IND vs SA: ਭਾਰਤ ਦਾ ਪਹਿਲਾ ਟੀ-20 ਮੀਂਹ ਕਾਰਨ ਹੋਇਆ ਰੱਦ, ਸੁਨੀਲ ਗਾਵਸਕਰ ਨੇ ਦੱਖਣੀ ਅਫਰੀਕਾ ਬੋਰਡ ਨੂੰ ਫਟਕਾਰ ਲਗਾਈ
Sunil Gavaskar On South Africa Cricket Board: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਸੀਰੀਜ਼ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ। ਦੋਵਾਂ ਵਿਚਾਲੇ ਪਹਿਲਾ ਮੈਚ ਪਿਛਲੇ ਐਤਵਾਰ (10 ਦਸੰਬਰ) ਨੂੰ ਡਰਬਨ
Sunil Gavaskar On South Africa Cricket Board: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਸੀਰੀਜ਼ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ। ਦੋਵਾਂ ਵਿਚਾਲੇ ਪਹਿਲਾ ਮੈਚ ਪਿਛਲੇ ਐਤਵਾਰ (10 ਦਸੰਬਰ) ਨੂੰ ਡਰਬਨ ਵਿੱਚ ਖੇਡਿਆ ਜਾਣਾ ਸੀ, ਪਰ ਮੀਂਹ ਕਾਰਨ ਮੈਚ ਲਈ ਟਾਸ ਵੀ ਨਹੀਂ ਹੋ ਸਕਿਆ। ਮੀਂਹ ਕਾਰਨ ਰੱਦ ਹੋਣ ਤੇ ਸੁਨੀਲ ਗਾਵਸਕਰ ਗੁੱਸੇ ਨਾਲ ਭੜਕ ਉੱਠੇ। ਉਨ੍ਹਾਂ ਨੇ ਦੱਖਣੀ ਅਫਰੀਕਾ ਕ੍ਰਿਕਟ ਬੋਰਡ ਦੀ ਸਖਤ ਆਲੋਚਨਾ ਕੀਤੀ।
ਦਰਅਸਲ, ਗਾਵਸਕਰ ਇਸ ਗੱਲ ਨੂੰ ਲੈ ਗੁੱਸੇ ਨਾਲ ਭੜਕ ਉੱਠੇ ਕਿ ਬਾਰਿਸ਼ ਦੌਰਾਨ ਮੈਦਾਨ ਨੂੰ ਪੂਰੀ ਤਰ੍ਹਾਂ ਕਵਰ ਨਹੀਂ ਕੀਤਾ ਗਿਆ। ਸਾਬਕਾ ਭਾਰਤੀ ਦਿੱਗਜ ਨੇ ਕਿਹਾ ਕਿ ਹਰ ਬੋਰਡ ਕੋਲ ਪੂਰੇ ਖੇਤਰ ਨੂੰ ਕਵਰ ਕਰਨ ਲਈ ਪੈਸਾ ਤਾਂ ਹੁੰਦਾ ਹੀ ਹੈ। ਜੇਕਰ ਅਜਿਹਾ ਨਹੀਂ ਹੈ ਤਾਂ ਉਹ ਝੂਠ ਬੋਲ ਰਹੇ ਹਨ।
ਗਾਵਸਕਰ ਨੇ 'ਸਪੋਰਟਸ ਟਾਕ' 'ਤੇ ਗੱਲ ਕਰਦੇ ਹੋਏ ਕਿਹਾ, "ਸਾਰੇ ਕ੍ਰਿਕਟ ਬੋਰਡਾਂ ਨੂੰ ਬਹੁਤ ਪੈਸਾ ਮਿਲਦਾ ਹੈ। ਜੇਕਰ ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਪੈਸਾ ਨਹੀਂ ਮਿਲਦਾ, ਤਾਂ ਉਹ ਝੂਠ ਬੋਲ ਰਹੇ ਹਨ। ਭਾਵੇਂ ਉਨ੍ਹਾਂ ਕੋਲ ਬੀ.ਸੀ.ਸੀ.ਆਈ. ਜਿੰਨਾ ਪੈਸਾ ਨਹੀਂ ਹੈ, ਪਰ ਹਰ ਬੋਰਡ ਕੋਲ ਪੂਰੇ ਖੇਤਰ ਨੂੰ ਕਵਰ ਕਰਨ ਲਈ ਲਈ ਯਕੀਨੀ ਤੌਰ 'ਤੇ ਕਾਫ਼ੀ ਪੈਸਾ ਹੈ।
ਗਾਵਸਕਰ ਨੇ ਅੱਗੇ ਈਡਨ ਗਾਰਡਨ ਦੀ ਹੋਰ ਤਾਰੀਫ ਕੀਤੀ। ਉਨ੍ਹਾਂ ਦੱਸਿਆ ਕਿ ਕਿਵੇਂ ਈਡਨ ਗਾਰਡਨ ਦਾ ਪੂਰਾ ਮੈਦਾਨ ਢੱਕਿਆ ਜਾਂਦਾ ਹੈ। ਉਨ੍ਹਾਂ ਨੇ ਇੱਕ ਟੈਸਟ ਮੈਚ ਨੂੰ ਯਾਦ ਕਰਦੇ ਹੋਏ ਕਿਹਾ, ''ਮੈਨੂੰ ਯਾਦ ਹੈ ਕਿ ਈਡਨ ਗਾਰਡਨ 'ਤੇ ਇੱਕ ਟੈਸਟ ਮੈਚ ਹੋਇਆ ਸੀ, ਜਿਸ 'ਚ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਕੁਝ ਸਮੱਸਿਆ ਆਈ ਸੀ ਅਤੇ ਅਗਲੇ ਮੈਚ 'ਚ ਈਡਨ ਗਾਰਡਨ ਪੂਰੀ ਤਰ੍ਹਾਂ ਢੱਕਿਆ ਗਿਆ ਸੀ। ਤੁਸੀਂ ਅਜਿਹੀ ਪਹਿਲ ਕਰਨਾ ਚਾਹੁੰਦੇ ਹੋ। ਉਸ ਸਮੇਂ ਸੌਰਵ ਗਾਂਗੁਲੀ ਇੰਚਾਰਜ ਸਨ ਅਤੇ ਉਨ੍ਹਾਂ ਨੇ ਇਹ ਯਕੀਨੀ ਬਣਾਇਆ ਕਿ ਕੋਈ ਵੀ ਮੈਦਾਨ 'ਤੇ ਉਂਗਲ ਨਾ ਚੁੱਕ ਸਕੇ।
ਦੂਜਾ ਟੀ-20 12 ਦਸੰਬਰ ਨੂੰ ਹੋਵੇਗਾ
ਜ਼ਿਕਰਯੋਗ ਹੈ ਕਿ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਦੂਜਾ ਟੀ-20 ਮੈਚ ਮੰਗਲਵਾਰ 12 ਦਸੰਬਰ ਨੂੰ ਖੇਡਿਆ ਜਾਵੇਗਾ। ਦੂਜਾ ਟੀ-20 ਗਕੇਬਰਹਾ ਦੇ ਸੇਂਟ ਜਾਰਜ ਪਾਰਕ 'ਚ ਖੇਡਿਆ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।