ਸ਼ੁਭਮਨ ਗਿੱਲ ਨੇ ਸਾਰਾ ਤੇਂਦੁਲਕਰ ਨੂੰ ਪਾਈ ਜੱਫੀ? ਫੋਟੋ ਨੇ ਮਚਾਇਆ ਤਹਿਲਕਾ; ਜਾਣੋ ਵਾਇਰਲ ਦਾਅਵੇ ਦੀ ਸੱਚਾਈ
Shubman Gill Sara Tendulkar: ਭਾਰਤੀ ਟੈਸਟ ਕਪਤਾਨ ਸ਼ੁਭਮਨ ਗਿੱਲ ਦੀ ਇੱਕ ਫੋਟੋ ਬਹੁਤ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਸਾਰਾ ਤੇਂਦੁਲਕਰ ਨੂੰ ਜੱਫੀ ਪਾਈ।

ਭਾਰਤੀ ਟੈਸਟ ਕਪਤਾਨ ਸ਼ੁਭਮਨ ਗਿੱਲ ਦੀ ਇੱਕ ਤਸਵੀਰ ਨੇ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਇਰਲ ਫੋਟੋ ਵਿੱਚ ਗਿੱਲ ਸਾਰਾ ਤੇਂਦੁਲਕਰ (Shubman Gill Hugs Sara Tendulkar) ਨੂੰ ਜੱਫੀ ਪਾ ਰਹੇ ਹਨ। ਇਹ ਤਸਵੀਰ ਯੁਵਰਾਜ ਸਿੰਘ ਦੇ ਚੈਰਿਟੀ ਈਵੈਂਟ ਦੀ ਹੈ, ਜੋ ਕਿ 8 ਜੁਲਾਈ 2025 ਨੂੰ ਹੋਇਆ ਸੀ। ਇਸ ਪ੍ਰੋਗਰਾਮ ਦਾ ਉਦੇਸ਼ ਲੋਕਾਂ ਨੂੰ ਕੈਂਸਰ ਬਾਰੇ ਜਾਗਰੂਕ ਕਰਨਾ ਸੀ, ਜਿਸ ਵਿੱਚ ਵੱਡੇ ਕ੍ਰਿਕਟਰਾਂ ਸਣੇ ਮਸ਼ਹੂਰ ਹਸਤੀਆਂ ਪਹੁੰਚੀਆਂ ਸਨ। ਇੰਗਲੈਂਡ ਵਿੱਚ ਟੈਸਟ ਸੀਰੀਜ਼ ਖੇਡ ਰਹੀ ਭਾਰਤੀ ਟੀਮ ਵੀ ਇੱਥੇ ਪਹੁੰਚੀ ਸੀ।
ਟੀਮ ਇੰਡੀਆ ਅਤੇ ਹੋਰ ਮਸ਼ਹੂਰ ਹਸਤੀਆਂ ਦੀ ਨਹੀਂ ਸਗੋਂ ਸਾਰਾ ਅਤੇ ਗਿੱਲ ਦੀ ਫੋਟੋ ਸੁਰਖੀਆਂ ਵਿੱਚ ਹੈ ਅਤੇ ਉਸ ਨੇ ਸੋਸ਼ਲ ਮੀਡੀਆ ‘ਤੇ ਤਹਿਲਕਾ ਮਚਾਇਆ ਹੋਇਆ ਹੈ। ਹਾਲਾਂਕਿ, ਵਾਇਰਲ ਤਸਵੀਰ ਵਿੱਚ ਜਿਸ ਨੂੰ ਗਿੱਲ ਜੱਫੀ ਪਾ ਰਹੇ ਹਨ, ਉਸ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ ਪਰ ਪਰ ਲੋਕ ਵੱਖ-ਵੱਖ ਦਾਅਵੇ ਕਰ ਰਹੇ ਹਨ ਕਿ ਗਿੱਲ ਇਸ ਫੋਟੋ ਵਿੱਚ ਸਾਰਾ ਤੇਂਦੁਲਕਰ ਨੂੰ ਜੱਫੀ ਪਾ ਰਹੇ ਹਨ। ਕੁਝ ਪ੍ਰਸ਼ੰਸਕਾਂ ਨੇ ਲਿਖਿਆ, "ਪਰਫੈਕਟ ਪਿਕਚਰ ਆਫ ਦ ਡੇਅ।"
That viral video with Shubman Gill?
— Irfan isak shaikh (@irfan_speak786) July 20, 2025
Not Sara Tendulkar- it’s Hazel Keech, Yuvraj Singh’s wife..😅👇🏼#ShubmanGill #saratendulkar #HazelKeech @ShubmanGill pic.twitter.com/rZD8T4UKvP
ਸ਼ੁਭਮਨ ਗਿੱਲ ਅਤੇ ਸਾਰਾ ਤੇਂਦੁਲਕਰ ਵਿਚਾਲੇ ਬਹੁਤ ਸਮੇਂ ਤੋਂ ਰਿਲੇਸ਼ਨਸ਼ਿਪ ਦੀਆਂ ਅਫਵਾਹਾਂ ਚੱਲ ਰਹੀਆਂ ਸਨ, ਜਿਵੇਂ ਹੀ ਯੁਵਰਾਜ ਸਿੰਘ ਦੇ ਚੈਰਿਟੀ ਪ੍ਰੋਗਰਾਮ ਦੀ ਇਹ ਤਸਵੀਰ ਸਾਹਮਣੇ ਆਈ, ਤਾਂ ਸੋਸ਼ਲ ਮੀਡੀਆ 'ਤੇ ਇੰਨੇ ਰਿਐਕਸ਼ਨਸ ਆਏ ਕਿ ਜਿਵੇਂ ਹੜ੍ਹ ਹੀ ਆ ਗਿਆ ਹੋਵੇ। ਇਸ ਫੋਟੋ ਤਹਿਲਕਾ ਮਚਾਇਆ ਹੋਇਆ ਹੈ, ਕਿਉਂਕਿ ਰਿਪੋਰਟਾਂ ਅਨੁਸਾਰ, ਸਾਰਾ ਵੀ ਉਸ ਚੈਰਿਟੀ ਪ੍ਰੋਗਰਾਮ ਦੌਰਾਨ ਲੰਡਨ ਵਿੱਚ ਮੌਜੂਦ ਸੀ। ਸ਼ੁਭਮਨ ਗਿੱਲ ਪਹਿਲਾਂ ਹੀ ਇੰਗਲੈਂਡ ਵਿਰੁੱਧ ਸੀਰੀਜ਼ ਲਈ ਲੰਡਨ ਵਿੱਚ ਮੌਜੂਦ ਹਨ।
ਤਸਵੀਰ ਵਿੱਚ ਕੁੜੀ ਦੀ ਤਸਵੀਰ ਦਿਖਾਈ ਨਹੀਂ ਦੇ ਰਹੀ ਹੈ, ਇਸ ਲਈ ਲੋਕ ਇਹ ਜਾਣਨ ਲਈ ਉਤਸੁਕ ਹੋ ਗਏ ਕਿ ਕੀ ਸ਼ੁਭਮਨ ਗਿੱਲ ਅਤੇ ਸਾਰਾ ਤੇਂਦੁਲਕਰ ਸੱਚਮੁੱਚ ਇੱਕ ਦੂਜੇ ਨੂੰ ਜੱਫੀ ਪਾ ਰਹੇ ਸਨ ਜਾਂ ਨਹੀਂ। ਸੱਚਾਈ ਇਹ ਹੈ ਕਿ ਸ਼ੁਭਮਨ ਨਾਲ ਤਸਵੀਰ ਵਿੱਚ ਇਹ ਸਾਰਾ ਤੇਂਦੁਲਕਰ ਨਹੀਂ ਸਗੋਂ ਯੁਵਰਾਜ ਸਿੰਘ ਦੀ ਪਤਨੀ ਹੇਜ਼ਲ ਕੀਚ ਹੈ। ਇਹ ਤਸਵੀਰ ਖੁਦ ਹੇਜ਼ਲ ਕੀਚ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਸਾਂਝੀ ਕੀਤੀ ਹੈ। ਇਸ ਦੌਰਾਨ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਗਿੱਲ ਹੇਜ਼ਲ ਕੀਚ ਨੂੰ ਜੱਫੀ ਪਾ ਰਹੀ ਹੈ।




















