ਵਿਰਾਟ ਕੋਹਲੀ ਨੇ ਮੁਹਾਲੀ 'ਚ ਸਿਰਜਿਆ ਇਤਿਹਾਸ! 100 ਟੈਸਟ ਪੂਰੇ ਕਰਨ 'ਤੇ ਟੀਮ ਇੰਡੀਆ ਕੈਪ ਨਾਲ ਸਨਮਾਨ
Virat Kohli 100 test match: ਟੀਮ ਇੰਡੀਆ ਤੇ ਸ਼੍ਰੀਲੰਕਾ ਵਿਚਾਲੇ ਮੋਹਾਲੀ 'ਚ ਟੈਸਟ ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਜਾ ਰਿਹਾ ਹੈ। ਇਸ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।
Virat Kohli 100 test match: ਟੀਮ ਇੰਡੀਆ ਤੇ ਸ਼੍ਰੀਲੰਕਾ ਵਿਚਾਲੇ ਮੋਹਾਲੀ 'ਚ ਟੈਸਟ ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਜਾ ਰਿਹਾ ਹੈ। ਇਸ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਸਾਬਕਾ ਕਪਤਾਨ ਵਿਰਾਟ ਕੋਹਲੀ ਦੇ ਕਰੀਅਰ ਦਾ ਇਹ 100ਵਾਂ ਟੈਸਟ ਮੈਚ ਹੈ। ਇਸ ਤੋਂ ਪਹਿਲਾਂ ਕੋਚ ਰਾਹੁਲ ਦ੍ਰਾਵਿੜ ਨੇ ਕੋਹਲੀ ਨੂੰ ਟੀਮ ਇੰਡੀਆ ਦੀ ਕੈਪ ਦਿੱਤੀ। ਇਸ ਦੌਰਾਨ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਵੀ ਮੌਜੂਦ ਸੀ। ਕੈਪ ਲੈਣ ਤੋਂ ਬਾਅਦ ਕੋਹਲੀ ਨੇ ਅਨੁਸ਼ਕਾ ਨੂੰ ਗਲੇ ਲਗਾਇਆ ਤੇ ਚੁੰਮਿਆ।
Kohli 100th Test: ਮੋਹਾਲੀ ਟੈਸਟ ਤੋਂ ਪਹਿਲਾਂ ਵਿਰਾਟ ਕੋਹਲੀ ਦਾ ਵੀਡੀਓ ਮੈਸੇਜ ਵਾਇਰਲ, ਕਿਹਾ 'ਸੋਚਿਆ ਨਹੀਂ ਸੀ ਕਿ 100 ਟੈਸਟ ਖੇਡਾਂਗਾ'
ਕੋਚ ਰਾਹੁਲ ਦ੍ਰਾਵਿੜ ਨੇ ਮੋਹਾਲੀ 'ਚ ਟੈਸਟ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਵਿਰਾਟ ਨੂੰ ਕੈਪ ਦਿੱਤੀ। ਕੈਪ ਲੈਣ ਤੋਂ ਬਾਅਦ ਕੋਹਲੀ ਨੇ ਕੋਚ ਅਤੇ ਸਾਰੇ ਖਿਡਾਰੀਆਂ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਅਨੁਸ਼ਕਾ ਨੂੰ ਗਲੇ ਲਗਾਇਆ ਅਤੇ ਕਿਸ ਕੀਤਾ । ਇਸ ਦਾ ਵੀਡੀਓ ਬੀਸੀਸੀਆਈ ਨੇ ਟਵੀਟ ਕੀਤਾ ਹੈ। ਵੀਡੀਓ 'ਤੇ ਪ੍ਰਸ਼ੰਸਕ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।
ਅਨੁਸ਼ਕਾ ਨੂੰ ਵਿਰਾਟ ਦੇ ਨੇੜੇ ਦੇਖ ਕੇ ਕਈ ਯੂਜ਼ਰਸ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ। ਜਦਕਿ ਕੋਹਲੀ ਦੇ ਫੈਨਜ਼ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ। ਵਿਰਾਟ ਨੇ ਆਪਣੇ ਟੈਸਟ ਕਰੀਅਰ 'ਚ ਹੁਣ ਤੱਕ 7 ਦੋਹਰੇ ਸੈਂਕੜੇ ਲਗਾਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ 27 ਸੈਂਕੜੇ ਅਤੇ 28 ਅਰਧ ਸੈਂਕੜੇ ਵੀ ਲਗਾਏ ਹਨ
What a moment to commemorate his 100th Test appearance in whites 🙌🏻
— BCCI (@BCCI) March 4, 2022
Words of appreciation from the Head Coach Rahul Dravid and words of gratitude from @imVkohli👏🏻#VK100 | #INDvSL | @Paytm pic.twitter.com/zfX0ZIirdz