IND vs SL Women: ਪਹਿਲੇ ਵਨਡੇ 'ਚ ਭਾਰਤ ਨੇ ਸ਼੍ਰੀਲੰਕਾ ਨੂੰ ਹਰਾਇਆ, ਪਹਿਲੀ ਵਾਰ ਹਰਮਨਪ੍ਰੀਤ ਨੇ ਕਪਤਾਨੀ ਕਰਦੇ ਹੋਏ ਕੀਤਾ ਕਮਾਲ
IND vs SL Women: ਭਾਰਤੀ ਮਹਿਲਾ ਕ੍ਰਿਕਟ ਟੀਮ ਇਨ੍ਹੀਂ ਦਿਨੀਂ ਸ਼੍ਰੀਲੰਕਾ ਦੌਰੇ 'ਤੇ ਹੈ। ਦੋਵਾਂ ਟੀਮਾਂ ਵਿਚਾਲੇ ਅੱਜ ਇੱਥੇ 3 ਵਨਡੇ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਗਿਆ।
IND vs SL Women: ਭਾਰਤੀ ਮਹਿਲਾ ਕ੍ਰਿਕਟ ਟੀਮ ਇਨ੍ਹੀਂ ਦਿਨੀਂ ਸ਼੍ਰੀਲੰਕਾ ਦੌਰੇ 'ਤੇ ਹੈ। ਦੋਵਾਂ ਟੀਮਾਂ ਵਿਚਾਲੇ ਅੱਜ ਇੱਥੇ 3 ਵਨਡੇ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਗਿਆ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਮੇਜ਼ਬਾਨ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 10 ਵਿਕਟਾਂ ਦੇ ਨੁਕਸਾਨ 'ਤੇ 171 ਦੌੜਾਂ ਬਣਾਈਆਂ। ਜਵਾਬ 'ਚ ਭਾਰਤ ਨੇ 38 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 176 ਦੌੜਾਂ ਬਣਾ ਕੇ 4 ਵਿਕਟਾਂ ਨਾਲ ਮੈਚ ਜਿੱਤ ਲਿਆ। ਹਰਮਨਪ੍ਰੀਤ ਦੀ ਕਪਤਾਨੀ ਵਿੱਚ ਭਾਰਤ ਦੀ ਇਹ ਪਹਿਲੀ ਜਿੱਤ ਹੈ।
ਰੇਣੂਕਾ ਅਤੇ ਦੀਪਤੀ ਨੇ ਲਈਆਂ 3-3 ਵਿਕਟਾਂ
ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾ ਦੀ ਸ਼ੁਰੂਆਤ ਖਰਾਬ ਰਹੀ। ਤੀਜੇ ਓਵਰ ਵਿੱਚ ਚਮਾਰੀ ਅਟਾਪੱਟੂ 8 ਗੇਂਦਾਂ ਵਿੱਚ 2 ਦੌੜਾਂ ਬਣਾ ਕੇ ਆਊਟ ਹੋ ਗਈ। 7ਵੇਂ ਓਵਰ 'ਚ ਹੰਸਿਮਾ ਕਰੁਣਾਰਤਨੇ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਈ। ਇਸ ਤੋਂ ਬਾਅਦ ਹਸੀਨੀ ਪਰੇਰਾ ਨੇ 37, ਹਰਸ਼ਿਤਾ ਮਾਦਵੀ ਨੇ 28, ਕਵੀਸ਼ਾ ਦਿਲਹਾਰੀ ਨੇ 0, ਨੀਲਕਸ਼ੀ ਡੀ ਸਿਲਵਾ ਨੇ 43, ਅਨੁਸ਼ਕਾ ਸੰਜੀਵਨੀ ਨੇ 18, ਓਸ਼ਾਦੀ ਰਣਸਿੰਘੇ ਨੇ 8, ਰਸ਼ਮੀ ਡੀ ਸਿਲਵਾ ਨੇ 7 ਅਤੇ ਇਨੋਕਾ ਰਣਵੀਰ ਨੇ 12 ਦੌੜਾਂ ਬਣਾਈਆਂ। ਜਦਕਿ ਅਚਿਨੀ ਕੁਲਸੂਰੀਆ ਅਜੇਤੂ ਰਹੀ। ਭਾਰਤ ਲਈ ਰੇਣੁਕਾ ਸਿੰਘ ਅਤੇ ਦੀਪਤੀ ਸ਼ਰਮਾ ਨੇ 3-3, ਪੂਜਾ ਵਸਤਰਕਾਰ ਨੇ 2 ਅਤੇ ਹਰਮਨਪ੍ਰੀਤ, ਰਾਜੇਸ਼ਵਰੀ ਗਾਇਕਵਾੜ ਨੇ 1-1 ਵਿਕਟ ਲਈ।
ਹਰਮਨਪ੍ਰੀਤ ਦੀ ਕਪਤਾਨੀ ਪਾਰੀ
172 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ (ਭਾਰਤ ਮਹਿਲਾ) ਦੀ ਸ਼ੁਰੂਆਤ ਵੀ ਕੁਝ ਖਾਸ ਨਹੀਂ ਰਹੀ। ਦੂਜੇ ਓਵਰ ਵਿੱਚ ਸਮ੍ਰਿਤੀ ਮੰਧਾਨਾ 4 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਤੋਂ ਬਾਅਦ ਯਸਤਿਕਾ ਭਾਟੀਆ ਨੇ 1, ਸ਼ੈਫਾਲੀ ਵਰਮਾ ਨੇ 35, ਕਪਤਾਨ ਹਰਮਨਪ੍ਰੀਤ ਕੌਰ ਨੇ 44, ਹਰਲੀਨ ਦਿਓਲ ਨੇ 34 ਅਤੇ ਰਿਚਾ ਘੋਸ਼ ਨੇ 6 ਦੌੜਾਂ ਬਣਾਈਆਂ। ਜਦਕਿ ਦੀਪਤੀ ਸ਼ਰਮਾ 22 ਅਤੇ ਪੂਜਾ ਵਸਤਰਕਾਰ ਨੇ 21 ਦੌੜਾਂ ਬਣਾ ਕੇ ਅਜੇਤੂ ਰਹੀ। ਸ਼੍ਰੀਲੰਕਾ ਲਈ ਇਨੋਕਾ ਰਣਵੀਰ ਨੇ 4 ਅਤੇ ਓਸ਼ਾਦੀ ਰਣਸਿੰਘੇ ਨੇ 2 ਵਿਕਟਾਂ ਲਈਆਂ।
📸 📸: Snapshots from #TeamIndia's winning start to the three-match ODI series against Sri Lanka. 👍 👍
— BCCI Women (@BCCIWomen) July 1, 2022
Pic Courtesy: Sri Lanka Cricket pic.twitter.com/1FRidXr2LI