Cricket Records: ਪਹਿਲੀ ਵਾਰ ਤਿੰਨ ਹੈਟ੍ਰਿਕਾਂ, 42 ਮੈਚਾਂ 'ਚ ਇੱਕ ਸੈਂਕੜਾ, 46 ਅਰਧ ਸੈਂਕੜੇ
T-20 World Cup: ਪਹਿਲੀ ਵਾਰ ਇੱਕ ਵਿਸ਼ਵ ਕੱਪ 'ਚ 3 ਹੈਟ੍ਰਿਕ ਲੱਗੀਆਂ ਹਨ। ਇਨ੍ਹਾਂ 'ਚ ਆਇਰਲੈਂਡ ਦੇ ਕਰਟਿਸ ਕੈਂਪਰ, ਸ੍ਰੀਲੰਕਾ ਦੇ ਵਾਨਿੰਦੂ ਹਸਾਰੰਗਾ ਤੇ ਦੱਖਣ ਅਫ਼ਰੀਕਾ ਦੇ ਕਗੀਸੋ ਰਬਾਡਾ ਨੇ ਇਹ ਮੁਕਾਮ ਹਾਸਲ ਕੀਤਾ।
T-20 World Cup: ਪੰਜ ਸਾਲ ਦੇ ਇੰਤਜ਼ਾਰ ਤੋਂ ਬਾਅਦ ਰੇਗਿਸਤਾਨ 'ਚ ਖੇਡਿਆ ਜਾ ਰਿਹਾ ਟੀ-20 ਵਿਸ਼ਵ ਕੱਪ ਆਖਰੀ ਪੜਾਅ 'ਚ ਹੈ। ਦੁਨੀਆਂ ਦੀਆਂ 16 ਟੀਮਾਂ 'ਚੋਂ ਹੁਣ ਸਿਰਫ਼ ਚਾਰ (ਪਾਕਿਸਤਾਨ, ਆਸਟ੍ਰੇਲੀਆ, ਇੰਗਲੈਂਡ ਤੇ ਨਿਊਜ਼ੀਲੈਂਡ) ਹੀ ਮੈਦਾਨ 'ਚ ਬਚੀਆਂ ਹਨ। ਇਨ੍ਹਾਂ ਵਿੱਚੋਂ 14 ਨਵੰਬਰ ਨੂੰ ਇੱਕ ਦੇ ਸਿਰ ਤਾਜ ਸਜਾਇਆ ਜਾਵੇਗਾ। ਸੋਮਵਾਰ ਤਕ ਕੁੱਲ 42 ਮੈਚ ਖੇਡੇ ਗਏ। ਇਨ੍ਹਾਂ 'ਚੋਂ ਸਿਰਫ਼ 1 ਸੈਂਕੜੇ ਤੇ 46 ਅਰਧ ਸੈਂਕੜੇ ਲੱਗੇ।
ਪਹਿਲੀ ਵਾਰ ਇੱਕ ਵਿਸ਼ਵ ਕੱਪ 'ਚ 3 ਹੈਟ੍ਰਿਕ ਲੱਗੀਆਂ ਹਨ। ਇਨ੍ਹਾਂ 'ਚ ਆਇਰਲੈਂਡ ਦੇ ਕਰਟਿਸ ਕੈਂਪਰ, ਸ੍ਰੀਲੰਕਾ ਦੇ ਵਾਨਿੰਦੂ ਹਸਾਰੰਗਾ ਤੇ ਦੱਖਣ ਅਫ਼ਰੀਕਾ ਦੇ ਕਗੀਸੋ ਰਬਾਡਾ ਨੇ ਇਹ ਮੁਕਾਮ ਹਾਸਲ ਕੀਤਾ। ਇਸ ਤੋਂ ਪਹਿਲਾਂ ਵਿਸ਼ਵ ਕੱਪ 'ਚ ਇੱਕ ਹੈਟ੍ਰਿਕ ਸੀ, ਜੋ 2007 'ਚ ਆਸਟਰੇਲੀਆ ਦੇ ਬ੍ਰੈਟ ਲੀ ਨੇ ਲਾਈ ਸੀ।
ਟੀ-20 ਵਿਸ਼ਵ ਕੱਪ ਦੇ ਅਹਿਮ ਤੱਥ
- ਦੱਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ ਰਬਾਡਾ ਨੇ ਇੰਗਲੈਂਡ ਖ਼ਿਲਾਫ਼ ਆਖਰੀ ਓਵਰ 'ਚ 3 ਵਿਕਟਾਂ ਲਈਆਂ।
- ਸ਼੍ਰੀਲੰਕਾ ਦੇ ਵਾਨਿੰਦੂ ਹਸਾਰੰਗਾ ਨੇ 8 ਮੈਚਾਂ 'ਚ ਸਭ ਤੋਂ ਵੱਧ 16 ਵਿਕਟਾਂ ਲਈਆਂ।
- ਕੈਂਪਰ ਨੇ ਲਗਾਤਾਰ ਚਾਰ ਗੇਂਦਾਂ 'ਤੇ ਚਾਰ ਵਿਕਟਾਂ ਲਈਆਂ। ਅਜਿਹਾ ਕਰਨ ਵਾਲੇ ਉਹ ਲਸਿਥ ਮਲਿੰਗਾ ਤੇ ਰਾਸ਼ਿਦ ਤੋਂ ਬਾਅਦ ਸਿਰਫ਼ ਤੀਜੇ ਗੇਂਦਬਾਜ਼ ਹਨ।
- ਇੰਗਲੈਂਡ ਦੇ ਬੱਲੇਬਾਜ਼ ਜੋਸ ਬਟਲਰ ਨੇ ਸਭ ਤੋਂ ਵੱਧ ਅਜੇਤੂ 101 ਦੌੜਾਂ ਬਣਾਈਆਂ। ਇੰਗਲੈਂਡ ਦੇ ਜੋਸ ਬਟਲਰ ਨੇ ਸਭ ਤੋਂ ਵੱਧ 13 ਛੱਕੇ ਲਗਾਏ ਹਨ। ਉਸ ਤੋਂ ਇਲਾਵਾ ਸਿਰਫ਼ ਨਾਮੀਬੀਆ ਦਾ ਡੇਵਿਡ ਵਿਏਸ (11) ਹੀ ਦੋਹਰੇ ਅੰਕ ਤਕ ਪਹੁੰਚ ਸਕੇ ਹਨ।
- ਪਾਕਿਸਤਾਨ ਦੇ ਆਸਿਫ਼ ਅਲੀ ਨੇ ਇਕ ਪਾਰੀ 'ਚ ਸਭ ਤੋਂ ਵੱਧ 357.14 ਦੇ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ। ਦੂਜੇ ਨੰਬਰ 'ਤੇ ਉਨ੍ਹਾਂ ਦੇ ਸਾਥੀ ਸ਼ੋਏਬ ਮਲਿਕ (300.00) ਹਨ।
- ਵਿਰਾਟ ਕੋਹਲੀ ਇਕੱਲੇ ਅਜਿਹੇ ਕ੍ਰਿਕਟਰ ਹਨ, ਜਿਨ੍ਹਾਂ ਨੇ 10 ਵਾਰ 50+ ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਗੇਲ (9) ਨੂੰ ਪਛਾੜ ਦਿੱਤਾ।
- ਸਭ ਤੋਂ ਵੱਧ ਵਿਕਟਾਂ ਸ਼ਾਕਿਬ ਨੇ ਲਈਆਂ
- ਬੰਗਲਾਦੇਸ਼ ਸੁਪਰ-12 ਪੜਾਅ 'ਚ ਕੋਈ ਮੈਚ ਨਹੀਂ ਜਿੱਤ ਸਕਿਆ, ਪਰ ਉਸ ਦੇ ਹਰਫਨਮੌਲਾ ਸ਼ਾਕਿਬ-ਅਲ-ਹਸਨ ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ। ਉਨ੍ਹਾਂ ਨੇ 31 ਮੈਚਾਂ 'ਚ 41 ਵਿਕਟਾਂ ਝਟਕਾਈਆਂ ਹਨ। ਉਨ੍ਹਾਂ ਨੇ ਪਾਕਿਸਤਾਨ ਦੇ ਸ਼ਾਹਿਦ ਅਫਰੀਦੀ (39 ਵਿਕਟਾਂ, 34 ਮੈਚ) ਨੂੰ ਪਿੱਛੇ ਛੱਡ ਦਿੱਤਾ।
ਮੁਜੀਬ ਦੀਆਂ 5 ਵਿਕਟਾਂ
ਅਫ਼ਗਾਨਿਸਤਾਨ ਦਾ ਮੁਜੀਬ-ਉਰ-ਰਹਿਮਾਨ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ 'ਚ 5 ਵਿਕਟਾਂ ਲੈਣ ਵਾਲਾ ਦੁਨੀਆਂ ਦਾ ਪਹਿਲਾ ਗੇਂਦਬਾਜ਼ ਬਣ ਗਿਆ ਹੈ। ਉਸ ਨੇ ਇਹ ਉਪਲੱਬਧੀ ਸਕਾਟਲੈਂਡ ਖ਼ਿਲਾਫ਼ ਹਾਸਲ ਕੀਤੀ। ਉਹ ਵਿਸ਼ਵ ਕੱਪ ਮੈਚ 'ਚ 5 ਵਿਕਟਾਂ ਲੈਣ ਵਾਲੇ 9ਵੇਂ ਗੇਂਦਬਾਜ਼ ਹਨ।
ਸਿਰਫ਼ ਟੀਮ ਇੰਡੀਆ ਹੀ 200 ਦਾ ਅੰਕੜਾ ਪਾਰ ਕਰ ਸਕੀ
ਹੁਣ ਤਕ ਖੇਡੇ ਗਏ ਮੈਚਾਂ 'ਚ 200 ਜਾਂ ਇਸ ਤੋਂ ਵੱਧ ਦਾ ਸਕੋਰ ਸਿਰਫ਼ ਇਕ ਵਾਰ ਹੀ ਬਣਿਆ ਹੈ। ਟੀਮ ਇੰਡੀਆ ਨੇ ਅਬੂ ਧਾਬੀ 'ਚ ਅਫ਼ਗਾਨਿਸਤਾਨ ਖ਼ਿਲਾਫ਼ 2 ਵਿਕਟਾਂ 'ਤੇ 210 ਦੌੜਾਂ ਬਣਾਈਆਂ।
ਇਹ ਵੀ ਇੱਕ ਰਿਕਾਰਡ ਬਣ ਗਿਆ
- ਟੀਮ ਇੰਡੀਆ ਪਹਿਲੀ ਵਾਰ ਕਿਸੇ ਵਿਸ਼ਵ ਕੱਪ 'ਚ ਪਾਕਿਸਤਾਨ ਤੋਂ ਹਾਰੀ ਹੈ।
- ਭਾਰਤ ਪਹਿਲੀ ਵਾਰ ਟੀ-20 ਵਿਸ਼ਵ ਕੱਪ ਦੇ ਸ਼ੁਰੂਆਤੀ ਦੋਵੇਂ ਮੈਚ ਹਾਰਿਆ ਹੈ।
- ਭਾਰਤ ਨੇ ਅਫ਼ਗਾਨਿਸਤਾਨ 'ਤੇ 66 ਦੌੜਾਂ ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ।
- ਭਾਰਤ ਨੂੰ ਸਭ ਤੋਂ ਵੱਡੀ (ਸਕਾਟਲੈਂਡ) ਦੀ ਜਿੱਤ 81 ਗੇਂਦਾਂ ਬਾਕੀ ਰਹਿੰਦਿਆਂ ਮਿਲੀ।
- ਟੀਮ ਇੰਡੀਆ ਨੂੰ ਵਿਸ਼ਵ ਕੱਪ 'ਚ 10 ਵਿਕਟਾਂ (ਬਨਾਮ ਪਾਕਿਸਤਾਨ) ਨਾਲ ਸੱਭ ਤੋਂ ਵੱਡੀ ਹਾਰ ਝੱਲਣੀ ਪਈ ਹੈ।
- ਕੋਹਲੀ ਟੀ-20 ਵਿਸ਼ਵ ਕੱਪ 'ਚ ਅਰਧ ਸੈਂਕੜਾ ਲਗਾਉਣ ਵਾਲੇ ਪਹਿਲੇ ਕਪਤਾਨ ਹਨ।
- ਬੰਗਲਾਦੇਸ਼ ਅਤੇ ਸਕਾਟਲੈਂਡ ਸੁਪਰ-12 'ਚ ਪੰਜ ਮੈਚਾਂ ਵਿੱਚੋਂ ਇੱਕ ਵੀ ਨਹੀਂ ਜਿੱਤ ਸਕੇ
- 44 ਦੌੜਾਂ ਮੌਜੂਦਾ ਟੂਰਨਾਮੈਂਟ ਦਾ ਸਭ ਤੋਂ ਘੱਟ ਸਕੋਰ ਸੀ, ਜੋ ਨੀਦਰਲੈਂਡ ਨੇ ਲੀਗ ਪੜਾਅ 'ਚ ਸ਼ਾਰਜਾਹ ਵਿੱਚ ਸ਼੍ਰੀਲੰਕਾ ਵਿਰੁੱਧ ਬਣਾਇਆ ਸੀ। ਨੀਦਰਲੈਂਡ ਨੇ 2014 'ਚ ਸ਼੍ਰੀਲੰਕਾ ਖ਼ੁਲਾਫ਼ 39 ਦੌੜਾਂ ਬਣਾਈਆਂ ਸਨ, ਜੋ ਵਿਸ਼ਵ ਕੱਪ ਦੇ ਇਤਿਹਾਸ 'ਚ ਸਭ ਤੋਂ ਘੱਟ ਸਕੋਰ ਹੈ।
- ਰਾਹੁਲ-ਰੋਹਿਤ ਨੇ ਅਫ਼ਗਾਨਿਸਤਾਨ ਖ਼ਿਲਾਫ਼ 140 ਦੌੜਾਂ ਦੀ ਭਾਈਵਾਲੀ ਕੀਤੀ। ਇਹ ਭਾਰਤ ਦੀ ਸਭ ਤੋਂ ਵੱਡੀ ਭਾਈਵਾਲੀ ਹੈ।
ਇਹ ਵੀ ਪੜ੍ਹੋ: Navjot Sidhu: ਡੇਰਾ ਬਾਬਾ ਨਾਨਕ ਪਹੁੰਚੇ ਨਵਜੋਤ ਸਿੱਧੂ, ਕਰਤਾਰਪੁਰ ਲਾਂਘਾ ਖੋਲ੍ਹਣ ਲਈ ਕੀਤੀ ਅਰਦਾਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: