22 ਸਾਲ ਬਾਅਦ ਚੇਨਈ 'ਚ ਹਾਰੀ ਭਾਰਟੀ ਟੀਮ, ਇੰਗਲੈਂਡ ਨੇ ਪਹਿਲੇ ਮੈਚ 'ਤੇ ਕੀਤਾ ਕਬਜ਼ਾ
ਇੰਗਲੈਂਡ ਨੇ ਭਾਰਤ ਨੂੰ 420 ਦੌੜਾਂ ਦਾ ਟੀਚਾ ਦਿੱਤਾ ਪਰ ਦੂਸਰੀ ਪਾਰੀ ਵਿੱਚ ਟੀਮ ਇੰਡੀਆ ਇੰਗਲੈਂਡ ਦੇ ਜੈਕ ਲੀਚ ਤੇ ਜੇਮਜ਼ ਐਂਡਰਸਨ ਦੇ ਸਾਹਮਣੇ ਤਾਸ਼ ਦੀ ਤਰ੍ਹਾਂ ਢਹਿ-ਢੇਰੀ ਹੋ ਗਏ। ਕਪਤਾਨ ਵਿਰਾਟ ਕੋਹਲੀ ਨੇ ਦੂਜੀ ਪਾਰੀ ਵਿੱਚ ਭਾਰਤ ਲਈ ਸਭ ਤੋਂ ਵੱਧ 72 ਸਕੋਰ ਬਣਾਏ। ਇਸ ਦੇ ਨਾਲ ਹੀ ਨੌਜਵਾਨ ਸ਼ੁਬਮਨ ਗਿੱਲ ਨੇ 50 ਦੌੜਾਂ ਦੀ ਪਾਰੀ ਖੇਡੀ।
ਨਵੀਂ ਦਿੱਲੀ: ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ 'ਚ ਖੇਡੇ ਗਏ ਭਾਰਤ ਬਨਾਮ ਇੰਗਲੈਂਡ ਟੈਸਟ ਸੀਰੀਜ਼ ਦੇ ਪਹਿਲੇ ਮੈਚ 'ਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਦੱਸ ਦਈਏ ਕਿ ਪਹਿਲੇ ਮੈਚ 'ਚ ਇੰਗਲੈਂਡ ਨੇ ਭਾਰਤ ਨੂੰ 227 ਦੌੜਾਂ ਨਾਲ ਮਾਤ ਦਿੱਤੀ। ਇਸ ਦੇ ਨਾਲ ਹੀ ਭਾਰਤੀ ਕ੍ਰਿਕਟ ਟੀਮ ਆਪਣੇ ਦੇਸ਼ 2017 ਤੋਂ ਬਾਅਦ ਪਹਿਲੀ ਵਾਰ ਹਾਰੀ ਹੈ।
ਮੈਚ 'ਚ ਇੰਗਲੈਂਡ ਨੇ ਭਾਰਤ ਸਾਹਮਣੇ 420 ਦੌੜਾਂ ਦਾ ਟੀਚਾ ਰੱਖਿਆ ਸੀ ਜਿਸ ਦੇ ਜਵਾਬ 'ਚ ਭਾਰਤੀ ਟੀਮ ਮਹਿਜ਼ 192 ਦੌੜਾਂ ਬਣਾ ਕੇ ਹੀ ਢਹਿ-ਢੇਰੀ ਹੋ ਗਈ। ਇਸ ਮੈਚ ਦੌਰਾਨ ਇੰਗਲੈਂਡ ਦੇ ਜੈਕ ਲੀਚ ਨੇ ਸਭ ਦੋਂ ਜ਼ਿਆਦਾ ਚਾਰ ਵਿਕਟਾਂ ਆਪਣੇ ਨਾਂ ਕੀਤੀਆਂ। ਜਦਕਿ ਤੇਜ਼ ਗੇਂਦਬਾਜ਼ ਜੇਮਸ ਏਂਜਰਸਨ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ।
ਪਹਿਲੀ ਪਾਰੀ ਵਿੱਚ 578 ਦੌੜਾਂ ਬਣਾਉਣ ਤੋਂ ਬਾਅਦ ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ਵਿੱਚ ਭਾਰਤ ਨੂੰ 337 ਦੌੜਾਂ ‘ਤੇ ਢੇਰ ਕਰ ਦਿੱਤਾ। ਪਹਿਲੀ ਪਾਰੀ ਵਿੱਚ 241 ਦੌੜਾਂ ਦੀ ਵੱਡੀ ਬੜ੍ਹਤ ਹਾਸਲ ਕਰਨ ਤੋਂ ਬਾਅਦ ਇੰਗਲੈਂਡ ਦੀ ਟੀਮ ਦੂਜੀ ਪਾਰੀ ਵਿੱਚ ਸਿਰਫ 178 ਦੌੜਾਂ 'ਤੇ ਸਿਮਟ ਗਈ।
ਇਸ ਤਰ੍ਹਾਂ ਇੰਗਲੈਂਡ ਨੇ ਭਾਰਤ ਨੂੰ 420 ਦੌੜਾਂ ਦਾ ਟੀਚਾ ਦਿੱਤਾ ਪਰ ਦੂਸਰੀ ਪਾਰੀ ਵਿੱਚ ਟੀਮ ਇੰਡੀਆ ਇੰਗਲੈਂਡ ਦੇ ਜੈਕ ਲੀਚ ਤੇ ਜੇਮਜ਼ ਐਂਡਰਸਨ ਦੇ ਸਾਹਮਣੇ ਤਾਸ਼ ਦੀ ਤਰ੍ਹਾਂ ਢਹਿ-ਢੇਰੀ ਹੋ ਗਏ। ਕਪਤਾਨ ਵਿਰਾਟ ਕੋਹਲੀ ਨੇ ਦੂਜੀ ਪਾਰੀ ਵਿੱਚ ਭਾਰਤ ਲਈ ਸਭ ਤੋਂ ਵੱਧ 72 ਸਕੋਰ ਬਣਾਏ। ਇਸ ਦੇ ਨਾਲ ਹੀ ਨੌਜਵਾਨ ਸ਼ੁਬਮਨ ਗਿੱਲ ਨੇ 50 ਦੌੜਾਂ ਦੀ ਪਾਰੀ ਖੇਡੀ।
ਚੇਨਈ ਵਿੱਚ ਟੀਮ ਇੰਡੀਆ ਦੀ ਪਿਛਲੇ 22 ਸਾਲਾਂ ਵਿੱਚ ਇਹ ਪਹਿਲੀ ਹਾਰ ਹੈ। ਇਸ ਤੋਂ ਪਹਿਲਾਂ ਭਾਰਤ ਨੂੰ 1999 ਵਿਚ ਐਮਏ ਚਿਦੰਬਰਮ ਸਟੇਡੀਅਮ ਵਿੱਚ ਪਾਕਿਸਤਾਨ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਤੋਂ ਬਾਅਦ ਭਾਰਤ ਇਸ ਮੈਦਾਨ 'ਤੇ ਇੱਕ ਵੀ ਟੈਸਟ ਨਹੀਂ ਹਾਰਿਆ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904