IND vs NZ 2nd Test: ਨਿਊਜ਼ੀਲੈਂਡ ਦੇ ਏਜਾਜ਼ ਪਟੇਲ ਨੇ ਰਚਿਆ ਇਤਿਹਾਸ, 10 ਵਿਕਟਾਂ ਲੈਣ ਵਾਲੇ ਦੁਨੀਆ ਦੇ ਤੀਜੇ ਗੇਂਦਬਾਜ਼ ਬਣੇ
ਏਜਾਜ਼ ਪਟੇਲ ਏਸ਼ੀਆ ਵਿਚ ਸਭ ਤੋਂ ਵੱਧ ਵਾਰ ਟੈਸਟ ਕ੍ਰਿਕਟ ਵਿਚ 5 ਜਾਂ ਇਸ ਤੋਂ ਵੱਧ ਵਿਕਟਾਂ ਲੈਣ ਵਾਲੇ ਨਿਊਜ਼ੀਲੈਂਡ ਦੇ ਚੌਥੇ ਗੇਂਦਬਾਜ਼ ਬਣ ਗਏ ਹਨ। ਉਸ ਨੇ ਏਸ਼ੀਆ ਮਹਾਂਦੀਪ 'ਚ ਤੀਜੀ ਵਾਰ ਇਹ ਕਾਰਨਾਮਾ ਕੀਤਾ।
IND vs NZ, 2nd Test Match: ਭਾਰਤ ਖਿਲਾਫ ਦੂਜੇ ਟੈਸਟ ਮੈਚ 'ਚ ਨਿਊਜ਼ੀਲੈਂਡ ਦੇ ਸਪਿਨਰ ਏਜਾਜ਼ ਪਟੇਲ ਨੇ ਭਾਰਤੀ ਬੱਲੇਬਾਜ਼ਾਂ 'ਤੇ ਕਹਿਰ ਢਾਹਿਆ। ਉਸ ਨੇ ਪਹਿਲੀ ਪਾਰੀ ਵਿਚ ਭਾਰਤ ਦੀਆਂ 10 ਵਿਕਟਾਂ ਲੈ ਕੇ ਇਤਿਹਾਸ ਰਚ ਦਿੱਤਾ। ਏਜਾਜ਼ ਨੇ ਦੂਜੇ ਮੈਚ ਦੇ ਪਹਿਲੇ ਦਿਨ 4 ਅਤੇ ਦੂਜੇ ਦਿਨ ਹੀ 2 ਵਿਕਟਾਂ ਲਈਆਂ। ਇਸ ਤੋਂ ਬਾਅਦ ਟੀਮ ਇੰਡੀਆ ਦੀਆਂ ਵਿਕਟਾਂ ਡਿੱਗਦੀਆਂ ਰਹੀਆਂ ਤੇ ਸਾਰੀਆਂ ਵਿਕਟਾਂ ਏਜਾਜ਼ ਦੇ ਖਾਤੇ 'ਚ ਗਈਆਂ। ਉਹ ਇਕ ਪਾਰੀ 'ਚ 10 ਵਿਕਟਾਂ ਲੈਣ ਵਾਲੇ ਦੁਨੀਆ ਦੇ ਤੀਜੇ ਗੇਂਦਬਾਜ਼ ਬਣ ਗਏ ਹਨ। ਉਸ ਦੀ ਸ਼ਾਨਦਾਰ ਗੇਂਦਬਾਜ਼ੀ ਕਾਰਨ ਭਾਰਤੀ ਟੀਮ ਪਹਿਲੀ ਪਾਰੀ 'ਚ 325 ਦੌੜਾਂ ਹੀ ਬਣਾ ਸਕੀ। ਏਜਾਜ਼ ਪਟੇਲ ਦਾ ਜਨਮ ਮੁੰਬਈ 'ਚ ਹੋਇਆ ਸੀ ਅਤੇ ਉਨ੍ਹਾਂ ਨੇ ਇਹ ਵਿਸ਼ਵ ਰਿਕਾਰਡ ਆਪਣੇ ਜਨਮ ਸਥਾਨ 'ਤੇ ਬਣਾਇਆ ਸੀ।
10 ਵਿਕਟਾਂ ਲੈਣ ਵਾਲੇ ਦੁਨੀਆ ਦੇ ਤੀਜੇ ਗੇਂਦਬਾਜ਼ ਬਣੇ
ਏਜਾਜ਼ ਪਟੇਲ ਨੇ ਭਾਰਤ ਖ਼ਿਲਾਫ਼ ਦੂਜੇ ਟੈਸਟ ਦੀ ਪਹਿਲੀ ਪਾਰੀ 'ਚ ਸਾਰੀਆਂ 10 ਵਿਕਟਾਂ ਲਈਆਂ। ਇਸ ਨਾਲ ਉਨ੍ਹਾਂ ਨੇ ਇਤਿਹਾਸ ਰਚਿਆ ਹੈ। ਉਹ ਟੈਸਟ ਮੈਚ ਦੀ ਇਕ ਪਾਰੀ 'ਚ 10 ਵਿਕਟਾਂ ਲੈਣ ਵਾਲੇ ਦੁਨੀਆ ਦੇ ਤੀਜੇ ਗੇਂਦਬਾਜ਼ ਬਣ ਗਏ ਹਨ। ਉਸ ਤੋਂ ਪਹਿਲਾਂ 1956 'ਚ ਜਿਮ ਲੇਕਰ ਅਤੇ 1999 'ਚ ਅਨਿਲ ਕੁੰਬਲੇ ਨੇ ਇਕ ਪਾਰੀ ਵਿੱਚ 10 ਵਿਕਟਾਂ ਲਈਆਂ ਸਨ।
ਇਨ੍ਹਾਂ ਨੇ ਵੀ ਆਪਣੇ ਨਾਂ ਦਰਜ ਕਰਵਾਇਆ
ਏਜਾਜ਼ ਪਟੇਲ ਏਸ਼ੀਆ ਵਿਚ ਸਭ ਤੋਂ ਵੱਧ ਵਾਰ ਟੈਸਟ ਕ੍ਰਿਕਟ ਵਿਚ 5 ਜਾਂ ਇਸ ਤੋਂ ਵੱਧ ਵਿਕਟਾਂ ਲੈਣ ਵਾਲੇ ਨਿਊਜ਼ੀਲੈਂਡ ਦੇ ਚੌਥੇ ਗੇਂਦਬਾਜ਼ ਬਣ ਗਏ ਹਨ। ਉਸ ਨੇ ਏਸ਼ੀਆ ਮਹਾਂਦੀਪ 'ਚ ਤੀਜੀ ਵਾਰ ਇਹ ਕਾਰਨਾਮਾ ਕੀਤਾ। ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਡੇਨੀਅਲ ਵਿਟੋਰੀ 8 ਵਾਰ ਇਹ ਕਾਰਨਾਮਾ ਕਰ ਚੁੱਕੇ ਹਨ। ਇਸ ਸੂਚੀ 'ਚ ਦੂਜੇ ਨੰਬਰ 'ਤੇ ਰਿਚਰਡ ਹੈਡਲੀ ਹਨ, ਜਿਨ੍ਹਾਂ ਨੇ ਇਹ ਕਾਰਨਾਮਾ 5 ਵਾਰ ਕੀਤਾ ਹੈ। ਤੀਜੇ ਨੰਬਰ 'ਤੇ ਤੇਜ਼ ਗੇਂਦਬਾਜ਼ ਟਿਮ ਸਾਊਥੀ ਹਨ, ਜਿਨ੍ਹਾਂ ਨੇ ਤਿੰਨ ਵਾਰ ਪੰਜ ਵਿਕਟਾਂ ਲਈਆਂ ਹਨ। ਏਜਾਜ਼ ਪਟੇਲ ਟਿਮ ਸਾਊਥੀ ਦੇ ਪੱਧਰ 'ਤੇ ਪਹੁੰਚ ਗਏ ਹਨ।
ਏਜਾਜ਼ ਨੇ ਆਪਣੀ ਪ੍ਰਾਪਤੀ 'ਤੇ ਇਹ ਗੱਲ ਕਹੀ
ਟੈਸਟ ਮੈਚ ਦੇ ਪਹਿਲੇ ਦਿਨ ਚਾਰ ਵਿਕਟਾਂ ਲੈਣ ਤੋਂ ਬਾਅਦ ਏਜਾਜ਼ ਪਟੇਲ ਨੇ ਪ੍ਰੈੱਸ ਕਾਨਫਰੰਸ 'ਚ ਖੁਸ਼ੀ ਜ਼ਾਹਰ ਕਰਦੇ ਹੋਏ ਇਸ ਨੂੰ ਇਕ ਸੁਪਨਾ ਸਾਕਾਰ ਦੱਸਿਆ। ਏਜਾਜ਼ ਨੇ ਕਿਹਾ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ। ਜ਼ਿਕਰਯੋਗ ਹੈ ਕਿ ਏਜਾਜ਼ ਪਟੇਲ ਦਾ ਜਨਮ ਮੁੰਬਈ 'ਚ ਹੋਇਆ ਸੀ। ਉਹ ਸਿਰਫ 8 ਸਾਲ ਦਾ ਸੀ ਜਦੋਂ ਉਸਦਾ ਪਰਿਵਾਰ ਨਿਊਜ਼ੀਲੈਂਡ ਸ਼ਿਫਟ ਹੋ ਗਿਆ।
ਇਹ ਵੀ ਪੜ੍ਹੋ: ਅੰਧਵਿਸ਼ਵਾਸੀ ਪਿਤਾ ਨੇ ਕੁਹਾੜੀ ਨਾਲ 5 ਸਾਲਾ ਮਾਸੂਮ ਦੇ ਕੀਤੇ 7 ਟੁਕੜੇ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: