ਪੜਚੋਲ ਕਰੋ
Advertisement
IPL 2020: 99 'ਤੇ ਆਊਟ ਹੋਏ ਗੇਲ ਨੇ ਗੁੱਸੇ 'ਚ ਕੀਤਾ ਅਜਿਹਾ, ਹੁਣ ਭਰਨਾ ਪਏਗਾ ਜੁਰਮਾਨਾ
Chris Gayle: 41 ਸਾਲਾ ਗੇਲ ਨੇ ਰਾਜਸਥਾਨ ਰਾਇਲਜ਼ ਖ਼ਿਲਾਫ਼ 63 ਗੇਂਦਾਂ ਵਿੱਚ 99 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਹਾਲਾਂਕਿ ਉਸ ਦੀ ਪਾਰੀ ਕਿੰਗਜ਼ ਇਲੈਵਨ ਪੰਜਾਬ ਨੂੰ ਹਾਰ ਤੋਂ ਨਹੀਂ ਬਚਾ ਸਕੀ। ਰਾਜਸਥਾਨ ਨੇ ਇਸ ਮੈਚ ਵਿੱਚ ਪੰਜਾਬ ਨੂੰ ਸੱਤ ਵਿਕਟਾਂ ਨਾਲ ਹਰਾਇਆ।
ਨਵੀਂ ਦਿੱਲੀ: ਕ੍ਰਿਸ ਗੇਲ ਨੂੰ ਕਿੰਗਜ਼ ਇਲੈਵਨ ਪੰਜਾਬ (KXIP) ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਖੇਡੇ ਗਏ ਮੈਚ ਵਿਚ 99 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਪਰ ਇਸ ਦੌਰਾਨ ਕੀਤੇ ਗੁੱਸੇ ਕਰਕੇ ਹੁਣ ਗੇਲ ਨੂੰ ਜੁਰਮਾਨਾ ਲਗਾਇਆ ਗਿਆ ਹੈ। ਦੱਸ ਦਈਏ ਕ੍ਰਿਸ ਗੇਲ (Chris Gayle) ਨੇ ਮੈਚ ਦੇ 20ਵੇਂ ਓਵਰ ਵਿੱਚ ਜੋਫਰਾ ਆਰਚਰ ਦੇ ਆਊਟ ਕਰਨ ਤੋਂ ਬਾਅਦ ਗਰਾਉਂਡ ਵਿੱਚ ਬੱਲਾ ਸੁੱਟ ਦਿੱਤਾ। ਉਸ ਦੀ ਇਸ ਕਾਰਵਾਈ ਕਾਰਨ ਮੈਚ ਫੀਸ ਦਾ 10 ਪ੍ਰਤੀਸ਼ਤ ਜ਼ੁਰਮਾਨਾ ਲਗਾਇਆ ਗਿਆ ਹੈ। ਗੇਲ ਨੂੰ ਆਈਪੀਐਲ ਦੇ ਚੋਣ ਜ਼ਾਬਤੇ ਨੂੰ ਤੋੜਨ ਲਈ ਦੋਸ਼ੀ ਪਾਇਆ ਗਿਆ ਹੈ।
ਇਸ ਸੀਜ਼ਨ 'ਚ ਜੜਿਆ ਤੀਜਾ ਅਰਧ ਸੈਂਕੜਾ:
ਕਿੰਗਜ਼ ਇਲੈਵਨ ਪੰਜਾਬ ਨੇ ਇਸ ਸੀਜ਼ਨ ਚ ਲਗਾਤਾਰ ਪੰਜ ਮੈਚਾਂ ਵਿੱਚ ਹਾਰ ਦਾ ਸਾਹਮਣਾ ਕੀਤਾ ਹੈ। ਟੀਮ ਆਈਪੀਐਲ ਟੇਬਲ ਦੇ ਸਭ ਤੋਂ ਹੇਠਾਂ ਸੀ। ਪਹਿਲੇ ਸੱਤ ਮੈਚਾਂ ਵਿੱਚ ਟੀਮ ਨੇ ਕ੍ਰਿਸ ਗੇਲ ਨੂੰ ਮੌਕਾ ਨਹੀਂ ਦਿੱਤਾ। ਕ੍ਰਿਸ ਗੇਲ ਨੂੰ ਆਪਣੇ ਅੱਠਵੇਂ ਮੈਚ ਵਿੱਚ ਟੀਮ ਵਿੱਚ ਸ਼ਾਮਲ ਕੀਤਾ ਗਿਆ ਅਤੇ ਉਸਨੇ ਆਉਂਦਿਆਂ ਹੀ ਅਰਧ ਸੈਂਕੜਾ ਜੜਿਆ।
ਗੇਲ ਦੇ ਟੀਮ ਵਿੱਚ ਆਉਣ ਤੋਂ ਬਾਅਦ ਪੰਜਾਬ ਦੀ ਟੀਮ ਸਿਰਫ ਇੱਕ ਮੈਚ ਹਾਰੀ ਹੈ। ਕ੍ਰਿਸ ਗੇਲ ਨੇ ਆਈਪੀਐਲ 2020 ਦੇ 6 ਮੈਚਾਂ ਵਿਚ 275 ਦੌੜਾਂ ਬਣਾਈਆਂ। ਇਸ ਦੌਰਾਨ ਉਸਨੇ ਤਿੰਨ ਅਰਧ ਸੈਂਕੜੇ ਲਗਾਏ ਤੇ 23 ਛੱਕੇ ਲਗਾਏ ਹਨ।
ਟੀ -20 ਕ੍ਰਿਕਟ ਵਿੱਚ 1000 ਛੱਕੇ ਪੂਰੇ: 'ਯੂਨੀਵਰਸ ਬੌਸ' ਕ੍ਰਿਸ ਗੇਲ ਨੇ ਰਾਜਸਥਾਨ ਰਾਇਲਜ਼ ਦੇ ਖਿਲਾਫ 99 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਇਸ ਦੌਰਾਨ ਉਸਨੇ ਛੇ ਚੌਕੇ ਅਤੇ ਅੱਠ ਛੱਕੇ ਲਗਾਏ। ਇਸਦੇ ਨਾਲ ਗੇਲ ਨੇ ਟੀ -20 ਕ੍ਰਿਕਟ ਵਿੱਚ 1000 ਛੱਕੇ ਮਾਰੇ। ਗੇਲ ਟੀ-20 ਕ੍ਰਿਕਟ ਵਿਚ ਅਜਿਹਾ ਕਰਨ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ ਹੈ। ਗੇਲ ਜਦੋਂ ਰਾਜਸਥਾਨ ਦੇ ਖਿਲਾਫ ਬੱਲੇਬਾਜ਼ੀ ਕਰਨ ਆਏ ਤਾਂ ਉਹ ਇਸ ਸਥਿਤੀ ਨੂੰ ਹਾਸਲ ਕਰਨ ਲਈ ਸੱਤ ਛੱਕੇ ਦੂਰ ਸੀ। ਅਜਿਹੀ ਸਥਿਤੀ ਵਿੱਚ ਗੇਲ ਨੇ ਤੂਫਾਨੀ ਬੱਲੇਬਾਜ਼ੀ ਕੀਤੀ ਅਤੇ ਕਾਰਤਿਕ ਤਿਆਗੀ ਦੀ 5ਵੀਂ ਗੇਂਦ ਨਾਲ ਪਾਰੀ ਦੇ 19ਵੇਂ ਓਵਰ ਵਿੱਚ ਆਪਣੇ ਕਰੀਅਰ ਦਾ 1000ਵਾਂ ਛੱਕਾ ਜੜਿਆ। ਗੇਲ ਨੇ ਰਾਜਸਥਾਨ ਖਿਲਾਫ ਆਪਣੀ ਪਾਰੀ ਵਿੱਚ ਕੁਲ ਅੱਠ ਛੱਕੇ ਲਗਾਏ। ਇਸ ਸੂਚੀ ਵਿਚ ਕੀਰਨ ਪੋਲਾਰਡ ਦਾ ਦੂਸਰਾ ਸਥਾਨ ਹੈ। ਪੋਲਾਰਡ ਦੇ ਟੀ -20 ਕ੍ਰਿਕਟ ਵਿੱਚ 690 ਛੱਕੇ ਹਨ। ਸ਼ਹੀਦਾਂ ਦੇ ਪਰਿਵਾਰਾਂ ਦੇ ਪਾਕਿਸਤਾਨ ਨੇ ਫਿਰ ਜ਼ਖਮ ਕੀਤੇ ਹਰੇ IPL 2020: ਕੇਐਲ ਰਾਹੁਲ ਨੇ ਇਸ ਸੀਜ਼ਨ ਵਿਚ ਪਾਰ ਕੀਤਾ 600 ਦੌੜਾਂ ਦਾ ਅੰਕੜਾ, ਕੀਤੀ ਕੋਹਲੀ ਦੀ ਬਰਾਬਰੀ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Chris Gayle thrown his bat after getting out on 99 in frustration, deserved a century here. What an outstanding knock it was. #chrisgayle #Chrisgayle pic.twitter.com/qZrg9S1soJ
— 🗿Trendism▪️🎬🐾 (@Trendism_us) October 30, 2020
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲੁਧਿਆਣਾ
ਪੰਜਾਬ
ਸਿਹਤ
Advertisement