IND vs NZ: 239 ਗੇਂਦਾਂ 'ਚ ਭਾਰਤੀ ਟੀਮ ਤੋਂ ਨਹੀਂ ਲੱਗਾ ਇੱਕ ਵੀ ਛੱਕਾ, ਮਸਾ ਜਿੱਤ ਪਈ ਭਾਰਤ ਦੇ ਪੱਲੇ
IND vs NZ 2nd T20, Lucknow: ਐਤਵਾਰ ਨੂੰ ਲਖਨਊ 'ਚ ਖੇਡੇ ਗਏ ਦੂਜੇ ਟੀ-20 ਮੈਚ 'ਚ ਕੁੱਲ 239 ਗੇਂਦਾਂ ਖੇਡੀਆਂ ਗਈਆਂ। ਇਸ ਦੌਰਾਨ ਪੂਰੇ ਮੈਚ 'ਚ ਇਕ ਵੀ ਛੱਕਾ ਨਹੀਂ ਲੱਗਾ।
India vs New Zealand: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਐਤਵਾਰ ਨੂੰ ਲਖਨਊ 'ਚ ਦੂਜਾ ਟੀ-20 ਮੈਚ ਖੇਡਿਆ ਗਿਆ। ਇਹ ਮੈਚ ਟੀਮ ਇੰਡੀਆ ਨੇ ਇੱਕ ਗੇਂਦ ਬਾਕੀ ਰਹਿੰਦਿਆਂ 6 ਵਿਕਟਾਂ ਨਾਲ ਜਿੱਤ ਲਿਆ। ਨਿਊਜ਼ੀਲੈਂਡ ਦੀ ਟੀਮ ਇੱਥੇ ਪਹਿਲਾਂ ਖੇਡਦਿਆਂ 99 ਦੌੜਾਂ ਹੀ ਬਣਾ ਸਕੀ। ਹਾਲਾਂਕਿ ਟੀਮ ਇੰਡੀਆ ਨੂੰ 100 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ 'ਚ ਕਾਫੀ ਸੰਘਰਸ਼ ਕਰਨਾ ਪਿਆ ਅਤੇ ਆਖਰੀ ਗੇਂਦ 'ਤੇ ਜਿੱਤ ਹਾਸਲ ਕੀਤੀ। ਸੂਰਿਆਕੁਮਾਰ ਯਾਦਵ ਨੇ 20ਵੇਂ ਓਵਰ ਦੀ ਚੌਥੀ ਗੇਂਦ 'ਤੇ ਚੌਕਾ ਜੜ ਕੇ ਟੀਮ ਇੰਡੀਆ ਨੂੰ ਜਿੱਤ ਦਿਵਾਈ।
ਮੈਚ 'ਚ ਨਹੀਂ ਲੱਗਾ ਕੋਈ ਛੱਕਾ
ਇਸ ਟੀ-20 ਮੈਚ 'ਚ ਕੁੱਲ 39.5 ਓਵਰ ਭਾਵ 239 ਗੇਂਦਾਂ ਖੇਡੀਆਂ ਗਈਆਂ। ਨਿਊਜ਼ੀਲੈਂਡ ਨੇ ਪਹਿਲੇ 20 ਓਵਰਾਂ 'ਚ 8 ਵਿਕਟਾਂ ਗੁਆ ਕੇ 99 ਦੌੜਾਂ ਬਣਾਈਆਂ। ਇਸ ਤੋਂ ਬਾਅਦ ਭਾਰਤ ਨੇ 19.5 ਓਵਰਾਂ ਵਿੱਚ ਟੀਚੇ ਦਾ ਪਿੱਛਾ ਕਰ ਲਿਆ। ਹਾਲਾਂਕਿ 239 ਗੇਂਦਾਂ ਦੀ ਖੇਡ ਵਿੱਚ ਇੱਕ ਵੀ ਛੱਕਾ ਨਹੀਂ ਲਾਇਆ ਗਿਆ। ਅੰਤਰਰਾਸ਼ਟਰੀ ਟੀ-20 'ਚ ਇਹ ਪਹਿਲਾ ਮੌਕਾ ਹੈ, ਜਦੋਂ 239 ਗੇਂਦਾਂ ਤੱਕ ਕੋਈ ਛੱਕਾ ਨਹੀਂ ਲਾਇਆ ਗਿਆ ਹੈ। ਇਸ ਤੋਂ ਪਹਿਲਾਂ ਬੰਗਲਾਦੇਸ਼ ਤੇ ਨਿਊਜ਼ੀਲੈਂਡ ਵਿਚਾਲੇ 2021 'ਚ ਮੀਰਪੁਰ 'ਚ ਖੇਡੇ ਗਏ ਟੀ-20 ਮੈਚ 'ਚ 238 ਗੇਂਦਾਂ ਦੀ ਖੇਡ 'ਚ ਕੋਈ ਛੱਕਾ ਨਹੀਂ ਲਾਇਆ ਗਿਆ ਸੀ।
ਟੀ-20 ਅੰਤਰਰਾਸ਼ਟਰੀ ਮੈਚ ਵਿੱਚ ਸਭ ਤੋਂ ਵੱਧ ਗੇਂਦਾਂ ਜਿੱਥੇ ਕੋਈ ਛੱਕਾ ਨਹੀਂ ਲਾਇਆ ਗਿਆ
239 ਗੇਂਦਾਂ - ਭਾਰਤ ਬਨਾਮ ਨਿਊਜ਼ੀਲੈਂਡ ਲਖਨਊ 2023*
238 ਗੇਂਦਾਂ - ਬੰਗਲਾਦੇਸ਼ ਬਨਾਮ ਨਿਊਜ਼ੀਲੈਂਡ ਮੀਰਪੁਰ 2021
223 ਗੇਂਦਾਂ - ਇੰਗਲੈਂਡ ਬਨਾਮ ਪਾਕਿਸਤਾਨ ਕਾਰਡਿਫ 2010
207 ਬਾਲ ਸ਼੍ਰੀਲੰਕਾ ਬਨਾਮ ਭਾਰਤ ਕੋਲੰਬੋ RPS 2021
ਲਖਨਊ ਦੀ ਪਿੱਚ 'ਤੇ ਗੁੱਸੇ 'ਚ ਆਏ ਕਪਤਾਨ ਹਾਰਦਿਕ ਪੰਡਯਾ
ਭਾਰਤੀ ਕਪਤਾਨ ਹਾਰਦਿਕ ਪੰਡਯਾ ਨੇ ਕਿਹਾ, 'ਇਹ ਹੈਰਾਨ ਕਰਨ ਵਾਲੀ ਪਿੱਚ ਸੀ। ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਡੇ ਕੋਲ ਬਿਹਤਰ ਪਿੱਚਾਂ ਹਨ। ਇੱਥੇ 120 ਦੌੜਾਂ ਦੇ ਸਕੋਰ ਦਾ ਵੀ ਬਚਾਅ ਕੀਤਾ ਜਾ ਸਕਦਾ ਹੈ। ਇਹ ਵਾਕਈ ਹੈਰਾਨੀਜਨਕ ਵਿਕਟ ਸੀ, ਤੇਜ਼ ਗੇਂਦਬਾਜ਼ ਵੀ ਗੇਂਦਾਂ ਉਡਾ ਰਹੇ ਸਨ। ਹਾਰਦਿਕ ਨੇ ਕਿਹਾ ਕਿ ਪਿੱਚ ਨੂੰ ਦੇਖਦੇ ਹੋਏ ਉਨ੍ਹਾਂ ਦੀ ਟੀਮ ਨੇ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਦੌਰਾਨ ਵੱਖ-ਵੱਖ ਰਣਨੀਤੀਆਂ ਨਾਲ ਕੰਮ ਕੀਤਾ ਅਤੇ ਅੰਤ 'ਚ ਉਹ ਸਫਲ ਰਹੇ।