World Cup 2023: ਸੈਮੀਫਾਈਨਲ ‘ਚ ਜਾਣਗੀਆਂ ਇਹ ਚਾਰ ਟੀਮਾਂ, ਜਾਣੋ ਕਦੋਂ ਕਿਸ ਨਾਲ ਹੋਵੇਗਾ ਮੁਕਾਬਲਾ, ਇੱਥੇ ਮਿਲੇਗੀ ਲਾਈਵ ਸਟ੍ਰੀਮਿੰਗ ਅਤੇ ਸ਼ਡਿਊਲ ਦੀ ਡਿਟੇਲ
Cricket World Cup 2023: ਨਿਊਜ਼ੀਲੈਂਡ ਇਸ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚਣ ਵਾਲੀ ਚੌਥੀ ਟੀਮ ਬਣ ਗਈ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਹੁਣ ਕਿਹੜੀਆਂ-ਕਿਹੜੀਆਂ ਟੀਮਾਂ ਵਿਚਾਲੇ ਸੈਮੀਫਾਈਨਲ ਦਾ ਮੈਚ ਕਿੱਥੇ ਅਤੇ ਕਦੋਂ ਖੇਡਿਆ ਜਾਵੇਗਾ।
ICC Cricket World Cup 2023: ਇਸ ਵਿਸ਼ਵ ਕੱਪ ਦੀ ਟਾਪ-4 ਟੀਮ ਆਖਰਕਾਰ ਮਿਲ ਹੀ ਗਈ ਹੈ। ਭਾਰਤ, ਦੱਖਣੀ ਅਫਰੀਕਾ ਅਤੇ ਆਸਟ੍ਰੇਲੀਆ ਤੋਂ ਬਾਅਦ ਨਿਊਜ਼ੀਲੈਂਡ ਇਸ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚਣ ਵਾਲੀ ਚੌਥੀ ਟੀਮ ਬਣ ਗਈ ਹੈ। ਸੈਮੀਫਾਈਨਲ 'ਚ ਪਹੁੰਚਣ ਲਈ ਨਿਊਜ਼ੀਲੈਂਡ ਅਤੇ ਪਾਕਿਸਤਾਨ ਵਿਚਾਲੇ ਦੌੜ ਲੱਗੀ ਹੋਈ ਸੀ ਪਰ ਹੁਣ ਅਧਿਕਾਰਤ ਤੌਰ 'ਤੇ ਨਿਊਜ਼ੀਲੈਂਡ ਦੀ ਟੀਮ ਨੇ ਅੰਕ ਸੂਚੀ 'ਚ ਨੰਬਰ-4 'ਤੇ ਆਪਣਾ ਸਥਾਨ ਪੱਕਾ ਕਰ ਲਿਆ ਹੈ।
ਅਜਿਹੇ 'ਚ ਹੁਣ ਸੈਮੀਫਾਈਨਲ ਦੀ ਤਸਵੀਰ ਪੂਰੀ ਤਰ੍ਹਾਂ ਸਾਫ ਹੋ ਗਈ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਅਗਲੇ ਹਫਤੇ ਹੋਣ ਵਾਲੇ ਦੋ ਸੈਮੀਫਾਈਨਲ ਮੈਚ ਕਦੋਂ ਅਤੇ ਕਿੱਥੇ ਹੋਣਗੇ ਅਤੇ ਇਸ ਦੀ ਲਾਈਵ ਸਟ੍ਰੀਮਿੰਗ ਕਿਵੇਂ ਦੇਖੀ ਜਾ ਸਕਦੀ ਹੈ।
ਪਹਿਲੇ ਸੈਮੀਫਾਈਨਲ ਮੈਚ ਦੀ ਡਿਟੇਲਸ
ਇਸ ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਮੈਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ।
ਇਹ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾਵੇਗਾ।
ਇਹ ਮੈਚ 15 ਨਵੰਬਰ 2023 ਨੂੰ ਦੁਪਹਿਰ 2 ਵਜੇ ਸ਼ੁਰੂ ਹੋਵੇਗਾ।
ਇਸ ਮੈਚ ਨੂੰ ਟੀਵੀ 'ਤੇ ਦੇਖਣ ਲਈ ਦਰਸ਼ਕ ਸਟਾਰ ਸਪੋਰਟਸ ਚੈਨਲ 'ਤੇ ਜਾ ਸਕਦੇ ਹਨ।
ਇਸ ਮੈਚ ਨੂੰ ਮੋਬਾਈਲ 'ਤੇ ਦੇਖਣ ਲਈ ਦਰਸ਼ਕਾਂ ਨੂੰ ਆਪਣੇ ਮੋਬਾਈਲ 'ਤੇ ਡਿਜ਼ਨੀ ਪਲੱਸ ਹੌਟਸਟਾਰ ਐਪ ਡਾਊਨਲੋਡ ਕਰਨੀ ਪਵੇਗੀ, ਜਿਸ 'ਚ ਦਰਸ਼ਕ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੋਣ ਵਾਲਾ ਸੈਮੀਫਾਈਨਲ ਮੈਚ ਬਿਲਕੁਲ ਮੁਫ਼ਤ ਦੇਖ ਸਕਦੇ ਹਨ।
ਇਹ ਵੀ ਪੜ੍ਹੋ: Video: ਅਨੁਸ਼ਕਾ ਸ਼ਰਮਾ ਦੀ ਵਾਇਰਲ ਵੀਡੀਓ ਤੋਂ ਹੋਇਆ ਕਨਫਰਮ! ਜਲਦੀ ਹੀ ਦੂਜੀ ਵਾਰ ਪਿਤਾ ਬਣਨਗੇ ਵਿਰਾਟ ਕੋਹਲੀ
ਦੂਜੇ ਸੈਮੀਫਾਈਨਲ ਮੈਚ ਦੀ ਡਿਟੇਲਸ
ਇਸ ਵਿਸ਼ਵ ਕੱਪ ਦਾ ਦੂਜਾ ਸੈਮੀਫਾਈਨਲ ਮੈਚ ਅੰਕ ਸੂਚੀ ਦੀਆਂ ਦੂਜੀਆਂ ਅਤੇ ਤੀਜੀਆਂ ਟੀਮਾਂ ਯਾਨੀ ਦੱਖਣੀ ਅਫਰੀਕਾ ਅਤੇ ਆਸਟਰੇਲੀਆ ਵਿਚਾਲੇ ਖੇਡਿਆ ਜਾਵੇਗਾ।ਇਹ ਮੈਚ ਕੋਲਕਾਤਾ ਦੇ ਈਡਨ ਗਾਰਡਨ 'ਚ ਖੇਡਿਆ ਜਾਵੇਗਾ।
ਇਹ ਮੈਚ 16 ਨਵੰਬਰ 2023 ਨੂੰ ਦੁਪਹਿਰ 2 ਵਜੇ ਤੋਂ ਖੇਡਿਆ ਜਾਵੇਗਾ।
ਇਸ ਮੈਚ ਨੂੰ ਟੀਵੀ 'ਤੇ ਦੇਖਣ ਲਈ ਦਰਸ਼ਕ ਸਟਾਰ ਸਪੋਰਟਸ ਚੈਨਲ ਲਗਾ ਸਕਦੇ ਹਨ।
ਇਸ ਮੈਚ ਨੂੰ ਮੋਬਾਈਲ 'ਤੇ ਦੇਖਣ ਲਈ ਦਰਸ਼ਕਾਂ ਨੂੰ ਆਪਣੇ ਮੋਬਾਈਲ 'ਤੇ ਡਿਜ਼ਨੀ ਪਲੱਸ ਹੌਟਸਟਾਰ ਐਪ ਡਾਊਨਲੋਡ ਕਰਨੀ ਪਵੇਗੀ, ਜਿਸ 'ਚ ਦਰਸ਼ਕ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੋਣ ਵਾਲਾ ਸੈਮੀਫਾਈਨਲ ਮੈਚ ਬਿਲਕੁਲ ਮੁਫ਼ਤ 'ਚ ਦੇਖ ਸਕਦੇ ਹਨ।
ਇਹ ਵੀ ਪੜ੍ਹੋ: ENG vs PAK: ਵਿਸ਼ਵ ਕੱਪ ਤੋਂ ਬਾਹਰ ਹੋਇਆ ਪਾਕਿਸਤਾਨ, ਇੰਗਲੈਂਡ ਨੇ ਦਿੱਤਾ 337 ਦੌੜਾਂ ਦਾ ਟੀਚਾ, ਚਮਕੇ ਸਟੋਕਸ-ਰੂਟ