ਭਾਰਤ ਨੂੰ ਵੱਡਾ ਝਟਕਾ, ਪੰਤ ਤੋਂ ਬਾਅਦ ਹੁਣ ਇਹ ਸਟਾਰ ਖਿਡਾਰੀ ਵੀ 5ਵੇਂ ਟੈਸਟ ਤੋਂ ਬਾਹਰ
ਭਾਰਤ ਅਤੇ ਇੰਗਲੈਂਡ ਵਿਚਾਲੇ ਚੱਲ ਰਹੀ ਐਂਡਰਸਨ-ਤੇਂਦੂਲਕਰ ਟ੍ਰੌਫੀ ਦੇ ਪੰਜਵੇਂ ਅਤੇ ਆਖ਼ਰੀ ਟੈਸਟ ਤੋਂ ਪਹਿਲਾਂ ਟੀਮ ਇੰਡਿਆ ਨੂੰ ਵੱਡਾ ਝਟਕਾ ਲੱਗਿਆ ਹੈ। ਜੀ ਹਾਂ ਇੱਕ ਹੋਰ ਖਿਡਾਰੀ ਜੋ ਕਿ 5ਵਾਂ ਟੈਸਟ ਚ ਨਹੀਂ ਖੇਡਣਗੇ। ਆਓ ਜਾਣਦੇ ਹਾਂ ਇਸ ਬਾਰੇ..

ਭਾਰਤ ਅਤੇ ਇੰਗਲੈਂਡ ਵਿਚਾਲੇ ਚੱਲ ਰਹੀ ਐਂਡਰਸਨ-ਤੇਂਦੂਲਕਰ ਟ੍ਰੌਫੀ ਦੇ ਪੰਜਵੇਂ ਅਤੇ ਆਖ਼ਰੀ ਟੈਸਟ ਤੋਂ ਪਹਿਲਾਂ ਟੀਮ ਇੰਡਿਆ ਨੂੰ ਵੱਡਾ ਝਟਕਾ ਲੱਗਿਆ ਹੈ। ਪਹਿਲਾਂ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਸੱਟ ਲੱਗਣ ਕਾਰਨ ਟੈਸਟ ਤੋਂ ਬਾਹਰ ਹੋ ਗਿਆ ਸੀ ਅਤੇ ਹੁਣ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (Jasprit Bumrah) ਨੂੰ ਵੀ ਮੈਡੀਕਲ ਟੀਮ ਵੱਲੋਂ ਸੀਰੀਜ਼ ਦੇ ਆਖ਼ਰੀ ਟੈਸਟ ਤੋਂ ਅਰਾਮ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਪੰਤ ਨਾਲ ਕੀ ਹੋਇਆ?
ਪੰਤ ਨੇ ਮੈਨਚੇਸਟਰ ਵਿੱਚ ਚੌਥੇ ਟੈਸਟ ਦੇ ਪਹਿਲੇ ਦਿਨ ਇੱਕ ਰਿਵਰਸ ਸਵੀਪ ਖੇਡਣ ਦੌਰਾਨ ਸੱਟ ਲੱਗ ਗਈ, ਜਿਸ ਨਾਲ ਉਹਦਾ ਸੱਜਾ ਪੈਰ ਫ੍ਰੈਕਚਰ ਹੋ ਗਿਆ।
ਇਸ ਦੇ ਬਾਵਜੂਦ ਉਸਨੇ ਦੂਜੇ ਦਿਨ 54 ਰਨ ਬਣਾਕੇ ਹਿੰਮਤ ਦਿਖਾਈ, ਜਿਸ ਵੇਲੇ ਪੂਰਾ ਸਟੇਡੀਅਮ ਉਨ੍ਹਾਂ ਲਈ ਖੜਾ ਹੋ ਗਿਆ। ਪਰ ਹੁਣ ਉਹਨੂੰ 5ਵੇਂ ਟੈਸਟ ਤੋਂ ਬਾਹਰ ਕਰ ਦਿੱਤਾ ਗਿਆ ਹੈ।
BCCI ਨੇ ਉਨ੍ਹਾਂ ਦੀ ਥਾਂ ਤਮਿਲਨਾਡੂ ਦੇ ਨਰਾਇਣ ਜਗਦੀਸਨ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ।
ਬੁਮਰਾਹ ਕਿਉਂ ਨਹੀਂ ਖੇਡਣਗੇ?
ਜਸਪ੍ਰੀਤ ਬੁਮਰਾਹ ਇਸ ਇੰਗਲੈਂਡ ਦੌਰੇ ਵਿੱਚ ਸਿਰਫ਼ ਤਿੰਨ ਟੈਸਟ ਖੇਡਣ ਵਾਲੇ ਸਨ — ਜਿਨ੍ਹਾਂ ਵਿੱਚੋਂ ਦੋ ਪਹਿਲਾਂ ਹੀ ਖੇਡੇ ਜਾ ਚੁੱਕੇ ਹਨ।
ਓਲਡ ਟ੍ਰੈਫੋਰਡ ਟੈਸਟ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਥਕਾਵਟ ਕਾਰਨ ਪ੍ਰਭਾਵਤ ਹੋਇਆ; ਉਨ੍ਹਾਂ ਨੂੰ 33 ਓਵਰ ਵਿੱਚ ਕੇਵਲ ਦੋ ਵਿਕਟਾਂ ਮਿਲੀਆਂ ਅਤੇ ਇਹ ਪਹਿਲੀ ਵਾਰੀ ਸੀ ਕਿ ਉਨ੍ਹਾਂ ਨੇ ਇੱਕ ਪਾਰੀ ਵਿੱਚ 100 ਤੋਂ ਵੱਧ ਰਨ ਖਰਚੇ।
ਮੈਡੀਕਲ ਟੀਮ ਨੇ ਸੁਝਾਅ ਦਿੱਤਾ ਹੈ ਕਿ ਉਨ੍ਹਾਂ ਨੂੰ ਓਵਲ ਟੈਸਟ ਵਿੱਚ ਆਰਾਮ ਦੇਣਾ ਵਧੀਆ ਰਹੇਗਾ, ਤਾਂ ਜੋ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਰਹੇ।
ਟੀਮ ਵਿੱਚ ਸੰਭਾਵਿਤ ਬਦਲਾਅ
ਭਾਰਤ ਦੇ ਸਾਬਕਾ ਖਿਡਾਰੀ ਅਤੇ ਕੋਚ ਗੌਤਮ ਗੰਭੀਰ ਨੇ ਪੁਸ਼ਟੀ ਕੀਤੀ ਹੈ ਕਿ ਸਾਰੇ ਤੇਜ਼ ਗੇਂਦਬਾਜ਼ ਇਨਫੈਕਸ਼ਨ ਤੋਂ ਠੀਕ ਹੋ ਚੁੱਕੇ ਹਨ। ਇਸ ਕਰਕੇ ਚੋਣਕਰਤਾ ਆਕਾਸ਼ ਦੀਪ ਜਾਂ ਅਰਸ਼ਦੀਪ ਸਿੰਘ ਵਿੱਚੋਂ ਕਿਸੇ ਇੱਕ ਨੂੰ ਟੀਮ ਵਿੱਚ ਮੌਕਾ ਦੇ ਸਕਦੇ ਹਨ। ਦੋਹਾਂ ਇਸ ਸਮੇਂ ਫਿਟ ਅਤੇ ਉਪਲਬਧ ਹਨ।
5ਵਾਂ ਟੈਸਟ: ਕਦੋਂ ਅਤੇ ਕਿੱਥੇ ਖੇਡਿਆ ਜਾਵੇਗਾ?
ਤਾਰੀਖ: 31 ਜੁਲਾਈ ਤੋਂ 4 ਅਗਸਤ 2025 ਤੱਕ
ਥਾਂ: ਲੰਦਨ ਦੇ ਓਵਲ ਮੈਦਾਨ ਵਿੱਚ
ਟੂਰਨਾਮੈਂਟ: ਐਂਡਰਸਨ‑ਤੇਂਦੂਲਕਰ ਟ੍ਰੌਫੀ, ਭਾਰਤ ਵਿਰੁੱਧ ਇੰਗਲੈਂਡ ਆਖ਼ਰੀ ਟੈਸਟ
ਟੀਮ ਇੰਡਿਆ ਲਈ ਚੁਣੌਤੀ
ਪੰਤ ਅਤੇ ਬੁਮਰਾਹ ਦੋਵੇਂ ਹੀ ਟੀਮ ਦੇ ਮੁੱਖ ਖਿਡਾਰੀ ਹਨ। ਉਨ੍ਹਾਂ ਦੇ ਬਾਹਰ ਹੋਣ ਟੀਮ ਲਈ ਵੱਡਾ ਘਾਟਾ ਹੈ, ਖਾਸ ਕਰਕੇ ਵਿਕਟਕੀਪਿੰਗ ਅਤੇ ਤੇਜ਼ ਗੇਂਦਬਾਜ਼ੀ ਵਿਭਾਗ ਵਿੱਚ।
ਪੰਤ ਨੇ ਇਸ ਸੀਰੀਜ਼ ਵਿੱਚ ਹੁਣ ਤੱਕ 7 ਪਾਰੀਆਂ ਵਿੱਚ 479 ਦੌੜਾਂ ਬਣਾਈਆਂ ਹਨ (ਔਸਤ 68.42), ਜਿਸ ਵਿੱਚ ਦੋ ਸ਼ਤਕ ਅਤੇ ਤਿੰਨ ਅਰਧਸ਼ਤਕ ਸ਼ਾਮਲ ਹਨ। ਉਹ ਇੰਗਲੈਂਡ ਵਿੱਚ ਇੱਕ ਸੀਰੀਜ਼ ਦੌਰਾਨ ਸਭ ਤੋਂ ਵੱਧ ਰਨ ਬਣਾਉਣ ਵਾਲੇ ਵਿਕਟਕੀਪਰ ਬਣ ਚੁੱਕੇ ਹਨ।




















