IND vs AUS: ਰਵਿੰਦਰ ਜਡੇਜਾ ਨੂੰ ਆਸਟ੍ਰੇਲੀਆ ਖ਼ਿਲਾਫ਼ ਪਹਿਲੇ ਟੈਸਟ ਮੈਚ ਲਈ ਮਿਲੀ ਹਰੀ ਝੰਡੀ, ਪਾਸ ਕੀਤਾ ਫਿਟਨੈੱਸ ਟੈਸਟ
ਜਡੇਜਾ ਨੇ ਹਾਲ ਹੀ 'ਚ ਰਣਜੀ ਟਰਾਫੀ ਵਿੱਚ ਸੌਰਾਸ਼ਟਰ ਲਈ ਇੱਕ ਮੈਚ ਖੇਡਿਆ ਸੀ। ਤਾਮਿਲਨਾਡੂ ਦੇ ਖ਼ਿਲਾਫ਼ ਖੇਡੇ ਗਏ ਉਸ ਮੈਚ 'ਚ ਜਡੇਜਾ ਨੇ ਲਗਭਗ 42 ਓਵਰ ਗੇਂਦਬਾਜ਼ੀ ਕੀਤੀ, ਜਿਸ 'ਚ ਉਨ੍ਹਾਂ ਨੇ 7 ਵਿਕਟਾਂ ਲਈਆਂ ਸਨ।
IND vs AUS 1st Test, Ravindra Jadeja: ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਆਸਟ੍ਰੇਲੀਆ ਖ਼ਿਲਾਫ਼ ਟੈਸਟ ਸੀਰੀਜ਼ ਦੇ ਪਹਿਲੇ ਮੈਚ ਲਈ ਤਿਆਰ ਹਨ। ਲੰਬੇ ਸਮੇਂ ਤੋਂ ਆਪਣੀ ਸੱਟ ਨਾਲ ਜੂਝ ਰਹੇ ਜਡੇਜਾ ਇਕ ਵਾਰ ਫਿਰ ਭਾਰਤੀ ਟੀਮ ਦਾ ਹਿੱਸਾ ਹੋਣਗੇ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪਹਿਲਾ ਟੈਸਟ ਮੈਚ 9 ਫਰਵਰੀ ਤੋਂ ਨਾਗਪੁਰ 'ਚ ਖੇਡਿਆ ਜਾਵੇਗਾ। ਜਡੇਜਾ ਨੇ ਇਸ ਮੈਚ ਲਈ ਫਿਟਨੈਸ ਟੈਸਟ ਪਾਸ ਕਰ ਲਿਆ ਹੈ।
ਕ੍ਰਿਕਬਜ਼ ਦੀ ਰਿਪੋਰਟ ਦੇ ਅਨੁਸਾਰ ਨੈਸ਼ਨਲ ਕ੍ਰਿਕਟ ਅਕੈਡਮੀ (NCA) ਨੇ ਬੁੱਧਵਾਰ (1 ਫ਼ਰਵਰੀ) ਨੂੰ ਭਾਗ ਲੈਣ ਲਈ ਉਨ੍ਹਾਂ ਦੀ ਤਿਆਰੀ ਬਾਰੇ ਇੱਕ ਫਿਟਨੈਸ ਰਿਪੋਰਟ ਜਾਰੀ ਕੀਤੀ, ਜਿਸ ਨਾਲ ਉਨ੍ਹਾਂ ਦੇ ਨਾਗਪੁਰ 'ਚ ਬਾਕੀ ਟੀਮ ਮੈਂਬਰ 'ਚ ਸ਼ਾਮਲ ਹੋਣ ਦਾ ਰਾਹ ਪੱਧਰਾ ਹੋ ਗਿਆ, ਜਿੱਥੇ ਟੀਮ ਦੀ ਪ੍ਰੈਕਟਿਸ ਚੱਲ ਰਹੀ ਹੈ ਅਤੇ ਲੜੀ ਦੀ ਤਿਆਰੀ 'ਚ ਇਕ ਛੋਟਾ ਜਿਹਾ ਕੈਂਪ ਲਗਾਇਆ ਜਾਵੇਗਾ।
ਇਸ ਤੋਂ ਪਹਿਲਾਂ ਖੇਡਿਆ ਸੀ ਰਣਜੀ ਟਰਾਫੀ ਮੈਚ
ਜਡੇਜਾ ਨੇ ਹਾਲ ਹੀ 'ਚ ਰਣਜੀ ਟਰਾਫੀ ਵਿੱਚ ਸੌਰਾਸ਼ਟਰ ਲਈ ਇੱਕ ਮੈਚ ਖੇਡਿਆ ਸੀ। ਤਾਮਿਲਨਾਡੂ ਦੇ ਖ਼ਿਲਾਫ਼ ਖੇਡੇ ਗਏ ਉਸ ਮੈਚ 'ਚ ਜਡੇਜਾ ਨੇ ਲਗਭਗ 42 ਓਵਰ ਗੇਂਦਬਾਜ਼ੀ ਕੀਤੀ, ਜਿਸ 'ਚ ਉਨ੍ਹਾਂ ਨੇ 7 ਵਿਕਟਾਂ ਲਈਆਂ। ਹੁਣ ਉਨ੍ਹਾਂ ਨੇ ਨੈਸ਼ਨਲ ਕ੍ਰਿਕਟ ਅਕੈਡਮੀ ਦਾ ਫਿਟਨੈੱਸ ਟੈਸਟ ਵੀ ਪਾਸ ਕਰ ਲਿਆ ਹੈ। ਅਜਿਹੇ 'ਚ ਉਨ੍ਹਾਂ ਦਾ ਬਾਰਡਰ-ਗਾਵਸਕਰ ਸੀਰੀਜ਼ ਦੇ ਪਹਿਲੇ ਮੈਚ 'ਚ ਖੇਡਣਾ ਲਗਭਗ ਤੈਅ ਹੈ।
ਏਸ਼ੀਆ ਕੱਪ 2022 ਤੋਂ ਬਾਅਦ ਕ੍ਰਿਕਟ ਤੋਂ ਹਨ ਦੂਰ
ਜਡੇਜਾ ਨੇ 2022 ਏਸ਼ੀਆ ਕੱਪ 'ਚ ਭਾਰਤੀ ਟੀਮ ਲਈ ਆਪਣਾ ਆਖਰੀ ਮੈਚ ਖੇਡਿਆ ਸੀ। ਟੂਰਨਾਮੈਂਟ ਦੌਰਾਨ ਉਨ੍ਹਾਂ ਦੇ ਗੋਡੇ ਦੀ ਸੱਟ ਲੱਗ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ 5 ਮਹੀਨੇ ਕ੍ਰਿਕਟ ਤੋਂ ਦੂਰ ਰਹਿਣਾ ਪਿਆ ਸੀ। ਇਸ ਤੋਂ ਬਾਅਦ ਉਹ ਆਸਟ੍ਰੇਲੀਆ 'ਚ ਖੇਡੇ ਗਏ ਟੀ-20 ਵਿਸ਼ਵ ਕੱਪ 2022 'ਚ ਵੀ ਨਹੀਂ ਖੇਡ ਸਕੇ ਸਨ।
ਅਈਅਰ ਹੋਏ ਬਾਹਰ
ਇੱਕ ਪਾਸੇ ਜਡੇਜਾ ਦੇ ਟੀਮ 'ਚ ਸ਼ਾਮਲ ਹੋਣ ਦੀ ਖ਼ਬਰ ਆਈ ਹੈ, ਦੂਜੇ ਪਾਸੇ ਟੀਮ ਦੇ ਸਟਾਰ ਮਿਡਲ ਆਰਡਰ ਬੱਲੇਬਾਜ਼ ਸ਼੍ਰੇਅਸ ਅਈਅਰ ਪਹਿਲੇ ਮੈਚ ਤੋਂ ਬਾਹਰ ਹੋ ਗਏ ਹਨ। ਅਈਅਰ ਹੁਣ ਐਨਸੀਏ 'ਚ ਰਿਹੈਬ ਕਰਨਗੇ ਅਤੇ ਦਿੱਲੀ 'ਚ ਖੇਡੇ ਜਾਣ ਵਾਲੇ ਦੂਜੇ ਟੈਸਟ ਮੈਚ ਲਈ ਆਪਣੇ ਰਿਹੈਬਲਿਟੇਸ਼ਨ ਪ੍ਰੋਗਰਾਮ 'ਤੇ ਕੰਮ ਕਰਨਗੇ।