IND vs SA, T20 WC : ਭਾਰਤ ਦੀ ਬੱਲੇਬਾਜ਼ੀ ਤੇ ਅਫਰੀਕਾ ਦੀ ਗੇਂਦਬਾਜ਼ੀ ਵਿਚਕਾਰ ਹੋਵੇਗਾ ਮੈਚ, ਕੁਝ ਹੀ ਦੇਰ ਹੋਵੇਗਾ ਟਾਸ
ਟੀ-20 ਵਿਸ਼ਵ ਕੱਪ 2022 (T20 World Cup 2022) 'ਚ ਅੱਜ ਤੀਜਾ ਮੈਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾਵੇਗਾ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਪਰਥ ਸਟੇਡੀਅਮ 'ਚ ਖੇਡਿਆ ਜਾਵੇਗਾ।
Pakistan vs Netherlands, 29th Match, Super 12 Group 2: ਟੀ-20 ਵਿਸ਼ਵ ਕੱਪ 2022 (T20 World Cup 2022) 'ਚ ਅੱਜ ਤੀਜਾ ਮੈਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾਵੇਗਾ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਪਰਥ ਸਟੇਡੀਅਮ 'ਚ ਖੇਡਿਆ ਜਾਵੇਗਾ। ਮੈਚ ਦਾ ਟਾਸ ਸ਼ਾਮ 4 ਵਜੇ ਹੋਵੇਗਾ ਅਤੇ ਮੈਚ ਸ਼ਾਮ 4.30 ਵਜੇ ਸ਼ੁਰੂ ਹੋਵੇਗਾ।
ਭਾਰਤੀ ਟੀਮ ਨੇ ਹੁਣ ਤੱਕ ਕੁੱਲ 2 ਮੈਚ ਖੇਡੇ
ਭਾਰਤੀ ਟੀਮ ਨੇ ਹੁਣ ਤੱਕ ਕੁੱਲ 2 ਮੈਚ ਖੇਡੇ ਹਨ, ਜਿਸ 'ਚ ਟੀਮ ਨੇ ਦੋਵਾਂ 'ਚ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ, ਹੁਣ ਟੀਮ ਆਪਣਾ ਅਗਲਾ ਮੈਚ ਅੱਜ ਭਾਵ 30 ਅਕਤੂਬਰ, ਐਤਵਾਰ ਨੂੰ ਪਰਥ ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਖੇਡੇਗੀ। ਦੋਵਾਂ ਵਿਚਾਲੇ ਇਹ ਮੈਚ ਕਾਫੀ ਦਿਲਚਸਪ ਹੋਵੇਗਾ। ਟੀ-20 ਅੰਤਰਰਾਸ਼ਟਰੀ ਮੈਚਾਂ 'ਚ ਦੋਵਾਂ ਵਿਚਾਲੇ ਕਾਫੀ ਚੰਗੇ ਅੰਕੜੇ ਹਨ। ਦੋਵਾਂ ਟੀਮਾਂ ਵਿਚਾਲੇ ਅੱਜ 24ਵਾਂ ਟੀ-20 ਅੰਤਰਰਾਸ਼ਟਰੀ ਮੈਚ ਖੇਡਿਆ ਜਾਵੇਗਾ। ਹੁਣ ਤੱਕ 23 ਮੈਚਾਂ 'ਚ ਭਾਰਤੀ ਟੀਮ ਨੇ 13 ਮੈਚ ਜਿੱਤੇ ਹਨ, ਜਦਕਿ ਦੱਖਣੀ ਅਫਰੀਕਾ ਨੇ ਕੁੱਲ 9 ਮੈਚ ਜਿੱਤੇ ਹਨ ਅਤੇ ਇਕ ਮੈਚ ਨਿਰਣਾਇਕ ਰਿਹਾ ਹੈ।
ਭਾਰਤੀ ਟੀਮ ਨੇ ਪਾਕਿਸਤਾਨ ਖਿਲਾਫ਼ ਆਪਣਾ ਪਹਿਲਾ ਮੈਚ ਜਿੱਤ ਲਿਆ ਸੀ। ਇਸ ਨਾਲ ਹੀ ਅਗਲੇ ਮੈਚ ਵਿੱਚ ਟੀਮ ਨੇ ਨੀਦਰਲੈਂਡ ਨੂੰ ਹਰਾਇਆ। ਦੋਵਾਂ ਮੈਚਾਂ ਵਿੱਚ ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਅਜੇਤੂ ਪਾਰੀ ਖੇਡੀ। ਹੁਣ ਤੱਕ ਦੋ ਮੈਚਾਂ ਵਿੱਚ ਕੋਹਲੀ ਦੇ ਬੱਲੇ ਤੋਂ ਕੁੱਲ 144 ਦੌੜਾਂ ਬਣ ਚੁੱਕੀਆਂ ਹਨ।
ਭਾਰਤੀ ਟੀਮ ਨੇ 13 ਮੈਚ ਤੇ ਦੱਖਣੀ ਅਫਰੀਕਾ ਨੇ ਜਿੱਤੇ ਨੇ 9 ਮੈਚ
ਦੋਵਾਂ ਟੀਮਾਂ ਵਿਚਾਲੇ ਇਹ 24ਵਾਂ ਟੀ-20 ਅੰਤਰਰਾਸ਼ਟਰੀ ਮੈਚ ਹੋਵੇਗਾ। ਇਸ ਤੋਂ ਪਹਿਲਾਂ ਹੋਏ 23 ਮੈਚਾਂ 'ਚ ਟੀਮ ਇੰਡੀਆ ਦਾ ਕਬਜ਼ਾ ਰਿਹਾ ਹੈ। ਭਾਰਤੀ ਟੀਮ ਨੇ 13 ਮੈਚ ਜਿੱਤੇ ਹਨ, ਜਦਕਿ ਦੱਖਣੀ ਅਫਰੀਕਾ ਨੇ 9 ਮੈਚ ਜਿੱਤੇ ਹਨ। ਇੱਕ ਮੈਚ ਨਿਰਣਾਇਕ ਰਿਹਾ।
ਪਿੱਚ ਰਿਪੋਰਟ
ਪਰਥ 'ਚ ਹੋਣ ਵਾਲੇ ਇਸ ਮੈਚ 'ਚ ਗੇਂਦਬਾਜ਼ਾਂ ਨੂੰ ਕਾਫੀ ਮਦਦ ਮਿਲ ਸਕਦੀ ਹੈ। ਪਰਥ ਦੀ ਪਿੱਚ 'ਤੇ ਤੇਜ਼ ਗੇਂਦਬਾਜ਼ਾਂ ਨੂੰ ਕਾਫੀ ਉਛਾਲ ਮਿਲਦਾ ਹੈ। ਹਾਲਾਂਕਿ, ਇੱਥੇ ਦੂਜੀ ਪਾਰੀ ਵਿੱਚ ਬੱਲੇਬਾਜ਼ੀ ਥੋੜੀ ਆਸਾਨ ਹੋ ਜਾਂਦੀ ਹੈ।
ਟੀਮ ਇੰਡੀਆ ਦੇ ਸੰਭਾਵਿਤ ਪਲੇਇੰਗ ਇਲੈਵਨ - ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ, ਦਿਨੇਸ਼ ਕਾਰਤਿਕ (ਵਿਕਟਕੀਪਰ), ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ਮੀ ਅਤੇ ਅਰਸ਼ਦੀਪ ਸਿੰਘ।
ਦੱਖਣੀ ਅਫ਼ਰੀਕਾ ਦੀ ਸੰਭਾਵਿਤ ਪਲੇਇੰਗ ਇਲੈਵਨ: ਕੁਇੰਟਨ ਡੀ ਕਾਕ (ਡਬਲਯੂ.ਕੇ.), ਟੇਂਬਾ ਬਾਵੁਮਾ (ਸੀ), ਰਿਲੇ ਰੋਸੋ, ਏਡਨ ਮਾਰਕਰਮ, ਟ੍ਰਿਸਟਨ ਸਟੱਬਸ, ਡੇਵਿਡ ਮਿਲਰ, ਵੇਨ ਪਾਰਨੇਲ, ਮਾਰਕੋ ਜੈਨਸਨ, ਕਾਗਿਸੋ ਰਬਾਡਾ, ਐਨਰਿਕ ਨੌਰਟਜੇ ਅਤੇ ਤਬਰੇਜ਼ ਸ਼ਮਸੀ।