IND vs WI: ਭਾਰਤੀ ਟੀਮ ਨੂੰ ਮਹਿਸੂਸ ਹੋ ਰਹੀ ਜਸਪ੍ਰੀਤ ਬੁਮਰਾਹ ਦੀ ਕਮੀ, ਬਾਲਿੰਗ ਕੋਚ ਪਾਰਸ ਮਹਾਮਬਰੇ ਨੇ ਵਰਕਲੋਡ ਨੂੰ ਲੈ ਕੇ ਦਿੱਤਾ ਇਹ ਬਿਆਨ
IND vs WI: ਭਾਰਤੀ ਟੀਮ ਦੇ ਗੇਂਦਬਾਜ਼ੀ ਕੋਚ ਪਾਰਸ ਮਹਾਮਬਰੇ ਨੇ ਇਸ ਗੱਲ ਨੂੰ ਮੰਨਿਆ ਕਿ ਪਿਛਲੇ 1 ਤੋਂ 1.5 ਸਾਲਾਂ 'ਚ ਭਾਰਤੀ ਟੀਮ ਨੇ ਜਿਸ ਗੇਂਦਬਾਜ਼ ਨੂੰ ਸਭ ਤੋਂ ਜ਼ਿਆਦਾ ਯਾਦ ਕੀਤਾ ਹੈ, ਉਹ ਹਨ ਜਸਪ੍ਰੀਤ ਬੁਮਰਾਹ।
India vs West Indies 1st Test: ਭਾਰਤੀ ਟੀਮ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਨਵੇਂ ਚੱਕਰ ਦੀ ਸ਼ੁਰੂਆਤ ਵੱਡੀ ਜਿੱਤ ਨਾਲ ਕੀਤੀ ਹੈ। ਟੀਮ ਇੰਡੀਆ ਨੇ ਵੈਸਟਇੰਡੀਜ਼ ਖਿਲਾਫ ਸੀਰੀਜ਼ ਦਾ ਪਹਿਲਾ ਟੈਸਟ 3 ਦਿਨਾਂ ਦੇ ਅੰਦਰ ਖਤਮ ਕਰ ਲਿਆ ਅਤੇ ਇਸ ਨੂੰ ਇੱਕ ਪਾਰੀ ਅਤੇ 141 ਦੌੜਾਂ ਨਾਲ ਆਪਣੇ ਨਾਂ ਕਰ ਲਿਆ। ਇਸ ਜਿੱਤ ਵਿੱਚ ਰਵੀਚੰਦਰਨ ਅਸ਼ਵਿਨ ਨੇ ਗੇਂਦ ਨਾਲ ਅਹਿਮ ਭੂਮਿਕਾ ਨਿਭਾਉਂਦਿਆਂ ਹੋਇਆਂ ਮੈਚ ਵਿੱਚ ਕੁੱਲ 12 ਵਿਕਟਾਂ ਲਈਆਂ। ਉੱਥੇ ਹੀ ਟੀਮ ਇੰਡੀਆ ਦੇ ਗੇਂਦਬਾਜ਼ੀ ਕੋਚ ਪਾਰਸ ਮਹਾਮਬਰੇ ਨੇ ਜਿੱਤ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਟੀਮ ਵਿੱਚ ਜਸਪ੍ਰੀਤ ਬੁਮਰਾਹ ਦੀ ਕਮੀ ਬਾਰੇ ਗੱਲ ਕੀਤੀ।
ਜਸਪ੍ਰੀਤ ਬੁਮਰਾਹ ਸਾਲ 2022 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਠੀਕ ਪਹਿਲਾਂ ਹੋਈ ਬੈਕ ਸਟ੍ਰੈਸ ਦੀ ਸਮੱਸਿਆ ਕਾਰਨ ਅਜੇ ਤੱਕ ਮੈਦਾਨ 'ਚ ਵਾਪਸੀ ਨਹੀਂ ਕਰ ਸਕੇ ਹਨ। ਗੇਂਦਬਾਜ਼ੀ ਕੋਚ ਪਾਰਸ ਮਹਾਮਬਰੇ ਨੇ ਆਪਣੇ ਬਿਆਨ 'ਚ ਕਿਹਾ ਕਿ ਪਿਛਲੇ ਇੱਕ ਤੋਂ ਡੇਢ ਸਾਲ ਵਿਚਕਾਰ ਤਿੰਨੋਂ ਫਾਰਮੈਟਾਂ 'ਚ ਜਿਹੜੇ ਗੇਂਦਬਾਜ਼ ਨੂੰ ਸਭ ਤੋਂ ਵੱਧ ਯਾਦ ਕੀਤਾ ਗਿਆ ਹੈ, ਉਹ ਹਨ ਜਸਪ੍ਰੀਤ ਬੁਮਰਾਹ।
ਇਹ ਵੀ ਪੜ੍ਹੋ: IND vs PAK: ਸ਼ਾਹਿਦ ਅਫਰੀਦੀ ਦਾ ਵਿਵਾਦਿਤ ਬਿਆਨ, ਕਿਹਾ- ਭਾਰਤ 'ਚ ਹੋਇਆ ਸੀ ਸਾਡੀ ਟੀਮ ਦੀ ਬੱਸ 'ਤੇ ਹਮਲਾ
ਪਾਰਸ ਮਹਾਮਬਰੇ ਨੇ ਆਪਣੇ ਬਿਆਨ 'ਚ ਕਿਹਾ ਕਿ ਜੇਕਰ ਅਸੀਂ ਪਿਛਲੇ ਡੇਢ ਸਾਲ 'ਤੇ ਨਜ਼ਰ ਮਾਰੀਏ ਤਾਂ ਬੁਮਰਾਹ ਉਹ ਖਿਡਾਰੀ ਹਨ ਜਿਨ੍ਹਾਂ ਨੂੰ ਅਸੀਂ ਸਭ ਤੋਂ ਜ਼ਿਆਦਾ ਮਿਸ ਕੀਤਾ ਹੈ। ਉੱਥੇ ਹੀ ਉਨ੍ਹਾਂ ਨੇ ਗੇਂਦਬਾਜ਼ਾਂ ਦੇ ਵਰਕਲੋਡ ਮੈਨੇਜਮੈਂਟ ਨੂੰ ਲੈ ਕੇ ਕਿਹਾ ਕਿ ਅਜੇ ਤੱਕ ਇਸ ਗੱਲ 'ਤੇ ਕੋਈ ਚਰਚਾ ਨਹੀਂ ਹੋਈ ਹੈ ਕਿ ਕੌਣ ਰੈਡ ਬਾਲ ਕ੍ਰਿਕਟ ਖੇਡੇਗਾ ਅਤੇ ਕੌਣ ਲਿਮਿਟਿਡ ਓਵਰਸ ਦੀ ਕ੍ਰਿਕਟ ਖੇਡੇਗਾ ਪਰ ਅਸੀਂ ਆਪਣੇ ਗੇਂਦਬਾਜ਼ਾਂ ਦੇ ਕੰਮ ਦੇ ਬੋਝ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਨੂੰ ਹੋਰ ਬ੍ਰੇਕ ਦੇਵਾਂਗੇ, ਤਾਂ ਜੋ ਨਵੇਂ ਗੇਂਦਬਾਜ਼ਾਂ ਨੂੰ ਮੌਕਾ ਮਿਲ ਸਕੇ।
ਏਸ਼ੀਆ ਕੱਪ 2023 'ਚ ਵਾਪਸੀ ਦੀ ਉਮੀਦ
ਬੈਕ ਸਟ੍ਰੈਸ ਦੀ ਸਮੱਸਿਆ ਕਰਕੇ ਜਸਪ੍ਰੀਤ ਬੁਮਰਾਹ ਨੇ ਇਸ ਸਾਲ ਮਾਰਚ ਮਹੀਨੇ ਵਿੱਚ ਨਿਊਜ਼ੀਲੈਂਡ ਵਿੱਚ ਸਰਜਰੀ ਕਰਵਾਈ ਸੀ। ਫਿਲਹਾਲ ਉਹ ਨੈਸ਼ਨਲ ਕ੍ਰਿਕਟ ਅਕੈਡਮੀ (NCA) ਵਿੱਚ ਰਿਹੈਬ ਦੀ ਪ੍ਰਕਿਰਿਆ ਵਿੱਚੋਂ ਲੰਘ ਰਹੇ ਹਨ। ਜਿੱਥੇ ਰਿਪੋਰਟਸ ਮੁਤਾਬਕ ਬੁਮਰਾਹ ਨੇ ਗੇਂਦਬਾਜ਼ੀ ਸ਼ੁਰੂ ਕਰ ਦਿੱਤੀ ਹੈ। ਹੁਣ ਆਉਣ ਵਾਲੇ ਏਸ਼ੀਆ ਕੱਪ 'ਚ ਪੂਰੀ ਤਰ੍ਹਾਂ ਫਿੱਟ ਹੋ ਕੇ ਉਨ੍ਹਾਂ ਦੀ ਮੈਦਾਨ 'ਚ ਵਾਪਸੀ ਦੀ ਉਮੀਦ ਹੈ।
ਇਹ ਵੀ ਪੜ੍ਹੋ: IND vs PAK: ਸਾਬਕਾ ਪਾਕਿ ਕਪਤਾਨ ਨੇ ਦਿੱਤਾ ਵੱਡਾ ਬਿਆਨ, ਕਿਹਾ-ਪਾਕਿਸਤਾਨ ਨੂੰ ਵਰਲਡ ਕੱਪ ਖੇਡਣ ਭਾਰਤ ਜ਼ਰੂਰ ਜਾਣਾ ਚਾਹੀਦਾ