IND vs WI: ਰੋਹਿਤ ਸ਼ਰਮਾ ਦੀ ਕਪਤਾਨੀ ਦਾ ਫੈਨ ਹੋਇਆ ਇਹ ਭਾਰਤੀ ਖਿਡਾਰੀ, ਦੱਸੀ ਇਹ ਖ਼ਾਸ ਗੱਲ
IND vs WI 2nd Test: ਭਾਰਤੀ ਕ੍ਰਿਕਟਰ ਦਿਨੇਸ਼ ਕਾਰਤਿਕ ਨੇ ਕਪਤਾਨ ਰੋਹਿਤ ਸ਼ਰਮਾ ਦੀ ਤਾਰੀਫ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਰੋਹਿਤ ਤੇਜ਼ ਗੇਂਦਬਾਜ਼ਾਂ ਨੂੰ ਚੰਗੀ ਤਰ੍ਹਾਂ ਹੈਂਡਲ ਕਰ ਲੈਂਦੇ ਹਨ।
Rohit Sharma IND vs WI 2nd Test: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਟੈਸਟ ਸੀਰੀਜ਼ ਦਾ ਦੂਜਾ ਮੈਚ ਤ੍ਰਿਨੀਡਾਡ 'ਚ ਖੇਡਿਆ ਜਾ ਰਿਹਾ ਹੈ। ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੇ ਪਹਿਲੇ ਮੈਚ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ। ਭਾਰਤੀ ਖਿਡਾਰੀ ਦਿਨੇਸ਼ ਕਾਰਤਿਕ ਨੇ ਰੋਹਿਤ ਦੀ ਕਪਤਾਨੀ ਦੀ ਤਾਰੀਫ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਰੋਹਿਤ ਤੇਜ਼ ਗੇਂਦਬਾਜ਼ਾਂ ਨੂੰ ਚੰਗੀ ਤਰ੍ਹਾਂ ਹੈਂਡਲ ਕਰ ਲੈਂਦੇ ਹਨ। ਕਾਰਤਿਕ ਨੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦੀ ਵੀ ਤਾਰੀਫ ਕੀਤੀ ਹੈ। ਟੀਮ ਇੰਡੀਆ ਨੇ ਤ੍ਰਿਨੀਡਾਡ ਟੈਸਟ ਦੀ ਪਹਿਲੀ ਪਾਰੀ 'ਚ 438 ਦੌੜਾਂ ਬਣਾਈਆਂ ਹਨ।
ਕਾਰਤਿਕ ਨੇ ਭਾਰਤ-ਵੈਸਟਇੰਡੀਜ਼ ਮੈਚ ਨੂੰ ਲੈ ਕੇ ਵੀ ਪ੍ਰਤੀਕਿਰਿਆ ਦਿੱਤੀ ਹੈ। ਇੰਡੀਆ ਟੂਡੇ ਦੀ ਖਬਰ ਮੁਤਾਬਕ ਕਾਰਤਿਕ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਰੋਹਿਤ ਨੇ ਆਪਣੇ ਤੇਜ਼ ਗੇਂਦਬਾਜ਼ਾਂ ਨੂੰ ਚੰਗੀ ਤਰ੍ਹਾਂ ਹੈਂਡਲ ਕੀਤਾ ਹੈ। ਉਨ੍ਹਾਂ ਨੇ ਗੇਂਦਬਾਜ਼ਾਂ ਨੂੰ ਮੌਕਾ ਦਿੱਤਾ ਅਤੇ ਫਿਰ ਬ੍ਰੇਕ ਦੇ ਕੇ ਵਾਪਸ ਬੁਲਾ ਲਿਆ। ਇਸ ਦੌਰਾਨ ਸਪਿਨਰਾਂ ਨੂੰ ਓਵਰ ਵੀ ਦਿੱਤੇ ਗਏ। ਉਨ੍ਹਾਂ ਨੇ ਸਾਰੇ ਗੇਂਦਬਾਜ਼ਾਂ ਦਾ ਇਸਤੇਮਾਲ ਕੀਤਾ। ਸਿਰਾਜ ਨੇ ਚੰਗੀ ਗੇਂਦਬਾਜ਼ੀ ਕੀਤੀ।''
ਕਾਰਤਿਕ ਦਾ ਮੰਨਣਾ ਹੈ ਕਿ ਭਾਰਤ ਤ੍ਰਿਨੀਡਾਡ ਟੈਸਟ ਜਿੱਤ ਸਕਦਾ ਹੈ। ਉਨ੍ਹਾਂ ਨੇ ਕਿਹਾ, ''ਇਹ ਮੈਚ ਸਿਰਫ ਦੋ ਦਿਸ਼ਾਵਾਂ 'ਚ ਚੱਲ ਰਿਹਾ ਹੈ। ਜਾਂ ਤਾਂ ਟੀਮ ਇੰਡੀਆ ਜਿੱਤੇਗੀ, ਜਿਸ ਦੀ ਜ਼ਿਆਦਾ ਸੰਭਾਵਨਾ ਹੈ। ਨਹੀਂ ਤਾਂ ਇਹ ਡਰਾਅ ਹੋਵੇਗਾ। ਵੈਸਟਇੰਡੀਜ਼ ਨੂੰ ਦੇਖ ਕੇ ਵੀ ਅਜਿਹਾ ਹੀ ਲੱਗ ਰਿਹਾ ਹੈ। ਭਾਰਤ ਨੂੰ ਜਿੱਤ ਲਈ ਅਗਲੀਆਂ ਪੰਜ ਵਿਕਟਾਂ ਜਲਦੀ ਹਾਸਲ ਕਰਨੀਆਂ ਹੋਣਗੀਆਂ।
ਇਹ ਵੀ ਪੜ੍ਹੋ: Harmanpreet Kaur Fined: ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਲੱਗਾ 75 ਫੀਸਦੀ ਜੁਰਮਾਨਾ
ਜ਼ਿਕਰਯੋਗ ਹੈ ਕਿ ਵੈਸਟਇੰਡੀਜ਼ ਨੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਪਹਿਲੀ ਪਾਰੀ 'ਚ 5 ਵਿਕਟਾਂ ਦੇ ਨੁਕਸਾਨ 'ਤੇ 229 ਦੌੜਾਂ ਬਣਾਈਆਂ ਸਨ। ਉਹ ਅਜੇ ਵੀ ਟੀਮ ਇੰਡੀਆ ਤੋਂ 209 ਦੌੜਾਂ ਪਿੱਛੇ ਹੈ। ਭਾਰਤ ਨੇ ਪਹਿਲੀ ਪਾਰੀ ਵਿੱਚ ਆਲ ਆਊਟ ਹੋਣ ਤੱਕ 438 ਦੌੜਾਂ ਬਣਾਈਆਂ ਸਨ। ਭਾਰਤ ਲਈ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਰਵਿੰਦਰ ਜਡੇਜਾ ਨੇ 25 ਓਵਰਾਂ ਵਿੱਚ 37 ਦੌੜਾਂ ਦੇ ਕੇ 2 ਵਿਕਟਾਂ ਲਈਆਂ।
ਮੁਕੇਸ਼ ਕੁਮਾਰ ਨੇ 14 ਓਵਰਾਂ ਵਿੱਚ 35 ਦੌੜਾਂ ਦੇ ਕੇ ਇੱਕ ਵਿਕਟ ਲਈ। ਅਸ਼ਵਿਨ ਨੇ 33 ਓਵਰਾਂ ਵਿੱਚ 61 ਦੌੜਾਂ ਦੇ ਕੇ ਇੱਕ ਵਿਕਟ ਲਈ। ਸਿਰਾਜ ਨੇ 20 ਓਵਰਾਂ ਵਿੱਚ 48 ਦੌੜਾਂ ਦੇ ਕੇ ਇੱਕ ਵਿਕਟ ਲਈ।
ਇਹ ਵੀ ਪੜ੍ਹੋ: Watch: ਵੈਸਟਇੰਡੀਜ਼ ‘ਚ ਰੋਹਿਤ ਸ਼ਰਮਾ ਨੂੰ ਇਦਾਂ ਮਿਲੀ ਲੋਕਲ ਟੀਮ ਦੀ ਕਪਤਾਨ, ਵੀਡੀਓ ਵਾਇਰਲ