(Source: ECI/ABP News/ABP Majha)
IND vs AUS Final: ਫਾਈਨਲ 'ਚ ਅਰਧ ਸੈਂਕੜਾ ਲਾ ਕੇ ਖਾਸ ਸੂਚੀ 'ਚ ਸ਼ਾਮਲ ਹੋਏ ਰਾਹੁਲ-ਕੋਹਲੀ, ਵਿਸ਼ਵ ਕੱਪ ਜੇਤੂਆਂ ਦੀ ਕੀਤੀ ਬਰਾਬਰੀ
ICC World Cup 2023 Final: ਭਾਰਤੀ ਟੀਮ ਫਾਈਨਲ ਮੈਚ 'ਚ ਆਲ ਆਊਟ ਹੋ ਗਈ ਹੈ ਪਰ ਵਿਰਾਟ ਕੋਹਲੀ ਅਤੇ ਕੇਐੱਲ ਰਾਹੁਲ ਨੇ ਅਰਧ ਸੈਂਕੜਾ ਲਾ ਕੇ ਭਾਰਤ ਨੂੰ ਸਨਮਾਨਜਨਕ ਸਕੋਰ 'ਤੇ ਪਹੁੰਚਾ ਕੇ ਰਿਕਾਰਡ ਬਣਾਇਆ।
IND vs AUS World Cup 2023 Final: ਭਾਰਤ ਦੀ ਮੇਜ਼ਬਾਨੀ ਵਿੱਚ ਵਿਰਾਟ ਕੋਹਲੀ ਨੇ ਕ੍ਰਿਕੇਟ ਵਿਸ਼ਵ ਕੱਪ 2023 ਵਿੱਚ ਕਈ ਰਿਕਾਰਡ ਬਣਾਏ। ਫਾਈਨਲ ਮੈਚ 'ਚ ਭਾਰਤੀ ਬੱਲੇਬਾਜ਼ੀ ਦੇ ਮੱਠੀ ਹੋਣ ਤੋਂ ਬਾਅਦ ਵਿਰਾਟ ਕੋਹਲੀ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ, ਜਿਸ ਦੌਰਾਨ ਉਨ੍ਹਾਂ ਨੇ ਕੁੱਲ 63 ਗੇਂਦਾਂ ਦਾ ਸਾਹਮਣਾ ਕੀਤਾ ਅਤੇ 4 ਚੌਕਿਆਂ ਦੀ ਮਦਦ ਨਾਲ 54 ਦੌੜਾਂ ਬਣਾਈਆਂ। ਇਸ ਅਰਧ ਸੈਂਕੜੇ ਨਾਲ ਸਦਾਬਹਾਰ ਵਿਰਾਟ ਕੋਹਲੀ ਵਿਸ਼ਵ ਕੱਪ ਫਾਈਨਲ ਵਿੱਚ ਅਰਧ ਸੈਂਕੜਾ ਲਗਾਉਣ ਵਾਲੇ ਭਾਰਤੀ ਬੱਲੇਬਾਜ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ।
ਵਿਰਾਟ ਕੋਹਲੀ ਦੇ ਨਾਲ ਕੇਐੱਲ ਰਾਹੁਲ ਨੇ ਵੀ ਭਾਰਤ ਲਈ ਅਰਧ ਸੈਂਕੜਾ ਲਗਾਇਆ। ਰਾਹੁਲ ਨੇ 107 ਗੇਂਦਾਂ 'ਤੇ 66 ਦੌੜਾਂ ਦੀ ਉਪਯੋਗੀ ਪਾਰੀ ਖੇਡੀ। ਵਿਸ਼ਵ ਕੱਪ ਵਿੱਚ ਅਰਧ ਸੈਂਕੜਾ ਬਣਾਉਣ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਵਰਿੰਦਰ ਸਹਿਵਾਗ ਸਨ, ਜਿਨ੍ਹਾਂ ਨੇ 2003 ਦੇ ਵਿਸ਼ਵ ਕੱਪ ਫਾਈਨਲ ਵਿੱਚ 82 ਦੌੜਾਂ ਬਣਾਈਆਂ ਸਨ। ਸਹਿਵਾਗ ਦੀ ਇਹ ਪਾਰੀ ਕੱਟੜ ਵਿਰੋਧੀ ਆਸਟ੍ਰੇਲੀਆ ਖਿਲਾਫ ਆਈ ਸੀ, ਹਾਲਾਂਕਿ ਇਹ ਫਾਈਨਲ ਮੈਚ ਭਾਰਤ 125 ਦੌੜਾਂ ਨਾਲ ਹਾਰ ਗਿਆ ਸੀ।
ਇਹ ਵੀ ਪੜ੍ਹੋ: IND vs AUS: ਐਡਮ ਜ਼ੈਂਪਾ ਨੇ ਇਸ ਵਿਸ਼ਵ ਕੱਪ ਵਿੱਚ 23 ਵਿਕਟਾਂ ਲੈ ਕੇ ਰਚਿਆ ਇਤਿਹਾਸ , ਮੁਰਲੀਧਰਨ ਦੇ ਵੱਡੇ ਰਿਕਾਰਡ ਦੀ ਕੀਤੀ ਬਰਾਬਰੀ
ਇਹ ਭਾਰਤੀ ਬੱਲੇਬਾਜ਼ ਵਿਸ਼ਵ ਕੱਪ 'ਚ ਲਾ ਚੁੱਕੇ ਅਰਧ ਸੈਂਕੜਾ
ਸਾਬਕਾ ਕਪਤਾਨ ਅਤੇ ਓਪਨਰ ਗੌਤਮ ਗੰਭੀਰ ਵੀ ਵਿਸ਼ਵ ਕੱਪ ਵਿੱਚ ਅਰਧ ਸੈਂਕੜੇ ਲਗਾਉਣ ਵਾਲੇ ਭਾਰਤੀ ਬੱਲੇਬਾਜ਼ਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਹਨ। ਗੌਤਮ ਗੰਭੀਰ ਨੇ 2011 ਵਿਸ਼ਵ ਕੱਪ ਫਾਈਨਲ 'ਚ ਸ਼੍ਰੀਲੰਕਾ ਖਿਲਾਫ 97 ਦੌੜਾਂ ਦੀ ਪਾਰੀ ਖੇਡੀ ਸੀ। ਇਸੇ ਮੈਚ ਵਿੱਚ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਵੀ ਅਜੇਤੂ 91 ਦੌੜਾਂ ਬਣਾਈਆਂ ਸਨ। 2011 ਦੇ ਵਿਸ਼ਵ ਕੱਪ 'ਚ ਗੰਭੀਰ ਅਤੇ ਧੋਨੀ ਦੀ ਸ਼ਾਨਦਾਰ ਪਾਰੀ ਦੀ ਮਦਦ ਨਾਲ ਭਾਰਤ ਦੂਜੀ ਵਾਰ ਚੈਂਪੀਅਨ ਬਣਿਆ ਸੀ। ਵਿਸ਼ਵ ਕੱਪ ਵਿੱਚ ਭਾਰਤ ਲਈ ਇੱਕ ਪਾਰੀ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਗੌਤਮ ਗੰਭੀਰ ਪਹਿਲੇ ਸਥਾਨ ’ਤੇ ਹਨ। ਸਾਲ 2011 'ਚ ਖੇਡੀ ਗਈ ਗੰਭੀਰ ਦੀ 97 ਦੌੜਾਂ ਦੀ ਪਾਰੀ ਵਿਸ਼ਵ ਕੱਪ 'ਚ ਭਾਰਤੀ ਬੱਲੇਬਾਜ਼ਾਂ ਦਾ ਸਭ ਤੋਂ ਵੱਡਾ ਸਕੋਰ ਹੈ।
ਵਿਸ਼ਵ ਕੱਪ 'ਚ ਕੋਹਲੀ ਨੇ ਬਣਾਏ ਕਈ ਰਿਕਾਰਡ
ਇਸ ਵਿਸ਼ਵ ਕੱਪ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ 'ਚ ਵਿਰਾਟ ਕੋਹਲੀ ਪਹਿਲੇ ਨੰਬਰ 'ਤੇ ਹਨ। ਉਨ੍ਹਾਂ ਨੇ 11 ਮੈਚਾਂ 'ਚ 765 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 6 ਅਰਧ ਸੈਂਕੜੇ ਅਤੇ 3 ਸੈਂਕੜੇ ਲਗਾਏ ਹਨ। ਜਿਸ ਵਿੱਚ ਨਿਊਜ਼ੀਲੈਂਡ ਖਿਲਾਫ ਸੈਮੀਫਾਈਨਲ ਵਿੱਚ ਖੇਡੀ ਗਈ ਉਸਦੀ ਸੈਂਕੜਾ ਪਾਰੀ ਵੀ ਸ਼ਾਮਲ ਹੈ।
ਇਸ ਸੈਂਕੜੇ ਦੇ ਨਾਲ ਉਹ ਵਨਡੇ ਕ੍ਰਿਕਟ ਦੇ ਇਤਿਹਾਸ ਵਿੱਚ 50 ਸੈਂਕੜੇ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਹਨ। ਵਿਸ਼ਵ ਕੱਪ ਦੇ ਇਤਿਹਾਸ 'ਚ ਹੁਣ ਤੱਕ ਕੋਹਲੀ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ 'ਚ ਪਹਿਲੇ ਨੰਬਰ 'ਤੇ ਹਨ। ਉਨ੍ਹਾਂ ਨੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ ਹੈ।
ਇਹ ਵੀ ਪੜ੍ਹੋ: Indian Railways: ਇਸ ਕੋਟੇ ‘ਚ ਟਿਕਟ ਹਮੇਸ਼ਾ ਹੁੰਦੀ ਕਨਫਰਮ, ਜਾਣੋ ਤੁਸੀਂ ਕਿਵੇਂ ਕਰ ਸਕਦੇ ਵਰਤੋਂ