IND Vs SA: ਉਮਰਾਨ ਮਲਿਕ ਨੇ ਸੁੱਟੀ 163.7 kmph ਦੀ ਰਫ਼ਤਾਰ ਨਾਲ ਗੇਂਦ? ਸੋਸ਼ਲ ਮੀਡੀਆ 'ਤੇ ਫੈਲੀ ਸਨਸਨੀ
ਉਮਰਾਨ ਮਲਿਕ ਨੇ ਪ੍ਰੈਕਟਿਸ ਸੈਸ਼ਨ 'ਚ 163.7 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰਕੇ ਖਿਡਾਰੀਆਂ ਨੂੰ ਹੈਰਾਨ ਕਰ ਦਿੱਤਾ ਹੈ। ਹਾਲਾਂਕਿ ਇਨ੍ਹਾਂ ਦਾਅਵਿਆਂ 'ਤੇ BCCI ਵੱਲੋਂ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਹੈ।
ਨਵੀਂ ਦਿੱਲੀ : ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ 9 ਜੂਨ ਨੂੰ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਪਹਿਲਾ ਟੀ-20 ਖੇਡਿਆ ਜਾਵੇਗਾ। ਇਸ ਮੈਚ ਤੋਂ ਪਹਿਲਾਂ ਕ੍ਰਿਕਟ ਪ੍ਰੇਮੀਆਂ ਦੀਆਂ ਨਜ਼ਰਾਂ ਜੰਮੂ-ਕਸ਼ਮੀਰ ਦੇ ਗੇਂਦਬਾਜ਼ ਉਮਰਾਨ ਮਲਿਕ 'ਤੇ ਟਿਕੀਆਂ ਹੋਈਆਂ ਹਨ। ਹਾਲਾਂਕਿ ਉਮਰਾਨ ਦੇ ਸਵਾਲ 'ਤੇ ਕੋਚ ਰਾਹੁਲ ਦ੍ਰਾਵਿੜ ਨੇ ਕਿਹਾ ਹੈ ਕਿ ਪਲੇਇੰਗ ਇਲੈਵਨ 'ਚ ਸਾਰਿਆਂ ਨੂੰ ਥਾਂ ਦੇਣਾ ਸੰਭਵ ਨਹੀਂ ਹੈ, ਪਰ ਉਮਰਾਨ ਦੀ ਰਫ਼ਤਾਰ ਨੇ ਉਨ੍ਹਾਂ ਨੂੰ ਜ਼ਰੂਰ ਪ੍ਰਭਾਵਿਤ ਕੀਤਾ ਹੈ।
ਉਮਰਾਨ ਮਲਿਕ ਨੇ ਬਟੋਰੀਆਂ ਸੁਰਖੀਆਂ
ਉਮਰਾਨ ਨੇ ਪਹਿਲੇ ਟੀ-20 ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰੀਆਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਮਰਾਨ ਮਲਿਕ ਨੇ ਪ੍ਰੈਕਟਿਸ ਸੈਸ਼ਨ 'ਚ 163.7 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰਕੇ ਖਿਡਾਰੀਆਂ ਨੂੰ ਹੈਰਾਨ ਕਰ ਦਿੱਤਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਮਰਾਨ ਦੀ ਸਪੀਡ ਨੇ ਸ਼ੋਏਬ ਅਖ਼ਤਰ ਦਾ 161.3 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦਾ ਰਿਕਾਰਡ ਤੋੜ ਦਿੱਤਾ ਹੈ।
ਹਾਲਾਂਕਿ ਇਨ੍ਹਾਂ ਦਾਅਵਿਆਂ 'ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਵੱਲੋਂ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਹੈ। ਸ਼ੋਏਬ ਅਖ਼ਤਰ ਦਾ ਰਿਕਾਰਡ ਤੋੜਨ ਦਾ ਦਾਅਵਾ ਵੀ ਸੱਚ ਨਹੀਂ ਹੈ, ਕਿਉਂਕਿ ਉਮਰਾਨ ਨੇ ਅਜਿਹੀ ਗੇਂਦ ਸੁੱਟੀ ਹੈ ਤਾਂ ਵੀ ਇਹ ਸਿਰਫ਼ ਪ੍ਰੈਕਟਿਸ ਸੈਸ਼ਨ ਹੈ, ਜਿਸ ਨੂੰ ਇੰਟਰਨੈਸ਼ਨਲ ਰਿਕਾਰਡ 'ਚ ਦਰਜ ਨਹੀਂ ਕੀਤਾ ਜਾਂਦਾ।
ਉਮਰਾਨ ਨੇ ਸਪੀਡ ਨਾਲ ਹੈਰਾਨ ਕੀਤਾ
ਹਾਲਾਂਕਿ, ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਉਮਰਾਨ ਨੂੰ ਸ਼ਾਨਦਾਰ ਸਪੀਡ ਹਾਸਿਲ ਹੈ। ਉਨ੍ਹਾਂ ਨੇ ਆਈਪੀਐਲ 2022 'ਚ ਸੀਜ਼ਨ ਦੀ ਦੂਜੀ ਸਭ ਤੋਂ ਤੇਜ਼ ਗੇਂਦ ਸੁੱਟ ਕੇ ਹੈਰਾਨ ਕਰ ਦਿੱਤਾ ਸੀ। ਉਮਰਾਨ ਨੇ 157 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੇਂਦ ਸੁੱਟੀ ਸੀ। ਉਦੋਂ ਸ਼ੋਏਬ ਅਖ਼ਤਰ ਨੇ ਵੀ ਕਿਹਾ ਸੀ ਕਿ ਜੇਕਰ ਉਮਰਾਨ ਚਾਹੇ ਤਾਂ ਮੇਰਾ ਰਿਕਾਰਡ ਤੋੜ ਸਕਦਾ ਹੈ। ਉਮਰਾਨ ਨੇ ਹਾਲ ਹੀ 'ਚ ਇੰਟਰਵਿਊ 'ਚ ਕਿਹਾ ਸੀ ਕਿ ਮੈਨੂੰ ਰਿਕਾਰਡ ਦੀ ਕੋਈ ਪਰਵਾਹ ਨਹੀਂ ਹੈ। ਮੈਂ ਚੰਗੇ ਏਰੀਆ 'ਚ ਗੇਂਦਬਾਜ਼ੀ ਕਰਨਾ ਚਾਹੁੰਦਾ ਹਾਂ ਤਾਂ ਕਿ ਦੇਸ਼ ਨੂੰ ਜਿੱਤ ਦਿਵਾ ਸਕਾਂ।
ਦੱਖਣੀ ਅਫ਼ਰੀਕਾ ਖ਼ਿਲਾਫ਼ ਟੀਮ ਇੰਡੀਆ
ਕੇਐਲ ਰਾਹੁਲ (ਕਪਤਾਨ), ਰਿਤੁਰਾਜ ਗਾਇਕਵਾੜ, ਈਸ਼ਾਨ ਕਿਸ਼ਨ, ਦੀਪਕ ਹੁੱਡਾ, ਵੈਂਕਟੇਸ਼ ਅਈਅਰ, ਯੁਜਵੇਂਦਰ ਚਹਿਲ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਉਪ ਕਪਤਾਨ/ਵਿਕਟਕੀਪਰ), ਦਿਨੇਸ਼ ਕਾਰਤਿਕ (ਵਿਕਟਕੀਪਰ), ਕੁਲਦੀਪ ਯਾਦਵ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਭੁਵਨੇਸ਼ਵਰ ਕੁਮਾਰ, ਹਰਸ਼ਲ ਪਟੇਲ, ਅਵੇਸ਼ ਖਾਨ, ਅਰਸ਼ਦੀਪ ਸਿੰਘ, ਉਮਰਾਨ ਮਲਿਕ