IPL 2021: ‘ਪੰਜਾਬ ਕਿੰਗਜ਼’ ਲਈ ਵੱਡੀ ਖ਼ੁਸ਼ਖ਼ਬਰੀ, ਪੂਰੀ ਤਰ੍ਹਾਂ ਫ਼ਿੱਟ ਮੁਹੰਮਦ ਸ਼ੰਮੀ
ਖ਼ਬਰ ਏਜੰਸੀ ਪੀਟੀਆਈ ਨਾਲ ਗੱਲਬਾਤ ਦੌਰਾਨ ਸ਼ੰਮੀ ਨੇ ਕਿਹਾ ਕਿ ਬੱਲੇਬਾਜ਼ੀ ਕਰਦਿਆਂ ਜ਼ਖ਼ਮੀ ਹੋਦਾ ਮੰਦਭਾਗਾ ਸੀ ਕਿਉਂਕਿ ਲੰਮੇ ਸਮੇਂ ਤੋਂ ਮੇਰੇ ਨਾਲ ਫ਼ਿੱਟਨੈੱਸ ਨੂੰ ਲੈ ਕੇ ਕੋਈ ਸਮੱਸਿਆ ਖੜ੍ਹੀ ਨਹੀਂ ਹੋਈ ਸੀ।
IPL 2021: ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਦੇ ਸ਼ੁਰੂ ਹੋਣ ’ਚ ਹੁਣ ਸਿਰਫ਼ ਕੁਝ ਦਿਨ ਬਾਕੀ ਰਹਿ ਗਏ ਹਨ। ਆਈਪੀਐੱਲ 2021 ਦਾ ਪਹਿਲਾ ਮੈਚ 9 ਅਪ੍ਰੈਲ ਨੂੰ ਮੁੰਬਈ ਇੰਡੀਅਨਜ਼ ਤੇ ਰਾਇਲ ਚੈਲੇਂਜਰਜ਼ ਬੈਂਗਲੋਰ ਵਿਚਾਲੇ ਖੇਡਿਆ ਜਾਵੇਗਾ। ਆਈਪੀਐੱਲ ਦੇ 14ਵੇਂ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਪੰਜਾਬ ਕਿੰਗਜ਼ ਲਈ ਵਧੀਆ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਟੀਮ ਦੇ ਮੁੱਖ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਪੂਰੀ ਤਰ੍ਹਾਂ ਫ਼ਿੱਟ ਹੋ ਗਏ ਹਨ ਤੇ ਪਹਿਲਾ ਮੈਚ ਖੇਡਣ ਲਈ ਤਿਆਰ ਹਨ।
ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਆਸਟ੍ਰੇਲੀਆ ’ਚ ਬੱਲੇਬਾਜ਼ੀ ਕਰਦੇ ਸਮੇਂ ਜ਼ਖ਼ਮੀ ਹੋ ਗਏ ਹਨ। ਹੁਣ ਉਨ੍ਹਾਂ ਕਿਹਾ ਕਿ ਉਨ੍ਹਾਂ ਪੂਰੀ ਫ਼ਿੱਟਨੈੱਸ ਹਾਸਲ ਕਰ ਲਈ ਹੈ। ਉਹ IPL ਦੇ 14ਵੇਂ ਸੀਜ਼ਨ ’ਚ ਪੰਜਾਬ ਕਿੰਗਜ਼ ਵੱਲੋਂ ਅਹਿਮ ਯੋਗਦਾਨ ਪਾਉਣ ਲਈ ਤਿਆਰ ਹਨ।
ਐਡੀਲੇਡ ’ਚ ਪਹਿਲੇ ਟੈਸਟ ਮੈਚ ਦੌਰਾਨ ਆਸਟ੍ਰੇਲੀਆ ਤੇਜ਼ ਗੇਂਦਬਾਜ਼ ਪੈਟ ਕਮਿੰਸ ਦੀ ਸ਼ਾਰਟ ਪਿੱਚ ਗੇਂਦ ਉੱਤੇ ਸ਼ੰਮੀ ਦੇ ਗੁੱਟ ਉੱਤੇ ਸੱਟ ਵੱਜੀ ਸੀ। ਇਸ ਤੋਂ ਬਾਅਦ ਉਹ ਲੰਮੇ ਸਮੇਂ ਤੱਕ ਰਾਸ਼ਟਰੀ ਕ੍ਰਿਕੇਟ ਅਕੈਡਮੀ ਨਾਲ ਜੁੜੇ ਰਹੇ ਤੇ ਹੁਣ ਪੂਰੀ ਤਰ੍ਹਾਂ ਫ਼ਿੱਟ ਹਨ।
ਖ਼ਬਰ ਏਜੰਸੀ ਪੀਟੀਆਈ ਨਾਲ ਗੱਲਬਾਤ ਦੌਰਾਨ ਸ਼ੰਮੀ ਨੇ ਕਿਹਾ ਕਿ ਬੱਲੇਬਾਜ਼ੀ ਕਰਦਿਆਂ ਜ਼ਖ਼ਮੀ ਹੋਦਾ ਮੰਦਭਾਗਾ ਸੀ ਕਿਉਂਕਿ ਲੰਮੇ ਸਮੇਂ ਤੋਂ ਮੇਰੇ ਨਾਲ ਫ਼ਿੱਟਨੈੱਸ ਨੂੰ ਲੈ ਕੇ ਕੋਈ ਸਮੱਸਿਆ ਖੜ੍ਹੀ ਨਹੀਂ ਹੋਈ ਸੀ।
ਉਨ੍ਹਾਂ ਕਿਹਾ ਕਿ ਉਹ ਸਦਾ ਹਾਂਪੱਖੀ ਪੱਖਾਂ ਉੱਤੇ ਗ਼ੌਰ ਕਰਦੇ ਹਨ। ਪਿਛਲਾ ਸੈਸ਼ਨ ਮੇਰੇ ਲਈ ਵਧੀਆ ਰਿਹਾ ਸੀ। ਆਸ ਹੈ ਕਿ ਇਸ ਵਾਰ ਵੀ ਮੈਂ IPL ਵਿੱਚ ਵਧੀਆ ਪ੍ਰਦਰਸ਼ਨ ਕਰਾਂਗਾ। ਸੱਟ ਲੱਗਣ ਕਾਰਣ ਮੈਨੂੰ ਆਈਪੀਐਲ ਜਿਹੇ ਵੱਡੇ ਟੂਰਨਾਮੈਂਟ ਲਈ ਤਿਆਰ ਹੋਣ ਲਈ ਵੱਧ ਸਮਾਂ ਮਿਲ ਗਿਆ।
ਸ਼ੰਮੀ ਨੇ ਪਿਛਲੇ ਵਰ੍ਹੇ ਆਈਪੀਐਲ ’ਚ 20 ਵਿਕੇਟਾਂ ਲਈਆਂ ਸਨ ਪਰ ਉਨ੍ਹਾਂ ਨੂੰ ਦੂਜੇ ਸਿਰੇ ਤੋਂ ਪੂਰਾ ਸਹਿਯੋਗ ਨਹੀਂ ਮਿਲਿਆ। ਹੋਰ ਗੇਂਦਬਾਜ਼ਾਂ ਨੇ ਡੈੱਥ ਓਵਰਾਂ ’ਚ ਬਹੁਤ ਜ਼ਿਆਦਾ ਦੌੜਾਂ ਦਿੱਤੀਆਂ। ਪੰਜਾਬ ਨੇ ਹੁਣ ਜ਼ੌਏ ਰਿਚਰਡਸਨ, ਰੀਲੇ ਮੇਰੇਡਿਥ ਤੇ ਮੋਇਜ਼ੇਸ ਹੈਨਰਿੰਕਸ ਜਿਹੇ ਗੇਂਦਬਾਜ਼ਾਂ ਨੂੰ ਟੀਮ ’ਚ ਰੱਖਿਆ ਹੈ।
ਇਹ ਵੀ ਪੜ੍ਹੋ: Farmers Protest: ਕਿਸਾਨ ਅੰਦੋਲਨ 'ਤੇ ਸਖਤੀ, ‘ਭਾਰਤ ਬੰਦ’ ਦੌਰਾਨ ਹਾਈਵੇਅ ਜਾਮ ਕਰਨ ਵਾਲੇ ਸੈਂਕੜੇ ਕਿਸਾਨਾਂ ਵਿਰੁੱਧ ਕੇਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin