IND vs ENG 3rd Test: ਟੀਮ ਇੰਡੀਆ 'ਚ ਵਾਪਸੀ ਲਈ ਤਿਆਰ ਰਵਿੰਦਰ ਜਡੇਜਾ, ਫਿਟਨੈੱਸ ਨੂੰ ਲੈ ਸਾਹਮਣੇ ਆਈ ਤਾਜ਼ਾ ਅਪਡੇਟ
Ravindra Jadeja IND vs ENG: ਟੀਮ ਇੰਡੀਆ ਦੇ ਆਲਰਾਊਂਡਰ ਰਵਿੰਦਰ ਜਡੇਜਾ ਸੱਟ ਕਾਰਨ ਇੰਗਲੈਂਡ ਖਿਲਾਫ ਦੂਜੇ ਟੈਸਟ ਮੈਚ 'ਚ ਨਹੀਂ ਖੇਡ ਸਕੇ ਸੀ। ਪਰ ਹੁਣ ਉਹ ਤੀਜੇ ਟੈਸਟ ਤੋਂ ਮੈਦਾਨ 'ਤੇ ਵਾਪਸੀ ਕਰ ਸਕਦਾ ਹੈ।
Ravindra Jadeja IND vs ENG: ਟੀਮ ਇੰਡੀਆ ਦੇ ਆਲਰਾਊਂਡਰ ਰਵਿੰਦਰ ਜਡੇਜਾ ਸੱਟ ਕਾਰਨ ਇੰਗਲੈਂਡ ਖਿਲਾਫ ਦੂਜੇ ਟੈਸਟ ਮੈਚ 'ਚ ਨਹੀਂ ਖੇਡ ਸਕੇ ਸੀ। ਪਰ ਹੁਣ ਉਹ ਤੀਜੇ ਟੈਸਟ ਤੋਂ ਮੈਦਾਨ 'ਤੇ ਵਾਪਸੀ ਕਰ ਸਕਦਾ ਹੈ। ਜਡੇਜਾ ਨੂੰ ਰਾਜਕੋਟ 'ਚ ਹੋਣ ਵਾਲੇ ਮੈਚ ਲਈ ਪਲੇਇੰਗ ਇਲੈਵਨ 'ਚ ਜਗ੍ਹਾ ਮਿਲ ਸਕਦੀ ਹੈ। ਜੇਕਰ ਜਡੇਜਾ ਦੀ ਵਾਪਸੀ ਹੁੰਦੀ ਹੈ ਤਾਂ ਟੀਮ ਇੰਡੀਆ ਨੂੰ ਮੱਧਕ੍ਰਮ ਲਈ ਚੰਗਾ ਖਿਡਾਰੀ ਮਿਲੇਗਾ। ਖਬਰਾਂ ਮੁਤਾਬਕ ਜਡੇਜਾ ਨੇ ਮੰਗਲਵਾਰ ਨੂੰ ਰਾਜਕੋਟ 'ਚ ਟੀਮ ਇੰਡੀਆ ਨਾਲ ਟ੍ਰੇਨਿੰਗ ਲਈ ਹੈ।
ਟੀਮ ਇੰਡੀਆ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਅਤੇ ਕੇਐਲ ਰਾਹੁਲ ਸੱਟ ਕਾਰਨ ਟੀਮ ਤੋਂ ਬਾਹਰ ਹੋ ਗਏ ਹਨ। ਜਡੇਜਾ ਵੀ ਜ਼ਖਮੀ ਵੀ ਜਖਮੀ ਸੀ। ਇਸ ਕਾਰਨ ਉਹ ਵਿਸ਼ਾਖਾਪਟਨਮ ਟੈਸਟ 'ਚ ਨਹੀਂ ਖੇਡਿਆ ਸੀ। ਉਸ ਨੇ ਹੈਦਰਾਬਾਦ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਸੀ। ਪਰ ਹੁਣ ਉਹ ਵਾਪਸ ਆ ਸਕਦਾ ਹੈ। ਇੰਡੀਆ ਟੂਡੇ ਦੀ ਇੱਕ ਖਬਰ ਮੁਤਾਬਕ ਜਡੇਜਾ ਨੇ ਮੰਗਲਵਾਰ ਨੂੰ ਟੀਮ ਇੰਡੀਆ ਨਾਲ ਟ੍ਰੇਨਿੰਗ ਲਈ। ਉਸਨੇ ਬਹੁਤ ਚੰਗੀ ਪ੍ਰੋਗੈਸ ਕੀਤੀ ਹੈ। ਕੁਲਦੀਪ ਯਾਦਵ ਵੀ ਰਾਜਕੋਟ ਟੈਸਟ ਲਈ ਉਪਲਬਧ ਹਨ। ਇਸ ਲਈ ਸੰਭਵ ਹੈ ਕਿ ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਪਲੇਇੰਗ ਇਲੈਵਨ 'ਚ ਜਗ੍ਹਾ ਮਿਲੇ।
ਜ਼ਿਕਰਯੋਗ ਹੈ ਕਿ ਜਡੇਜਾ ਨੇ ਹੈਦਰਾਬਾਦ ਟੈਸਟ 'ਚ ਗੇਂਦਬਾਜ਼ੀ ਦੇ ਨਾਲ-ਨਾਲ ਬੱਲੇਬਾਜ਼ੀ 'ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਸ ਨੇ ਪਹਿਲੀ ਪਾਰੀ ਵਿੱਚ 87 ਦੌੜਾਂ ਬਣਾਈਆਂ ਸਨ। ਹਾਲਾਂਕਿ ਉਹ ਦੂਜੀ ਪਾਰੀ 'ਚ ਬੱਲੇ ਨਾਲ ਕੁਝ ਖਾਸ ਨਹੀਂ ਕਰ ਸਕੇ। ਜਡੇਜਾ ਨੇ ਇੰਗਲੈਂਡ ਦੀ ਪਹਿਲੀ ਪਾਰੀ ਦੌਰਾਨ 88 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਦੂਜੀ ਪਾਰੀ ਵਿੱਚ ਉਸ ਨੇ 131 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਉਸ ਨੇ ਪਿਛਲੇ ਸਾਲ ਦੱਖਣੀ ਅਫ਼ਰੀਕਾ ਖ਼ਿਲਾਫ਼ ਟੈਸਟ ਵਿੱਚ ਵੀ ਚੰਗਾ ਪ੍ਰਦਰਸ਼ਨ ਕੀਤਾ ਸੀ।
ਤੁਹਾਨੂੰ ਦੱਸ ਦੇਈਏ ਕਿ ਭਾਰਤ ਅਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ 25 ਜਨਵਰੀ ਤੋਂ ਹੈਦਰਾਬਾਦ 'ਚ ਖੇਡਿਆ ਗਿਆ ਸੀ। ਟੀਮ ਇੰਡੀਆ ਨੂੰ ਇਸ ਮੈਚ 'ਚ 28 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਦੂਜਾ ਟੈਸਟ 2 ਫਰਵਰੀ ਤੋਂ ਖੇਡਿਆ ਗਿਆ। ਭਾਰਤ ਨੇ ਇਹ ਮੈਚ ਜਿੱਤ ਕੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ। ਹੁਣ ਤੀਜਾ ਮੈਚ 15 ਫਰਵਰੀ ਤੋਂ ਰਾਜਕੋਟ ਵਿੱਚ ਹੋਵੇਗਾ। ਭਾਰਤ ਅਤੇ ਇੰਗਲੈਂਡ ਵਿਚਾਲੇ ਸੀਰੀਜ਼ ਦਾ ਆਖਰੀ ਮੈਚ 7 ਮਾਰਚ ਤੋਂ ਧਰਮਸ਼ਾਲਾ 'ਚ ਖੇਡਿਆ ਜਾਵੇਗਾ।