Cricket Talks: Ravi Shastri ਦਾ ਖੁਲਾਸਾ, ਇਨ੍ਹਾਂ 2 ਖਿਡਾਰੀਆਂ ਦੀ ਜ਼ਿੱਦ ਨੇ ਦਵਾਈ ਗਾਬਾ 'ਚ ਇਤਿਹਾਸਕ ਜਿੱਤ
ਟੀਮ ਇੰਡੀਆ ਨੂੰ ਪਿਛਲੇ ਸਾਲ ਗਾਬਾ 'ਚ ਆਸਟ੍ਰੇਲੀਆ ਖ਼ਿਲਾਫ਼ ਇਤਿਹਾਸਕ ਜਿੱਤ ਮਿਲੀ ਸੀ। ਇਸ ਮੈਚ 'ਚ ਸ਼ੁਭਮਨ ਗਿੱਲ ਤੇ ਰਿਸ਼ਭ ਪੰਤ ਨੇ ਸ਼ਾਨਦਾਰ ਬੱਲੇਬਾਜ਼ੀ ਕਰਕੇ ਟੀਮ ਨੂੰ ਜਿੱਤ ਦਿਵਾਈ ਸੀ।
Cricket Talks: ਟੀਮ ਇੰਡੀਆ ਨੂੰ ਪਿਛਲੇ ਸਾਲ ਗਾਬਾ 'ਚ ਆਸਟ੍ਰੇਲੀਆ ਖ਼ਿਲਾਫ਼ ਇਤਿਹਾਸਕ ਜਿੱਤ ਮਿਲੀ ਸੀ। ਇਸ ਮੈਚ 'ਚ ਸ਼ੁਭਮਨ ਗਿੱਲ ਤੇ ਰਿਸ਼ਭ ਪੰਤ ਨੇ ਸ਼ਾਨਦਾਰ ਬੱਲੇਬਾਜ਼ੀ ਕਰਕੇ ਟੀਮ ਨੂੰ ਜਿੱਤ ਦਿਵਾਈ ਸੀ। ਇਸ ਦੌਰੇ 'ਤੇ ਟੀਮ ਇੰਡੀਆ ਦੇ ਕੋਚ ਰਹੇ ਰਵੀ ਸ਼ਾਸਤਰੀ ਨੇ ਹੁਣ ਦੋਵਾਂ ਖਿਡਾਰੀਆਂ ਵਿਚਾਲੇ ਹੋਈ ਗੱਲਬਾਤ ਦਾ ਖੁਲਾਸਾ ਕੀਤਾ ਹੈ।
ਇੱਕ ਸਪੋਰਟਸ ਚੈਨਲ ਨਾਲ ਗੱਲਬਾਤ ਕਰਦੇ ਹੋਏ ਰਵੀ ਸ਼ਾਸਤਰੀ ਨੇ ਕਿਹਾ, "ਮੈਂ ਸੋਚਿਆ ਸੀ ਕਿ ਗਾਬਾ 'ਤੇ ਆਖਰੀ ਦਿਨ ਇੰਨਾ ਵੱਡਾ ਟੀਚਾ ਹਾਸਲ ਕਰਨਾ ਅਸੰਭਵ ਹੈ। ਟੀ ਬ੍ਰੇਕ ਤਕ ਅਸੀਂ 3 ਵਿਕਟਾਂ ਗੁਆ ਚੁੱਕੇ ਸੀ। ਜਦੋਂ ਮੈਂ ਟਾਇਲਟ ਲਈ ਜਾ ਰਿਹਾ ਸੀ ਤਾਂ ਮੈਂ ਸੁਣਿਆ ਕਿ ਸ਼ੁਭਮਨ ਅਤੇ ਰਿਸ਼ਭ ਗੱਲਾਂ ਕਰ ਰਹੇ ਹਨ। ਮੈਂ ਇਹ ਨਹੀਂ ਦੱਸਾਂਗਾ ਕਿ ਉਹ ਕਿਸ ਬਾਰੇ ਗੱਲ ਕਰ ਰਹੇ ਸਨ ਪਰ ਉਨ੍ਹਾਂ ਦੀ ਗੱਲ ਸੁਣ ਕੇ ਮੈਂ ਸਮਝ ਗਿਆ ਕਿ ਇਹ ਦੋਵੇਂ ਖਿਡਾਰੀ ਮੈਚ ਜਿੱਤਣ ਲਈ ਜਾ ਰਹੇ ਹਨ। ਮੈਂ ਉਨ੍ਹਾਂ ਨੂੰ ਕੋਈ ਸ਼ਬਦ ਨਾ ਕਿਹਾ ਅਤੇ ਮਨ ਹੀ ਮਨ ਉਨ੍ਹਾਂ ਨੂੰ 'ਵਧਦੇ ਰਹੋ' ਕਹਿ ਕੇ ਚੁੱਪਚਾਪ ਉੱਥੋਂ ਚਲਾ ਗਿਆ।"
ਸ਼ਾਸਤਰੀ ਨੇ ਕਿਹਾ, "ਮੈਂ ਇਸ ਤਰ੍ਹਾਂ ਦੀ ਕ੍ਰਿਕਟ ਨੂੰ ਉਤਸ਼ਾਹਿਤ ਕਰਦਾ ਹਾਂ, ਜਿੱਥੇ ਤੁਸੀਂ ਹਾਰ ਤੋਂ ਬਚਣ ਦੀ ਕੋਸ਼ਿਸ਼ ਨਾ ਕਰਦੇ ਹੋਏ ਉਸ ਨੂੰ ਜਿੱਤ 'ਚ ਬਦਲਣ ਦੀ ਕੋਸ਼ਿਸ਼ ਕਰਦੇ ਹੋ। ਇਹ ਅਸਲ 'ਚ ਸਭ ਤੋਂ ਵੱਡੀ ਚੋਰੀ ਹੁੰਦੀ ਹੈ। ਅਸੀਂ ਗੱਬਾ 'ਚ ਇਹੀ ਕੀਤਾ।"
32 ਸਾਲਾਂ 'ਚ ਪਹਿਲੀ ਵਾਰ ਗਾਬਾ 'ਚ ਹਰਾਇਆ ਸੀ ਆਸਟ੍ਰੇਲੀਆ
ਬ੍ਰਿਸਬੇਨ ਟੈਸਟ ਦੀ ਦੂਜੀ ਪਾਰੀ 'ਚ ਟੀਚੇ ਦਾ ਪਿੱਛਾ ਕਰਦੇ ਹੋਏ ਟੀਮ ਇੰਡੀਆ ਨੇ ਜ਼ਬਰਦਸਤ ਖੇਡ ਦਿਖਾਈ। ਟੀਮ ਇੰਡੀਆ ਆਖਰੀ ਦਿਨ 328 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਸੀ। ਆਸਟ੍ਰੇਲੀਆ ਮਜ਼ਬੂਤ ਸਥਿਤੀ 'ਚ ਸੀ।
ਮੈਚ ਦੇ ਡਰਾਅ 'ਤੇ ਖਤਮ ਹੋਣ ਦੀ ਜ਼ਿਆਦਾ ਸੰਭਾਵਨਾ ਸੀ, ਪਰ ਸ਼ੁਭਮਨ ਗਿੱਲ (91) ਤੇ ਰਿਸ਼ਭ ਪੰਤ (89) ਦੀਆਂ ਹਮਲਾਵਰ ਪਾਰੀਆਂ ਦੀ ਬਦੌਲਤ ਭਾਰਤ ਨੇ ਆਸਟ੍ਰੇਲੀਆ ਨੂੰ 3 ਵਿਕਟਾਂ ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਸੀਰੀਜ਼ ਵੀ 2-1 ਨਾਲ ਜਿੱਤ ਲਈ ਸੀ। ਟੀਮ ਦੇ ਸੀਨੀਅਰ ਖਿਡਾਰੀਆਂ ਤੋਂ ਬਗੈਰ ਭਾਰਤੀ ਟੀਮ ਨੇ ਆਸਟ੍ਰੇਲੀਆ ਦੇ ਗੜ੍ਹ ਵਿੱਚ ਜਾ ਕੇ ਮੈਚ ਜਿੱਤਿਆ ਸੀ। ਆਸਟ੍ਰੇਲੀਆ ਨੇ ਇੱਥੇ 32 ਸਾਲਾਂ ਤੋਂ ਕੋਈ ਮੈਚ ਨਹੀਂ ਹਾਰਿਆ ਸੀ।
ਇਹ ਵੀ ਪੜ੍ਹੋ : Bigg Boss15 ਦੇ ਸਾਰੇ ਕੰਟੈਸਟੈਂਟਾਂ ਦੇ ਡਿੱਗੇਗੀ ਗਾਜ, ਜਦੋਂ ਘਰ 'ਚ ਨਾਗਿਨ ਨਾਲ ਬਬੀਤਾ ਜੀ ਦੀ ਹੋਏਗੀ ਐਂਟਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490