ ਦੀ ਪੇਸ਼ਕਸ਼ ਕੀਤੀ ਸੀ ਪਰ ਉਸ ਨੇ ਇਸ ਨੂੰ ਨਿਮਰਤਾ ਨਾਲ ਠੁਕਰਾ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਅਫਰੀਦੀ ਅਤੇ ਰੋਹਿਤ ਸ਼ਰਮਾ ਵਿਚਾਲੇ ਸਖਤ ਮੁਕਾਬਲਾ ਹੋਵੇਗਾ, ਜਿਸ ਕਾਰਨ ਪ੍ਰਸ਼ੰਸਕ ਦੋਵਾਂ ਨੂੰ ਇਕ-ਦੂਜੇ ਦੇ ਦੁਸ਼ਮਣ ਮੰਨਦੇ ਹਨ।

ਪੀਸੀਬੀ ਦੀਆਂ ਯੋਜਨਾਵਾਂ ਤੇ ਸ਼ਾਹੀਨ ਅਫਰੀਦੀ ਨੇ ਫੇਰਿਆ ਪਾਣੀ

24 ਮਈ ਨੂੰ ਕਰੀਬ 8 ਵਜੇ ਪਾਕਿਸਤਾਨ ਕ੍ਰਿਕਟ ਬੋਰਡ ਨੇ ਟੀ-20 ਵਿਸ਼ਵ ਕੱਪ 2024 ਲਈ ਟੀਮ ਦਾ ਐਲਾਨ ਕੀਤਾ। ਇਹ ਉਦੋਂ ਹੋਇਆ ਜਦੋਂ ਟੀਮਾਂ ਦਾ ਐਲਾਨ ਕਰਨ ਦਾ ਆਖਰੀ ਸਮਾਂ ਸੀ, ਸਿਰਫ 4 ਘੰਟੇ ਬਾਕੀ ਸਨ। ਈਐਸਪੀਐਨ ਕ੍ਰਿਕਇੰਫੋ ਦੇ ਅਨੁਸਾਰ, ਪਾਕਿਸਤਾਨ ਕ੍ਰਿਕਟ ਬੋਰਡ ਨੇ ਪੂਰੀ ਤਿਆਰੀ ਕੀਤੀ ਸੀ ਕਿ ਸ਼ਾਹੀਨ ਅਫਰੀਦੀ ਨੂੰ ਵਿਸ਼ਵ ਕੱਪ ਵਿੱਚ ਟੀਮ ਦਾ ਉਪ ਕਪਤਾਨ ਬਣਾਇਆ ਜਾਵੇਗਾ, ਪਰ ਉਸਨੇ ਬੋਰਡ ਦੀਆਂ ਯੋਜਨਾਵਾਂ ਤੇ ਪਾਣੀ ਫੇਰ ਦਿੱਤਾ। 

ਇਸਦਾ ਕੋਈ ਠੋਸ ਕਾਰਨ ਸਾਹਮਣੇ ਨਹੀਂ ਆਇਆ ਹੈ, ਪਰ ਅਫਰੀਦੀ ਵੱਲੋਂ ਇਸ ਪੇਸ਼ਕਸ਼ ਨੂੰ ਠੁਕਰਾ ਦੇਣਾ ਇਹ ਦਰਸਾਉਂਦਾ ਹੈ ਕਿ ਟੀਮ ਵਿੱਚ ਕੁਝ ਠੀਕ ਨਹੀਂ ਚੱਲ ਰਿਹਾ ਹੈ। ਇਸ ਪਿੱਛੇ ਜੇਕਰ ਅੰਦਾਜ਼ਾ ਲਗਾਇਆ ਜਾਵੇ ਤਾਂ 2023 'ਚ ਜਦੋਂ ਵਿਸ਼ਵ ਕੱਪ 'ਚ ਪਾਕਿਸਤਾਨ ਹੱਥੋਂ ਹਾਰ ਹੋਈ ਸੀ ਤਾਂ ਸ਼ਾਹੀਨ ਨੂੰ ਟੀ-20 ਫਾਰਮੈਟ ਦਾ ਕਪਤਾਨ ਬਣਾਇਆ ਗਿਆ ਸੀ, ਪਰ ਉਨ੍ਹਾਂ ਦੀ ਕਪਤਾਨੀ 'ਚ ਪਾਕਿਸਤਾਨ ਨੂੰ ਸੀਰੀਜ਼ ਗੁਆਉਣੀ ਪਈ ਅਤੇ ਇਸ ਤੋਂ ਬਾਅਦ ਅਚਾਨਕ ਉਸ ਤੋਂ ਕਪਤਾਨੀ ਖੋਹ ਲਈ ਗਈ। ਕਿਹਾ ਜਾਂਦਾ ਹੈ ਕਿ ਅਫਰੀਦੀ ਬੋਰਡ ਦੇ ਇਸ ਫੈਸਲੇ ਤੋਂ ਕਾਫੀ ਨਾਰਾਜ਼ ਹੋਏ ਸੀ।

ਇਸ ਕਾਰਨ ਟੀਮ ਦੇ ਐਲਾਨ ਵਿੱਚ ਦੇਰੀ ਹੋਈ

ਕਾਬਿਲੇਗੌਰ ਹੈ ਕਿ ਪਾਕਿਸਤਾਨ ਇਕਲੌਤੀ ਟੀਮ ਹੈ, ਜਿਸ ਦੀ ਟੀਮ ਦਾ ਐਲਾਨ ਬਹੁਤ ਦੇਰ ਨਾਲ ਕੀਤਾ ਗਿਆ ਸੀ। ਦੱਸਿਆ ਜਾਂਦਾ ਹੈ ਕਿ ਟੀਮ ਪ੍ਰਬੰਧਨ ਉਪ ਕਪਤਾਨ ਦੇ ਅਹੁਦੇ ਨੂੰ ਲੈ ਕੇ ਕਾਫੀ ਤਣਾਅ 'ਚ ਸੀ। ਇਸ ਤੋਂ ਪਹਿਲਾਂ ਹਰਫਨਮੌਲਾ ਸ਼ਾਦਾਬ ਖਾਨ ਅਤੇ ਤਜਰਬੇਕਾਰ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਦੇ ਨਾਂ 'ਤੇ ਵੀ ਵਿਚਾਰ ਕੀਤਾ ਗਿਆ ਸੀ ਅਤੇ ਜਦੋਂ ਸ਼ਾਹੀਨ ਅਫਰੀਦੀ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ ਤਾਂ ਬੋਰਡ ਨੂੰ ਉਪ ਕਪਤਾਨ ਤੋਂ ਬਿਨਾਂ ਟੀਮ ਦਾ ਐਲਾਨ ਕਰਨਾ ਪਿਆ। ਹੁਣ ਦੇਖਣਾ ਇਹ ਹੈ ਕਿ ਆਉਣ ਵਾਲੇ ਵਿਸ਼ਵ ਕੱਪ 'ਚ ਇਹ ਟੀਮ ਕਿਹੋ ਜਿਹਾ ਪ੍ਰਦਰਸ਼ਨ ਕਰਦੀ ਹੈ।

ਇੱਕੋ ਗਰੁੱਪ ਵਿੱਚ ਭਾਰਤ ਅਤੇ ਪਾਕਿਸਤਾਨ 

ਦੱਸ ਦੇਈਏ ਕਿ ਟੀ-20 ਵਿਸ਼ਵ ਕੱਪ 2024 ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਇੱਕੋ ਗਰੁੱਪ ਵਿੱਚ ਹਨ। ਦੋਵੇਂ ਟੀਮਾਂ ਗਰੁੱਪ ਏ ਵਿੱਚ ਹਨ। 9 ਜੂਨ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਕਰੀਬੀ ਮੁਕਾਬਲਾ ਦੇਖਣ ਨੂੰ ਮਿਲੇਗਾ। ਮੈਚ ਰਾਤ 8:30 ਵਜੇ ਸ਼ੁਰੂ ਹੋਵੇਗਾ। ਇਹ ਮੈਚ ਨਿਊਯਾਰਕ ਦੇ ਨਸਾਊ ਕਾਊਂਟੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਪਾਕਿਸਤਾਨ ਆਪਣਾ ਪਹਿਲਾ ਮੈਚ 6 ਜੂਨ ਨੂੰ ਅਮਰੀਕਾ ਖਿਲਾਫ ਖੇਡੇਗਾ। ਕੈਨੇਡਾ 11 ਜੂਨ ਨੂੰ ਖੇਡੇਗਾ ਜਦਕਿ ਲੀਗ ਪੜਾਅ ਦਾ ਆਖਰੀ ਮੈਚ 16 ਜੂਨ ਨੂੰ ਆਇਰਲੈਂਡ ਨਾਲ ਖੇਡਿਆ ਜਾਵੇਗਾ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਸਾਇਲੈਂਟ ਹਾਰਟ ਅਟੈਕ ਜਾਂ ਸਿਰਫ਼ ਗੈਸ? ਘਾਤਕ ਲੱਛਣ ਜਿਨ੍ਹਾਂ ਨੂੰ ਅਣਦੇਖਾ ਕਰਦੇ ਨੇ ਲੋਕ! ਜਾਨ ਬਚਾਉਣ ਲਈ ਤੁਰੰਤ ਧਿਆਨ ਦਿਓ
ਸਾਇਲੈਂਟ ਹਾਰਟ ਅਟੈਕ ਜਾਂ ਸਿਰਫ਼ ਗੈਸ? ਘਾਤਕ ਲੱਛਣ ਜਿਨ੍ਹਾਂ ਨੂੰ ਅਣਦੇਖਾ ਕਰਦੇ ਨੇ ਲੋਕ! ਜਾਨ ਬਚਾਉਣ ਲਈ ਤੁਰੰਤ ਧਿਆਨ ਦਿਓ
ਪੰਜਾਬ ’ਚ DSP ਸਸਪੈਂਡ, ਇਸ ਵਜ੍ਹਾ ਕਰਕੇ DGP ਵੱਲੋਂ ਕੀਤੀ ਗਈ ਵੱਡੀ ਕਾਰਵਾਈ, ਮਹਿਕਮੇ 'ਚ ਮੱਚੀ ਹਲਚਲ
ਪੰਜਾਬ ’ਚ DSP ਸਸਪੈਂਡ, ਇਸ ਵਜ੍ਹਾ ਕਰਕੇ DGP ਵੱਲੋਂ ਕੀਤੀ ਗਈ ਵੱਡੀ ਕਾਰਵਾਈ, ਮਹਿਕਮੇ 'ਚ ਮੱਚੀ ਹਲਚਲ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (09-12-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (09-12-2025)
ਤਰਨਤਾਰਨ ’ਚ ਐਨਕਾਊਂਟਰ! ਕਰਿਆਨਾ ਵਪਾਰੀ ਕਤਲ ਕੇਸ ’ਚ ਵਾਂਟਡ ਬਦਮਾਸ਼ ਢੇਰ, ਜਾਣੋ ਪੂਰਾ ਮਾਮਲਾ, ਇਲਾਕੇ 'ਚ ਸਨਸਨੀ!
ਤਰਨਤਾਰਨ ’ਚ ਐਨਕਾਊਂਟਰ! ਕਰਿਆਨਾ ਵਪਾਰੀ ਕਤਲ ਕੇਸ ’ਚ ਵਾਂਟਡ ਬਦਮਾਸ਼ ਢੇਰ, ਜਾਣੋ ਪੂਰਾ ਮਾਮਲਾ, ਇਲਾਕੇ 'ਚ ਸਨਸਨੀ!

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਾਇਲੈਂਟ ਹਾਰਟ ਅਟੈਕ ਜਾਂ ਸਿਰਫ਼ ਗੈਸ? ਘਾਤਕ ਲੱਛਣ ਜਿਨ੍ਹਾਂ ਨੂੰ ਅਣਦੇਖਾ ਕਰਦੇ ਨੇ ਲੋਕ! ਜਾਨ ਬਚਾਉਣ ਲਈ ਤੁਰੰਤ ਧਿਆਨ ਦਿਓ
ਸਾਇਲੈਂਟ ਹਾਰਟ ਅਟੈਕ ਜਾਂ ਸਿਰਫ਼ ਗੈਸ? ਘਾਤਕ ਲੱਛਣ ਜਿਨ੍ਹਾਂ ਨੂੰ ਅਣਦੇਖਾ ਕਰਦੇ ਨੇ ਲੋਕ! ਜਾਨ ਬਚਾਉਣ ਲਈ ਤੁਰੰਤ ਧਿਆਨ ਦਿਓ
ਪੰਜਾਬ ’ਚ DSP ਸਸਪੈਂਡ, ਇਸ ਵਜ੍ਹਾ ਕਰਕੇ DGP ਵੱਲੋਂ ਕੀਤੀ ਗਈ ਵੱਡੀ ਕਾਰਵਾਈ, ਮਹਿਕਮੇ 'ਚ ਮੱਚੀ ਹਲਚਲ
ਪੰਜਾਬ ’ਚ DSP ਸਸਪੈਂਡ, ਇਸ ਵਜ੍ਹਾ ਕਰਕੇ DGP ਵੱਲੋਂ ਕੀਤੀ ਗਈ ਵੱਡੀ ਕਾਰਵਾਈ, ਮਹਿਕਮੇ 'ਚ ਮੱਚੀ ਹਲਚਲ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (09-12-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (09-12-2025)
ਤਰਨਤਾਰਨ ’ਚ ਐਨਕਾਊਂਟਰ! ਕਰਿਆਨਾ ਵਪਾਰੀ ਕਤਲ ਕੇਸ ’ਚ ਵਾਂਟਡ ਬਦਮਾਸ਼ ਢੇਰ, ਜਾਣੋ ਪੂਰਾ ਮਾਮਲਾ, ਇਲਾਕੇ 'ਚ ਸਨਸਨੀ!
ਤਰਨਤਾਰਨ ’ਚ ਐਨਕਾਊਂਟਰ! ਕਰਿਆਨਾ ਵਪਾਰੀ ਕਤਲ ਕੇਸ ’ਚ ਵਾਂਟਡ ਬਦਮਾਸ਼ ਢੇਰ, ਜਾਣੋ ਪੂਰਾ ਮਾਮਲਾ, ਇਲਾਕੇ 'ਚ ਸਨਸਨੀ!
ਨਗਰ ਨਿਗਮ ਦਾ ਵੱਡਾ Action! ਖੁੱਲ੍ਹੇ 'ਚ ਕੂੜਾ ਸਾੜਨ 'ਤੇ ਆਪਣੇ ਮੁਲਾਜ਼ਮ ਨੂੰ ਕੀਤਾ Suspend
ਨਗਰ ਨਿਗਮ ਦਾ ਵੱਡਾ Action! ਖੁੱਲ੍ਹੇ 'ਚ ਕੂੜਾ ਸਾੜਨ 'ਤੇ ਆਪਣੇ ਮੁਲਾਜ਼ਮ ਨੂੰ ਕੀਤਾ Suspend
ਕੱਟੀ ਗਈ ਗਰੀਬੀ! 200 ਰੁਪਏ ਨੇ ਮਜ਼ਦੂਰ ਪਰਿਵਾਰ ਨੂੰ ਬਣਾਇਆ ਕਰੋੜਪਤੀ, ਜਾਣੋ ਪੂਰੀ ਕਹਾਣੀ
ਕੱਟੀ ਗਈ ਗਰੀਬੀ! 200 ਰੁਪਏ ਨੇ ਮਜ਼ਦੂਰ ਪਰਿਵਾਰ ਨੂੰ ਬਣਾਇਆ ਕਰੋੜਪਤੀ, ਜਾਣੋ ਪੂਰੀ ਕਹਾਣੀ
ਕਹਿਰ ਓ ਰੱਬਾ! ਆਪਣੇ ਹੀ ਪੁੱਤ ਨੂੰ ਇੱਟਾਂ ਨਾਲ ਮਾਰ-ਮਾਰ ਕੇ ਉਤਾਰਿਆ ਮੌਤ ਦੇ ਘਾਟ; ਲੋਕਾਂ 'ਚ ਫੈਲੀ ਦਹਿਸ਼ਤ
ਕਹਿਰ ਓ ਰੱਬਾ! ਆਪਣੇ ਹੀ ਪੁੱਤ ਨੂੰ ਇੱਟਾਂ ਨਾਲ ਮਾਰ-ਮਾਰ ਕੇ ਉਤਾਰਿਆ ਮੌਤ ਦੇ ਘਾਟ; ਲੋਕਾਂ 'ਚ ਫੈਲੀ ਦਹਿਸ਼ਤ
ਸਕੂਲ ਬੱਸ ਡਰਾਈਵਰ ਦੀ ਲਾਪਰਵਾਹੀ, ਮਾਸੂਮਾਂ ਨੇ ਮਾਰੀਆਂ ਚੀਕਾਂ, ਪਰ ਫਿਰ ਵੀ ਨਹੀਂ ਰੁੱਕਿਆ...ਜਾਣੋ ਪੂਰਾ ਮਾਮਲਾ
ਸਕੂਲ ਬੱਸ ਡਰਾਈਵਰ ਦੀ ਲਾਪਰਵਾਹੀ, ਮਾਸੂਮਾਂ ਨੇ ਮਾਰੀਆਂ ਚੀਕਾਂ, ਪਰ ਫਿਰ ਵੀ ਨਹੀਂ ਰੁੱਕਿਆ...ਜਾਣੋ ਪੂਰਾ ਮਾਮਲਾ
Embed widget