IND vs NZ 3rd ODI: ਸੰਜੂ ਸੈਮਸਨ ਨੂੰ ਮੁੜ ਪਲੇਇੰਗ ਇਲੈਵਨ 'ਚ ਨਹੀਂ ਕੀਤਾ ਗਿਆ ਸ਼ਾਮਲ, ਪ੍ਰਸ਼ੰਸਕਾਂ ਦਾ ਟੁੱਟਿਆ ਦਿਲ, ਸੋਸ਼ਲ ਮੀਡੀਆ 'ਤੇ ਕੱਢਿਆ ਗੁੱਸਾ
IND vs NZ 3rd ODI: ਭਾਰਤੀ ਟੀਮ ਆਪਣਾ ਤੀਜਾ ਵਨਡੇ ਨਿਊਜ਼ੀਲੈਂਡ ਖਿਲਾਫ ਖੇਡ ਰਹੀ ਹੈ। ਇਸ ਮੈਚ ਵਿੱਚ ਇੱਕ ਵਾਰ ਫਿਰ ਸੰਜੂ ਸੈਮਸਨ ਨੂੰ ਪਲੇਇੰਗ ਇਲੈਵਨ ਦਾ ਹਿੱਸਾ ਨਹੀਂ ਬਣਾਇਆ ਗਿਆ ਹੈ।
IND vs NZ 3rd ODI: ਭਾਰਤੀ ਟੀਮ ਅੱਜ (30 ਨਵੰਬਰ) ਨਿਊਜ਼ੀਲੈਂਡ ਖਿਲਾਫ਼ ਆਪਣਾ ਤੀਜਾ ਅਤੇ ਆਖਰੀ ਵਨਡੇ ਖੇਡ ਰਹੀ ਹੈ। ਸੰਜੂ ਸੈਮਸਨ ਨੂੰ ਇੱਕ ਵਾਰ ਫਿਰ ਇਸ ਮੈਚ ਦੀ ਪਲੇਇੰਗ ਇਲੈਵਨ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਸ ਨੂੰ ਦੂਜੇ ਮੈਚ ਵਿੱਚ ਵੀ ਟੀਮ ਤੋਂ ਬਾਹਰ ਰੱਖਿਆ ਗਿਆ ਸੀ। ਸੰਜੂ ਨੂੰ ਟੀਮ 'ਚ ਨਾ ਦੇਖ ਕੇ ਪ੍ਰਸ਼ੰਸਕ ਕਾਫੀ ਗੁੱਸੇ 'ਚ ਨਜ਼ਰ ਆ ਰਹੇ ਹਨ। ਭਾਰਤੀ ਟੀਮ ਇਸ ਮੈਚ 'ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰ ਰਹੀ ਹੈ। ਇਹ ਮੈਚ ਕ੍ਰਾਈਸਟਚਰਚ ਦੇ ਹੇਗਲੇ ਓਵਲ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ।
ਪਲੇਇੰਗ ਇਲੈਵਨ 'ਚ ਨਹੀਂ ਕੀਤਾ ਬਦਲਾਅ
ਇਸ ਤੋਂ ਪਹਿਲਾਂ ਦੂਜੇ ਵਨਡੇ ਵਿੱਚ ਵੀ ਸੰਜੂ ਨੂੰ ਪਲੇਇੰਗ ਇਲੈਵਨ ਤੋਂ ਬਾਹਰ ਰੱਖਿਆ ਗਿਆ ਸੀ। ਇਸ ਮੈਚ 'ਚ ਭਾਰਤੀ ਕਪਤਾਨ ਸ਼ਿਖਰ ਧਵਨ ਨੇ ਟੀਮ ਦੇ ਪਲੇਇੰਗ ਇਲੈਵਨ 'ਚ ਕੋਈ ਬਦਲਾਅ ਨਹੀਂ ਕੀਤਾ ਹੈ। ਸੰਜੂ ਨੂੰ ਸੀਰੀਜ਼ ਦੇ ਪਹਿਲੇ ਵਨਡੇ 'ਚ ਟੀਮ 'ਚ ਸ਼ਾਮਲ ਕੀਤਾ ਗਿਆ ਸੀ। ਸੰਜੂ ਨੇ ਉਸ ਮੈਚ 'ਚ 36 ਦੌੜਾਂ ਦੀ ਪਾਰੀ ਖੇਡੀ ਸੀ। ਹਾਲਾਂਕਿ ਉਸ ਮੈਚ 'ਚ ਭਾਰਤੀ ਟੀਮ ਨੂੰ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅੱਜ ਇਕ ਵਾਰ ਫਿਰ ਸੰਜੂ ਦੇ ਪ੍ਰਸ਼ੰਸਕਾਂ ਦਾ ਗੁੱਸਾ ਸੋਸ਼ਲ ਮੀਡੀਆ 'ਤੇ ਉਸ ਨੂੰ ਟੀਮ 'ਚ ਨਾ ਦੇਖਣ 'ਤੇ ਭੜਕਿਆ ਹੈ।
ਲੋਕਾਂ ਨੇ ਦਿੱਤਾ ਅਜਿਹਾ Reactions
Where is Sanju Samson 😔😔 #SanjuSamson pic.twitter.com/YnAA7z1TG7
— Jagadhesh Msd (@jagadhesh_msd) November 30, 2022
CEO of Craze 🔥🔥🔥#SanjuSamson pic.twitter.com/5Wjt5ffLdP
— Rahul_Sanju (@rawhul9) November 27, 2022
Sanju Samson fans please start trend with #WeWantSanju pic.twitter.com/HjD9pAbQXP
— AVI.29 🇮🇳 (@CricketLover015) November 30, 2022
No Samson in playing Xl#SanjuSamson pic.twitter.com/gGdc15S4jY
— Cricket talk (@talkcricket007) November 30, 2022
No #SanjuSamson again !!! 💔
— Rohit (@___Invisible_1) November 30, 2022
Hey @BCCI,
You will learn your lessons one day when fans away from Cricket tired of seeing your politics and favoritism 😡
You're ruining Indian Cricket by your politics, favoritism and greed for money 👎 #NZvIND @iRogerBinny pic.twitter.com/KPxQe47nav
Once again Sanju Samson not in the Playing 11 😔#NZvIND #SanjuSamson pic.twitter.com/H45hhdft3w
— Cricket Apna l Indian cricket l Bleed Blue (@cricketapna1) November 30, 2022
ਕਰੋ ਜਾਂ ਮਰੋ ਦਾ ਮੁਕਾਬਲਾ
ਅੱਜ ਦਾ ਮੈਚ ਭਾਰਤੀ ਟੀਮ ਲਈ ਕਰੋ ਜਾਂ ਮਰੋ ਦੀ ਲੜਾਈ ਹੋਵੇਗੀ। ਇਸ ਮੈਚ 'ਚ ਟੀਮ ਇੰਡੀਆ ਨੂੰ ਕਿਸੇ ਵੀ ਕੀਮਤ 'ਤੇ ਜਿੱਤ ਹਾਸਲ ਕਰਨੀ ਹੋਵੇਗੀ। ਇਸ ਮੈਚ ਨੂੰ ਜਿੱਤ ਕੇ ਭਾਰਤੀ ਟੀਮ ਸੀਰੀਜ਼ 1-1 ਨਾਲ ਆਪਣੇ ਨਾਂ ਕਰ ਲਵੇਗੀ। ਜੇ ਇਸ ਮੈਚ 'ਚ ਮੀਂਹ ਪੈਂਦਾ ਹੈ ਅਤੇ ਮੈਚ ਰੱਦ ਹੁੰਦਾ ਹੈ ਤਾਂ ਵੀ ਟੀਮ ਇੰਡੀਆ ਨੂੰ ਸੀਰੀਜ਼ ਗੁਆਉਣੀ ਪਵੇਗੀ। ਕਿਉਂਕਿ ਭਾਰਤੀ ਟੀਮ 1-0 ਨਾਲ ਪਿੱਛੇ ਹੈ।