(Source: ECI/ABP News/ABP Majha)
Hardik Pandya Comeback: ਭਾਰਤੀ ਟੀਮ ‘ਚ ਛੇਤੀ ਵਾਪਸੀ ਕਰਨਗੇ ਹਾਰਦਿਕ ਪੰਡਯਾ, ਨੈੱਟ ‘ਤੇ ਸ਼ੁਰੂ ਕੀਤੀ ਪ੍ਰੈਕਟਿਸ!
World Cup 2023: ਟੀਮ ਇੰਡੀਆ ਨੂੰ ਵਿਸ਼ਵ ਕੱਪ 'ਚ ਹਾਰਦਿਕ ਪੰਡਯਾ ਦੀ ਬਹੁਤ ਕਮੀ ਮਹਿਸੂਸ ਹੋ ਰਹੀ ਹੈ। ਉਹ ਸੱਟ ਲੱਗਣ ਕਰਕੇ ਟੀਮ ਤੋਂ ਬਾਹਰ ਹਨ, ਪਰ ਹੁਣ ਉਨ੍ਹਾਂ ਨੇ ਨੈੱਟ 'ਤੇ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ ਹੈ, ਅਤੇ ਛੇਤੀ ਹੀ ਟੀਮ 'ਚ ਵਾਪਸੀ ਕਰ ਸਕਦੇ ਹਨ।
ICC Cricket World Cup 2023: ਹਾਰਦਿਕ ਪੰਡਯਾ ਟੀਮ ਇੰਡੀਆ ਲਈ ਬਹੁਤ ਮਹੱਤਵਪੂਰਨ ਖਿਡਾਰੀ ਹਨ, ਕਿਉਂਕਿ ਉਹ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਦੇ ਰੂਪ ਵਿੱਚ ਭਾਰਤ ਦੀ ਜਿੱਤ ਵਿੱਚ ਸਭ ਤੋਂ ਵੱਧ ਯੋਗਦਾਨ ਪਾ ਸਕਦੇ ਹਨ। ਪਲੇਇੰਗ ਇਲੈਵਨ 'ਚ ਉਨ੍ਹਾਂ ਦੀ ਮੌਜੂਦਗੀ ਨਾਲ ਟੀਮ ਦਾ ਸੰਤੁਲਨ ਕਾਫੀ ਚੰਗਾ ਹੋ ਜਾਂਦਾ ਹੈ। ਇਸ ਵਿਸ਼ਵ ਕੱਪ ਦੇ ਪਹਿਲੇ ਕੁਝ ਮੈਚਾਂ 'ਚ ਹਾਰਦਿਕ ਪੰਡਯਾ ਟੀਮ ਇੰਡੀਆ ਦੇ ਨਾਲ ਸਨ ਪਰ ਪੁਣੇ 'ਚ ਬੰਗਲਾਦੇਸ਼ ਖਿਲਾਫ ਖੇਡੇ ਗਏ ਮੈਚ 'ਚ ਹਾਰਦਿਕ ਦੇ ਖੱਬੇ ਗਿੱਟੇ 'ਚ ਸੱਟ ਲੱਗ ਗਈ ਸੀ, ਜਿਸ ਕਾਰਨ ਉਹ ਟੀਮ ਤੋਂ ਬਾਹਰ ਹੋ ਗਏ ਸੀ।
ਹਾਰਦਿਕ ਬਾਰੇ ਸਾਹਮਣੇ ਆਈ ਵੱਡੀ ਅਪਡੇਟ
ਇਸ ਤੋਂ ਬਾਅਦ ਹਾਰਦਿਕ ਨਿਊਜ਼ੀਲੈਂਡ ਅਤੇ ਇੰਗਲੈਂਡ ਖਿਲਾਫ ਮੈਚਾਂ 'ਚ ਨਹੀਂ ਖੇਡ ਸਕੇ ਹਨ ਪਰ ਫਿਰ ਵੀ ਟੀਮ ਨੂੰ ਜਿੱਤ ਮਿਲੀ ਹੈ। ਹਾਲਾਂਕਿ ਟੀਮ ਇੰਡੀਆ ਯਕੀਨੀ ਤੌਰ 'ਤੇ ਹਾਰਦਿਕ ਨੂੰ ਫਿੱਟ ਦੇਖਣਾ ਅਤੇ ਉਨ੍ਹਾਂ ਨੂੰ ਟੀਮ 'ਚ ਸ਼ਾਮਲ ਕਰਨਾ ਚਾਹੇਗੀ। ਹਾਰਦਿਕ ਫਿਲਹਾਲ BCCI ਦੀ ਮੈਡੀਕਲ ਟੀਮ ਦੇ ਨਾਲ NCA 'ਚ ਹਨ, ਜੋ ਉਨ੍ਹਾਂ ਦੀ ਫਿਟਨੈੱਸ 'ਤੇ ਲਗਾਤਾਰ ਨਜ਼ਰ ਰੱਖ ਰਹੀ ਹੈ।
ਨਿਊਜ਼ 18 ਦੀ ਤਾਜ਼ਾ ਰਿਪੋਰਟ ਦੇ ਅਨੁਸਾਰ ਇੱਕ ਸੂਤਰ ਨੇ ਉਨ੍ਹਾਂ ਨੂੰ ਦੱਸਿਆ, "ਹਾਰਦਿਕ ਪੰਡਯਾ ਐਨਸੀਏ ਦੇ ਕੁਝ ਨੈੱਟ ਸੈਸ਼ਨਾਂ ਵਿੱਚ ਪਹਿਲਾਂ ਹੀ ਅਭਿਆਸ ਕਰ ਚੁੱਕੇ ਹਨ, ਉਹ ਬੀਸੀਸੀਆਈ ਦੀ ਮੈਡੀਕਲ ਟੀਮ ਦੀ ਨਿਗਰਾਨੀ ਵਿੱਚ ਹਨ ਅਤੇ ਠੀਕ ਨਜ਼ਰ ਆ ਰਹੇ ਹਨ। ਫਿਲਹਾਲ, ਇਹ ਦੱਸਣਾ ਮੁਸ਼ਕਿਲ ਹੋਵੇਗਾ ਕੀ ਉਹ ਕਦੋਂ ਵਾਪਸੀ ਕਰ ਰਹੇ ਹਨ ਪਰ ਸੰਕੇਤ ਬਹੁਤ ਚੰਗੇ ਲੱਗ ਰਹੇ ਹਨ ਅਤੇ ਭਾਰਤ ਦੇ ਅਜੇਤੂ ਪ੍ਰਦਰਸ਼ਨ ਨੇ ਨਿਸ਼ਚਿਤ ਤੌਰ 'ਤੇ ਉਨ੍ਹਾਂ (ਹਾਰਦਿਕ) ਨੂੰ ਠੀਕ ਹੋਣ ਲਈ ਹੋਰ ਸਮਾਂ ਦਿੱਤਾ ਹੈ ਤਾਂ ਜੋ ਉਹ ਨਾਕਆਊਟ ਲਈ ਤਿਆਰ ਰਹਿਣ।
ਇਹ ਵੀ ਪੜ੍ਹੋ: Ratan Tata: ਰਤਨ ਟਾਟਾ ਦੇ ਨਾਂਅ ਤੇ ਫਰਜ਼ੀ ਖਬਰ ਵਾਇਰਲ, ਮਸ਼ਹੂਰ ਉਦਯੋਗਪਤੀ ਗੁੱਸੇ 'ਚ ਬੋਲਿਆ- ਮੇਰਾ ਕ੍ਰਿਕਟ ਨਾਲ ਨਹੀਂ ਕੋਈ ਨਾਤਾ
ਹੁਣ ਦੇਖਣਾ ਹੋਵੇਗਾ ਕਿ ਹਾਰਦਿਕ ਪੰਡਯਾ ਟੀਮ ਇੰਡੀਆ 'ਚ ਕਦੋਂ ਵਾਪਸੀ ਕਰਦੇ ਹਨ। ਭਾਰਤ ਦਾ ਅਗਲਾ ਮੈਚ 2 ਨਵੰਬਰ ਨੂੰ ਸ਼੍ਰੀਲੰਕਾ ਖਿਲਾਫ ਖੇਡਿਆ ਜਾਵੇਗਾ ਅਤੇ ਹਾਰਦਿਕ ਪੰਡਯਾ ਉਸ ਮੈਚ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੇ ਹਨ। ਹੁਣ ਦੇਖਣਾ ਹੋਵੇਗਾ ਕਿ ਹਾਰਦਿਕ ਪੰਡਯਾ ਦੱਖਣੀ ਅਫਰੀਕਾ ਖਿਲਾਫ 5 ਨਵੰਬਰ ਨੂੰ ਹੋਣ ਵਾਲੇ ਅਗਲੇ ਮੈਚ 'ਚ ਵਾਪਸੀ ਕਰਨ 'ਚ ਕਾਮਯਾਬ ਹੁੰਦੇ ਹਨ ਜਾਂ ਨਹੀਂ।
ਉੱਥੇ ਹੀ ਇਸ ਟੂਰਨਾਮੈਂਟ ਦਾ ਪਹਿਲਾ ਸੈਮੀਫਾਈਨਲ 15 ਨਵੰਬਰ ਨੂੰ ਅਤੇ ਦੂਜਾ ਸੈਮੀਫਾਈਨਲ 16 ਨਵੰਬਰ ਨੂੰ ਖੇਡਿਆ ਜਾਵੇਗਾ। ਇਸ ਲਈ ਨਾਕਆਊਟ ਮੈਚਾਂ 'ਚ ਅਜੇ 15 ਦਿਨ ਤੋਂ ਜ਼ਿਆਦਾ ਸਮਾਂ ਬਚਿਆ ਹੈ ਅਤੇ ਅਜਿਹੇ 'ਚ ਹਾਰਦਿਕ ਕੋਲ ਖੁਦ ਨੂੰ ਫਿੱਟ ਕਰਨ ਲਈ ਕਾਫੀ ਸਮਾਂ ਹੈ।
ਇਹ ਵੀ ਪੜ੍ਹੋ: World Cup 2023: ਬਾਬਰ ਆਜ਼ਮ ਦੀ ਨਿੱਜੀ ਚੈਟ ਲੀਕ, ਪਾਕਿਸਤਾਨ ਕ੍ਰਿਕਟ 'ਚ ਮੱਚਿਆ ਤਹਿਕਲਾ, ਜਾਣੋ ਕਿਉਂ