(Source: ECI/ABP News/ABP Majha)
Top-3 Batters: ਹਰਭਜਨ ਸਿੰਘ ਨੇ ਚੁਣੇ ਦੁਨੀਆ ਦੇ ਟਾਪ-3 ਬੱਲੇਬਾਜ਼, ਵਿਰਾਟ ਅਤੇ ਰੋਹਿਤ ਨੂੰ ਰੱਖਿਆ ਲਿਸਟ 'ਚੋਂ ਬਾਹਰ
Harbhajan Singh: ਸਾਬਕਾ ਤਜਰਬੇਕਾਰ ਭਾਰਤੀ ਸਪਿਨਰ ਹਰਭਜਨ ਸਿੰਘ ਨੇ ਟਾਪ ਦੇ-3 ਬੱਲੇਬਾਜ਼ਾਂ ਦੀ ਚੋਣ ਕੀਤੀ, ਜਿਨ੍ਹਾਂ ਵਿੱਚ ਉਨ੍ਹਾਂ ਨੇ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੂੰ ਸ਼ਾਮਲ ਨਹੀਂ ਕੀਤਾ।
Harbhajan Singh's Top-3 Batters: ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਅਜਿਹੇ ਬੱਲੇਬਾਜ਼ ਹਨ ਜਿਨ੍ਹਾਂ ਨੇ ਖੇਡ ਵਿੱਚ ਆਪਣੀ ਕਾਬਲੀਅਤ ਸਾਬਤ ਕੀਤੀ ਹੈ। ਦੋਵੇਂ ਬੱਲੇਬਾਜ਼ ਕ੍ਰਿਕਟ ਦੇ ਮਹਾਨ ਬੱਲੇਬਾਜ਼ਾਂ 'ਚ ਗਿਣੇ ਜਾਂਦੇ ਹਨ। ਸਾਰੇ ਸਾਬਕਾ ਕ੍ਰਿਕਟਰ ਅਤੇ ਮਾਹਰ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੂੰ ਟਾਪ ਦੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਰੱਖਦੇ ਹਨ। ਹਾਲਾਂਕਿ ਸਾਬਕਾ ਭਾਰਤੀ ਸਪਿਨਰ ਹਰਭਜਨ ਸਿੰਘ ਨੇ ਦੋਵਾਂ ਬੱਲੇਬਾਜ਼ਾਂ ਨੂੰ ਦੁਨੀਆ ਦੇ ਤਿੰਨ ਸਰਵੋਤਮ ਬੱਲੇਬਾਜ਼ਾਂ ਦੀ ਸੂਚੀ 'ਚ ਸ਼ਾਮਲ ਨਹੀਂ ਕੀਤਾ ਹੈ।
ਵਰਲਡ ਚੈਂਪੀਅਨਸ਼ਿਪ ਆਫ ਲੀਜੈਂਡਜ਼ 2024 ਦੌਰਾਨ ਗੱਲਬਾਤ ਕਰਦਿਆਂ ਹੋਇਆਂ ਹਰਭਜਨ ਸਿੰਘ ਨੇ ਆਪਣੇ ਟਾਪ ਦੇ-3 ਬੱਲੇਬਾਜ਼ਾਂ ਦੀ ਚੋਣ ਕੀਤੀ, ਜਿਸ ਵਿੱਚ ਉਨ੍ਹਾਂ ਨੇ ਸਾਬਕਾ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ, ਦੱਖਣੀ ਅਫਰੀਕਾ ਦੇ ਮਹਾਨ ਖਿਡਾਰੀ ਜੈਸ ਕੈਲਿਸ ਅਤੇ ਵੈਸਟਇੰਡੀਜ਼ ਦੇ ਸਾਬਕਾ ਮਹਾਨ ਖਿਡਾਰੀ ਬ੍ਰਾਇਨ ਲਾਰਾ ਨੂੰ ਚੁਣਿਆ। ਭੱਜੀ ਤੋਂ ਇਲਾਵਾ ਹੋਰ ਖਿਡਾਰੀਆਂ ਨੇ ਟਾਪ-3 ਬੱਲੇਬਾਜ਼ਾਂ ਦੀ ਚੋਣ ਕੀਤੀ। ਕੁਝ ਖਿਡਾਰੀਆਂ ਨੇ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੋਵਾਂ ਨੂੰ ਟਾਪ ਦੇ-3 ਬੱਲੇਬਾਜ਼ਾਂ ਵਿੱਚੋਂ ਚੁਣਿਆ।
ਰੌਬਿਨ ਉਥੱਪਾ ਨੇ ਸਰ ਵਿਵੀਅਨ ਰਿਚਰਡਸ, ਸਚਿਨ ਤੇਂਦੁਲਕਰ ਅਤੇ ਬ੍ਰਾਇਨ ਲਾਰਾ ਨੂੰ ਆਪਣੇ ਟਾਪ ਦੇ-3 ਬੱਲੇਬਾਜ਼ਾਂ ਵਿੱਚੋਂ ਚੁਣਿਆ। ਉਥੱਪਾ ਨੇ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੂੰ ਵੀ ਆਪਣੀ ਸੂਚੀ ਤੋਂ ਬਾਹਰ ਰੱਖਿਆ। ਇਸ ਤੋਂ ਇਲਾਵਾ ਆਸਟਰੇਲੀਆ ਦੇ ਸਾਬਕਾ ਕਪਤਾਨ ਐਰੋਨ ਫਿੰਚ ਨੇ ਵੀ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਟਾਪ-3 ਬੱਲੇਬਾਜ਼ਾਂ ਤੋਂ ਦੂਰ ਰੱਖਿਆ। ਫਿੰਚ ਨੇ ਸਚਿਨ ਤੇਂਦੁਲਕਰ, ਬ੍ਰਾਇਨ ਲਾਰਾ ਅਤੇ ਰਿਕੀ ਪੋਂਟਿੰਗ ਨੂੰ ਟਾਪ-3 ਬੱਲੇਬਾਜ਼ਾਂ ਵਿੱਚ ਸ਼ਾਮਲ ਕੀਤਾ।
ਸਾਬਕਾ ਭਾਰਤੀ ਬੱਲੇਬਾਜ਼ ਸੁਰੇਸ਼ ਰੈਨਾ ਦੀ ਸੂਚੀ ਵਿੱਚ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੋਵੇਂ ਸ਼ਾਮਲ ਹਨ। ਰੈਨਾ ਨੇ ਟਾਪ-3 ਦੀ ਸੂਚੀ 'ਚ ਕਿਸੇ ਸਾਬਕਾ ਖਿਡਾਰੀ ਨੂੰ ਨਹੀਂ ਚੁਣਿਆ। ਉਨ੍ਹਾਂ ਨੇ ਆਪਣੀ ਸੂਚੀ ਵਿੱਚ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਇੰਗਲੈਂਡ ਦੇ ਜੋਅ ਰੂਟ ਨੂੰ ਸ਼ਾਮਲ ਕੀਤਾ ਹੈ।
ਇੰਡੀਆ ਚੈਂਪੀਅਨਜ਼ ਨੇ ਜਿੱਤਿਆ ਵਰਲਡ ਚੈਂਪੀਅਨਸ਼ਿਪ ਆਫ ਲੈਜੈਂਡਜ਼ 2024 ਦਾ ਖਿਤਾਬ
ਤੁਹਾਨੂੰ ਦੱਸ ਦਈਏ ਕਿ ਵਰਲਡ ਚੈਂਪੀਅਨਸ਼ਿਪ ਆਫ ਲੈਜੇਂਡਸ 2024 ਦੇ ਫਾਈਨਲ ਵਿੱਚ ਭਾਰਤ ਚੈਂਪੀਅਨਜ਼ ਨੇ ਪਾਕਿਸਤਾਨ ਚੈਂਪੀਅਨਜ਼ ਨੂੰ ਹਰਾ ਕੇ ਖ਼ਿਤਾਬ ਜਿੱਤਿਆ ਸੀ। ਦੋਵਾਂ ਵਿਚਾਲੇ ਖਿਤਾਬੀ ਮੁਕਾਬਲਾ 13 ਜੁਲਾਈ ਨੂੰ ਖੇਡਿਆ ਗਿਆ ਸੀ, ਜਿਸ 'ਚ ਭਾਰਤੀ ਚੈਂਪੀਅਨ ਟੀਮ ਨੇ 5 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਇੰਡੀਆ ਚੈਂਪੀਅਨਜ਼ ਨੇ ਯੁਵਰਾਜ ਸਿੰਘ ਦੀ ਕਪਤਾਨੀ 'ਚ ਇਹ ਖਿਤਾਬ ਜਿੱਤਿਆ ਸੀ।