![ABP Premium](https://cdn.abplive.com/imagebank/Premium-ad-Icon.png)
ਚੈਂਪੀਅਨਸ ਟਰਾਫੀ ਲਈ ICC ਕਰੇਗੀ ਮੀਟਿੰਗ, ਕੀ ਹੱਲ ਹੋਏਗਾ ਭਾਰਤ-ਪਾਕਿਸਤਾਨ ਦਾ ਮਸਲਾ?
ਚੈਂਪੀਅਨਸ ਟਰਾਫੀ 2025 ਜੋ ਕਿ ਕਾਫੀ ਸਮੇਂ ਤੋਂ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ। ਪਾਕਿਸਤਾਨ ਜੋ ਕਿ ਇਸ ਦੀ ਮੇਜ਼ਬਾਨੀ ਕਰੇਗੀ। ਪਰ ਇਸ ਦੌਰਾਨ ਭਾਰਤ ਵੱਲੋਂ ਚੈਂਪੀਅਨਸ ਟਰਾਫੀ ਲਈ ਪਾਕਿਸਤਾਨ ਦਾ ਦੌਰਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ICC..
![ਚੈਂਪੀਅਨਸ ਟਰਾਫੀ ਲਈ ICC ਕਰੇਗੀ ਮੀਟਿੰਗ, ਕੀ ਹੱਲ ਹੋਏਗਾ ਭਾਰਤ-ਪਾਕਿਸਤਾਨ ਦਾ ਮਸਲਾ? icc calls board meeting for champions trophy 2025 on 29 november india and pakistan problem might solve ਚੈਂਪੀਅਨਸ ਟਰਾਫੀ ਲਈ ICC ਕਰੇਗੀ ਮੀਟਿੰਗ, ਕੀ ਹੱਲ ਹੋਏਗਾ ਭਾਰਤ-ਪਾਕਿਸਤਾਨ ਦਾ ਮਸਲਾ?](https://feeds.abplive.com/onecms/images/uploaded-images/2024/11/26/8414e2238d12832251c24352ff9dcebf1732631592796700_original.jpg?impolicy=abp_cdn&imwidth=1200&height=675)
ICC Calls Board Meeting For Champions Trophy 2025: ਚੈਂਪੀਅਨਸ ਟਰਾਫੀ 2025 ਦੀ ਮੇਜ਼ਬਾਨੀ ਪਾਕਿਸਤਾਨ ਵੱਲੋਂ ਕੀਤੀ ਜਾਣੀ ਹੈ। ਟੂਰਨਾਮੈਂਟ ਦਾ ਸ਼ਡਿਊਲ ਅਜੇ ਜਾਰੀ ਨਹੀਂ ਕੀਤਾ ਗਿਆ ਹੈ। ਟੀਮ ਇੰਡੀਆ ਨੇ ਕਥਿਤ ਤੌਰ 'ਤੇ ਚੈਂਪੀਅਨਸ ਟਰਾਫੀ ਲਈ ਪਾਕਿਸਤਾਨ ਦਾ ਦੌਰਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਕਾਰਨ ਸ਼ਡਿਊਲ ਜਾਰੀ ਕਰਨ 'ਚ ਦੇਰੀ ਹੋ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਆਈਸੀਸੀ ਨੇ ਇਸ ਮੁੱਦੇ ਨੂੰ ਸੁਲਝਾਉਣ ਲਈ ਬੋਰਡ ਮੀਟਿੰਗ ਕਰਨ ਦਾ ਫੈਸਲਾ ਕੀਤਾ ਹੈ।
ਅਧਿਕਾਰਤ ਪ੍ਰੋਗਰਾਮ ਦਾ ਐਲਾਨ ਹੋਣਾ ਬਾਕੀ
ESPNcricinfo ਦੀ ਰਿਪੋਰਟ ਦੇ ਅਨੁਸਾਰ, ICC ਦੁਆਰਾ ਸ਼ੁੱਕਰਵਾਰ, 29 ਨਵੰਬਰ ਨੂੰ ਇੱਕ ਬੋਰਡ ਮੀਟਿੰਗ ਹੋਣੀ ਹੈ। ਇਸ ਬੈਠਕ 'ਚ ਚੈਂਪੀਅਨਸ ਟਰਾਫੀ ਦੇ ਪ੍ਰੋਗਰਾਮ 'ਤੇ ਚਰਚਾ ਹੋਣੀ ਹੈ। ਚੈਂਪੀਅਨਸ ਟਰਾਫੀ ਫਰਵਰੀ 2025 ਵਿੱਚ ਸ਼ੁਰੂ ਹੋਣ ਵਾਲੀ ਹੈ, ਪਰ ਅਧਿਕਾਰਤ ਪ੍ਰੋਗਰਾਮ ਦਾ ਐਲਾਨ ਹੋਣਾ ਬਾਕੀ ਹੈ।
ਮੀਟਿੰਗ 'ਚ ਸਾਰੇ ਮੈਂਬਰਾਂ ਨੂੰ ਹੱਲ ਲਈ ਵੋਟ ਪਾਉਣ ਲਈ ਕਿਹਾ ਜਾ ਸਕਦਾ ਹੈ। ਬੋਰਡ ਵਿੱਚ 12 ਪੂਰਨ ਮੈਂਬਰ ਸਦੱਸ ਰਾਜਾਂ ਦੇ ਪ੍ਰਤੀਨਿਧੀ, ਐਸੋਸੀਏਟਸ ਦੇ ਤਿੰਨ ਪ੍ਰਤੀਨਿਧ, ਆਈਸੀਸੀ ਪ੍ਰਧਾਨ ਅਤੇ ਸੀ.ਈ.ਓ. ਦੇ ਨਾਲ ਇੱਕ ਸੁਤੰਤਰ ਨਿਰਦੇਸ਼ਕ ਸ਼ਾਮਿਲ ਹੋਏਗਾ।
ਜੇਕਰ ਟੂਰਨਾਮੈਂਟ ਹਾਈਬ੍ਰਿਡ ਮਾਡਲ ਵਿੱਚ ਕਰਵਾਇਆ ਜਾਵੇ
ਭਾਰਤ ਸਰਕਾਰ ਨੇ ਕਥਿਤ ਤੌਰ 'ਤੇ ਟੀਮ ਨੂੰ ਪਾਕਿਸਤਾਨ ਦਾ ਦੌਰਾ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਦੂਜੇ ਪਾਸੇ ਪਾਕਿਸਤਾਨ ਇਸ ਗੱਲ 'ਤੇ ਅੜੀ ਹੈ ਕਿ ਉਹ ਟੂਰਨਾਮੈਂਟ ਦੀ ਮੇਜ਼ਬਾਨੀ ਆਪਣੇ ਦੇਸ਼ 'ਚ ਕਰੇਗਾ। ਜੇਕਰ ਟੂਰਨਾਮੈਂਟ ਲਈ ਹਾਈਬ੍ਰਿਡ ਮਾਡਲ ਅਪਣਾਇਆ ਜਾਂਦਾ ਹੈ ਤਾਂ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਭਾਰਤ ਜਾਂ ਦੱਖਣੀ ਅਫਰੀਕਾ ਨੂੰ ਮੇਜ਼ਬਾਨ ਬਣਾਇਆ ਜਾ ਸਕਦਾ ਹੈ।
ਭਾਰਤ ਨੇ ਆਖਰੀ ਵਾਰ 2008 ਵਿੱਚ ਪਾਕਿਸਤਾਨ ਦਾ ਦੌਰਾ ਕੀਤਾ ਸੀ
ਧਿਆਨ ਯੋਗ ਹੈ ਕਿ ਟੀਮ ਇੰਡੀਆ ਨੇ ਆਖਰੀ ਵਾਰ 2008 ਵਿੱਚ ਏਸ਼ੀਆ ਕੱਪ ਲਈ ਪਾਕਿਸਤਾਨ ਦਾ ਦੌਰਾ ਕੀਤਾ ਸੀ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਵਧਦੇ ਤਣਾਅ ਨੂੰ ਦੇਖਦੇ ਹੋਏ ਟੀਮ ਇੰਡੀਆ ਨੇ ਪਾਕਿਸਤਾਨ ਦਾ ਦੌਰਾ ਬੰਦ ਕਰ ਦਿੱਤਾ। ਇਸ ਤੋਂ ਬਾਅਦ ਹੌਲੀ-ਹੌਲੀ ਦੋਵਾਂ ਟੀਮਾਂ ਵਿਚਾਲੇ ਦੋ-ਪੱਖੀ ਸੀਰੀਜ਼ ਵੀ ਰੁਕ ਗਈ।
ਹਾਲਾਂਕਿ ਪਾਕਿਸਤਾਨੀ ਟੀਮ ਭਾਰਤ ਦਾ ਦੌਰਾ ਕਰਦੀ ਰਹੀ। ਪਾਕਿਸਤਾਨ ਦੀ ਟੀਮ 2008 ਤੋਂ ਬਾਅਦ ਕਈ ਵਾਰ ਭਾਰਤ ਦਾ ਦੌਰਾ ਕਰ ਚੁੱਕੀ ਹੈ। ਪਾਕਿਸਤਾਨ ਨੇ 2023 ਵਿੱਚ ਖੇਡੇ ਗਏ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਵੀ ਭਾਰਤ ਦਾ ਦੌਰਾ ਕੀਤਾ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)