Punjab News: 29, 30 ਜੂਨ ਤੇ 1 ਜੁਲਾਈ ਲਈ ਹੋਇਆ ਵੱਡਾ ਐਲਾਨ! ਹੋਈਆਂ ਛੁੱਟੀਆਂ
ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਨੂਰਪੁਰਬੇਦੀ ਦੇ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਵੱਲੋਂ 3 ਦਿਨ ਲਈ ਸਰਵਸੰਮਤੀ ਨਾਲ ਮਾਰਕੀਟ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ।

Summer Vacation: ਸਕੂਲਾਂ ਦੇ ਵਿੱਚ ਗਰਮੀਆਂ ਦੀਆਂ ਛੁੱਟੀਆਂ ਪਹਿਲਾਂ ਹੀ ਚੱਲ ਰਹੀਆਂ ਹਨ। ਜੂਨ ਮਹੀਨੇ ਦੇ ਵਿੱਚ ਕਈ ਸ਼ਹਿਰਾਂ ਦੇ ਬਾਜ਼ਾਰਾਂ ਵੱਲੋਂ ਵੀ ਸਹਿਮਤੀ ਦੇ ਨਾਲ ਬਾਜ਼ਾਰ ਬੰਦ ਕਰਕੇ ਗਰਮੀਆਂ ਦੀ ਛੁੱਟੀਆਂ ਦਾ ਲੁਤਫ ਲਿਆ ਜਾਂਦਾ ਹੈ। ਹੁਣ ਨੂਰਪੁਰਬੇਦੀ ਦੇ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਵੱਲੋਂ 3 ਦਿਨ ਲਈ ਸਰਵਸੰਮਤੀ ਨਾਲ ਮਾਰਕੀਟ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਇਸ ਸਬੰਧ ’ਚ ਸਥਾਨਕ ਮਹਾਵੀਰ ਮੰਦਰ ਵਿਖੇ ਆਯੋਜਿਤ ਹੋਈ ਬੈਠਕ ਦੌਰਾਨ ਵੱਖ-ਵੱਖ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੇ ਹਿੱਸਾ ਲਿਆ। ਜਿੱਥੇ ਸਾਰਿਆਂ ਨੇ ਮਿਲਕੇ ਤਿੰਨ ਦਿਨ ਬਾਜ਼ਾਰ ਬੰਦ ਰੱਖਣ ਦਾ ਫੈਸਲਾ ਲਿਆ।
ਤਿੰਨ ਦਿਨ ਬੰਦ ਰਹਿਣਗੇ ਬਾਜ਼ਾਰ
ਇਸ ਸਬੰਧੀ ਹੋਈ ਮੀਟਿੰਗ ਵਿੱਚ ਲਏ ਗਏ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਮਾਰਕੀਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਗੌਰਵ ਕਾਲੜਾ ਅਤੇ ਰਿੰਕੂ ਚੱਢਾ ਨੇ ਸਾਂਝਾ ਕਰਦੇ ਹੋਏ ਦੱਸਿਆ ਕਿ 29, 30 ਜੂਨ ਅਤੇ 1 ਜੁਲਾਈ ਨੂੰ ਤਿੰਨ ਦਿਨਾਂ ਲਈ ਬਜਾਜੀ, ਰੇਡੀਮੇਡ, ਬੂਟ ਹਾਊਸ, ਸੁਨਿਆਰੇ, ਬਰਤਨ ਸਟੋਰ, ਮਨਿਆਰੀ, ਮੋਬਾਇਲ ਰਿਪੇਅਰ, ਬਿਜਲੀ ਅਤੇ ਇਲੈਕਟ੍ਰੋਨਿਕਸ ਆਦਿ ਨਾਲ ਜੁੜੀਆਂ ਦੁਕਾਨਾਂ ਬੰਦ ਰਹਿਣਗੀਆਂ।
ਇਹ ਫ਼ੈਸਲਾ ਗੌਰਵ ਕਾਲੜਾ, ਰਿੰਕੂ ਚੱਢਾ, ਸ਼ਿਵ ਕੁਮਾਰ ਕੁੰਦਰਾ, ਪ੍ਰਮੋਦ ਵਰਮਾ, ਰਿੰਕੂ ਸੈਣੀ, ਰਾਮ ਬੂਟ ਹਾਊਸ, ਸੰਜੀਵ ਲੋਟੀਆ, ਦਵਿੰਦਰ ਸਿੰਘ, ਇੰਦਰਪ੍ਰੀਤ, ਗਿੰਨੀ ਦੁਪੱਟਾ ਸੈਂਟਰ, ਕਾਕਾ ਬਿਜਲੀ ਵਾਲਾ, ਕਾਕੂ ਸਚਦੇਵਾ, ਹਨੀ, ਅਮਨ ਸੈਣੀ, ਸਤੀਸ਼ ਕੁਮਾਰ, ਸੰਜੇ ਵਰਮਾ, ਅਮਿਤ ਗੁਲਾਟੀ, ਅਸ਼ੋਕ ਬਹਿਕੀ, ਰਮਨ ਰੇਡੀਮੇਡ, ਸ਼ੌਰਵ ਕਾਲੜਾ, ਗੌਰਵ ਸ਼ਰਮਾ, ਮਨਜੀਤ ਟਾਈਮ ਸੈਂਟਰ, ਦਿਆਲ ਮੋਬਾਇਲ ਰਿਪੇਅਰ ਅਤੇ ਹੋਰ ਦੁਕਾਨਦਾਰਾਂ ਦੀ ਹਾਜ਼ਰੀ ਵਿੱਚ ਲਿਆ ਗਿਆ।
ਇਹ ਸ਼ਹਿਰ ਪਹਿਲਾਂ ਹੀ ਕਰ ਚੁੱਕੇ ਛੁੱਟੀਆਂ ਦਾ ਐਲਾਨ
ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ, ਜਲੰਧਰ ਸ਼ਹਿਰ ਦੇ ਅਟਾਰੀ ਬਾਜ਼ਾਰ ਅਤੇ ਇਸ ਦੇ ਨਾਲ ਲੱਗਦੇ ਹੋਰ ਵੱਡੇ ਵਪਾਰਕ ਖੇਤਰ 23 ਤੋਂ 27 ਜੂਨ 2025 ਤੱਕ, ਯਾਨੀ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਬੰਦ ਰਹਿਣਗੇ। ਇਹ ਜਾਣਕਾਰੀ ਪਹਿਲਾਂ ਹੀ ਸਾਂਝੀ ਕਰ ਦਿੱਤੀ ਗਈ ਹੈ ਤਾਂ ਜੋ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਏ।
ਸ੍ਰੀ ਅਨੰਦਪੁਰ ਸਾਹਿਬ ਵਿੱਚ ਛੁੱਟੀਆਂ ਦਾ ਐਲਾਨ ਪਹਿਲਾਂ ਹੀ ਹੋ ਗਿਆ ਸੀ। ਸ੍ਰੀ ਅਨੰਦਪੁਰ ਸਾਹਿਬ ਵਿੱਚ 26 ਜੂਨ ਤੋਂ 29 ਜੂਨ ਤੱਕ ਬਜ਼ਾਰ ਬੰਦ ਕਰਨ ਦਾ ਐਲਾਨ ਕੀਤਾ ਹੋਇਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















