IND vs PAK: ਸ਼ਾਹਿਦ ਅਫਰੀਦੀ ਦਾ ਵਿਵਾਦਿਤ ਬਿਆਨ, ਕਿਹਾ- ਭਾਰਤ 'ਚ ਹੋਇਆ ਸੀ ਸਾਡੀ ਟੀਮ ਦੀ ਬੱਸ 'ਤੇ ਹਮਲਾ
Shahid Afridi: ਪਾਕਿਸਤਾਨ ਟੀਮ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੇ ਇਕ ਵਾਰ ਫਿਰ ਭਾਰਤ ਨੂੰ ਲੈ ਕੇ ਵਿਵਾਦਿਤ ਬਿਆਨ ਦਿੰਦੇ ਹੋਏ ਕਿਹਾ ਕਿ ਸਾਲ 2005 'ਚ ਬੈਂਗਲੁਰੂ 'ਚ ਉਨ੍ਹਾਂ ਦੀ ਟੀਮ ਦੀ ਬੱਸ 'ਤੇ ਪੱਥਰ ਸੁੱਟੇ ਗਏ ਸਨ।
Shahid Afridi Claim Stones Were Thrown On Pakistan Team Bus In India: ਪਾਕਿਸਤਾਨ ਦੀ ਟੀਮ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੇ ਭਾਰਤ ਨੂੰ ਲੈ ਕੇ ਕਾਫੀ ਵਿਵਾਦਿਤ ਬਿਆਨ ਦਿੱਤਾ ਹੈ। ਅਫਰੀਦੀ ਨੇ ਪਾਕਿਸਤਾਨ 'ਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਜਦੋਂ ਉਨ੍ਹਾਂ ਦੀ ਟੀਮ 2005 'ਚ ਭਾਰਤ ਦੌਰੇ 'ਤੇ ਆਈ ਸੀ ਤਾਂ ਬੈਂਗਲੁਰੂ ਟੈਸਟ ਜਿੱਤਣ ਤੋਂ ਬਾਅਦ ਟੀਮ ਦੀ ਬੱਸ 'ਤੇ ਪਥਰਾਅ ਕੀਤਾ ਗਿਆ ਸੀ। ਭਾਰਤ ਅਤੇ ਪਾਕਿਸਤਾਨ ਵਿਚਾਲੇ ਪਿਛਲੇ 10 ਸਾਲਾਂ ਤੋਂ ਕੋਈ ਵੀ ਦੁਵੱਲੀ ਸੀਰੀਜ਼ ਨਹੀਂ ਖੇਡੀ ਗਈ ਹੈ, ਜਿਸ ਦਾ ਸਭ ਤੋਂ ਵੱਡਾ ਕਾਰਨ ਦੋਵਾਂ ਦੇਸ਼ਾਂ ਦੇ ਆਪਸੀ ਰਿਸ਼ਤੇ ਹਨ।
ਸਾਲ 2005 'ਚ ਜਦੋਂ ਪਾਕਿਸਤਾਨੀ ਟੀਮ ਭਾਰਤ ਦੌਰੇ 'ਤੇ ਆਈ ਸੀ ਤਾਂ ਉਸ ਨੇ 3 ਟੈਸਟ ਅਤੇ 6 ਵਨਡੇ ਮੈਚਾਂ ਦੀ ਸੀਰੀਜ਼ ਖੇਡੀ ਸੀ ਅਤੇ ਟੈਸਟ ਸੀਰੀਜ਼ 1-1 ਨਾਲ ਬਰਾਬਰੀ 'ਤੇ ਸਮਾਪਤ ਹੋਈ ਸੀ। ਉੱਥੇ ਹੀ ਪਾਕਿਸਤਾਨ ਨੇ ਵਨਡੇ ਸੀਰੀਜ਼ 4-2 ਨਾਲ ਆਪਣੇ ਨਾਮ ਕੀਤੀ ਲਈ ਸੀ। ਇਸ ਟੈਸਟ ਸੀਰੀਜ਼ ਦਾ ਆਖਰੀ ਮੈਚ ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ 'ਚ ਖੇਡਿਆ ਗਿਆ ਸੀ। ਇਸ 'ਚ ਪਾਕਿਸਤਾਨ ਨੇ 168 ਦੌੜਾਂ ਨਾਲ ਜਿੱਤ ਦਰਜ ਕੀਤੀ ਅਤੇ ਸੀਰੀਜ਼ ਡਰਾਅ 'ਤੇ ਖਤਮ ਕਰਨ 'ਚ ਕਾਮਯਾਬ ਰਹੀ ਸੀ।
ਇਹ ਵੀ ਪੜ੍ਹੋ: Asian Games 2023: IPL ਦੇ ਪਿਛਲੇ ਸੀਜ਼ਨ 'ਚ 35 ਛੱਕੇ ਲਾਉਣ ਵਾਲੇ ਖਿਡਾਰੀ ਨੂੰ ਮਿਲੀ ਟੀਮ ਇੰਡੀਆ 'ਚ ਥਾਂ, ਪੜ੍ਹੋ ਕਿਵੇਂ ਦਾ ਰਿਹਾ ਰਿਕਾਰਡ
ਸ਼ਾਹਿਦ ਅਫਰੀਦੀ ਨੇ ਇਸ ਦੌਰੇ ਨੂੰ ਲੈ ਕੇ ਕਿਹਾ ਕਿ ਉੱਥੇ ਸਾਡੇ ਲਈ ਕਾਫੀ ਦਬਾਅ ਵਾਲਾ ਮਾਹੌਲ ਸੀ। ਜਦੋਂ ਅਸੀਂ ਚੌਕੇ-ਛੱਕੇ ਮਾਰਦੇ ਸੀ ਤਾਂ ਕੋਈ ਸਾਡੇ ਲਈ ਤਾੜੀ ਨਹੀਂ ਵਜਾਉਂਦਾ ਸੀ। ਜੇ ਰਜ਼ਾਕ ਨੂੰ ਯਾਦ ਹੋਵੇ, ਤਾਂ ਜਦੋਂ ਅਸੀਂ ਬੈਂਗਲੁਰੂ ਵਿੱਚ ਟੈਸਟ ਮੈਚ ਜਿੱਤਿਆ ਸੀ, ਤਾਂ ਸਾਡੀ ਟੀਮ ਦੀ ਬੱਸ 'ਤੇ ਪਥਰਾਅ ਕੀਤਾ ਗਿਆ ਸੀ।
Former Pakistan captain Shahid Afridi reveals stones were thrown on their bus in Bangalore when they won the Test match there.
— Farid Khan (@_FaridKhan) July 14, 2023
He still believes Pakistan should travel to India and win the World Cup there. pic.twitter.com/QABZ6tQCLk
ਪਾਕਿਸਤਾਨ ਦੀ ਟੀਮ ਨੂੰ ਵਰਲਡ ਕੱਪ ਖੇਡਣ ਜ਼ਰੂਰ ਜਾਣਾ ਚਾਹੀਦਾ
ਹੁਣ ਤੱਕ ਪਾਕਿਸਤਾਨ ਵੱਲੋਂ ਵਿਸ਼ਵ ਕੱਪ ਖੇਡਣ ਲਈ ਭਾਰਤ ਆਉਣ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਇਸ ਬਾਰੇ ਸ਼ਾਹਿਦ ਅਫਰੀਦੀ ਨੇ ਕਿਹਾ ਕਿ ਤੁਸੀਂ ਲੋਕ ਕਹਿ ਰਹੇ ਹੋ ਕਿ ਪਾਕਿਸਤਾਨ ਨੂੰ ਵਿਸ਼ਵ ਕੱਪ ਲਈ ਭਾਰਤ ਨਹੀਂ ਜਾਣਾ ਚਾਹੀਦਾ ਅਤੇ ਇਸ ਵਿਸ਼ਵ ਕੱਪ ਦਾ ਬਾਈਕਾਟ ਕਰਨਾ ਚਾਹੀਦਾ ਹੈ। ਪਰ ਮੈਂ ਇਸ ਨਾਲ ਬਿਲਕੁਲ ਵੀ ਸਹਿਮਤ ਨਹੀਂ ਹਾਂ। ਮੈਨੂੰ ਲੱਗਦਾ ਹੈ ਕਿ ਸਾਨੂੰ ਉੱਥੇ ਜਾਣਾ ਚਾਹੀਦਾ ਹੈ ਅਤੇ ਜਿੱਤ ਕੇ ਵਾਪਸ ਆਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ: Asian Games 2023: 'ਸਾਡਾ ਸੁਪਨਾ ਦੇਸ਼ ਲਈ ਗੋਲਡ ਜਿੱਤਣਾ', ਟੀਮ ਇੰਡੀਆ ਦੀ ਕਪਤਾਨੀ ਮਿਲਣ 'ਤੇ ਰਿਤੂਰਾਜ ਨੇ ਦਿੱਤਾ ਪਹਿਲਾ ਰਿਐਕਸ਼ਨ