T20 World Cup 2024: ਸੁਪਰ 8 'ਚ ਭਿੜਨਗੇ ਅੱਠ ਮਹਾਂਰਥੀ, ਜਾਣੋ ਕਦੋਂ ਤੇ ਕਿਸ ਵਿਚਾਲੇ ਭੇੜ, ਪੂਰਾ ਪ੍ਰੋਗਰਾਮ ਆਇਆ ਸਾਹਮਣੇ
ਟੀ-20 ਵਿਸ਼ਵ ਕੱਪ 2024 ਦੇ ਸੁਪਰ 8 ਲਈ ਸਾਰੀਆਂ ਅੱਠ ਟੀਮਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਬੰਗਲਾਦੇਸ਼ ਸੁਪਰ 8 'ਚ ਐਂਟਰੀ ਲੈਣ ਵਾਲੀ ਆਖਰੀ ਟੀਮ ਹੈ।
T20 World Cup 2024 Super 8: ਟੀ-20 ਵਿਸ਼ਵ ਕੱਪ 2024 ਦੇ ਸੁਪਰ 8 ਲਈ ਸਾਰੀਆਂ ਅੱਠ ਟੀਮਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਬੰਗਲਾਦੇਸ਼ ਸੁਪਰ 8 'ਚ ਐਂਟਰੀ ਲੈਣ ਵਾਲੀ ਆਖਰੀ ਟੀਮ ਹੈ। ਹੁਣ ਅੱਠ ਟੀਮਾਂ ਵਿਚਾਲੇ ਕੁੱਲ 12 ਮੈਚ ਖੇਡੇ ਜਾਣਗੇ। ਇਸ ਤੋਂ ਬਾਅਦ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਤੇ ਫਾਈਨਲ ਮੈਚ ਹੋਣਗੇ। ਭਾਰਤ ਤੇ ਅਮਰੀਕਾ ਦੇ ਨਾਲ-ਨਾਲ ਆਸਟ੍ਰੇਲੀਆ, ਇੰਗਲੈਂਡ, ਅਫਗਾਨਿਸਤਾਨ, ਵੈਸਟਇੰਡੀਜ਼, ਦੱਖਣੀ ਅਫਰੀਕਾ ਤੇ ਬੰਗਲਾਦੇਸ਼ ਨੇ ਸੁਪਰ 8 ਲਈ ਕੁਆਲੀਫਾਈ ਕੀਤਾ ਹੈ।
ਸੁਪਰ 8 ਦੇ ਮੈਚ 19 ਜੂਨ ਤੋਂ ਸ਼ੁਰੂ ਹੋਣਗੇ। ਇਸ ਦਾ ਪਹਿਲਾ ਮੈਚ ਅਮਰੀਕਾ ਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾਵੇਗਾ। ਭਾਰਤ ਦਾ ਪਹਿਲਾ ਮੈਚ ਅਫਗਾਨਿਸਤਾਨ ਨਾਲ ਹੈ। ਇਹ ਮੈਚ ਭਾਰਤ ਤੇ ਅਫਗਾਨਿਸਤਾਨ ਵਿਚਾਲੇ 20 ਜੂਨ ਨੂੰ ਖੇਡਿਆ ਜਾਵੇਗਾ। ਸੁਪਰ 8 ਲਈ ਦੋ ਗਰੁੱਪ ਬਣਾਏ ਗਏ ਹਨ। ਹਰ ਗਰੁੱਪ ਵਿੱਚ ਚਾਰ ਟੀਮਾਂ ਹਨ। ਭਾਰਤ ਗਰੁੱਪ 1 ਵਿੱਚ ਹੈ। ਇਸ ਗਰੁੱਪ ਵਿੱਚ ਅਫਗਾਨਿਸਤਾਨ, ਆਸਟਰੇਲੀਆ ਤੇ ਬੰਗਲਾਦੇਸ਼ ਵੀ ਸ਼ਾਮਲ ਹਨ। ਇੰਗਲੈਂਡ, ਵੈਸਟਇੰਡੀਜ਼, ਅਮਰੀਕਾ ਤੇ ਦੱਖਣੀ ਅਫਰੀਕਾ ਨੂੰ ਗਰੁੱਪ 2 ਵਿੱਚ ਰੱਖਿਆ ਗਿਆ ਹੈ।
ਟੀਮ ਇੰਡੀਆ ਸੁਪਰ 8 ਵਿੱਚ ਖੇਡੇਗੀ ਤਿੰਨ ਮੈਚ
ਭਾਰਤ ਦਾ ਪਹਿਲਾ ਮੈਚ ਅਫਗਾਨਿਸਤਾਨ ਨਾਲ ਹੈ। ਇਹ ਮੈਚ 20 ਜੂਨ ਨੂੰ ਬਾਰਬਾਡੋਸ ਵਿੱਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੂਜਾ ਮੈਚ ਬੰਗਲਾਦੇਸ਼ ਨਾਲ ਹੋਵੇਗਾ। ਭਾਰਤ ਤੇ ਬੰਗਲਾਦੇਸ਼ ਵਿਚਾਲੇ ਮੈਚ 22 ਜੂਨ ਨੂੰ ਐਂਟੀਗੁਆ 'ਚ ਖੇਡਿਆ ਜਾਵੇਗਾ। ਟੀਮ ਇੰਡੀਆ ਦਾ ਤੀਜਾ ਮੈਚ ਸੇਂਟ ਲੂਸੀਆ 'ਚ ਹੋਵੇਗਾ। ਇਹ ਮੈਚ 24 ਜੂਨ ਨੂੰ ਆਸਟ੍ਰੇਲੀਆ ਖਿਲਾਫ ਖੇਡਿਆ ਜਾਵੇਗਾ।
ਟੀ-20 ਵਿਸ਼ਵ ਕੱਪ 2024 ਦੇ ਸੁਪਰ 8 ਦੀ ਪੂਰੀ ਸਮਾਂ-ਸਾਰਣੀ
19 ਜੂਨ: ਅਮਰੀਕਾ ਬਨਾਮ ਦੱਖਣੀ ਅਫਰੀਕਾ, ਨਾਰਥ ਸਾਊਂਡ, ਐਂਟੀਗੁਆ
19 ਜੂਨ: ਇੰਗਲੈਂਡ ਬਨਾਮ ਵੈਸਟ ਇੰਡੀਜ਼, ਗ੍ਰੋਸ ਆਇਲੇਟ, ਸੇਂਟ ਲੂਸੀਆ
20 ਜੂਨ: ਅਫਗਾਨਿਸਤਾਨ ਬਨਾਮ ਭਾਰਤ, ਬ੍ਰਿਜਟਾਊਨ, ਬਾਰਬਾਡੋਸ
20 ਜੂਨ: ਆਸਟ੍ਰੇਲੀਆ ਬਨਾਮ ਬੰਗਲਾਦੇਸ਼, ਨਾਰਥ ਸਾਊਂਡ, ਐਂਟੀਗੁਆ
21 ਜੂਨ: ਇੰਗਲੈਂਡ ਬਨਾਮ ਦੱਖਣੀ ਅਫਰੀਕਾ, ਗ੍ਰੋਸ ਆਈਲੇਟ, ਸੇਂਟ ਲੂਸੀਆ
21 ਜੂਨ: ਅਮਰੀਕਾ ਬਨਾਮ ਵੈਸਟ ਇੰਡੀਜ਼, ਬ੍ਰਿਜਟਾਊਨ, ਬਾਰਬਾਡੋਸ
22 ਜੂਨ: ਭਾਰਤ ਬਨਾਮ ਬੰਗਲਾਦੇਸ਼, ਨਾਰਥ ਸਾਊਂਡ, ਐਂਟੀਗੁਆ
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।