MS Dhoni: ਬਿਜ਼ਨਸ ਪਾਰਟਨਰ ਨੇ ਮਹਿੰਦਰ ਸਿੰਘ ਧੋਨੀ ਨੂੰ ਘਸੀਟਿਆ ਅਦਾਲਤ, 15 ਕਰੋੜ ਰੁਪਏ ਨਾਲ ਜੁੜਿਆ ਮਾਮਲਾ
Defamation Case Filed Against MS Dhoni: ਕ੍ਰਿਕਟ ਦੇ ਮੈਦਾਨ ਤੋਂ ਬਾਅਦ ਕਾਰੋਬਾਰੀ ਪਿੱਚ 'ਤੇ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਭਾਰਤੀ ਟੀਮ ਦੇ
Defamation Case Filed Against MS Dhoni: ਕ੍ਰਿਕਟ ਦੇ ਮੈਦਾਨ ਤੋਂ ਬਾਅਦ ਕਾਰੋਬਾਰੀ ਪਿੱਚ 'ਤੇ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਮੁਸੀਬਤ ਵਿੱਚ ਫਸਦੇ ਨਜ਼ਰ ਆ ਰਹੇ ਹਨ। ਸਾਬਕਾ ਕਾਰੋਬਾਰੀ ਭਾਈਵਾਲ ਮਿਹਿਰ ਦਿਵਾਕਰ ਅਤੇ ਉਨ੍ਹਾਂ ਦੀ ਪਤਨੀ ਸੌਮਿਆ ਦਾਸ ਨੇ ਧੋਨੀ ਦੇ ਖਿਲਾਫ ਦਿੱਲੀ ਹਾਈ ਕੋਰਟ 'ਚ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ। ਆਖਿਰ ਕੀ ਹੈ ਪੂਰਾ ਮਾਮਲਾ ਜਾਣਨ ਲਈ ਪੜ੍ਹੋ ਪੂਰੀ ਖਬਰ...
ਜਾਣਕਾਰੀ ਲਈ ਦੱਸ ਦੇਈਏ ਕਿ ਦਿਵਾਕਰ ਅਤੇ ਦਾਸ ਨੇ ਧੋਨੀ ਅਤੇ ਉਸ ਵੱਲੋਂ ਕੰਮ ਕਰਨ ਵਾਲੇ ਲੋਕਾਂ ਨੂੰ 2017 ਦੇ ਇਕਰਾਰਨਾਮੇ ਦੀ ਕਥਿਤ ਉਲੰਘਣਾ ਦੇ ਸਬੰਧ ਵਿਚ ਉਨ੍ਹਾਂ 'ਤੇ ਮਾਣਹਾਨੀ ਦੇ ਦੋਸ਼ ਲਗਾਉਣ ਤੋਂ ਰੋਕਣ ਲਈ ਨਿਰਦੇਸ਼ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਧੋਨੀ ਨੇ ਆਪਣੇ ਦੋ ਪੁਰਾਣੇ ਕਾਰੋਬਾਰੀ ਭਾਈਵਾਲਾਂ 'ਤੇ ਧੋਖਾਧੜੀ ਦਾ ਦੋਸ਼ ਲਗਾਇਆ ਸੀ। ਧੋਨੀ ਨੇ ਸ਼ਿਕਾਇਤ 'ਚ ਲਿਖਿਆ ਸੀ ਕਿ ਉਸ ਨੂੰ ਕ੍ਰਿਕਟ ਅਕੈਡਮੀ ਖੋਲ੍ਹਣ ਦਾ ਠੇਕਾ ਮਿਲਣਾ ਸੀ, ਪਰ ਉਸ ਨੂੰ ਇਹ ਨਹੀਂ ਦਿੱਤਾ ਗਿਆ ਅਤੇ ਉਸ ਦੇ 15 ਕਰੋੜ ਰੁਪਏ ਹੜੱਪ ਲਏ ਗਏ। ਉਸ ਦੇ ਕਾਰੋਬਾਰ ਵਿੱਚ 15 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਹੋਈ ਹੈ, ਜਿਸ ਸਬੰਧੀ ਉਸ ਨੇ ਆਪਣੇ ਇੱਕ ਸਾਬਕਾ ਕਾਰੋਬਾਰੀ ਪਾਟਨਰ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ।
ਇਸ ਕੰਪਨੀ ਨਾਲ ਸਬੰਧਤ ਮਾਮਲਾ
ਮਨੀ ਕੰਟਰੋਲ ਦੀ ਇੱਕ ਰਿਪੋਰਟ ਮੁਤਾਬਕ ਧੋਨੀ ਨਾਲ ਇਹ ਕਥਿਤ ਧੋਖਾਧੜੀ ਸਪੋਰਟਸ ਮੈਨੇਜਮੈਂਟ ਕੰਪਨੀ ਆਰਕਾ ਸਪੋਰਟਸ ਮੈਨੇਜਮੈਂਟ (Aarka Sports Management) ਨੇ ਕੀਤੀ ਹੈ। ਹੁਣ ਇਸ ਸਬੰਧੀ ਆਰਕਾ ਸਪੋਰਟਸ ਮੈਨੇਜਮੈਂਟ ਕੰਪਨੀ ਦੇ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਧੋਨੀ ਦੇ ਵਕੀਲ ਦਾ ਕਹਿਣਾ ਹੈ ਕਿ ਧੋਨੀ ਦੀ ਕੰਪਨੀ ਨਾਲ ਇੱਕ ਡੀਲ ਖਰਾਬ ਹੋ ਗਈ, ਜਿਸ 'ਚ ਸਾਬਕਾ ਭਾਰਤੀ ਕਪਤਾਨ ਨਾਲ 15 ਕਰੋੜ ਰੁਪਏ ਦੀ ਠੱਗੀ ਹੋਈ।
ਇਸ ਕਾਰਨ ਹੋਇਆ ਮੁਕੱਦਮਾ
ਸਾਬਕਾ ਭਾਰਤੀ ਕਪਤਾਨ ਅਤੇ ਆਰਕਾ ਸਪੋਰਟਸ ਮੈਨੇਜਮੈਂਟ ਵਿਚਾਲੇ ਹੋਇਆ ਸਮਝੌਤਾ ਗਲੋਬਲ ਕ੍ਰਿਕਟ ਅਕੈਡਮੀ ਸਥਾਪਤ ਕਰਨ ਬਾਰੇ ਸੀ। ਸਮਝੌਤੇ ਮੁਤਾਬਕ ਕੰਪਨੀ ਫਰੈਂਚਾਈਜ਼ੀ ਫੀਸ ਲਈ ਦੇਣਦਾਰ ਸੀ ਅਤੇ ਕੰਪਨੀ ਨੇ ਧੋਨੀ ਨੂੰ ਮੁਨਾਫੇ 'ਚ ਹਿੱਸਾ ਵੀ ਦੇਣਾ ਸੀ। ਧੋਨੀ ਦੇ ਵਕੀਲ ਦਾ ਦਾਅਵਾ ਹੈ ਕਿ ਕੰਪਨੀ ਨੇ ਸਮਝੌਤੇ ਦੀਆਂ ਇਨ੍ਹਾਂ ਸ਼ਰਤਾਂ ਨੂੰ ਪੂਰਾ ਨਹੀਂ ਕੀਤਾ ਅਤੇ ਪੇਸ਼ੇਵਰ ਰਿਸ਼ਤੇ ਨੂੰ ਤੋੜ ਦਿੱਤਾ ਹੈ।