Yuvraj Singh Biopic: 6 ਗੇਂਦਾਂ 'ਤੇ 6 ਛੱਕੇ ਮਾਰਨ ਵਾਲੇ ਯੁਵਰਾਜ ਸਿੰਘ ਦੀ ਜ਼ਿੰਦਗੀ 'ਤੇ ਬਣੇਗੀ ਫਿਲਮ, ਇਹ ਅਦਾਕਾਰ ਨਿਭਾਏਗਾ ਕਿਰਦਾਰ
Yuvraj Singh Biopic: ਟੀਮ ਇੰਡੀਆ ਦੇ ਸਾਬਕਾ ਮਹਾਨ ਆਲਰਾਊਂਡਰ ਯੁਵਰਾਜ ਸਿੰਘ ਇਨ੍ਹੀਂ ਦਿਨੀਂ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਦਰਅਸਲ, ਹਾਲ ਹੀ ਵਿੱਚ ਭਾਰਤ ਨੂੰ ਵਿਸ਼ਵ ਕੱਪ ਜਿਤਾਉਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸ਼ਾਨਦਾਰ
Yuvraj Singh Biopic: ਟੀਮ ਇੰਡੀਆ ਦੇ ਸਾਬਕਾ ਮਹਾਨ ਆਲਰਾਊਂਡਰ ਯੁਵਰਾਜ ਸਿੰਘ ਇਨ੍ਹੀਂ ਦਿਨੀਂ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਦਰਅਸਲ, ਹਾਲ ਹੀ ਵਿੱਚ ਭਾਰਤ ਨੂੰ ਵਿਸ਼ਵ ਕੱਪ ਜਿਤਾਉਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸ਼ਾਨਦਾਰ ਆਲਰਾਊਂਡਰ ਕ੍ਰਿਕਟਰ ਯੁਵਰਾਜ ਸਿੰਘ ਦੀ ਬਾਇਓਪਿਕ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਜਿਸ ਨੂੰ ਲੈ ਸੋਸ਼ਲ ਮੀਡੀਆ ਉੱਪਰ ਪ੍ਰਸ਼ੰਸਕਾਂ ਵੱਲੋਂ ਖੁਸ਼ੀ ਜ਼ਾਹਿਰ ਕੀਤੀ ਜਾ ਰਹੀ ਹੈ।
ਟੀ ਸੀਰੀਜ਼ ਦੇ ਬੈਨਰ ਹੇਠ ਇਸ ਫਿਲਮ ਦਾ ਭੂਸ਼ਣ ਕੁਮਾਰ ਅਤੇ ਰਵੀ ਭਾਗਚੰਦਕਾ ਨਿਰਮਾਣ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਯੁਵਰਾਜ ਸਿੰਘ ਆਪਣੇ ਸਮੇਂ ਦੇ ਸਟਾਰ ਕ੍ਰਿਕਟਰ ਹਨ ਅਤੇ ਹੁਣ ਲੋਕ ਉਨ੍ਹਾਂ ਦੀ ਜ਼ਿੰਦਗੀ ਦੇ ਹਰ ਪਹਿਲੂ ਨੂੰ ਸਿਲਵਰ ਸਕ੍ਰੀਨ 'ਤੇ ਦੇਖ ਸਕਣਗੇ। ਜੇਕਰ ਦੇਖਿਆ ਜਾਵੇ ਤਾਂ ਯੁਵਰਾਜ ਸਿੰਘ ਦੀ ਜ਼ਿੰਦਗੀ ਕਾਫੀ ਪ੍ਰੇਰਨਾਦਾਇਕ ਰਹੀ ਹੈ। ਕੈਂਸਰ ਨਾਲ ਜੂਝਣ ਦੇ ਬਾਵਜੂਦ ਯੁਵਰਾਜ ਸਿੰਘ ਨੇ ਸ਼ਾਨਦਾਰ ਕ੍ਰਿਕਟ ਖੇਡੀ ਹੈ ਅਤੇ ਭਾਰਤ ਨੂੰ ਵਿਸ਼ਵ ਕੱਪ ਜਿੱਤਣ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਫਿਲਮ ਦੇ ਐਲਾਨ ਤੋਂ ਬਾਅਦ ਲੋਕਾਂ 'ਚ ਇਸ ਗੱਲ ਨੂੰ ਲੈ ਕੇ ਕ੍ਰੇਜ਼ ਹੈ ਕਿ ਫਿਲਮ 'ਚ ਕਿਸ ਐਕਟਰ ਯੁਵਰਾਜ ਸਿੰਘ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ।
ਯੁਵਰਾਜ ਸਿੰਘ ਦੀ ਬਾਇਓਪਿਕ ਦਾ ਹੋਇਆ ਐਲਾਨ
ਫਿਲਮ ਬਾਰੇ ਕੀਤੇ ਗਏ ਐਲਾਨ ਵਿੱਚ ਭੂਸ਼ਣ ਕੁਮਾਰ ਨੇ ਕਿਹਾ ਕਿ ਇਹ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਦੀ ਜ਼ਿੰਦਗੀ, ਜਨੂੰਨ, ਜਿੱਤ ਅਤੇ ਸਾਹਸ ਦੀ ਸ਼ਾਨਦਾਰ ਕਹਾਣੀ ਹੈ। ਇੱਕ ਹੋਣਹਾਰ ਕ੍ਰਿਕਟਰ, ਆਪਣੀ ਮਿਹਨਤ ਅਤੇ ਜਨੂੰਨ ਨਾਲ, ਇੱਕ ਕ੍ਰਿਕਟ ਹੀਰੋ ਅਤੇ ਇੱਕ ਅਜਿਹਾ ਕ੍ਰਿਕਟਰ ਬਣ ਗਿਆ ਜਿਸਨੇ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ। ਉਸ ਦਾ ਸਫ਼ਰ ਸੱਚਮੁੱਚ ਪ੍ਰੇਰਨਾਦਾਇਕ ਰਿਹਾ ਹੈ। ਅਸੀਂ ਇੱਕ ਅਜਿਹੀ ਕਹਾਣੀ ਨੂੰ ਵੱਡੇ ਪਰਦੇ 'ਤੇ ਲਿਆਉਣ ਲਈ ਉਤਸੁਕ ਹਾਂ ਜੋ ਯੁਵਰਾਜ ਸਿੰਘ ਦੇ ਜੀਵਨ ਦੀਆਂ ਅਸਾਧਾਰਨ ਪ੍ਰਾਪਤੀਆਂ ਨੂੰ ਖੂਬਸੂਰਤੀ ਨਾਲ ਬਿਆਨ ਕਰਦੀ ਹੈ। ਇਸ ਮੌਕੇ 'ਤੇ ਖੁਦ ਯੁਵਰਾਜ ਸਿੰਘ ਵੀ ਮੌਜੂਦ ਸਨ, ਉਨ੍ਹਾਂ ਕਿਹਾ ਕਿ ਮੇਰੀ ਜ਼ਿੰਦਗੀ ਦੀ ਕਹਾਣੀ ਭੂਸ਼ਣ ਕੁਮਾਰ ਅਤੇ ਰਵੀ ਜੀ ਰਾਹੀਂ ਦੁਨੀਆ ਭਰ ਦੇ ਮੇਰੇ ਪ੍ਰਸ਼ੰਸਕਾਂ ਨੂੰ ਦਿਖਾਈ ਜਾਵੇਗੀ, ਇਸ ਲਈ ਮੈਂ ਇਸ ਸਮੇਂ ਬਹੁਤ ਸਨਮਾਨਤ ਮਹਿਸੂਸ ਕਰ ਰਿਹਾ ਹਾਂ। ਉਸ ਨੇ ਕਿਹਾ ਕਿ ਜ਼ਿੰਦਗੀ ਦੇ ਸਾਰੇ ਉਤਰਾਅ-ਚੜ੍ਹਾਅ ਦੇ ਬਾਵਜੂਦ ਕ੍ਰਿਕਟ ਮੇਰੀ ਤਾਕਤ ਅਤੇ ਪਿਆਰ ਦਾ ਸਭ ਤੋਂ ਵੱਡਾ ਸਰੋਤ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਫਿਲਮ ਲੋਕਾਂ ਨੂੰ ਚੁਣੌਤੀਆਂ ਨੂੰ ਪਾਰ ਕਰਨ ਅਤੇ ਜੋਸ਼ ਨਾਲ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਤਾਕਤ ਅਤੇ ਪ੍ਰੇਰਨਾ ਦੇਵੇਗੀ।
ਫਿਲਮ 'ਚ ਯੁਵਰਾਜ ਸਿੰਘ ਦੇ ਰੋਲ ਨੂੰ ਲੈ ਕੇ ਪ੍ਰਸ਼ੰਸਕ ਕਈ ਤਰ੍ਹਾਂ ਦੇ ਅਟਕਲਾਂ ਲਗਾ ਰਹੇ ਹਨ। ਕੁਝ ਲੋਕਾਂ ਨੂੰ ਲੱਗਦਾ ਹੈ ਕਿ ਟਾਈਗਰ ਸ਼ਰਾਫ ਯੁਵਰਾਜ ਸਿੰਘ ਦਾ ਕਿਰਦਾਰ ਬਿਹਤਰ ਤਰੀਕੇ ਨਾਲ ਨਿਭਾਅ ਸਕਣਗੇ। ਦੱਸ ਦੇਈਏ ਕਿ ਇੱਕ ਇੰਟਰਵਿਊ ਵਿੱਚ ਯੁਵਰਾਜ ਸਿੰਘ ਨੇ ਕਿਹਾ ਸੀ ਕਿ ਜੇਕਰ ਕਦੇ ਉਨ੍ਹਾਂ ਦੀ ਬਾਇਓਪਿਕ ਬਣੀ ਤਾਂ ਐਕਟਰ ਸਿਧਾਂਤ ਚਤੁਰਵੇਦੀ ਉਨ੍ਹਾਂ ਦੇ ਕਿਰਦਾਰ ਨੂੰ ਬਿਹਤਰ ਤਰੀਕੇ ਨਾਲ ਨਿਭਾਅ ਸਕਣਗੇ ਕਿਉਂਕਿ ਉਨ੍ਹਾਂ ਦੀ ਫਿਜ਼ੀਕ ਅਤੇ ਸਟਾਈਲ ਉਨ੍ਹਾਂ ਨਾਲ ਕਾਫੀ ਮਿਲਦਾ ਜੁਲਦਾ ਹੈ। ਇਸ ਤੋਂ ਪਹਿਲਾਂ ਸਿਧਾਂਤ ਨੇ ਕ੍ਰਿਕਟ ਸੀਰੀਜ਼ ਇਨਸਾਈਡ ਐਜ 'ਚ ਯੁਵਰਾਜ ਸਿੰਘ ਦੀ ਭੂਮਿਕਾ ਨਿਭਾ ਕੇ ਵੀ ਪ੍ਰਸ਼ੰਸਾ ਪ੍ਰਾਪਤ ਕੀਤੀ ਸੀ।