IND vs SA 1st Test: ਪਹਿਲੇ ਟੈਸਟ 'ਚ ਟੀਮ ਇੰਡੀਆ ਹੋਈ ਢੇਰ, ਪ੍ਰਸ਼ੰਸਕਾਂ ਨੂੰ ਪਸੰਦ ਨਹੀਂ ਆਇਆ ਇਹ ਮੈਚ
IND vs SA Centurion Test: ਦੱਖਣੀ ਅਫਰੀਕਾ ਦੌਰੇ 'ਤੇ ਗਈ ਟੀਮ ਇੰਡੀਆ ਨੇ ਟੈਸਟ ਸੀਰੀਜ਼ ਸ਼ੁਰੂਆਤ ਕਰ ਦਿੱਤੀ ਹੈ। ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਸੀਰੀਜ਼ ਦਾ ਪਹਿਲਾ ਟੈਸਟ ਮੈਚ ਸੈਂਚੁਰੀਅਨ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ।
IND vs SA Centurion Test: ਦੱਖਣੀ ਅਫਰੀਕਾ ਦੌਰੇ 'ਤੇ ਗਈ ਟੀਮ ਇੰਡੀਆ ਨੇ ਟੈਸਟ ਸੀਰੀਜ਼ ਸ਼ੁਰੂਆਤ ਕਰ ਦਿੱਤੀ ਹੈ। ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਸੀਰੀਜ਼ ਦਾ ਪਹਿਲਾ ਟੈਸਟ ਮੈਚ ਸੈਂਚੁਰੀਅਨ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਮੇਜ਼ਬਾਨ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਰਬਾਡਾ ਨੇ ਟੀਮ ਇੰਡੀਆ ਦੀ ਕਮਰ ਤੋੜ ਦਿੱਤੀ
ਦੱਖਣੀ ਅਫਰੀਕਾ ਦੇ ਗੇਂਦਬਾਜ਼ਾਂ ਨੇ ਆਪਣੀ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ। ਇਕ ਸਿਰੇ ਤੋਂ ਤਜਰਬੇਕਾਰ ਕਾਗਿਸੋ ਰਬਾਡਾ ਨੇ ਵਿਕਟਾਂ ਲਈਆਂ, ਜਦਕਿ ਦੂਜੇ ਸਿਰੇ ਤੋਂ ਡੈਬਿਊ ਕਰਨ ਵਾਲੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਆਂਦਰੇ ਬਰਗਰ ਨੇ ਯਸ਼ਸਵੀ ਜੈਸਵਾਲ ਅਤੇ ਸ਼ੁਭਮਨ ਗਿੱਲ ਦੀਆਂ ਵਿਕਟਾਂ ਲਈਆਂ। ਦਿਨ ਦੀ ਸਮਾਪਤੀ 'ਤੇ ਰਬਾਡਾ ਨੇ ਕੁੱਲ 5 ਵਿਕਟਾਂ ਲਈਆਂ ਅਤੇ ਭਾਰਤ ਦਾ ਸਕੋਰ 8 ਵਿਕਟਾਂ ਦੇ ਨੁਕਸਾਨ 'ਤੇ 208 ਦੌੜਾਂ 'ਤੇ ਪਹੁੰਚ ਗਿਆ, ਜਿਸ 'ਚ ਕੇਐੱਲ ਰਾਹੁਲ ਦੀਆਂ 70 ਦੌੜਾਂ ਦੀ ਅਜੇਤੂ ਪਾਰੀ ਵੀ ਸ਼ਾਮਲ ਹੈ।
ਭਾਰਤੀ ਟੀਮ ਦੇ ਬੱਲੇਬਾਜ਼ਾਂ ਦੇ ਅਜਿਹੇ ਪ੍ਰਦਰਸ਼ਨ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਨਿਰਾਸ਼ ਹਨ। ਟੀਮ ਇੰਡੀਆ ਦੇ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ, ਅਤੇ ਮੱਧਕ੍ਰਮ 'ਚ ਸਰਫਰਾਜ਼ ਖਾਨ ਨੂੰ ਸ਼ਾਮਲ ਕਰਨ ਦੀ ਮੰਗ ਤੇਜ਼ ਕਰ ਦਿੱਤੀ ਹੈ। ਸਰਫਰਾਜ਼ ਖਾਨ ਭਾਰਤੀ ਘਰੇਲੂ ਕ੍ਰਿਕਟ ਦਾ ਇੱਕ ਵੱਡਾ ਨਾਮ ਹੈ। ਉਸ ਨੇ ਪਿਛਲੇ ਕਈ ਰਣਜੀ ਸੀਜ਼ਨਾਂ ਵਿੱਚ ਬਹੁਤ ਵਧੀਆ ਬੱਲੇਬਾਜ਼ੀ ਕੀਤੀ ਹੈ। ਸਰਫਰਾਜ਼ ਦੀ ਪਹਿਲੀ ਸ਼੍ਰੇਣੀ ਦੀ ਔਸਤ 71 ਤੋਂ ਵੱਧ ਹੈ ਅਤੇ ਉਸ ਨੇ ਹਾਲ ਹੀ ਵਿੱਚ ਦੱਖਣੀ ਅਫ਼ਰੀਕਾ ਦੌਰੇ 'ਤੇ ਤਿੰਨ-ਰੋਜ਼ਾ ਇੰਟਰਾ-ਸਕੁਐਡ ਮੈਚ ਵਿੱਚ ਸਿਰਫ਼ 60 ਗੇਂਦਾਂ ਵਿੱਚ ਸੈਂਕੜਾ ਜੜਿਆ ਸੀ, ਪਰ ਉਹ ਅਜੇ ਤੱਕ ਆਪਣੇ ਅੰਤਰਰਾਸ਼ਟਰੀ ਟੈਸਟ ਦੀ ਸ਼ੁਰੂਆਤ ਨਹੀਂ ਕਰ ਸਕਿਆ ਹੈ।
ਪ੍ਰਸ਼ੰਸਕਾਂ ਨੇ ਸਰਫਰਾਜ ਦੀ ਸਿਫ਼ਾਰਿਸ਼ ਕੀਤੀ
ਅਜਿਹੇ 'ਚ ਟੀਮ ਇੰਡੀਆ ਦੇ ਪ੍ਰਸ਼ੰਸਕਾਂ ਨੇ ਸਰਫਰਾਜ਼ ਖਾਨ ਨੂੰ ਨਾ ਚੁਣਨ 'ਤੇ ਸੋਸ਼ਲ ਮੀਡੀਆ 'ਤੇ ਕਈ ਸਵਾਲ ਖੜ੍ਹੇ ਕੀਤੇ ਹਨ। ਕੁਝ ਪ੍ਰਸ਼ੰਸਕਾਂ ਨੇ ਕਿਹਾ ਕਿ ਟੀਮ ਇੰਡੀਆ ਦੇ ਟਾਪ 6 ਪਲੇਇੰਗ ਇਲੈਵਨ 'ਚੋਂ 4 ਸਲਾਮੀ ਬੱਲੇਬਾਜ਼ ਹਨ। ਕੀ ਮੱਧਕ੍ਰਮ ਦਾ ਕੋਈ ਮਾਹਰ ਬੱਲੇਬਾਜ਼ ਨਹੀਂ ਬਚਿਆ ਹੈ? ਸਰਫਰਾਜ਼ ਖਾਨ ਨੂੰ ਕੀ ਹੋਇਆ? ਆਓ ਤੁਹਾਨੂੰ ਦਿਖਾਉਂਦੇ ਹਾਂ ਸੋਸ਼ਲ ਮੀਡੀਆ 'ਤੇ ਆ ਰਹੀਆਂ ਅਜਿਹੀਆਂ ਪ੍ਰਤੀਕਿਰਿਆਵਾਂ:
India playing 4 openers in their top 6 😂😂
— Udyog Bhushan Yadunath Javalkar (@ProfessorDhond) December 26, 2023
Are there no specialist middle order players left?
What happened to sarfaraz khan?#INDvsSA
Shubman Gill will have to watch his back. He now averages 31 after 34 Test innings.#SAvIND
— Abhai (@Abhai_BTTG) December 26, 2023
Yashasvi Jaiswal dismissed for 17 in 37 balls.
— Mufaddal Vohra (@mufaddal_vohra) December 26, 2023
Maiden Test wicket for Nandre Burger. pic.twitter.com/xNi9p4F7Q4