ਪੜਚੋਲ ਕਰੋ

ਕ੍ਰਿਕਟ ਜਗਤ ਤੋਂ ਮੰਦਭਾਗੀ ਖਬਰ! ਸਾਬਕਾ ਭਾਰਤੀ ਸਪਿਨਰ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ, 77 ਸਾਲ ਦੀ ਉਮਰ 'ਚ ਲਿਆ ਆਖਰੀ ਸਾਹ

ਕ੍ਰਿਕਟ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਸਾਬਕਾ ਭਾਰਤੀ ਸਪਿਨਰ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 77 ਸਾਲ ਦੀ ਉਮਰ 'ਚ ਆਖਰੀ ਸਾਹ ਲਏ। ਉਹ ਪਿਛਲੇ ਕੁੱਝ ਸਮੇਂ ਤੋਂ ਲੰਡਨ 'ਚ ਰਹਿ ਰਹੇ ਸਨ।

Dilip Doshi Passes Away: ਭਾਰਤ ਦੇ ਸਾਬਕਾ ਕ੍ਰਿਕਟਰ ਦਿਲੀਪ ਦੋਸ਼ੀ ਦਾ ਦੇਹਾਂਤ ਹੋ ਗਿਆ ਹੈ। ਦਿਲੀਪ ਦੋਸ਼ੀ ਨੇ ਸੋਮਵਾਰ, 23 ਜੂਨ ਨੂੰ ਲੰਡਨ ਵਿੱਚ ਆਖਰੀ ਸਾਹ ਲਿਆ। ਉਹ ਕਈ ਦਹਾਕਿਆਂ ਤੋਂ ਲੰਡਨ ਵਿੱਚ ਹੀ ਰਹਿ ਰਹੇ ਸਨ। ਦਿਲੀਪ ਦੋਸ਼ੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਹੈ। ਉਨ੍ਹਾਂ ਨੇ 32 ਸਾਲ ਦੀ ਉਮਰ ਵਿੱਚ ਟੈਸਟ ਕਰਿਕਟ ਵਿੱਚ ਕਦਮ ਰਖਿਆ ਸੀ ਅਤੇ ਸਿਰਫ਼ ਚਾਰ ਸਾਲਾਂ ਦੇ ਕਰੀਅਰ ਵਿੱਚ 100 ਤੋਂ ਵੱਧ ਵਿਕਟਾਂ ਹਾਸਲ ਕਰ ਲਈਆਂ। ਉਨ੍ਹਾਂ ਨੇ ਅਚਾਨਕ ਅਤੇ ਸ਼ਾਂਤੀ ਦੇ ਨਾਲ ਕ੍ਰਿਕਟ ਜਗਤ ਤੋਂ ਦੂਰੀ ਬਣਾਈ। ਦਿਲੀਪ ਦੋਸ਼ੀ ਆਪਣੇ ਕ੍ਰਿਕਟ ਕਰੀਅਰ 'ਤੇ ਇੱਕ ਆਤਮਕਥਾ ਵੀ ਲਿਖ ਚੁੱਕੇ ਹਨ, ਜਿਸਦਾ ਨਾਮ ਹੈ – Spin Punch (ਸਪਿਨ ਪੰਚ)।

ਦਿਲੀਪ ਦੋਸ਼ੀ ਨੇ ਟੈਸਟ ਕ੍ਰਿਕਟ ਵਿੱਚ ਲਏ 100 ਤੋਂ ਵੱਧ ਵਿਕਟਾਂ

ਦਿਲੀਪ ਦੋਸ਼ੀ ਭਾਰਤ ਦੇ ਖੱਬੇ ਹੱਥ ਦੇ ਸਪਿਨ ਗੇਂਦਬਾਜ਼ ਸਨ। ਉਹ 1979 ਤੋਂ 1983 ਤੱਕ ਭਾਰਤੀ ਅੰਤਰਰਾਸ਼ਟਰੀ ਟੀਮ ਦਾ ਹਿੱਸਾ ਰਹੇ। ਉਨ੍ਹਾਂ ਨੇ ਆਪਣੇ ਟੈਸਟ ਕਰੀਅਰ ਦੀ ਸ਼ੁਰੂਆਤ 32 ਸਾਲ ਦੀ ਉਮਰ ਵਿੱਚ ਕੀਤੀ ਸੀ। ਦਿਲੀਪ ਦੋਸ਼ੀ ਨੇ ਭਾਰਤ ਲਈ ਕੁੱਲ 33 ਟੈਸਟ ਅਤੇ 15 ਵਨਡੇ ਮੈਚ ਖੇਡੇ। ਆਪਣੇ ਟੈਸਟ ਕਰੀਅਰ ਵਿੱਚ ਉਨ੍ਹਾਂ ਨੇ 33 ਮੈਚਾਂ ਵਿੱਚ 114 ਵਿਕਟਾਂ ਹਾਸਲ ਕੀਤੀਆਂ। ਨਾਲ ਹੀ, ਉਹ ਛੇ ਵਾਰੀ ਇੱਕ ਇੰਨਿੰਗ ਵਿੱਚ ਪੰਜ ਵਿਕਟਾਂ ਲੈਣ ਦਾ ਰਿਕਾਰਡ ਵੀ ਬਣਾ ਚੁੱਕੇ ਹਨ।

ਵਨਡੇ ਵਿੱਚ ਵੀ ਸਫਲ ਕਰੀਅਰ

ਦਿਲੀਪ ਦੋਸ਼ੀ ਨੇ ਆਪਣੇ ਕਰੀਅਰ ਵਿੱਚ 15 ਵਨਡੇ ਮੈਚ ਖੇਡੇ, ਜਿਨ੍ਹਾਂ ਵਿੱਚ ਉਨ੍ਹਾਂ ਨੇ 3.96 ਦੀ ਇਕਾਨੋਮੀ ਨਾਲ ਗੇਂਦਬਾਜ਼ੀ ਕਰਦਿਆਂ ਕੁੱਲ 22 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ, ਦਿਲੀਪ ਦੋਸ਼ੀ ਫਰਸਟ ਕਲਾਸ ਕ੍ਰਿਕਟ ਵੀ ਖੇਡ ਚੁੱਕੇ ਹਨ। ਉਨ੍ਹਾਂ ਨੇ ਸੌਰਾਸ਼ਟਰ, ਬੰਗਾਲ, ਬਰਕਸ਼ਾਇਰ ਅਤੇ ਨੌਟਿੰਘਮਸ਼ਾਇਰ ਲਈ ਫਰਸਟ ਕਲਾਸ ਮੈਚ ਖੇਡੇ ਹਨ।

ਦਿਲੀਪ ਦੋਸ਼ੀ ਦਾ ਪਰਿਵਾਰ

ਦਿਲੀਪ ਦੋਸ਼ੀ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਕਾਲਿੰਦੀ, ਇੱਕ ਪੁੱਤਰ ਨਯਨ ਅਤੇ ਇੱਕ ਧੀ ਵਿਸ਼ਾਖਾ ਹੈ। ਦਿਲੀਪ ਦੋਸ਼ੀ ਦਾ ਪੁੱਤਰ ਨਯਨ ਵੀ ਸੌਰਾਸ਼ਟਰ ਅਤੇ ਸਰੇ (Surrey) ਲਈ ਫਰਸਟ ਕਲਾਸ ਕ੍ਰਿਕਟ ਖੇਡ ਚੁੱਕਾ ਹੈ। ਦਿਲੀਪ ਦੋਸ਼ੀ ਪਿਛਲੇ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਆਪਣੇ ਪਰਿਵਾਰ ਸਮੇਤ ਲੰਡਨ ਵਿੱਚ ਰਹਿ ਰਹੇ ਸਨ ਅਤੇ ਉਥੇ ਹੀ ਉਨ੍ਹਾਂ ਨੇ ਆਖਰੀ ਸਾਹ ਲਿਆ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ 'ਚ ਕਾਂਗਰਸੀ ਆਗੂ ਦੇ ਕਤਲ ਦੀ ਵਿਦੇਸ਼ ਬੈਠੇ ਗੈਂਗਸਟਰ ਨੇ ਲਈ ਜ਼ਿੰਮੇਵਾਰੀ, ਵਾਇਰਲ ਪੋਸਟ ਦੀ ਨਹੀਂ ਹੋਈ ਪੁਸ਼ਟੀ: ਮਾਮਲੇ 'ਚ 'ਆਪ' ਸਰਪੰਚ ਸਣੇ 7 ਵਿਰੁੱਧ FIR...
ਪੰਜਾਬ 'ਚ ਕਾਂਗਰਸੀ ਆਗੂ ਦੇ ਕਤਲ ਦੀ ਵਿਦੇਸ਼ ਬੈਠੇ ਗੈਂਗਸਟਰ ਨੇ ਲਈ ਜ਼ਿੰਮੇਵਾਰੀ, ਵਾਇਰਲ ਪੋਸਟ ਦੀ ਨਹੀਂ ਹੋਈ ਪੁਸ਼ਟੀ: ਮਾਮਲੇ 'ਚ 'ਆਪ' ਸਰਪੰਚ ਸਣੇ 7 ਵਿਰੁੱਧ FIR...
328 ਪਾਵਨ ਸਰੂਪਾਂ ਦੇ ਮਾਮਲੇ 'ਚ ਕਮਲਜੀਤ ਸਿੰਘ ਨੂੰ ਕੀਤਾ ਗ੍ਰਿਫਤਾਰ, ਪਹਿਲਾਂ CA ਸਤਿੰਦਰ ਕੋਹਲੀ ਹੋ ਚੁੱਕੇ Arrest
328 ਪਾਵਨ ਸਰੂਪਾਂ ਦੇ ਮਾਮਲੇ 'ਚ ਕਮਲਜੀਤ ਸਿੰਘ ਨੂੰ ਕੀਤਾ ਗ੍ਰਿਫਤਾਰ, ਪਹਿਲਾਂ CA ਸਤਿੰਦਰ ਕੋਹਲੀ ਹੋ ਚੁੱਕੇ Arrest
ਜੇਲ੍ਹ ਤੋਂ ਫਿਰ ਬਾਹਰ ਆਵੇਗਾ ਰਾਮ ਰਹੀਮ, ਮਿਲੀ 40 ਦਿਨਾਂ ਦੀ ਪੈਰੋਲ
ਜੇਲ੍ਹ ਤੋਂ ਫਿਰ ਬਾਹਰ ਆਵੇਗਾ ਰਾਮ ਰਹੀਮ, ਮਿਲੀ 40 ਦਿਨਾਂ ਦੀ ਪੈਰੋਲ
ਸਾਵਧਾਨ! ਹੁਣ ਹੋਰ ਵੱਧ ਸਕਦੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਵੈਨਜੁਏਲਾ 'ਚ ਹੋਏ ਅਮਰੀਕੀ ਹਮਲਿਆਂ ਦਾ ਦਿਖੇਗਾ ਅਸਰ!
ਸਾਵਧਾਨ! ਹੁਣ ਹੋਰ ਵੱਧ ਸਕਦੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਵੈਨਜੁਏਲਾ 'ਚ ਹੋਏ ਅਮਰੀਕੀ ਹਮਲਿਆਂ ਦਾ ਦਿਖੇਗਾ ਅਸਰ!

ਵੀਡੀਓਜ਼

ਮਿਲੋ ਮਨਕਿਰਤ ਦੇ ਥਾਣੇਦਾਰ ਅੰਕਲ ਨੂੰ , ਲਾਇਵ ਸ਼ੋਅ 'ਚ ਸਟੇਜ ਤੇ ਬੁਲਾਇਆ
ਹੁਣ ਹਰ ਪੰਜਾਬੀ ਦੀ ਜੇਬ੍ਹ 'ਚ 10 ਲੱਖ! ਸਰਕਾਰ ਦਾ ਵੱਡਾ ਐਲਾਨ
“ਪੁਲਿਸ ਨੇ ਗੁੰਮ ਹੋਏ ਮੋਬਾਈਲ ਲੱਭੇ, ਲੋਕਾਂ ਦੀ ਹੋਈ ਬੱਲੇ ਬੱਲੇ।”
ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਕਾਂਗਰਸੀ ਆਗੂ ਦੇ ਕਤਲ ਦੀ ਵਿਦੇਸ਼ ਬੈਠੇ ਗੈਂਗਸਟਰ ਨੇ ਲਈ ਜ਼ਿੰਮੇਵਾਰੀ, ਵਾਇਰਲ ਪੋਸਟ ਦੀ ਨਹੀਂ ਹੋਈ ਪੁਸ਼ਟੀ: ਮਾਮਲੇ 'ਚ 'ਆਪ' ਸਰਪੰਚ ਸਣੇ 7 ਵਿਰੁੱਧ FIR...
ਪੰਜਾਬ 'ਚ ਕਾਂਗਰਸੀ ਆਗੂ ਦੇ ਕਤਲ ਦੀ ਵਿਦੇਸ਼ ਬੈਠੇ ਗੈਂਗਸਟਰ ਨੇ ਲਈ ਜ਼ਿੰਮੇਵਾਰੀ, ਵਾਇਰਲ ਪੋਸਟ ਦੀ ਨਹੀਂ ਹੋਈ ਪੁਸ਼ਟੀ: ਮਾਮਲੇ 'ਚ 'ਆਪ' ਸਰਪੰਚ ਸਣੇ 7 ਵਿਰੁੱਧ FIR...
328 ਪਾਵਨ ਸਰੂਪਾਂ ਦੇ ਮਾਮਲੇ 'ਚ ਕਮਲਜੀਤ ਸਿੰਘ ਨੂੰ ਕੀਤਾ ਗ੍ਰਿਫਤਾਰ, ਪਹਿਲਾਂ CA ਸਤਿੰਦਰ ਕੋਹਲੀ ਹੋ ਚੁੱਕੇ Arrest
328 ਪਾਵਨ ਸਰੂਪਾਂ ਦੇ ਮਾਮਲੇ 'ਚ ਕਮਲਜੀਤ ਸਿੰਘ ਨੂੰ ਕੀਤਾ ਗ੍ਰਿਫਤਾਰ, ਪਹਿਲਾਂ CA ਸਤਿੰਦਰ ਕੋਹਲੀ ਹੋ ਚੁੱਕੇ Arrest
ਜੇਲ੍ਹ ਤੋਂ ਫਿਰ ਬਾਹਰ ਆਵੇਗਾ ਰਾਮ ਰਹੀਮ, ਮਿਲੀ 40 ਦਿਨਾਂ ਦੀ ਪੈਰੋਲ
ਜੇਲ੍ਹ ਤੋਂ ਫਿਰ ਬਾਹਰ ਆਵੇਗਾ ਰਾਮ ਰਹੀਮ, ਮਿਲੀ 40 ਦਿਨਾਂ ਦੀ ਪੈਰੋਲ
ਸਾਵਧਾਨ! ਹੁਣ ਹੋਰ ਵੱਧ ਸਕਦੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਵੈਨਜੁਏਲਾ 'ਚ ਹੋਏ ਅਮਰੀਕੀ ਹਮਲਿਆਂ ਦਾ ਦਿਖੇਗਾ ਅਸਰ!
ਸਾਵਧਾਨ! ਹੁਣ ਹੋਰ ਵੱਧ ਸਕਦੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਵੈਨਜੁਏਲਾ 'ਚ ਹੋਏ ਅਮਰੀਕੀ ਹਮਲਿਆਂ ਦਾ ਦਿਖੇਗਾ ਅਸਰ!
ਫਿਰ ਵੱਧ ਗਈਆਂ ਛੁੱਟੀਆਂ, ਹੁਣ ਇੰਨੀ ਤਰੀਕ ਨੂੰ ਖੁੱਲ੍ਹਣਗੇ ਸਕੂਲ; ਨਵੇਂ ਹੁਕਮ ਜਾਰੀ
ਫਿਰ ਵੱਧ ਗਈਆਂ ਛੁੱਟੀਆਂ, ਹੁਣ ਇੰਨੀ ਤਰੀਕ ਨੂੰ ਖੁੱਲ੍ਹਣਗੇ ਸਕੂਲ; ਨਵੇਂ ਹੁਕਮ ਜਾਰੀ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (04-01-2026)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (04-01-2026)
ਪੰਜਾਬ ਦੇ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ 'ਚ ਧੁੰਦ ਅਤੇ ਸ਼ੀਤਲਹਿਰ ਨੂੰ ਲੈਕੇ ਅਲਰਟ ਜਾਰੀ
ਪੰਜਾਬ ਦੇ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ 'ਚ ਧੁੰਦ ਅਤੇ ਸ਼ੀਤਲਹਿਰ ਨੂੰ ਲੈਕੇ ਅਲਰਟ ਜਾਰੀ
Punjab News: ਪੰਜਾਬ 'ਚ ਮੱਚਿਆ ਹਾਹਾਕਾਰ, ਆਗੂਆਂ ਵਿਚਾਲੇ ਹੋਈ ਝੜਪ: ਮਸ਼ਹੂਰ ਨੇਤਾ ਦੀ ਲਾਹੀ ਪੱਗ: ਜਾਣੋ ਇੱਕ ਦੂਜੇ ਨੂੰ ਕਿਉਂ ਦਿੱਤੀ ਚੁਣੌਤੀ...?
ਪੰਜਾਬ 'ਚ ਮੱਚਿਆ ਹਾਹਾਕਾਰ, ਆਗੂਆਂ ਵਿਚਾਲੇ ਹੋਈ ਝੜਪ: ਮਸ਼ਹੂਰ ਨੇਤਾ ਦੀ ਲਾਹੀ ਪੱਗ: ਜਾਣੋ ਇੱਕ ਦੂਜੇ ਨੂੰ ਕਿਉਂ ਦਿੱਤੀ ਚੁਣੌਤੀ...?
Embed widget