ਕੀ ਕ੍ਰਿਕਟਰ Rinku Singh ਦੀ ਹੋਈ ਮੰਗਣੀ? ਜਾਣੋ ਕੌਣ ਹੈ ਪ੍ਰਿਆ ਸਰੋਜ ਜਿਸ ਨਾਲ ਉੱਡ ਰਹੀਆਂ ਅਫਵਾਹਾਂ
ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਰਿੰਕੂ ਸਿੰਘ ਦੀ ਮੰਗਣੀ ਦੀ ਖਬਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਫੈਲ ਰਹੀ ਹੈ। ਆਓ ਜਾਣਦੇ ਹਾਂ ਇਸ ਗੱਲ ਦੇ ਵਿੱਚ ਕਿੰਨੀ ਸੱਚਾਈ ਹੈ....

ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਰਿੰਕੂ ਸਿੰਘ (Rinku Singh) ਦੀ ਮੰਗਣੀ ਦੀ ਖਬਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਫੈਲ ਰਹੀ ਹੈ। ਇਸ ਖਬਰ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਿੰਕੂ ਸਿੰਘ ਨੇ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਪ੍ਰਿਆ ਸਰੋਜ ਨਾਲ ਮੰਗਣੀ ਕਰ ਲਈ ਹੈ। ABP ਕੋਲ ਇਸ ਸਬੰਧੀ ਅਹਿਮ ਜਾਣਕਾਰੀ ਹੈ। ਪ੍ਰਿਆ ਸਰੋਜ ਦੇ ਪਿਤਾ ਨੇ ABP ਨਾਲ ਗੱਲਬਾਤ ਕਰਦੇ ਹੋਏ ਇਸ ਰਿਸ਼ਤੇ ਅਤੇ ਖਬਰ ਦਾ ਖੁਲਾਸਾ ਕੀਤਾ। ਉਸ ਨੇ ਸਪੱਸ਼ਟ ਕੀਤਾ ਕਿ ਮੰਗਣੀ ਦੀਆਂ ਖ਼ਬਰਾਂ ਝੂਠੀਆਂ ਸਨ, ਪਰ ਪ੍ਰਿਆ ਅਤੇ ਰਿੰਕੂ ਦੇ ਰਿਸ਼ਤੇ ਦੀ ਗੱਲ ਚੱਲੀ ਸੀ।
ਹੋਰ ਪੜ੍ਹੋ : Virat Kohli Ranji Trophy: ਰਣਜੀ ਟਰਾਫੀ 'ਚ ਵੱਡਾ ਉਲਟਫੇਰ! ਵਿਰਾਟ ਕੋਹਲੀ ਦੀ ਵਾਪਸੀ, ਪਰ ਕੀ ਉਹ...
ਕੁੜਮਾਈ ਦੀਆਂ ਖਬਰਾਂ ਪੂਰੀ ਤਰ੍ਹਾਂ ਝੂਠ ਅਤੇ ਗਲਤ
ਪ੍ਰਿਆ ਸਰੋਜ ਦੇ ਪਿਤਾ ਵਿਧਾਇਕ ਤੂਫਾਨੀ ਸਰੋਜ ਨੇ 'ਏਬੀਪੀ ਸਾਂਝਾ' ਨਾਲ ਟੈਲੀਫੋਨ 'ਤੇ ਗੱਲਬਾਤ ਕਰਦਿਆਂ ਦੱਸਿਆ ਕਿ ਭਾਰਤੀ ਕ੍ਰਿਕਟਰ ਰਿੰਕੂ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਸਾਡੇ ਵੱਡੇ ਜਵਾਈ, ਜੋ ਅਲੀਗੜ੍ਹ 'ਚ ਸੀਜੇਐਮ ਦੇ ਅਹੁਦੇ 'ਤੇ ਹਨ, ਨਾਲ ਰਿੰਕੂ ਅਤੇ ਪ੍ਰਿਆ ਦੇ ਰਿਸ਼ਤੇ ਦੇ ਬਾਰੇ ਗੱਲ ਕੀਤੀ ਸੀ। ਪਰ ਕੁੜਮਾਈ ਦੀਆਂ ਖਬਰਾਂ ਪੂਰੀ ਤਰ੍ਹਾਂ ਝੂਠ ਅਤੇ ਗਲਤ ਹਨ।
26 ਸਾਲਾ ਪ੍ਰਿਆ ਸਰੋਜ ਉੱਤਰ ਪ੍ਰਦੇਸ਼ ਦੀ ਮਛਲੀਸ਼ਹਿਰ ਸੀਟ ਤੋਂ ਸੰਸਦ ਮੈਂਬਰ ਹੈ। ਉਹ ਪਹਿਲੀ ਵਾਰ ਲੋਕ ਸਭਾ ਚੋਣਾਂ 2024 ਵਿੱਚ ਚੁਣੀ ਗਈ ਹੈ। ਪ੍ਰਿਆ ਸਰੋਜ ਦੇ ਪਿਤਾ ਤੂਫਾਨੀ ਸਰੋਜ ਸਮਾਜਵਾਦੀ ਪਾਰਟੀ ਦੇ ਵੱਡੇ ਨੇਤਾ ਹਨ। ਉਹ ਤਿੰਨ ਵਾਰ ਲੋਕ ਸਭਾ ਮੈਂਬਰ ਰਹਿ ਚੁੱਕੇ ਹਨ ਅਤੇ ਵਰਤਮਾਨ ਵਿੱਚ ਕੇਰਕਾਤ ਸੀਟ ਤੋਂ ਸਪਾ ਦੇ ਵਿਧਾਇਕ ਹਨ।
ਪ੍ਰਿਆ ਨੇ ਆਪਣੀ ਸਕੂਲੀ ਪੜ੍ਹਾਈ ਏਅਰ ਫੋਰਸ ਗੋਲਡਨ ਜੁਬਲੀ ਇੰਸਟੀਚਿਊਟ, ਨਵੀਂ ਦਿੱਲੀ ਤੋਂ ਪੂਰੀ ਕੀਤੀ। ਇਸ ਤੋਂ ਬਾਅਦ ਉਸਨੇ ਦਿੱਲੀ ਯੂਨੀਵਰਸਿਟੀ ਤੋਂ ਆਰਟਸ ਵਿੱਚ ਗ੍ਰੈਜੂਏਸ਼ਨ ਕੀਤੀ। ਫਿਰ ਉਸਨੇ ਨੋਇਡਾ ਦੀ ਐਮਿਟੀ ਯੂਨੀਵਰਸਿਟੀ ਤੋਂ ਐਲਐਲਬੀ ਦੀ ਡਿਗਰੀ ਪ੍ਰਾਪਤ ਕੀਤੀ।
ਰਿੰਕੂ ਸਿੰਘ ਇੰਗਲੈਂਡ ਸੀਰੀਜ਼ 'ਚ ਟੀਮ ਇੰਡੀਆ ਦਾ ਹਿੱਸਾ ਹਨ
ਧਿਆਨ ਯੋਗ ਹੈ ਕਿ ਟੀਮ ਇੰਡੀਆ ਨੇ 22 ਜਨਵਰੀ ਤੋਂ ਇੰਗਲੈਂਡ ਦੇ ਖਿਲਾਫ ਸਫੇਦ ਗੇਂਦ ਦੀ ਸੀਰੀਜ਼ ਖੇਡੀ ਹੈ, ਜਿਸ 'ਚ 5 ਟੀ-20 ਅਤੇ 3 ਵਨਡੇ ਮੈਚ ਖੇਡੇ ਜਾਣਗੇ। ਪਹਿਲਾਂ ਟੀ-20 ਸੀਰੀਜ਼ ਹੋਵੇਗੀ, ਜਿਸ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਇਸ 'ਚ ਰਿੰਕੂ ਸਿੰਘ ਦਾ ਨਾਂ ਵੀ ਸ਼ਾਮਲ ਹੈ। ਵਨਡੇ ਸੀਰੀਜ਼ ਦਾ ਐਲਾਨ ਹੋਣਾ ਬਾਕੀ ਹੈ, ਜਿਸ 'ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਰਿੰਕੂ ਨੂੰ ਜਗ੍ਹਾ ਮਿਲਦੀ ਹੈ ਜਾਂ ਨਹੀਂ। ਰਿੰਕੂ ਟੀਮ ਇੰਡੀਆ ਲਈ ਲਗਾਤਾਰ ਚੰਗਾ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਹਨ। ਅਲੀਗੜ੍ਹ ਤੋਂ ਆਉਣ ਵਾਲਾ ਰਿੰਕੂ ਇਨ੍ਹੀਂ ਦਿਨੀਂ ਉੱਤਰ ਪ੍ਰਦੇਸ਼ ਲਈ ਘਰੇਲੂ ਕ੍ਰਿਕਟ ਖੇਡਦਾ ਨਜ਼ਰ ਆ ਰਿਹਾ ਹੈ।
ਰਿੰਕੂ ਸਿੰਘ ਦਾ ਅੰਤਰਰਾਸ਼ਟਰੀ ਕਰੀਅਰ
ਰਿੰਕੂ ਮੁੱਖ ਤੌਰ 'ਤੇ ਭਾਰਤ ਲਈ ਟੀ-20 ਕ੍ਰਿਕਟ ਖੇਡਦਾ ਹੈ। ਹਾਲਾਂਕਿ ਉਹ ਵਨਡੇ ਮੈਚ ਵੀ ਖੇਡ ਚੁੱਕੇ ਹਨ। ਹੁਣ ਤੱਕ ਉਹ ਆਪਣੇ ਅੰਤਰਰਾਸ਼ਟਰੀ ਕਰੀਅਰ 'ਚ 2 ਵਨਡੇ ਅਤੇ 30 ਟੀ-20 ਅੰਤਰਰਾਸ਼ਟਰੀ ਮੈਚ ਖੇਡ ਚੁੱਕੇ ਹਨ। ਰਿੰਕੂ ਨੇ ਵਨਡੇ ਦੀਆਂ ਦੋ ਪਾਰੀਆਂ ਵਿੱਚ 55 ਦੌੜਾਂ ਬਣਾਈਆਂ, ਜਿਸ ਵਿੱਚ ਉੱਚ ਸਕੋਰ 38 ਦੌੜਾਂ ਸੀ। ਇਸ ਤੋਂ ਇਲਾਵਾ ਟੀ-20 ਇੰਟਰਨੈਸ਼ਨਲ ਦੀਆਂ 22 ਪਾਰੀਆਂ 'ਚ ਰਿੰਕੂ ਨੇ 46.09 ਦੀ ਔਸਤ ਅਤੇ 165.14 ਦੇ ਸਟ੍ਰਾਈਕ ਰੇਟ ਨਾਲ 507 ਦੌੜਾਂ ਬਣਾਈਆਂ ਹਨ। ਇਸ ਸਮੇਂ ਦੌਰਾਨ, ਉਸਨੇ 3 ਅਰਧ-ਸੈਂਕੜੇ ਲਗਾਏ ਹਨ, ਜਿਸ ਵਿੱਚ ਉੱਚ ਸਕੋਰ 69* ਦੌੜਾਂ ਸੀ।




















