ਪੜਚੋਲ ਕਰੋ

Shubman Gill: ਸ਼ੁਭਮਨ ਗਿੱਲ ਨੇ ਤੋੜਿਆ ਸਚਿਨ ਤੇਂਦੁਲਕਰ ਦਾ ਰਿਕਾਰਡ, IPL 'ਚ ਚੇਨਈ ਖਿਲਾਫ ਜੜਿਆ 100ਵਾਂ ਸੈਂਕੜਾ

Shubman Gill Broke sachin Tendulkar Record: ਕ੍ਰਿਕਟ ਜਗਤ ਵਿੱਚ ਸ਼ੁਭਮਨ ਗਿੱਲ ਨੇ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ। ਉਨ੍ਹਾਂ ਕਈ ਰਿਕਾਰਡ ਬਣਾ ਕ੍ਰਿਕਟ ਪ੍ਰੇਮੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

Shubman Gill Broke sachin Tendulkar Record: ਕ੍ਰਿਕਟ ਜਗਤ ਵਿੱਚ ਸ਼ੁਭਮਨ ਗਿੱਲ ਨੇ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ। ਉਨ੍ਹਾਂ ਕਈ ਰਿਕਾਰਡ ਬਣਾ ਕ੍ਰਿਕਟ ਪ੍ਰੇਮੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਫਿਲਹਾਲ ਸ਼ੁਭਮਨ ਆਈਪੀਐੱਲ ਵਿੱਚ ਵੀ ਆਪਣਾ ਜਲਵਾ ਦਿਖਾਉਂਦੇ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ  IPL 2024 ਦਾ 59ਵਾਂ ਮੈਚ ਗੁਜਰਾਤ ਟਾਇਟਨਸ ਅਤੇ ਚੇਨਈ ਸੁਪਰ ਕਿੰਗਜ਼ (GT ਬਨਾਮ CSK) ਵਿਚਕਾਰ ਅਹਿਮਦਾਬਾਦ ਦੇ ਮੈਦਾਨ 'ਤੇ ਖੇਡਿਆ ਗਿਆ। ਜਿਸ 'ਚ ਗੁਜਰਾਤ ਟਾਈਟਨਸ 35 ਦੌੜਾਂ ਨਾਲ ਜਿੱਤਣ 'ਚ ਸਫਲ ਰਹੀ। ਪਰ ਇਸ ਵਿਚਾਲੇ ਸ਼ੁਭਮਨ ਨੇ ਇੱਕ ਖਾਸ ਰਿਕਾਰਡ ਆਪਣੇ ਨਾਂਅ ਕਰ ਲਿਆ ਹੈ। 

ਦੋਵਾਂ ਟੀਮਾਂ ਲਈ ਬਹੁਤ ਮਹੱਤਵਪੂਰਨ ਸੀ ਇਹ ਮੈਚ 

ਕਿਉਂਕਿ, ਪਲੇਆਫ ਵਿੱਚ ਜਾਣ ਲਈ ਦੋਵਾਂ ਟੀਮਾਂ ਨੂੰ ਜਿੱਤਣਾ ਜ਼ਰੂਰੀ ਸੀ। ਪਰ ਇਸ ਮੈਚ ਵਿੱਚ ਚੇਨਈ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜਿਸ ਕਾਰਨ ਟੀਮ ਨੂੰ ਹੁਣ ਪਲੇਆਫ ਵਿੱਚ ਜਾਣ ਲਈ ਆਪਣੇ ਦੋਵੇਂ ਮੈਚ ਜਿੱਤਣੇ ਹੋਣਗੇ। CSK ਦੇ ਖਿਲਾਫ ਸਟਾਰ ਬੱਲੇਬਾਜ਼ ਅਤੇ ਗੁਜਰਾਤ ਦੇ ਕਪਤਾਨ ਸ਼ੁਭਮਨ ਗਿੱਲ ਨੇ ਆਪਣਾ 100ਵਾਂ IPL ਸੈਂਕੜਾ ਜੜ ਕੇ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਦੀ ਬਰਾਬਰੀ ਕਰ ਲਈ ਹੈ। 

ਸ਼ੁਭਮਨ ਗਿੱਲ ਨੇ ਆਪਣਾ 100ਵਾਂ ਸੈਂਕੜਾ ਲਗਾਇਆ

ਦੱਸ ਦੇਈਏ ਕਿ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਏ ਗੁਜਰਾਤ ਟਾਈਟਨਸ ਟੀਮ ਲਈ ਕਪਤਾਨ ਸ਼ੁਭਮਨ ਗਿੱਲ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ 55 ਗੇਂਦਾਂ ਵਿੱਚ 104 ਦੌੜਾਂ ਦੀ ਪਾਰੀ ਖੇਡੀ। ਗਿੱਲ ਦਾ ਇਹ ਸੈਂਕੜਾ ਹੋਰ ਵੀ ਖਾਸ ਹੈ ਕਿਉਂਕਿ ਗਿੱਲ ਨੇ ਆਈਪੀਐੱਲ ਵਿੱਚ ਆਪਣਾ 100ਵਾਂ ਸੈਂਕੜਾ ਲਗਾਇਆ ਹੈ।

ਆਈਪੀਐੱਲ 2008 ਤੋਂ ਹੁਣ ਤੱਕ 99 ਸੈਂਕੜੇ ਜੜੇ ਹਨ। ਪਰ ਗਿੱਲ ਨੇ IPL ਦਾ100 ਸੈਂਕੜਾ ਲਗਾ ਕੇ ਸੁਨਹਿਰੀ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ ਹੈ। ਇਸ ਦੇ ਨਾਲ ਹੀ ਜਦੋਂ ਵੀ 100 ਸੈਂਕੜਿਆਂ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਨਾਂ ਆਉਂਦਾ ਹੈ ਸਚਿਨ ਤੇਂਦੁਲਕਰ ਦਾ। ਸਚਿਨ ਤੇਂਦੁਲਕਰ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿੱਚ 100 ਸੈਂਕੜੇ ਲਗਾਏ ਹਨ ਅਤੇ ਹੁਣ ਉਨ੍ਹਾਂ ਨੇ ਆਈਪੀਐਲ ਵਿੱਚ ਵੀ 100 ਸੈਂਕੜੇ ਲਗਾਏ ਹਨ।

ਬ੍ਰੈਂਡਨ ਮੈਕੁਲਮ ਨੇ IPL ਦਾ ਪਹਿਲਾ ਸੈਂਕੜਾ ਲਗਾਇਆ

ਆਈਪੀਐਲ 2008 ਵਿੱਚ ਪਹਿਲੀ ਵਾਰ ਖੇਡਿਆ ਗਿਆ ਸੀ ਅਤੇ ਇਸ ਲੀਗ ਦੇ ਪਹਿਲੇ ਹੀ ਮੈਚ ਵਿੱਚ ਸਾਬਕਾ ਬ੍ਰੈਂਡਨ ਮੈਕੁਲਮ ਨੇ ਤੂਫਾਨੀ ਪਾਰੀ ਖੇਡੀ ਅਤੇ ਆਈਪੀਐਲ ਦੇ ਇਤਿਹਾਸ ਵਿੱਚ ਪਹਿਲਾ ਸੈਂਕੜਾ ਲਗਾਇਆ। ਬ੍ਰੈਂਡਨ ਮੈਕੁਲਮ ਨੇ ਅਜੇਤੂ 158 ਦੌੜਾਂ ਬਣਾਈਆਂ ਸਨ। ਜਦੋਂ ਕਿ ਆਈਪੀਐਲ ਦੇ ਇਤਿਹਾਸ ਵਿੱਚ 25ਵਾਂ ਸੈਂਕੜਾ ਸ਼ੇਨ ਵਾਟਸਨ ਨੇ ਲਗਾਇਆ। ਤੁਹਾਨੂੰ ਦੱਸ ਦੇਈਏ ਕਿ ਰਿਸ਼ਭ ਪੰਤ ਨੇ 50ਵਾਂ ਸੈਂਕੜਾ ਲਗਾਇਆ ਸੀ। ਉਥੇ ਹੀ, ਜੋਸ ਬਟਲਰ ਨੇ 75ਵਾਂ ਸੈਂਕੜਾ ਲਗਾਇਆ ਸੀ ਅਤੇ ਹੁਣ ਸ਼ੁਭਮਨ ਗਿੱਲ ਨੇ IPL ਦੇ ਇਤਿਹਾਸ ਵਿੱਚ 100ਵਾਂ ਸੈਂਕੜਾ ਲਗਾਇਆ ਹੈ।

ਗੁਜਰਾਤ ਨੇ ਆਪਣੀ ਉਮੀਦ ਜ਼ਿੰਦਾ ਰੱਖੀ

ਮੁੰਬਈ ਇੰਡੀਅਨਜ਼ ਅਤੇ ਪੰਜਾਬ ਕਿੰਗਜ਼ IPL 2024 ਦੇ ਪਲੇਆਫ ਦੀ ਦੌੜ ਤੋਂ ਬਾਹਰ ਹੋ ਗਏ ਹਨ। ਪਰ ਗੁਜਰਾਤ ਟਾਈਟਨਸ ਨੇ ਸੀਐਸਕੇ ਨੂੰ 35 ਦੌੜਾਂ ਨਾਲ ਹਰਾ ਕੇ ਪਲੇਆਫ ਵਿੱਚ ਜਾਣ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ। ਪਲੇਆਫ 'ਚ ਪ੍ਰਵੇਸ਼ ਕਰਨ ਲਈ ਗੁਜਰਾਤ ਨੂੰ ਅਜੇ ਅਗਲੇ 2 ਮੈਚਾਂ 'ਚ ਜਿੱਤ ਦਰਜ ਕਰਨੀ ਪਵੇਗੀ ਅਤੇ ਨਾਲ ਹੀ ਦੂਜੀਆਂ ਟੀਮਾਂ ਦੇ ਨਤੀਜਿਆਂ 'ਤੇ ਵੀ ਨਿਰਭਰ ਕਰਨਾ ਹੋਵੇਗਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Cancer Vaccine: ਕੈਂਸਰ ਨਾਲ ਜੂਝ ਰਹੀ ਦੁਨੀਆ ਲਈ ਖੁਸ਼ਖਬਰੀ! ਰੂਸ ਨੇ ਬਣਾਇਆ ਟੀਕਾ, ਮਰੀਜ਼ਾਂ ਨੂੰ 2025 ਤੱਕ ਮਿਲੇਗਾ ਮੁਫਤ, ਜਾਣੋ ਕਿਵੇਂ ਕਰਦਾ ਕੰਮ?
Cancer Vaccine: ਕੈਂਸਰ ਨਾਲ ਜੂਝ ਰਹੀ ਦੁਨੀਆ ਲਈ ਖੁਸ਼ਖਬਰੀ! ਰੂਸ ਨੇ ਬਣਾਇਆ ਟੀਕਾ, ਮਰੀਜ਼ਾਂ ਨੂੰ 2025 ਤੱਕ ਮਿਲੇਗਾ ਮੁਫਤ, ਜਾਣੋ ਕਿਵੇਂ ਕਰਦਾ ਕੰਮ?
Punjab News: ਪੰਜਾਬ 'ਚ LPG ਗੈਸ ਸਿਲੰਡਰ ਵਰਤਣ ਵਾਲੇ ਜ਼ਰੂਰ ਪੜ੍ਹੋ ਇਹ ਖਬਰ, ਜਾਣੋ ਕਿਉਂ ਰੱਦ ਹੋਣਗੇ ਗੈਸ ਕੁਨੈਕਸ਼ਨ ?
ਪੰਜਾਬ 'ਚ LPG ਗੈਸ ਸਿਲੰਡਰ ਵਰਤਣ ਵਾਲੇ ਜ਼ਰੂਰ ਪੜ੍ਹੋ ਇਹ ਖਬਰ, ਜਾਣੋ ਕਿਉਂ ਰੱਦ ਹੋਣਗੇ ਗੈਸ ਕੁਨੈਕਸ਼ਨ ?
Sports Breaking: ਖੇਡ ਜਗਤ ਨੂੰ ਵੱਡਾ ਝਟਕਾ, ਟੀਮ ਇੰਡੀਆ ਦੇ ਸਪਿਨਰ ਨੇ ਕ੍ਰਿਕਟ ਤੋਂ ਲਿਆ ਸੰਨਿਆਸ, ਗਾਬਾ ਟੈਸਟ ਖਤਮ ਹੁੰਦੇ ਹੀ ਕੀਤਾ ਐਲਾਨ
ਖੇਡ ਜਗਤ ਨੂੰ ਵੱਡਾ ਝਟਕਾ, ਟੀਮ ਇੰਡੀਆ ਦੇ ਸਪਿਨਰ ਨੇ ਕ੍ਰਿਕਟ ਤੋਂ ਲਿਆ ਸੰਨਿਆਸ, ਗਾਬਾ ਟੈਸਟ ਖਤਮ ਹੁੰਦੇ ਹੀ ਕੀਤਾ ਐਲਾਨ
ਸ਼ੰਭੂ ਬਾਰਡਰ 'ਤੇ ਸਲਫਾਸ ਨਿਗਲਣ ਵਾਲੇ ਕਿਸਾਨ ਦੀ ਮੌਤ, 7 ਲੱਖ ਰੁਪਏ ਦਾ ਚੜ੍ਹਿਆ ਸੀ ਕਰਜ਼ਾ, ਜਾਣੋ ਪੂਰਾ ਮਾਮਲਾ
ਸ਼ੰਭੂ ਬਾਰਡਰ 'ਤੇ ਸਲਫਾਸ ਨਿਗਲਣ ਵਾਲੇ ਕਿਸਾਨ ਦੀ ਮੌਤ, 7 ਲੱਖ ਰੁਪਏ ਦਾ ਚੜ੍ਹਿਆ ਸੀ ਕਰਜ਼ਾ, ਜਾਣੋ ਪੂਰਾ ਮਾਮਲਾ
Advertisement
ABP Premium

ਵੀਡੀਓਜ਼

ਗਾਇਕ ਬਾਦਸ਼ਾਹ ਨਾਲ ਹੋਈ ਮਾੜੀ , ਪੁਲਿਸ ਨੇ ਕੱਟਿਆ ਮੋਟਾ ਚਲਾਨਸ਼ਿਕਾਰਾ 'ਚ ਘੁੰਮ ਰਹੇ ਦਿਲਜੀਤ , ਉੱਥੇ ਵੀ ਮਿਲਿਆ ਦੋਸਾਂਝਵਾਲੇ ਨੂੰ ਪਿਆਰਬਾਦਸ਼ਾਹ ਤੇ ਕਰਨ ਔਜਲਾ ਦੀ ਜੁਗਲਬੰਦੀ ਵੇਖ , ਖੁਸ਼ ਹੋ ਜਾਏਗਾ ਤੁਹਾਡਾ ਮਨਮੈਨੂੰ ਸਿਰਫ ਚੰਡੀਗੜ੍ਹ Venue 'ਚ ਦਿੱਕਤ ਆਈ , ਦਿਲਜੀਤ ਦੋਸਾਂਝ ਨੇ ਸਾਫ ਕੀਤੀ ਗੱਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Cancer Vaccine: ਕੈਂਸਰ ਨਾਲ ਜੂਝ ਰਹੀ ਦੁਨੀਆ ਲਈ ਖੁਸ਼ਖਬਰੀ! ਰੂਸ ਨੇ ਬਣਾਇਆ ਟੀਕਾ, ਮਰੀਜ਼ਾਂ ਨੂੰ 2025 ਤੱਕ ਮਿਲੇਗਾ ਮੁਫਤ, ਜਾਣੋ ਕਿਵੇਂ ਕਰਦਾ ਕੰਮ?
Cancer Vaccine: ਕੈਂਸਰ ਨਾਲ ਜੂਝ ਰਹੀ ਦੁਨੀਆ ਲਈ ਖੁਸ਼ਖਬਰੀ! ਰੂਸ ਨੇ ਬਣਾਇਆ ਟੀਕਾ, ਮਰੀਜ਼ਾਂ ਨੂੰ 2025 ਤੱਕ ਮਿਲੇਗਾ ਮੁਫਤ, ਜਾਣੋ ਕਿਵੇਂ ਕਰਦਾ ਕੰਮ?
Punjab News: ਪੰਜਾਬ 'ਚ LPG ਗੈਸ ਸਿਲੰਡਰ ਵਰਤਣ ਵਾਲੇ ਜ਼ਰੂਰ ਪੜ੍ਹੋ ਇਹ ਖਬਰ, ਜਾਣੋ ਕਿਉਂ ਰੱਦ ਹੋਣਗੇ ਗੈਸ ਕੁਨੈਕਸ਼ਨ ?
ਪੰਜਾਬ 'ਚ LPG ਗੈਸ ਸਿਲੰਡਰ ਵਰਤਣ ਵਾਲੇ ਜ਼ਰੂਰ ਪੜ੍ਹੋ ਇਹ ਖਬਰ, ਜਾਣੋ ਕਿਉਂ ਰੱਦ ਹੋਣਗੇ ਗੈਸ ਕੁਨੈਕਸ਼ਨ ?
Sports Breaking: ਖੇਡ ਜਗਤ ਨੂੰ ਵੱਡਾ ਝਟਕਾ, ਟੀਮ ਇੰਡੀਆ ਦੇ ਸਪਿਨਰ ਨੇ ਕ੍ਰਿਕਟ ਤੋਂ ਲਿਆ ਸੰਨਿਆਸ, ਗਾਬਾ ਟੈਸਟ ਖਤਮ ਹੁੰਦੇ ਹੀ ਕੀਤਾ ਐਲਾਨ
ਖੇਡ ਜਗਤ ਨੂੰ ਵੱਡਾ ਝਟਕਾ, ਟੀਮ ਇੰਡੀਆ ਦੇ ਸਪਿਨਰ ਨੇ ਕ੍ਰਿਕਟ ਤੋਂ ਲਿਆ ਸੰਨਿਆਸ, ਗਾਬਾ ਟੈਸਟ ਖਤਮ ਹੁੰਦੇ ਹੀ ਕੀਤਾ ਐਲਾਨ
ਸ਼ੰਭੂ ਬਾਰਡਰ 'ਤੇ ਸਲਫਾਸ ਨਿਗਲਣ ਵਾਲੇ ਕਿਸਾਨ ਦੀ ਮੌਤ, 7 ਲੱਖ ਰੁਪਏ ਦਾ ਚੜ੍ਹਿਆ ਸੀ ਕਰਜ਼ਾ, ਜਾਣੋ ਪੂਰਾ ਮਾਮਲਾ
ਸ਼ੰਭੂ ਬਾਰਡਰ 'ਤੇ ਸਲਫਾਸ ਨਿਗਲਣ ਵਾਲੇ ਕਿਸਾਨ ਦੀ ਮੌਤ, 7 ਲੱਖ ਰੁਪਏ ਦਾ ਚੜ੍ਹਿਆ ਸੀ ਕਰਜ਼ਾ, ਜਾਣੋ ਪੂਰਾ ਮਾਮਲਾ
Punjab News: ਪੰਜਾਬ ਦੇ ਇਸ ਹਸਪਤਾਲ 'ਚ Raid, ਡਾਕਟਰਾਂ 'ਚ ਮੱਚ ਗਈ ਭਾਜੜ, ਵੱਡੀ ਮਾਤਰਾ 'ਚ ਨਕਦੀ ਬਰਾਮਦ
Punjab News: ਪੰਜਾਬ ਦੇ ਇਸ ਹਸਪਤਾਲ 'ਚ Raid, ਡਾਕਟਰਾਂ 'ਚ ਮੱਚ ਗਈ ਭਾਜੜ, ਵੱਡੀ ਮਾਤਰਾ 'ਚ ਨਕਦੀ ਬਰਾਮਦ
ਕਾਂਗਰਸੀ ਵਿਧਾਇਕ ਦੇ ਭਾਣਜੇ ਦਾ ਕਤਲ, 8 ਹਮਲਾਵਰਾਂ ਨੇ ਬਹਿਸ ਤੋਂ ਬਾਅਦ ਕੀਤੀ ਕੁੱਟਮਾਰ, 2 ਸਾਥੀ ਵੀ ਜ਼ਖ਼ਮੀ
ਕਾਂਗਰਸੀ ਵਿਧਾਇਕ ਦੇ ਭਾਣਜੇ ਦਾ ਕਤਲ, 8 ਹਮਲਾਵਰਾਂ ਨੇ ਬਹਿਸ ਤੋਂ ਬਾਅਦ ਕੀਤੀ ਕੁੱਟਮਾਰ, 2 ਸਾਥੀ ਵੀ ਜ਼ਖ਼ਮੀ
NEET UG 2025: ਪੈੱਨ ਅਤੇ ਪੇਪਰ ਮੋਡ 'ਚ ਨਹੀਂ ਸਗੋਂ ਆਨਲਾਈਨ ਹੋਵੇਗੀ NEET ਦੀ ਪ੍ਰੀਖਿਆ? ਸਿੱਖਿਆ ਮੰਤਰੀ ਨੇ ਆਖੀ ਆਹ ਗੱਲ
NEET UG 2025: ਪੈੱਨ ਅਤੇ ਪੇਪਰ ਮੋਡ 'ਚ ਨਹੀਂ ਸਗੋਂ ਆਨਲਾਈਨ ਹੋਵੇਗੀ NEET ਦੀ ਪ੍ਰੀਖਿਆ? ਸਿੱਖਿਆ ਮੰਤਰੀ ਨੇ ਆਖੀ ਆਹ ਗੱਲ
Weird News: ਇੱਥੇ ਕਿਰਾਏ 'ਤੇ ਮਿਲ ਰਹੀਆਂ ਪਤਨੀਆਂ! ਇੰਝ ਤੈਅ ਕੀਤਾ ਜਾਂਦਾ ਰੇਟ, ਵਿਆਹ ਕਰਵਾਉਣ ਲਈ ਲੋਕਾਂ ਦੀ ਲੱਗੀ ਭੀੜ
ਇੱਥੇ ਕਿਰਾਏ 'ਤੇ ਮਿਲ ਰਹੀਆਂ ਪਤਨੀਆਂ! ਇੰਝ ਤੈਅ ਕੀਤਾ ਜਾਂਦਾ ਰੇਟ, ਵਿਆਹ ਕਰਵਾਉਣ ਲਈ ਲੋਕਾਂ ਦੀ ਲੱਗੀ ਭੀੜ
Embed widget