Rahul Dravid on Indian Team : ਭਾਰਤ ਦੀ ਸ਼ਾਨਦਾਰ ਜਿੱਤ ਮਗਰੋਂ ਰਾਹੁਲ ਦ੍ਰਾਵਿੜ ਦੀ ਜ਼ਬਰਦਸਤ ਪ੍ਰਤੀਕਿਰਿਆ
ਦ੍ਰਵਿੜ ਨੇ ਕਿਹਾ ਕਿ ਸ਼੍ਰੀਲੰਕਾ ਨੂੰ 3 ਵਿਕਟਾਂ ਨਾਲ ਹਰਾਉਣਾ ਸ਼ਾਨਦਾਰ ਕੋਸ਼ਿਸ਼ ਸੀ। ਪਰ ਉਸ ਨੂੰ ਕੋਈ ਇਤਰਾਜ਼ ਨਹੀਂ ਹੁੰਦਾ ਜੇਕਰ ਭਾਰਤ ਇਹ ਮੈਚ ਹਾਰ ਵੀ ਜਾਂਦਾ।
ਸ੍ਰੀਲੰਕਾ ਖ਼ਿਲਾਫ਼ ਕੋਲੰਬੋ 'ਚ ਦੂਜੇ ਵਨਡੇਅ ਮੈਚ ਵਿਚ ਸ਼ਾਨਦਾਪ ਜਿੱਤ ਹਾਸਲ ਕਰਨ ਲਈ ਭਾਰਤ ਇਕ ਮੁਸ਼ਕਿਲ ਸਥਿਤੀ 'ਚੋਂ ਬਾਹਰ ਆਉਣ ਮਗਰੋਂ ਰਾਹੁਲ ਦ੍ਰਾਵਿੜ ਨੇ ਡ੍ਰੈਸਿੰਗ ਰੂਮ 'ਚ ਜ਼ਬਰਦਸਤ ਭਾਸ਼ਣ ਦਿੱਤਾ। ਬੀਸੀਸੀਆਈ ਨੇ ਮੈਚ ਮਗਰੋਂ ਦੀ ਵੀਡੀਓ ਸਾਂਝੀ ਕੀਤੀ। ਜਿੱਥੇ ਦ੍ਰਾਵਿੜ ਭਾਰਤੀ ਕ੍ਰਿਕਟਰਾਂ ਨੂੰ ਸੰਬੋਧਨ ਕਰ ਰਹੇ ਸਨ।
ਦ੍ਰਵਿੜ ਨੇ ਕਿਹਾ ਕਿ ਸ਼੍ਰੀਲੰਕਾ ਨੂੰ 3 ਵਿਕਟਾਂ ਨਾਲ ਹਰਾਉਣਾ ਸ਼ਾਨਦਾਰ ਕੋਸ਼ਿਸ਼ ਸੀ। ਪਰ ਉਸ ਨੂੰ ਕੋਈ ਇਤਰਾਜ਼ ਨਹੀਂ ਹੁੰਦਾ ਜੇਕਰ ਭਾਰਤ ਇਹ ਮੈਚ ਹਾਰ ਵੀ ਜਾਂਦਾ। ਭਾਰਤ ਨੇ ਆਖੀਰ 'ਚ ਜੋ ਸੰਗਰਸ਼ ਦਿਖਾਇਆ ਉਹ ਸਭ ਤੋਂ ਮਹੱਤਵਪੂਰਨ ਸੀ। ਰਾਹੁਲ ਦ੍ਰਾਵਿੜ ਨੇ ਕਿਹਾ ਤੁਸੀਂ ਸਾਰਿਆਂ ਨੇ ਚੰਗਾ ਕੀਤਾ।
From raw emotions to Rahul Dravid's stirring dressing room speech 🗣️🗣️@28anand & @ameyatilak go behind the scenes to get you reactions from #TeamIndia's 🇮🇳 thrilling win over Sri Lanka in Colombo 🔥 👌 #SLvIND
— BCCI (@BCCI) July 21, 2021
DO NOT MISS THIS!
Full video 🎥 👇https://t.co/j2NjZwZLkk pic.twitter.com/iQMPOudAmw
ਇਹ ਵੀਡੀਓ ਬੀਸੀਸੀਆਈ ਵੱਲੋਂ ਆਪਣੇ ਟਵਿਟਰ ਹੈਂਡਲ 'ਤੇ ਸਾਂਝੇ ਕੀਤੇ ਇਕ ਵੀਡੀਓ 'ਚ ਇਹ ਗੱਲ ਆਖੀ। ਦੀਪਕ ਚਾਹਰ ਭਾਰਤ ਲਈ ਸਟਾਰ ਸੀ। ਜਿਸ ਨੇ ਗੇਂਦਬਾਜ਼ੀ ਨਾਲ ਦੋ ਮਹੱਤਵਪੂਰਨ ਵਿਕਟਾਂ ਹਾਸਲ ਕਰਨ ਤੋਂ ਬਾਅਦ, ਉਹ 82 ਗੇਂਦਾਂ ਵਿਚ 69 ਦੌੜਾਂ 'ਬਣਾਈਆਂ। ਅੱਠਵੇਂ ਵਿਕਟ ਲਈ ਭੁਵਨੇਸ਼ਵਰ ਕੁਮਾਰ ਦੇ ਨਾਲ 84 ਦੌੜਾਂ ਦੀ ਸਾਂਝੇਦਾਰੀ ਕੀਤੀ।
ਬੀਸੀਸੀਆਈ ਨੇ ਸ਼ੇਅਰ ਕੀਤਾ ਇਹ ਵੀਡੀਓ
ਬੀਸੀਸੀਆਈ ਨੇ ਟਵਿਟਰ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਕੋਚ ਰਵੀ ਸ਼ਾਸਤਰੀ, ਕਪਤਾਨ ਵਿਰਾਟ ਕੋਹਲੀ, ਅਜਿੰਕਯ ਰਹਾਣੇ, ਸ਼ਾਰਦੁਲ ਠਾਕੁਰ, ਉਮੇਸ਼ ਯਾਦਵ, ਇਸ਼ਾਂਤ ਸ਼ਰਮਾ, ਮੋਹੰਮਦ ਸ਼ਮੀ ਤੇ ਜਸਪ੍ਰੀਤ ਬੁਮਰਾਹ ਸਮੇਤ ਤਮਾਮ ਖਿਡਾਰੀ ਭਾਰਤ ਤੇ ਸ੍ਰੀਲੰਕਾ ਦੇ ਵਿਚ ਖੇਡੇ ਜਾ ਰਹੇ ਮੈਚ ਦਾ ਲੁਤਫ਼ ਉਠਾਉਂਦੇ ਦਿਖਾਈ ਦੇ ਰਹੇ ਹਨ। ਟਵੀਟ ਮੁਤਾਬਕ ਖਿਡਾਰੀਆਂ ਨੇ ਡ੍ਰੈਸਿੰਗ ਰੂਮ ਤੋਂ ਲੈਕੇ ਬੱਸ 'ਚ ਸਫ਼ਰ ਕਰਦਿਆਂ ਸਮੇਂ ਵੀ ਮੈਚ ਦੇਖਿਆ। ਹੁਣ ਤਕ ਇਸ ਵੀਡੀਓ ਨੂੰ ਟਵਿਟਰ 'ਤੇ 1.38 ਲੱਖ ਲੋਕ ਦੇਖ ਚੁੱਕੇ ਹਨ।
When #TeamIndia in Durham cheered for #TeamIndia in Colombo.
— BCCI (@BCCI) July 20, 2021
From dressing room, dining room and on the bus, not a moment of this memorable win was missed. 🙌 #SLvIND pic.twitter.com/IQt5xcpHnr