Poco M3 first sale: Poco M3 ਦੀ ਪਹਿਲੀ ਸੇਲ ਭਾਰਤ 'ਚ ਸ਼ੁਰੂ, ਜਾਣੋ ਕੀ ਕੁਝ ਖਾਸ ਤੇ ਆਫਰਸ
Poco ਦੀ ਐਮ ਸੀਰੀਜ਼ ਦੇ ਲੇਟੇਸਟ ਫੋਨ Poco M3 ਦਾ ਸੇਲ ਮੰਗਲਵਾਰ ਤੋਂ ਭਾਰਤ 'ਚ ਸ਼ੁਰੂ ਹੋ ਗਈ ਹੈ। ਇਸ ਫੋਨ 'ਚ 6 ਜੀਬੀ ਦੀ ਰੈਮ ਦਿੱਤੀ ਗਈ ਹੈ। ਇਸ ਦੇ ਨਾਲ ਹੀ ਫੋਨ 'ਚ ਰਿਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ।
ਨਵੀਂ ਦਿੱਲੀ: ਪੋਕੋ ਐਮ 3 ਸਮਾਰਟਫੋਨ ਨੂੰ ਪਿਛਲੇ ਹਫਤੇ ਦੇਸ਼ ਵਿੱਚ ਲਾਂਚ ਕੀਤਾ ਗਿਆ ਸੀ। ਪੋਕੋ ਦਾ ਇਹ ਨਵਾਂ ਹੈਂਡਸੈੱਟ ਟ੍ਰਿਪਲ ਰੀਅਰ ਕੈਮਰਾ ਤੇ ਵਾਟਰਪ੍ਰਾਪ-ਸਟਾਈਲ ਡਿਸਪਲੇਅ ਨੌਚ ਦੇ ਨਾਲ ਆਇਆ ਹੈ। ਪੋਕੋ ਐਮ 3 ਨੂੰ 9 ਫਰਵਰੀ ਨੂੰ ਪਹਿਲੀ ਵਾਰ ਦੇਸ਼ ਵਿਚ ਵਿਕਰੀ ਲਈ ਉਪਲਬਧ ਕਰਾਇਆ ਗਿਆ। ਇਸ ਫੋਨ 'ਚ ਕੁਆਲਕਾਮ ਸਨੈਪਡ੍ਰੈਗਨ 662 ਪ੍ਰੋਸੈਸਰ ਤੇ 128 ਜੀਬੀ ਇਨਬਿਲਟ ਸਟੋਰੇਜ ਹੈ। ਪੋਕੋ ਐਮ 2 ਤੇ ਪੋਕੋ ਐਮ 2 ਪ੍ਰੋ ਤੋਂ ਬਾਅਦ ਇਹ ਕੰਪਨੀ ਦੀ ਐਮ ਸੀਰੀਜ਼ ਦਾ ਤੀਜਾ ਹੈਂਡਸੈੱਟ ਹੈ।
Poco M3 Price
ਪੋਕੋ ਐਮ 3 ਦਾ 6 ਜੀਬੀ ਰੈਮ ਤੇ 64 ਜੀਬੀ ਸਟੋਰੇਜ ਵੇਰੀਐਂਟ 10,999 ਰੁਪਏ 'ਚ ਉਪਲੱਬਧ ਕਰਵਾਈਆ ਗਿਆ ਜਦਕਿ 6 ਜੀਬੀ ਰੈਮ ਤੇ 128 ਜੀਬੀ ਸਟੋਰੇਜ ਵੇਰੀਐਂਟ 11,999 ਰੁਪਏ 'ਚ ਵਿਕਰੀ ਲਈ ਉਪਲੱਬਧ ਹੈ। ਫੋਨ ਨੂੰ ਈ-ਕਾਮਰਸ ਵੈਬਸਾਈਟ ਫਲਿੱਪਕਾਰਟ ਤੋਂ ਖਰੀਦਿਆ ਜਾ ਸਕਦਾ ਹੈ। ਇਹ ਹੈਂਡਸੈੱਟ ਕੂਲ ਬਲੂ, ਪੋਕੋ ਯੈਲੋ ਤੇ ਪਾਵਰ ਬਲੈਕ ਕਲਰ ਵਿੱਚ ਖਰੀਦਿਆ ਜਾ ਸਕਦਾ ਹੈ। ਫੋਨ ਦੀ ਵਿਕਰੀ ਫਲਿਪਕਾਰਟ 'ਤੇ ਦੁਪਹਿਰ 12 ਵਜੇ ਤੋਂ ਹੋ ਗਈ ਹੈ।
Poco M3 Offers
Poco M3 ਨੂੰ Flipkart ਤੋਂ ਖਰੀਦਿਆ ਜਾ ਸਕਦਾ ਹੈ। ਸੇਲ ਆਫਰਸ ਤਹਿਤ ਜੇ ਤੁਸੀਂ ਆਈਸੀਆਈਸੀਆਈ ਕ੍ਰੈਡਿਟ ਕਾਰਡ ਨਾਲ ਭੁਗਤਾਨ ਕਰਦੇ ਹੋ, ਤਾਂ ਤੁਹਾਨੂੰ 10% ਯਾਨੀ 1000 ਰੁਪਏ ਦੀ ਤੁਰੰਤ ਛੋਟ ਮਿਲੇਗੀ। ਇਸ ਤੋਂ ਇਲਾਵਾ ਫੋਨ ਨੂੰ 1834 ਰੁਪਏ ਦੀ ਬਗੈਰ ਕੀਮਤ ਦੀ ਈਐਮਆਈ 'ਤੇ ਵੀ ਖਰੀਦਿਆ ਜਾ ਸਕਦਾ ਹੈ।
Poco M3 specifications:
ਪ੍ਰਫਾਰਮੈਂਸ |
Qualcomm Snapdragon 662 |
ਡਿਸਪਲੇ |
6.53 inches (16.59 cm) |
ਸਟੋਰੇਜ |
64 GB |
ਕੈਮਰਾ |
48 MP + 2 MP + 2 MP |
ਬੈਟਰੀ |
6000 mAh |
ਭਾਰਤ 'ਚ ਕੀਮਤ |
12999 |
ਰੈਮ |
6 GB, 6 GB |
ਇਹ ਵੀ ਪੜ੍ਹੋ:
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904